Pok Protest: ਬਿਜਲੀ-ਆਟੇ ਦੀਆਂ ਵਧੀਆਂ ਕੀਮਤਾਂ, ਲੋਕਾਂ ਨੇ ਸੁਰੱਖਿਆਂ ਬਲਾਂ ਦੀ ਕੀਤੀ ਕੁੱਟਮਾਰ, ਮਚੀ ਹਾਹਾਕਾਰ
Pok Protest Updates : ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਵਧਦੀ ਮਹਿੰਗਾਈ, ਭਾਰੀ ਟੈਕਸ ਅਤੇ ਬਿਜਲੀ ਦੀ ਕਮੀ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਲੋਕਾਂ ਅਤੇ ਸੁਰੱਖਿਆ ਕਰਮਚਾਰੀਆਂ ਵਿਚਕਾਰ ਹਿੰਸਕ ਟਕਰਾਅ ਵੀ ਹੋਇਆ ਹੈ।
Pok Protest Updates : ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਜੰਗ ਵਰਗੀ ਸਥਿਤੀ ਬਣੀ ਹੋਈ ਹੈ। ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਗੋਲੀਬਾਰੀ ਦੀਆਂ ਵੀ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਪਾਕਿਸਤਾਨ ਦੇ ਅੱਤਿਆਚਾਰਾਂ ਖਿਲਾਫ ਸ਼ੁੱਕਰਵਾਰ ਨੂੰ ਵੱਡੀ ਗਿਣਤੀ 'ਚ ਕਸ਼ਮੀਰੀ ਸੜਕਾਂ 'ਤੇ ਉਤਰ ਆਏ।ਟ
ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਇਹ ਪ੍ਰਦਰਸ਼ਨ ਵਧਦੀ ਮਹਿੰਗਾਈ, ਭਾਰੀ ਟੈਕਸ ਅਤੇ ਬਿਜਲੀ ਦੀ ਕਮੀ ਕਰਕੇ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜਨਤਾ ਅਤੇ ਸੁਰੱਖਿਆ ਕਰਮਚਾਰੀਆਂ ਵਿਚਾਲੇ ਹੋਈ ਝੜਪ 'ਚ ਇਕ ਪੁਲਿਸ ਕਰਮਚਾਰੀ ਦੀ ਵੀ ਮੌਤ ਹੋ ਗਈ ਹੈ।
ਇਸ ਦੇ ਲਈ ਮਕਬੂਜ਼ਾ ਕਸ਼ਮੀਰ ਦੇ ਲੋਕਾਂ ਨੇ 11 ਮਈ ਸ਼ਨੀਵਾਰ ਨੂੰ ਵੱਡੇ ਪੱਧਰ 'ਤੇ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਸੀ ਪਰ ਇਕ ਦਿਨ ਪਹਿਲਾਂ ਹੀ ਮੁਜ਼ੱਫਰਾਬਾਦ 'ਚ ਵਾਧੂ ਪੁਲਿਸ ਬਲ ਬੁਲਾ ਕੇ ਲੋਕਾਂ ਨੂੰ ਹਿਰਾਸਤ 'ਚ ਲੈਣਾ ਸ਼ੁਰੂ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਲੋਕਾਂ ਦਾ ਗੁੱਸਾ ਭੜਕ ਗਿਆ ਸੀ। ਇਨ੍ਹਾਂ ਤੋਂ ਇਲਾਵਾ ਦਾਦੀਆਲ, ਮੀਰਪੁਰ ਅਤੇ ਸਮਾਹਨੀ, ਰਾਵਲਕੋਟ ਸਮੇਤ ਮਕਬੂਜ਼ਾ ਕਸ਼ਮੀਰ ਦੇ ਹੋਰ ਹਿੱਸਿਆਂ ਤੋਂ ਵੀ ਝੜਪਾਂ ਦੀਆਂ ਖਬਰਾਂ ਆਈਆਂ ਹਨ।
Pakistan occupied Kashmir (PoK) situation https://t.co/nq3Ip7h3gq pic.twitter.com/KYlOGDznwd
— Sidhant Sibal (@sidhant) May 11, 2024
ਰਿਪੋਰਟਾਂ ਮੁਤਾਬਕ ਪਾਕਿਸਤਾਨੀ ਬਲਾਂ ਨੇ ਸ਼ੁੱਕਰਵਾਰ ਨੂੰ ਪੀਓਕੇ ਦੇ ਮੀਰਪੁਰ ਜ਼ਿਲ੍ਹੇ 'ਚ 70 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਬਾਅਦ ਗੁੱਸੇ 'ਚ ਭੀੜ ਸੜਕਾਂ 'ਤੇ ਆ ਗਈ। ਗ੍ਰਿਫਤਾਰੀ ਦੇ ਵਿਰੋਧ 'ਚ ਆਮ ਲੋਕਾਂ ਨੇ ਸੁਰੱਖਿਆ ਬਲਾਂ 'ਤੇ ਪਥਰਾਅ ਕੀਤਾ ਅਤੇ ਕਈ ਥਾਵਾਂ 'ਤੇ ਝੜਪਾਂ ਵੀ ਹੋਈਆਂ। ਰਿਪੋਰਟ ਮੁਤਾਬਕ ਇਲਾਕੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।
ਦਰਅਸਲ, ਜੰਮੂ-ਕਸ਼ਮੀਰ ਜੁਆਇੰਟ ਅਵਾਮੀ ਐਕਸ਼ਨ ਕਮੇਟੀ ਨੇ ਪਾਕਿਸਤਾਨ ਸਰਕਾਰ 'ਤੇ ਦਬਾਅ ਬਣਾਉਣ ਲਈ ਸ਼ੁੱਕਰਵਾਰ ਨੂੰ ਆਮ ਹੜਤਾਲ ਕੀਤੀ ਸੀ। ਇਸ ਵਿੱਚ ਟਰਾਂਸਪੋਰਟਰਾਂ ਦੀ ਹੜਤਾਲ ਵੀ ਸ਼ਾਮਲ ਸੀ। ਕਮੇਟੀ ਨੇ ਇਸਲਾਮਾਬਾਦ ਸਰਕਾਰ 'ਤੇ ਸਮਝੌਤਿਆਂ ਨੂੰ ਪੂਰਾ ਨਾ ਕਰਨ ਦਾ ਦੋਸ਼ ਲਗਾਇਆ ਹੈ। ਮੁਜ਼ੱਫਰਾਬਾਦ 'ਚ ਹੜਤਾਲ ਦੌਰਾਨ ਪੁਲਸ ਨੂੰ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ ਅਤੇ ਹਵਾ 'ਚ ਫਾਇਰਿੰਗ ਵੀ ਕਰਨੀ ਪਈ।