Petrol Diesel ਦੇ ਰੇਟ ਨਾ ਘਟਾਉਣ 'ਤੇ ਪੈਟਰੋਲੀਅਮ ਮੰਤਰੀ ਨੇ ਦਿੱਤੀ ਦਲੀਲ, ਸੂਬਿਆਂ 'ਤੇ ਪਾਈ ਇਹ ਜ਼ਿੰਮੇਵਾਰੀ
Petrol Diesel Price : ਪੁਰੀ ਨੇ ਕਿਹਾ ਕਿ ਸਾਡੀ ਕੋਸ਼ਿਸ਼ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਕੰਟਰੋਲ 'ਚ ਰੱਖਣ ਦੀ ਹੈ। ਇਸੇ ਲਈ ਕੇਂਦਰ ਨੇ ਪਿਛਲੇ ਸਾਲ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਘਟਾ ਦਿੱਤੀ ਸੀ।
Petrol Diesel Rate: ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਗਾਹਕਾਂ ਨੂੰ ਰਾਹਤ ਦੇਣ ਲਈ ਕੇਂਦਰ ਸਰਕਾਰ ਸੂਬਿਆਂ ਨੂੰ ਪੈਟਰੋਲ ਤੇ ਡੀਜ਼ਲ 'ਤੇ ਵੈਟ ਘਟਾਉਣ ਦੀ ਅਪੀਲ ਕਰ ਰਹੀ ਹੈ। ਦੇਸ਼ ਦੇ ਈਂਧਨ ਦੀ ਉੱਚੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਨੂੰ ਚੌਤਰਫਾ ਅਲੋਚਨਾਵਾਂ ਨੂੰ ਝੱਲਣਾ ਪੈਂਦਾ ਹੈ।
ਛੱਤੀਸਗੜ੍ਹ ਯਾਤਰਾ 'ਤੇ ਸੀ ਹਰਦੀਪ ਪੁਰੀ
ਹਰਦੀਪ ਪੁਰੀ ਇੱਕ ਦਿਨ ਦੀ ਯਾਤਰਾ 'ਤੇ ਛੱਤੀਸਗੜ੍ਹ ਦੇ ਮਹਾਸਮੁੰਦ ਆਏ ਸੀ। ਇਸ ਨੂੰ ਕੇਂਦਰੀ ਯੋਜਨਾ ਤਹਿਤ ਕੁਝ ਜ਼ਿਲ੍ਹਿਆਂ 'ਚ ਰੱਖਿਆ ਗਿਆ ਹੈ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਮਨਾਏ ਜਾ ਰਹੇ ਹਨ। ਸਮਾਜਿਕ ਨਿਆਂ ਪਖਵਾੜਾ ਤਹਿਤ ਵੱਖ-ਵੱਖ ਸਰਕਾਰੀ ਯੋਜਨਾਵਾਂ ਦੀ ਸਮੀਖਿਆ ਲਈ ਇੱਥੇ ਆਏ ਸੀ।
Interacted with members of the local media fraternity in Mahasamund. pic.twitter.com/TiPtVLXJuL
— Hardeep Singh Puri (@HardeepSPuri) April 14, 2022
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਕਾਬੂ 'ਚ ਰੱਖਣ ਦੇ ਯਤਨ-ਹਰਦੀਪ ਪੁਰੀ
ਪੁਰੀ ਨੇ ਕਿਹਾ ਕਿ ਸਾਡੀ ਕੋਸ਼ਿਸ਼ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਕੰਟਰੋਲ 'ਚ ਰੱਖਣ ਦੀ ਹੈ। ਇਸੇ ਲਈ ਕੇਂਦਰ ਨੇ ਪਿਛਲੇ ਸਾਲ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਘਟਾ ਦਿੱਤੀ ਸੀ। ਕੇਂਦਰ ਨੇ ਰਾਜਾਂ ਨੂੰ ਵੀ ਅਜਿਹਾ ਕਰਨ ਲਈ ਕਿਹਾ ਸੀ।
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਕੰਟਰੋਲ 'ਚ ਰੱਖਣ ਦਾ ਯਤਨ- ਹਰਦੀਪ ਸਿੰਘ ਪੁਰੀ
ਪੁਰੀ ਨੇ ਕਿਹਾ ਕਿ ਛੱਤੀਸਗੜ੍ਹ 'ਚ ਪੈਟਰੋਲ ਅਤੇ ਡੀਜ਼ਲ 'ਤੇ ਵੈਟ 24 ਫੀਸਦੀ ਹੈ। ਜੇਕਰ ਇਸ ਨੂੰ 10 ਫੀਸਦੀ 'ਤੇ ਲਿਆਂਦਾ ਜਾਂਦਾ ਹੈ, ਤਾਂ ਕੀਮਤਾਂ ਆਪਣੇ ਆਪ ਹੇਠਾਂ ਆ ਜਾਣਗੀਆਂ। ਜਦੋਂ ਖਪਤ ਵਧ ਰਹੀ ਹੈ ਤਾਂ 10 ਫੀਸਦੀ ਵੈਟ ਵੀ ਬਹੁਤ ਜ਼ਿਆਦਾ ਹੈ।
ਉਨ੍ਹਾਂ ਕਿਹਾ ਕਿ ਮੈਂ ਨਾ ਤਾਂ ਵਿੱਤ ਮੰਤਰੀ ਹਾਂ ਤੇ ਨਾ ਹੀ ਅੰਤਰਰਾਸ਼ਟਰੀ ਕੀਮਤਾਂ ਨੂੰ ਕੰਟਰੋਲ ਕਰਦਾ ਹਾਂ। ਫਿਲਹਾਲ ਸਾਡੀ ਕੋਸ਼ਿਸ਼ ਹੈ ਕਿ ਕੇਂਦਰ ਸਰਕਾਰ ਆਪਣੀ ਜ਼ਿੰਮੇਵਾਰੀ ਨੂੰ ਨਿਭਾਵੇ ਅਤੇ ਰਾਜ ਸਰਕਾਰਾਂ ਨੂੰ ਅਪੀਲ ਕੀਤੀ ਜਾ ਰਹੀ ਹੈ। ਪੁਰੀ ਨੇ ਕਿਹਾ ਕਿ ਭਾਜਪਾ ਸ਼ਾਸਤ ਸਾਰੇ ਰਾਜਾਂ ਨੇ ਪੈਟਰੋਲ ਤੇ ਡੀਜ਼ਲ 'ਤੇ ਵੈਟ ਘਟਾ ਦਿੱਤਾ ਹੈ।