ਪੜਚੋਲ ਕਰੋ
Advertisement
(Source: ECI/ABP News/ABP Majha)
ਹੈਲੀਕਾਪਟਰ ਫਰੋਲਣ 'ਤੇ ਅੱਗ ਭਬੂਕਾ ਹੋਏ ਮੋਦੀ ਦੇ ਮੰਤਰੀ, ਵੀਡੀਓ ਵਾਇਰਲ
ਧਾਨ ਨੇ ਉਨ੍ਹਾਂ ਤੋਂ ਜਾਂਚ ਦੇ ਕਾਗ਼ਜ਼ਾਤ ਮੰਗੇ ਅਤੇ ਮਾਮਲਾ ਭਖ਼ ਗਿਆ। ਉਨ੍ਹਾਂ ਮੋਦੀ ਦੀ ਰੈਲੀ ਵਿੱਚ ਸ਼ਾਮਲ ਹੋਣਾ ਸੀ। ਇਹ ਸਾਰੀ ਘਟਨਾ ਵੀਡੀਓ ਵਿੱਚ ਕੈਦ ਹੋ ਗਈ
ਭੁਵਨੇਸ਼ਵਰ: ਪਿਛਲੇ ਦਿਨੀਂ ਜਿੱਥੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਹੈਲੀਕਾਪਟਰ ਜਾਂਚਣ ਦੇ ਮਾਮਲੇ ਵਿੱਚ ਆਈਏਐਸ ਅਧਿਕਾਰੀ ਨੂੰ ਮੁਅੱਤਲ ਕੀਤੇ ਜਾਣ ਮਗਰੋਂ ਮੋਦੀ ਦੇ ਮੰਤਰੀ ਨਾਲ ਵੀ ਅਜਿਹੀ ਹੀ ਘਟਨਾ ਵਾਪਰੀ। ਪਰ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਕਿਸੇ ਕਾਰਵਾਈ ਦੀ ਬਜਾਇ ਆਪ ਮੈਦਾਨ ਵਿੱਚ ਕੁੱਦ ਪਏ ਤੇ ਹੈਲੀਕਾਪਟਰ ਫੋਲਣ ਵਾਲੇ ਪੁਲਿਸ ਅਧਿਕਾਰੀਆਂ 'ਤੇ ਖ਼ੂਬ ਵਰ੍ਹੇ।
ਮੰਗਲਵਾਰ ਵਾਲੇ ਦਿਨ ਜਦ ਪ੍ਰਧਾਨ ਓਡੀਸ਼ਾ ਦੇ ਸੰਬਲਪੁਰ ਪਹੁੰਚਣ 'ਤੇ ਉਨ੍ਹਾਂ ਦੇ ਹੈਲੀਕਾਪਟਰ ਦੀ ਜਾਂਚ ਕਰਨ ਲਈ ਉੱਡਣ ਦਸਤੇ ਦੇ ਮੈਂਬਰ ਪਹੁੰਚੇ। ਪ੍ਰਧਾਨ ਨੇ ਉਨ੍ਹਾਂ ਤੋਂ ਜਾਂਚ ਦੇ ਕਾਗ਼ਜ਼ਾਤ ਮੰਗੇ ਅਤੇ ਮਾਮਲਾ ਭਖ਼ ਗਿਆ। ਉਨ੍ਹਾਂ ਮੋਦੀ ਦੀ ਰੈਲੀ ਵਿੱਚ ਸ਼ਾਮਲ ਹੋਣਾ ਸੀ। ਇਹ ਸਾਰੀ ਘਟਨਾ ਵੀਡੀਓ ਵਿੱਚ ਕੈਦ ਹੋ ਗਈ।
ਤੈਸ਼ ਵਿੱਚ ਆਏ ਪ੍ਰਧਾਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ। ਬੀਜੂ ਜਨਤਾ ਦਲ ਦੇ ਬੁਲਾਰੇ ਡਾ. ਸਸਮਿਤ ਪਾਤਰਾ ਨੇ ਇਸ ਘਟਨਾ ਦੀ ਵੀਡੀਓ ਨੂੰ ਆਪਣੇ ਟਵਿੱਟਰ 'ਤੇ ਵੀ ਸਾਂਝਾ ਕੀਤਾ ਹੈ ਤੇ ਸਵਾਲ ਚੁੱਕਿਆ ਹੈ ਕਿ ਉਹ ਸੂਟਕੇਸ ਵਿੱਚ ਕੀ ਲੈ ਕੇ ਜਾ ਰਹੇ ਸਨ।
ਦੇਖੋ ਵੀਡੀਓ-
Please watch the arrogance of BJP leader and Union Minister Dharmendra Pradhan. The way he threatens and rebukes Officers on Election Commission work and stops them from checking his sealed suitcase which is rumored to be carrying.....? pic.twitter.com/xnXb5v2CL6
— Dr. Sasmit Patra (@sasmitpatra) April 17, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪੰਜਾਬ
Advertisement