ਪੈਟਰੋਲੀਅਮ ਮੰਤਰੀ ਦਾ ਬੇਤੁੱਕਾ ਬਿਆਨ, ਠੰਢ ਦੇ ਨਾਲ ਘੱਟੇਗਾ ਤੇਲ-ਗੈਸ ਦਾ ਭਾਅ, ਕਾਂਗਰਸ ਨੇ ਪੁੱਛਿਆ ਪੈਟਰੋਲ ਹੈ ਜਾਂ ਮੌਸਮੀ ਫਲ?
ਕੇਂਦਰ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਸ਼ੁਕਰਵਾਰ ਤੋਂ ਦੋ ਦਿਨਾਂ ਵਾਰਾਣਸੀ ਦੌਰੇ ਤੇ ਹਨ। ਇਸ ਦੌਰਾਨ ਉਨ੍ਹਾਂ ਇੱਕ ਬੇਤੁੱਕਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਠੰਢ ਕਾਰਨ ਹੋਇਆ ਹੈ।ਸ਼ੁੱਕਰਵਾਰ ਨੂੰ ਵਾਰਾਣਸੀ ਦੇ ਲਾਲ ਬਹਾਦੁਰ ਸ਼ਾਸਤਰੀ ਏਅਰਪੋਰਟ ਤੇ ਪਹੁੰਚੇ ਕੇਂਦਰੀ ਮੰਤਰੀ ਨੇ ਕਿਹਾ ਜਿਵੇਂ ਜਿਵੇਂ ਮੌਸਮ ਠੀਕ ਹੋਏਗਾ ਗੈਸ ਤੇ ਪੈਟਰੋਲ ਦੇ ਰੇਟ ਵੀ ਘੱਟ ਜਾਣਗੇ।
![ਪੈਟਰੋਲੀਅਮ ਮੰਤਰੀ ਦਾ ਬੇਤੁੱਕਾ ਬਿਆਨ, ਠੰਢ ਦੇ ਨਾਲ ਘੱਟੇਗਾ ਤੇਲ-ਗੈਸ ਦਾ ਭਾਅ, ਕਾਂਗਰਸ ਨੇ ਪੁੱਛਿਆ ਪੈਟਰੋਲ ਹੈ ਜਾਂ ਮੌਸਮੀ ਫਲ? Petroleum Minister's absurd statement, oil and gas prices will go down with cold, Congress asks is it petrol or seasonal fruit? ਪੈਟਰੋਲੀਅਮ ਮੰਤਰੀ ਦਾ ਬੇਤੁੱਕਾ ਬਿਆਨ, ਠੰਢ ਦੇ ਨਾਲ ਘੱਟੇਗਾ ਤੇਲ-ਗੈਸ ਦਾ ਭਾਅ, ਕਾਂਗਰਸ ਨੇ ਪੁੱਛਿਆ ਪੈਟਰੋਲ ਹੈ ਜਾਂ ਮੌਸਮੀ ਫਲ?](https://static.abplive.com/wp-content/uploads/sites/7/2019/01/18123607/5-in-gujarat-5th-may-decided-to-shut-down-or-open-Petrol-pumps-on-Sundays.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਕੇਂਦਰ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਸ਼ੁਕਰਵਾਰ ਤੋਂ ਦੋ ਦਿਨਾਂ ਵਾਰਾਣਸੀ ਦੌਰੇ ਤੇ ਹਨ। ਇਸ ਦੌਰਾਨ ਉਨ੍ਹਾਂ ਇੱਕ ਬੇਤੁੱਕਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਠੰਢ ਕਾਰਨ ਹੋਇਆ ਹੈ।ਸ਼ੁੱਕਰਵਾਰ ਨੂੰ ਵਾਰਾਣਸੀ ਦੇ ਲਾਲ ਬਹਾਦੁਰ ਸ਼ਾਸਤਰੀ ਏਅਰਪੋਰਟ ਤੇ ਪਹੁੰਚੇ ਕੇਂਦਰੀ ਮੰਤਰੀ ਨੇ ਕਿਹਾ ਜਿਵੇਂ ਜਿਵੇਂ ਮੌਸਮ ਠੀਕ ਹੋਏਗਾ ਗੈਸ ਤੇ ਪੈਟਰੋਲ ਦੇ ਰੇਟ ਵੀ ਘੱਟ ਜਾਣਗੇ।
ਇਸ ਬਿਆਨ ਮਗਰੋਂ ਸਿਆਸਤ ਵੀ ਪੂਰੀ ਤਰ੍ਹਾਂ ਗਰਮ ਹੈ।ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੇ ਆਮ ਆਦਮੀ ਦੇ ਘਰ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਇਸ ਦੌਰਾਨ ਪੈਟਰੋਲੀਅਮ ਮੰਤਰੀ ਦਾ ਅਜਿਹਾ ਦਾਅਵਾ ਹੈਰਾਨ ਕਰਨ ਵਾਲਾ ਹੈ।
ਟਵਿੱਟਰ 'ਤੇ, ਕਾਂਗਰਸੀ ਲੀਡਰ ਡਾ: ਅਜੈ ਕੁਮਾਰ ਨੇ ਧਰਮੇਂਦਰ ਪ੍ਰਧਾਨ ਦੀ ਟਿੱਪਣੀ ਨੂੰ ਅਜੀਬ ਦੱਸਿਆ ਅਤੇ ਪੁੱਛਿਆ ਕਿ "ਕੀ ਪੈਟਰੋਲ ਅਤੇ ਐਲਪੀਜੀ ਮੌਸਮੀ ਫਲ ਹਨ? ਉਸਨੇ ਟਵੀਟ ਕੀਤਾ, "ਪੈਟਰੋਲੀਅਮ, ਤੇਲ ਅਤੇ ਕੁਦਰਤੀ ਗੈਸ ਦੀ ਕੀਮਤਾਂ ਸਰਦੀਆਂ ਦੇ ਨਾਲ ਨਾਲ ਡਿੱਗਣਗੀਆਂ..ਇਹ ਸਰਦੀਆਂ ਵਿੱਚ ਹੁੰਦਾ ਹੈ।"... "ਕੀ ਪੈਟਰੋਲ ਅਤੇ ਐਲਪੀਜੀ ਮੌਸਮੀ ਫਲ ਹੈ?
ਕਈ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲੀਟਰ ਪਹੁੰਚ ਗਈਆਂ ਹਨ।ਕੁਝ ਦਿਨਾਂ ਦੀ ਰਾਹਤ ਮਗਰੋਂ ਅੱਜ ਕੀਮਤਾਂ 'ਚ ਇਕ ਵਾਰ ਫਿਰ ਵਾਧਾ ਹੋ ਗਿਆ। ਦਿੱਲੀ 'ਚ ਪੈਟਰੋਲ ਦੀ ਕੀਮਤ 24 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 15 ਪੈਸੇ ਪ੍ਰਤੀ ਲੀਟਰ ਦਾ ਇਜ਼ਾਫਾ ਹੋਇਆ ਹੈ। ਕੀਮਤਾਂ 'ਚ ਲਗਾਤਾਰ ਵਾਧੇ ਦੀ ਵਜ੍ਹਾ ਨਾਲ ਦਿੱਲੀ 'ਚ ਪੈਟਰੋਲ 91 ਰੁਪਏ ਤੋਂ ਪਾਰ ਪਹੁੰਚ ਗਿਆ। ਮੁੰਬਈ 'ਚ ਪੈਟਰੋਲ ਪ੍ਰਤੀ ਲੀਟਰ 97 ਰੁਪਏ 47 ਪੈਸੇ ਹੋ ਗਿਆ ਹੈ।ਪੰਜਾਬ ਵਿੱਚ ਵੀ ਪੈਟਰੋਲ 90 ਰੁਪਏ ਤੋਂ ਪਾਰ ਪਹੁੰਚ ਚੁੱਕਾ ਹੈ।ਮੁਹਾਲੀ ਵਿੱਚ ਪੈਟਰੋਲ 93 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)