(Source: ECI/ABP News)
Plane crash- ਚੰਡੀਗੜ੍ਹ ਤੋਂ 102 ਯਾਤਰੀਆਂ ਨਾਲ ਉਡਾਨ ਭਰਨ ਪਿੱਛੋਂ ਹਿਮਾਚਲ 'ਚ ਕਰੈਸ਼ ਹੋਇਆ ਸੀ ਜਹਾਜ਼, 56 ਸਾਲਾਂ ਬਾਅਦ ਮਿਲੀਆਂ ਲਾਸ਼ਾਂ
ਤਕਰੀਬਨ 56 ਸਾਲ ਪਹਿਲਾਂ ਹਿਮਾਚਲ ਪ੍ਰਦੇਸ਼ ਵਿੱਚ ਇੱਕ ਜਹਾਜ਼ ਹਾਦਸਾ ਵਾਪਰਿਆ ਸੀ। ਭਾਰਤੀ ਹਵਾਈ ਸੈਨਾ ਦਾ ਜਹਾਜ਼ ਏਐਨ-12 ਰੋਹਤਾਂਗ ਦੱਰੇ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਵਿਚ 102 ਫੌਜ ਨਾਲ ਜੁੜੇ ਲੋਕ ਸਵਾਰ ਸਨ।

Plane crash- ਤਕਰੀਬਨ 56 ਸਾਲ ਪਹਿਲਾਂ ਹਿਮਾਚਲ ਪ੍ਰਦੇਸ਼ ਵਿੱਚ ਇੱਕ ਜਹਾਜ਼ ਹਾਦਸਾ ਵਾਪਰਿਆ ਸੀ। ਭਾਰਤੀ ਹਵਾਈ ਸੈਨਾ ਦਾ ਜਹਾਜ਼ ਏਐਨ-12 ਰੋਹਤਾਂਗ ਦੱਰੇ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਵਿਚ 102 ਫੌਜ ਨਾਲ ਜੁੜੇ ਲੋਕ ਸਵਾਰ ਸਨ।
ਇਸ ਤੋਂ ਬਾਅਦ ਕਾਫੀ ਭਾਲ ਤੋਂ ਬਾਅਦ ਵੀ ਸਾਰੀਆਂ ਲਾਸ਼ਾਂ ਨਹੀਂ ਮਿਲੀਆਂ ਸਨ। ਪਰ ਫੌਜ ਨੇ ਹਾਰ ਨਹੀਂ ਮੰਨੀ ਅਤੇ ਅੱਜ 56 ਸਾਲਾਂ ਬਾਅਦ ਚਾਰ ਲਾਸ਼ਾਂ ਮਿਲੀਆਂ ਹਨ। ਇਸ ਨੂੰ ਭਾਰਤ ਦੇ ਸਭ ਤੋਂ ਲੰਬੇ ਖੋਜ ਕਾਰਜਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਚਾਰੇ ਲਾਸ਼ਾਂ ਭਾਰਤੀ ਫੌਜ ਦੇ ਡੋਗਰਾ ਸਕਾਊਟਸ ਅਤੇ ਤਿਰੰਗਾ ਮਾਊਂਟ ਰੈਸਕਿਊ ਸੈਨਿਕਾਂ ਨੇ ਜੰਗਲ ਦੇ ਵਿਚਕਾਰੋਂ ਬਰਾਮਦ ਕੀਤੀਆਂ ਹਨ।
ਇਹ ਵੀ ਪੜ੍ਹੋ: 8 ਸਾਲਾ ਬੱਚੇ ਨੇ ਆਨਲਾਈਨ ਮੰਗਵਾਈ AK-47 ਰਾਈਫਲ, ਫਿਰ ਜੋ ਹੋਇਆ...
ਜਹਾਜ਼ 102 ਯਾਤਰੀਆਂ ਨੂੰ ਲੈ ਕੇ ਚੰਡੀਗੜ੍ਹ ਤੋਂ ਲੇਹ ਜਾ ਰਿਹਾ ਸੀ
ਘਟਨਾ 7 ਫਰਵਰੀ 1968 ਦੀ ਹੈ। ਡਬਲ ਇੰਜਣ ਵਾਲਾ ਟਰਬੋਪ੍ਰੌਪ ਜਹਾਜ਼ 102 ਯਾਤਰੀਆਂ ਨੂੰ ਲੈ ਕੇ ਚੰਡੀਗੜ੍ਹ ਤੋਂ ਲੇਹ ਜਾ ਰਿਹਾ ਸੀ, ਪਰ ਅੱਧ ਵਿਚਾਲੇ ਹੀ ਖਰਾਬ ਹੋ ਗਿਆ ਅਤੇ ਰੋਹਤਾਂਗ ਦੱਰੇ 'ਤੇ ਹਾਦਸਾਗ੍ਰਸਤ ਹੋ ਗਿਆ। 2003 ਵਿੱਚ, ਅਟਲ ਬਿਹਾਰੀ ਵਾਜਪਾਈ ਇੰਸਟੀਚਿਊਟ ਆਫ ਮਾਊਂਟੇਨੀਅਰਿੰਗ ਦੇ ਪਰਬਤਾਰੋਹੀਆਂ ਨੇ ਮਲਬੇ ਦੀ ਖੋਜ ਕੀਤੀ। ਇਸ ਤੋਂ ਬਾਅਦ ਸਰਚ ਆਪਰੇਸ਼ਨ 'ਚ ਭਾਰਤੀ ਫੌਜ ਖਾਸ ਕਰਕੇ ਡੋਗਰਾ ਸਕਾਊਟਸ ਨੂੰ ਤਾਇਨਾਤ ਕੀਤਾ ਗਿਆ। ਡੋਗਰਾ ਸਕਾਊਟਸ ਨੇ 2005, 2006, 2013 ਅਤੇ ਫਿਰ 2019 ਵਿੱਚ ਆਪਣੀ ਜ਼ਿੰਮੇਵਾਰੀ ਸੰਭਾਲੀ ਸੀ।
2019 ਵਿੱਚ 5 ਲਾਸ਼ਾਂ ਮਿਲੀਆਂ ਸਨ
ਅਧਿਕਾਰੀਆਂ ਨੇ ਦੱਸਿਆ ਕਿ ਜਿੱਥੇ ਇਹ ਹਾਦਸਾ ਹੋਇਆ, ਉੱਥੇ ਸਥਿਤੀ ਬਹੁਤ ਮੁਸ਼ਕਲ ਸੀ। 2019 ਤੱਕ ਸਿਰਫ਼ ਪੰਜ ਲਾਸ਼ਾਂ ਹੀ ਬਰਾਮਦ ਹੋ ਸਕੀਆਂ ਸਨ। ਹੁਣ ਚਾਰ ਹੋਰ ਲਾਸ਼ਾਂ ਬਰਾਮਦ ਕੀਤੀਆਂ ਹਨ। ਹੁਣ ਮਿਲੀਆਂ ਲਾਸ਼ਾਂ ਵਿੱਚੋਂ ਤਿੰਨ ਦੀ ਪਛਾਣ ਹੋ ਗਈ ਹੈ। ਇਨ੍ਹਾਂ ਦੇ ਨਾਂ ਮੱਖਣ ਸਿੰਘ, ਕਾਂਸਟੇਬਲ ਨਰਾਇਣ ਸਿੰਘ ਅਤੇ ਕਾਰੀਗਰ ਥਾਮਸ ਚਰਨ ਹਨ।
ਚੌਥੀ ਲਾਸ਼ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ
ਲਾਸ਼ਾਂ ਨੇੜਿਓਂ ਮਿਲੇ ਦਸਤਾਵੇਜ਼ਾਂ ਤੋਂ ਇਨ੍ਹਾਂ ਦੀ ਪਛਾਣ ਕੀਤੀ ਗਈ ਹੈ। ਚੌਥੀ ਲਾਸ਼ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਕ੍ਰਾਫਟਮੈਨ ਥਾਮਸ ਚਰਨ ਕੇਰਲ ਦੇ ਪਠਾਨਮਥਿੱਟਾ ਜ਼ਿਲ੍ਹੇ ਦੇ ਏਲਾਂਥੂਰ ਦਾ ਰਹਿਣ ਵਾਲਾ ਸੀ। ਉਸ ਦੇ ਪਰਿਵਾਰ ਨੂੰ ਸੂਚਨਾ ਭੇਜ ਦਿੱਤੀ ਗਈ ਹੈ। ਕਾਂਸਟੇਬਲ ਨਰਾਇਣ ਸਿੰਘ ਫੌਜ ਦੀ ਮੈਡੀਕਲ ਟੀਮ ਵਿੱਚ ਕੰਮ ਕਰਦਾ ਸੀ। ਇਸ ਦੀ ਪੁਸ਼ਟੀ ਹੋਈ ਹੈ। ਉਹ ਉੱਤਰਾਖੰਡ ਦੇ ਗੜ੍ਹਵਾਲ ਦੀ ਚਮੋਲੀ ਤਹਿਸੀਲ ਦੇ ਕੋਲਪੜੀ ਪਿੰਡ ਦਾ ਰਹਿਣ ਵਾਲਾ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
