ਪੜਚੋਲ ਕਰੋ
ਪੀਐਮ ਮੋਦੀ ਨੇ ਕੀਤਾ ਰਾਸ਼ਟਰੀ ਸੱਵਛਤਾ ਕੇਂਦਰ ਦਾ ਉਦਘਾਟਨ, ਕਿਹਾ- 'ਗੰਦਗੀ ਭਾਰਤ ਛੋੜੋ'
ਪੀਐਮ ਮੋਦੀ ਨੇ ਕਿਹਾ ਕਿ ਅਸੀ ਸਭ ਗੰਦਗੀ ਭਾਰਤ ਛੱਡੋ ਮੁਹਿੰਮ ਦਾ ਹਿੱਸਾ ਹਾਂ। ਮੈਨੂੰ ਖੁਸ਼ੀ ਹੈ ਕਿ ਅਸੀਂ ਸਾਰੇ ਇੱਥੇ ਮੌਜੂਦ ਬੱਚਿਆਂ ਸਮੇਤ ਸਾਰੇ ਲੋਕ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰ ਰਹੇ ਹਾਂ।

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਰਾਜਘਾਟ ਨੇੜੇ ਮੌਜੂਦ 'ਰਾਸ਼ਟਰੀ ਸੱਵਛਤਾ ਕੇਂਦਰ' ਦਾ ਉਦਘਾਟਨ ਕੀਤਾ। ਮਹਾਤਮਾ ਗਾਂਧੀ ਨੂੰ ਸਮਰਪਿਤ ਰਾਸ਼ਟਰੀ ਸੱਵਛਤਾ ਕੇਂਦਰ ਦਾ ਐਲਾਨ ਪਹਿਲਾਂ ਹੀ ਪੀਐਮ ਮੋਦੀ ਨੇ 10 ਅਪਰੈਲ 2017 ਨੂੰ ਕਿ ਦਿੱਤਾ ਸੀ। ਇਰ ਸੱਵਛ ਭਾਰਚ ਮਿਸ਼ਨ 'ਤੇ ਇੱਕ ਰਸਮੀ ਇੰਟਰੈਕਟਿਵ ਸੈਂਟਰ ਹੋਏਗਾ।
ਆਰਐਸਕੇ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਉੱਥੇ ਮੌਜੂਦ ਮਹਾਤਮਾ ਗਾਂਧੀ ਦੇ ਬੁੱਤ ਨੂੰ ਸ਼ਰਧਾਂਜਲੀ ਦਿੱਤੀ ਅਤੇ ਕੇਂਦਰ ਦਾ ਉਦਘਾਟਨ ਕੀਤਾ। ਆਰਐਸਕੇ 'ਚ ਸਥਿਤ ਆਡੀਟੋਰਿਅਮ 'ਚ ਪ੍ਰਧਾਨ ਮੰਤਰੀ 'ਦਰਸ਼ਕ 360 ਡਿਗਰੀ' ਦਾ ਵਖਰਾ ਆਡੀਓ-ਵੀਡੀਓ ਪ੍ਰੋਗ੍ਰਾਮ ਵੇਖਿਆ, ਜਿਸ 'ਚ ਭਾਰਤ ਦੀ ਸੱਵਛਤਾ ਦੀ ਕਹਾਣੀ ਨੂੰ ਬਿਆਂਨ ਕੀਤਾ ਗਿਆ।
ਪੀਐਮ ਮੋਦੀ ਨੇ ਇਸ ਮੌਕੇ ਕਿਹਾ ਕਿ ਮਹਾਤਮਾ ਗਾਂਧੀ ਦੀ ਮੁੇਹਿਮ ਸੀ, ਅੰਗਰੇਜੋਂ ਭਾਰਤ ਛੱਡੋ, ਅਸੀਂ ਲੋਕ ਮੁੰਹਿਮ ਚਲਾ ਰਹੇ ਹਾਂ- ਗੰਦਗੀ ਭਾਰਤ ਛੱਡੋ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਕੋਵਿਡ-19 ਦੇ ਸੰਕਰਮਣ ਨੂੰ ਕੰਟ੍ਰੋਲ ਕਰਨ ਲਈ ਅਸੀਂ ਇੱਥੇ ਸੌਜੂਦ ਬੱਚਿਆਂ ਸਣੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰ ਰਹੇ ਹਾਂ ਅਤੇ ਮਾਸਕ ਪਾ ਰਹੇ ਹਾਂ।"
ਆਪਣੇ ਸੰਬੋਧਨ 'ਚ ਪੀਐਮ ਨੇ ਕਿਹਾ, "ਪਿਛਲੇ ਸਾਲ ਦੇਸ਼ ਦੇ ਸਾਰੇ ਪਿੰਡਾਂ ਨੇ ਆਪਣੇ ਆਪ ਨੂੰ ਖੁੱਲ੍ਹੇ 'ਚ ਪਖਾਨਾ ਮੁਕਤ ਕਰਨ ਦਾ ਐਲਾਨ ਕੀਤਾ ਸੀ। ਇਸ ਕਾਮਯਾਬੀ ਨੂੰ ਅੱਗੇ ਵਧਾਉਣ ਲਈ ਤੁਹਾਡੇ ਜਿਹੇ ਸੱਵਛਤਾ ਚੈਂਪੀਅਨ ਵੱਡੀ ਭੂਮਿਕਾ ਨਿਭਾਉਣ ਵਾਲੇ ਹਨ। ਸ਼ਹਿਰ ਤੋਂ ਲੈ ਕੇ ਪਿੰਡਾਂ ਤਕ, ਸਕੂਲ ਤੋਂ ਲੈ ਕੇ ਘਰਾਂ ਤਕ ਤੁਸੀਂ ਹੀ ਵੱਡਿਆਂ ਨੂੰ ਰਾਹ ਦਿੱਖਾ ਸਕਦੇ ਹੋ ਕਿ ਉਹ ਸਾਫ-ਸਫਾਈ ਦਾ ਖਿਆਲ ਰੱਖਣ।"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਜਲੰਧਰ
ਪੰਜਾਬ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
