ਪ੍ਰਧਾਨ ਮੰਤਰੀ ਮੋਦੀ ਨੂੰ ਪਿੰਡਾਂ ਦਾ ਫਿਕਰ! CMs-DMs ਨਾਲ ਮੀਟਿੰਗ ’ਚ ਦਿੱਤੀਆਂ ਹਦਾਇਤਾਂ
ਮੀਟਿੰਗ ’ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਅੱਜ ਹਾਲਾਤ ਨੇ ਤੁਹਾਨੂੰ ਆਪਣੀਆਂ ਸਮਰੱਥਾਵਾਂ ਦੀ ਨਵੇਂ ਤਰੀਕੇ ਪ੍ਰੀਖਿਆ ਲੈਣ ਦਾ ਮੌਕਾ ਦਿੱਤਾ ਹੈ। ਆਪਣੇ ਜ਼ਿਲ੍ਹੇ ਦੀ ਛੋਟੀ ਤੋਂ ਛੋਟੀ ਸਮੱਸਿਆ ਦੂਰ ਕਰਨ ਲਈ ਪੂਰੀ ਸੰਵੇਦਨਸ਼ੀਲਤਾ ਨਾਲ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਤੁਹਾਡੀ ਇਹੋ ਭਾਵਨਾ ਅੱਜ ਕੰਮ ਆ ਰਹੀ ਹੈ।
Corona-Virus India: ਦੇਸ਼ ’ਚ ਜਾਨਲੇਵਾ ਕੋਰੋਨਾਵਾਇਰਸ ਦੀ ਦੂਜੀ ਲਹਿਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 10 ਰਾਜਾਂ ਦੇ ਮੁੱਖ ਮੰਤਰੀਆਂ ਤੇ ਇਨ੍ਹਾਂ ਹੀ ਰਾਜਾਂ ਦੇ 54 ਕੁਲੈਕਟਰਜ਼ ਨਾਲ ਗੱਲਬਾਤ ਕੀਤੀ। ਮੀਟਿੰਗ ’ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮਹਾਮਾਰੀ ਜਿਹੀ ਆਫ਼ਤ ਦੇ ਸਾਹਮਣੇ ਸਭ ਤੋਂ ਵੱਧ ਅਹਿਮੀਅਤ ਸਾਡੀ ਸੰਵੇਦਨਸ਼ੀਲਤਾ ਤੇ ਸਾਡੇ ਹੌਸਲੇ ਦੀ ਹੀ ਹੁੰਦੀ ਹੈ।
ਇਸੇ ਭਾਵਨਾ ਨਾਲ ਤੁਹਾਨੂੰ ਆਮ ਲੋਕਾਂ ਤੱਕ ਪੁੱਜ ਕੇ, ਜਿਵੇਂ ਤੁਸੀਂ ਕੰਮ ਕਰ ਰਹੇ ਹੋ, ਉਨ੍ਹਾਂ ਨੂੰ ਹੋਰ ਵੱਧ ਤਾਕਤ ਤੇ ਵੱਡੇ ਪੱਧਰ ਉੱਤੇ ਕਰਦੇ ਹੀ ਰਹਿਣਾ ਹੈ। ਸਾਨੂੰ ਪਿੰਡਾਂ ਵੱਲ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੈ। ਪੀਐੱਮ ਨੇ ਜ਼ਿਲ੍ਹਾ ਅਧਿਕਾਰਆਂ ਨੂੰ ਕਿਹਾ ਕਿ ਸਾਰੇ ਇੰਤਜ਼ਾਮਾਂ ਦੀ ਨਿਗਰਾਨੀ ਕਰਨ।
ਮੀਟਿੰਗ ’ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਅੱਜ ਹਾਲਾਤ ਨੇ ਤੁਹਾਨੂੰ ਆਪਣੀਆਂ ਸਮਰੱਥਾਵਾਂ ਦੀ ਨਵੇਂ ਤਰੀਕੇ ਪ੍ਰੀਖਿਆ ਲੈਣ ਦਾ ਮੌਕਾ ਦਿੱਤਾ ਹੈ। ਆਪਣੇ ਜ਼ਿਲ੍ਹੇ ਦੀ ਛੋਟੀ ਤੋਂ ਛੋਟੀ ਸਮੱਸਿਆ ਦੂਰ ਕਰਨ ਲਈ ਪੂਰੀ ਸੰਵੇਦਨਸ਼ੀਲਤਾ ਨਾਲ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਤੁਹਾਡੀ ਇਹੋ ਭਾਵਨਾ ਅੱਜ ਕੰਮ ਆ ਰਹੀ ਹੈ। ਜਦ਼ ਫ਼ੀਲਡ ਉੱਤੇ ਮੌਜੂਦ ਲੋਕਾਂ ਨਾਲ ਗੱਲਬਾਤ ਹੁੰਦੀ ਹੈ, ਤਾਂ ਅਜਿਹੀਆਂ ਵਿਲੱਖਣ ਸਥਿਤੀਆਂ ਨਾਲ ਨਿਪਟਣ ’ਚ ਬਹੁਤ ਜ਼ਿਆਦਾ ਮਦਦ ਮਿਲਦੀ ਹੈ। ਬੀਤੇ ਕੁਝ ਦਿਨਾਂ ਦੌਰਾਨ ਅਜਿਹੇ ਅਨੇਕ ਸੁਝਾਅ ਮਿਲੇ ਹਨ, ਅਨੇਕ ਜ਼ਿਲ੍ਹਿਆਂ ਵਿੱਚ ਹਾਲਾਤ ਅਨੁਸਾਰ ਕਈ ਨਵੀਨ ਕਿਸਮ ਦੇ ਤਰੀਕਿਆਂ ਦੀ ਜਾਣਕਾਰੀ ਵੀ ਲੋਕਾਂ ਤੋਂ ਮਿਲੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਗੇ ਕਿਹਾ, ਬੀਤੇ ਕੁਝ ਸਮੇਂ ਤੋਂ ਦੇਸ਼ ਵਿੱਚ ਐਕਟਿਵ ਕੇਸ ਘੱਟ ਹੋਣੇ ਸ਼ੁਰੂ ਹੋਏ ਹਨ। ਪਰ ਤੁਸੀਂ ਇਸ ਡੇਢ ਸਾਲ ’ਚ ਇਹ ਅਨੁਭਵ ਕੀਤਾ ਹੈ ਕਿ ਜਦੋਂ ਤੱਕ ਇਸ ਵਾਇਰਸ ਦੀ ਲਾਗ ਮਾਈਨਰ ਪੱਧਰ ਉੱਤੇ ਵੀ ਮੌਜੂਦ ਹੈ, ਤਦ ਤੱਕ ਚੁਣੌਤੀ ਬਣੀ ਰਹਿੰਦੀ ਹੈ। ਫ਼ੀਲਡ ’ਚ ਕੀਤੇ ਗਏ ਤੁਹਾਡੇ ਕੰਮਾਂ ਨਾਲ, ਤੁਹਾਡੇ ਅਨੁਭਵਾਂ ਤੇ ਫ਼ੀਡਬੈਕ ਨਾਲ ਹੀ ਵਿਵਹਾਰਕ ਤੇ ਪ੍ਰਭਾਵੀ ਨੀਤੀਆਂ ਉਲੀਕਣ ਵਿੱਚ ਮਦਦ ਮਿਲਦੀ ਹੈ। ਟੀਕਾਕਰਣ ਦੀ ਰਣਨੀਤੀ ਵਿੱਚ ਵੀ ਹਰੇਕ ਪੱਧਰ ਉੱਤੇ ਰਾਜਾਂ ਤੇ ਅਨੇਕ ਸਬੰਧਤ ਧਿਰਾਂ ਤੋਂ ਮਿਲਣ ਵਾਲੇ ਸੁਝਾਵਾਂ ਨੂੰ ਸ਼ਾਮਲ ਕਰ ਕੇ ਅੱਗੇ ਵਧਾਇਆ ਜਾ ਸਕਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ, ਪਿਛਲੀਆਂ ਮਹਾਮਾਰੀਆਂ ਹੋਣ ਜਾਂ ਫਿਰ ਇਹ ਸਮਾਂ; ਹਰੇਕ ਮਹਾਮਾਰੀ ਨੇ ਸਾਨੂੰ ਇੱਕ ਗੱਲ ਸਿਖਾਈ ਹੈ। ਮਹਾਮਾਰੀ ਨਾਲ ਨਿਪਟਣ ਦੇ ਸਾਡੇ ਢੰਗ-ਤਰੀਕਿਆਂ ਵਿੱਚ ਨਿਰੰਤਰ ਤਬਦੀਲੀ, ਨਿਰੰਤਰ Innovation ਬਹੁਤ ਜ਼ਰੂਰੀ ਹੈ। ਇਹ ਵਾਇਰਸ ਆਪਣਾ ਸਰੂਪ ਬਦਲਣ ’ਚ ਮਾਹਿਰ ਹੈ ਤੇ ਨੀਤੀਆਂ ਵੀ ਉਸੇ ਹਿਸਾਬ ਨਾਲ ਗਤੀਸ਼ੀਲ ਹੋਣੀਆਂ ਚਾਹੀਦੀਆਂ ਹਨ।