ਪੜਚੋਲ ਕਰੋ
Advertisement
ਸ਼ਾਇਰ ਮੁਨੱਵਰ ਰਾਣਾ ਦੀ ਤਾਲਿਬਾਨ ਨੂੰ ਹਮਾਇਤ, ਬੋਲੇ, ਕਿਤੇ ਵੀ ਸਾਬਤ ਨਹੀਂ ਕਿ ਉਨ੍ਹਾਂ ਕਿਸੇ ਨੂੰ ਮਾਰਿਆ ਜਾਂ ਭਜਾਇਆ
ਅਫਗਾਨਿਸਤਾਨ ਉੱਤੇ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ। ਇਸ ਬਾਰੇ ਭਾਰਤ ਵਿੱਚ ਸਿਆਸੀ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ।
Munawwar Rana Supports Taliban: ਅਫਗਾਨਿਸਤਾਨ ਉੱਤੇ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ। ਇਸ ਬਾਰੇ ਭਾਰਤ ਵਿੱਚ ਸਿਆਸੀ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ। ਭਾਰਤ ਦੇ ਮਸ਼ਹੂਰ ਕਵੀ ਮੁਨੱਵਰ ਰਾਣਾ ਨੇ ਤਾਲਿਬਾਨ ਦਾ ਸਮਰਥਨ ਕਰਦਿਆਂ ਕਿਹਾ ਕਿ ਇਸ ਬਾਰੇ ਰਾਏ ਬਣਾਉਣ ਵਿੱਚ ਬਹੁਤ ਜਲਦਬਾਜ਼ੀ ਕੀਤੀ ਜਾ ਰਹੀ ਹੈ। ਰਾਣਾ ਨੇ ਕਿਹਾ ਕਿ 20 ਸਾਲਾਂ ਵਿੱਚ ਬਹੁਤ ਸਾਰੇ ਦੇਸ਼ਾਂ ਦੀਆਂ ਫੌਜਾਂ ਨੇ ਤਾਲਿਬਾਨ 'ਤੇ ਬੰਬ ਸੁੱਟੇ ਹਨ ਤੇ ਅੱਜ ਜੋ ਹੋ ਰਿਹਾ ਹੈ ਉਹ ਬਦਲੇ ਦੀ ਕਾਰਵਾਈ ਹੈ। ਅਫਗਾਨਿਸਤਾਨ ਵਿੱਚੋਂ ਸਿਰਫ ਉਹੀ ਲੋਕ ਭੱਜ ਰਹੇ ਹਨ, ਜੋ ਪਿਛਲੀ ਅਫਗਾਨ ਸਰਕਾਰ ਦੇ ਬਹੁਤ ਨਜ਼ਦੀਕੀ ਰਹੇ ਹਨ।
ਏਬੀਪੀ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਮੁਨੱਵਰ ਰਾਣਾ ਨੇ ਕਿਹਾ,“ਇਹ ਕਿਤੇ ਵੀ ਸਾਬਤ ਨਹੀਂ ਹੋਇਆ ਹੈ ਕਿ ਉਨ੍ਹਾਂ (ਤਾਲਿਬਾਨ) ਨੇ ਕਿਸੇ ਨੂੰ ਮਾਰਿਆ ਹੈ ਜਾਂ ਭਜਾ ਦਿੱਤਾ ਹੈ। ਜਦੋਂ ਤਖ਼ਤੇ ਪਲਟ ਦਿੱਤੇ ਜਾਂਦੇ ਹਨ, ਤਾਂ ਛੋਟੀਆਂ-ਮੋਟੀਆਂ ਚੀਜ਼ਾਂ ਇੱਧਰ-ਉੱਧਰ ਖਿੰਡ-ਪੁੰਡ ਜਾਂਦੀਆਂ ਹਨ। ਜੇ ਭਾਰਤ ਵਿੱਚ ਕਿਤੇ ਸਰਕਾਰ ਬਦਲ ਜਾਵੇ, ਤਾਂ ਇਸ ਸਰਕਾਰ ਦੇ ਖਾਸ ਲੋਕ ਕਿਤੇ ਨਾ ਕਿਤੇ ਲੁਕ ਜਾਣਗੇ। ਹੁਣ ਤੱਕ ਅਜਿਹੀ ਕੋਈ ਰਿਪੋਰਟ ਨਹੀਂ ਜਿਸ ਵਿੱਚ ਤਾਲਿਬਾਨ ਨੇ ਅੱਤਿਆਚਾਰ ਕੀਤਾ ਹੋਵੇ। ਇਹ ਉਹੀ ਲੋਕ ਹਨ ਜੋ ਭੱਜ ਰਹੇ ਹਨ ਜਾਂ ਲੁਕੇ ਹੋਏ ਹਨ ਜੋ ਅਫਗਾਨ ਸਰਕਾਰ ਦੇ ਖ਼ਾਸ ਸਨ। ਇੱਕ ਆਮ ਆਦਮੀ ਜਿਸ ਦਾ ਕਿਸੇ ਨਾਲ ਕੋਈ ਲੈਣਾ-ਦੇਣਾ ਨਹੀਂ, ਉਹ ਇਹ ਨਹੀਂ ਕਹਿ ਸਕਦਾ ਕਿ ਲੋਕ ਉਸ ਕਾਰਨ ਭੱਜ ਰਹੇ ਹਨ।
ਰਾਣਾ ਨੇ ਕਿਹਾ, “ਅਫ਼ਗ਼ਾਨਿਸਤਾਨ ਤਾਲਿਬਾਨ ਦਾ ਹੀ ਦੇਸ਼ ਹੈ, ਉਸ ਨੂੰ ਵੀਹ ਸਾਲਾਂ ਤੋਂ ਮਾਰਿਆ ਜਾ ਰਿਹਾ ਹੈ। ਅਮਰੀਕਾ ਨੇ ਬਹੁਤ ਅੱਤਿਆਚਾਰ ਕੀਤੇ ਹਨ। ਕੋਈ ਵੀ ਪਰਿਵਾਰ ਅਜਿਹਾ ਨਹੀਂ ਹੋਵੇਗਾ ਜਿਸ ਦੇ ਦੋ ਜਾਂ ਚਾਰ ਲੋਕਾਂ ਦੀ ਮੌਤ ਇਸ ਅੱਤਿਆਚਾਰ ਕਾਰਣ ਨਾ ਹੋਈ ਹੋਵੇ। ਹੁਣ ਜਦੋਂ ਉਹ ਸੱਤਾ ਵਿੱਚ ਆ ਰਹੇ ਹਨ, ਉਹ ਜਸ਼ਨ ਮਨਾ ਰਹੇ ਹਨ। ਫਿਲਹਾਲ ਨਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਬਾਰੇ ਕੁਝ ਕਿਹਾ ਹੈ ਤੇ ਨਾ ਹੀ ਵਿਦੇਸ਼ ਮੰਤਰੀ ਨੇ।’

Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਧਰਮ
ਪੰਜਾਬ
ਪੰਜਾਬ
Advertisement