ਪੜਚੋਲ ਕਰੋ
Advertisement
ਏਅਰ ਸਟ੍ਰਾਈਕ ਦੀਆਂ ਤਸਵੀਰਾਂ ਸਰਕਾਰ ਕੋਲ ਪੁੱਜੀਆਂ, ਜੈਸ਼-ਏ-ਮੁਹਮੰਦ ਕੈਂਪ ਦੀਆਂ ਚਾਰ ਇਮਾਰਤਾਂ ਤਬਾਹ
ਨਵੀਂ ਦਿੱਲੀ: ਪੁਲਵਾਮਾ ਅੱਤਵਾਦੀ ਹਮਲੇ ਤੋਂ 12 ਦਿਨ ਬਾਅਦ 26 ਫਰਵਰੀ ਦੀ ਸਵੇਰ ਭਾਰਤੀ ਏਅਰ ਫੋਰਸ ਨੇ ਪਾਕਿਸਤਾਨ ਦੇ ਬਾਲਾਕੋਟ ‘ਚ ਜੈਸ਼-ਏ-ਮੁਹਮੰਦ ਦੇ ਟਿਕਾਣਿਆਂ ਨੂੰ ਤਬਾਹ ਕੀਤਾ। ਏਅਰ ਫੋਰਸ ਦੀ ਇਸ ਕਾਰਵਾਈ ‘ਤੇ ਇੰਟਰਨੈਸ਼ਨਲ ਮੀਡੀਆ ਨੇ ਨੁਕਸਾਨ ਦੇ ਦਾਵਿਆਂ ‘ਤੇ ਰਿਪੋਰਟ ਕੀਤੀ ਹੈ। ਇਸ ‘ਚ ਰੈਡਾਰ ਰਾਹੀਂ ਲਈਆਂ ਤਸਵੀਰਾਂ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਜੈਸ਼-ਏ-ਮੁਹਮੰਦ ਦੇ ਚਾਰ ਮਦਰੱਸਿਆਂ ਨੂੰ ਬੁਰੀ ਤਰ੍ਹਾਂ ਤਬਾਹ ਕੀਤਾ ਹੈ। ਇਸ ਦੀ ਜਾਣਕਾਰੀ ਇੱਕ ਅਧਿਕਾਰੀ ਨੇ ਦਿੱਤੀ ਹੈ।
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ, ਇੱਕ ਸਰਕਾਰੀ ਅਧਿਕਾਰੀ ਦਾ ਕਹਿਣਾ ਹੈ ਕਿ ਹਵਾਈ ਸੈਨਾ ਨੇ ਏਅਰ ਸਟ੍ਰਾਈਕ ‘ਚ ਜੈਸ਼ ਦਾ ਮਦਰਸਾ ਤਾਲੀਮ-ਉਲ-ਕੁਰਾਨ ਦੇ ਚਾਰ ਮਕਾਨ ਤਬਾਹ ਹੋਏ। ਸੂਤਰਾਂ ਮੁਤਾਬਕ ਰਡਾਰ ਤੋਂ ਲਈਆਂ ਤਸਵੀਰਾਂ ‘ਚ ਦਿਖ ਰਿਹਾ ਹੈ ਕਿ ਮਿਰਾਜ-2000 ਨਾਲ ਹਮਲੇ ‘ਚ ਚਾਰ ਇਮਾਰਤਾਂ ਨੂੰ ਨੁਕਸਾਨ ਹੋਇਆ। ਇਸ ਦੇ ਨਾਲ ਹੀ ਪਾਕਿਸਤਾਨ ਨੇ ਭਾਰਤੀ ਕਾਰਵਾਈ ਦੀ ਪੁਸ਼ਟੀ ਕੀਤੀ ਹੈ ਪਰ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਬਾਲਾਕੋਟ ‘ਚ ਕੋਈ ਅੱਤਵਾਦੀ ਕੈਂਪ ਸੀ ਅਤੇ ਉੱਥੇ ਕੋਈ ਨੁਕਸਾਨ ਹੋਇਆ ਹੈ।
ਅਧਿਕਾਰੀ ਨੇ ਇੰਡੀਅਨ ਐਕਸਪ੍ਰੈਸ ਨਾਲ ਗੱਲ ਕਰਦਿਆਂ ਕਿਹਾ, “ਏਅਰ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਨੇ ਮਦਰੱਸੇ ਨੂੰ ਸੀਲ ਕਿਉਂ ਕੀਤਾ? ਮਦਰਸੇ ਦਾ ਮੁਆਇਨਾ ਕਰਨ ਪੱਤਰਕਾਰਾਂ ਨੂੰ ਫੌਰਨ ਜਾਣ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਗਈ? ਸਾਡੇ ਕੋਲ ਰਡਾਰ ਰਾਹੀਂ ਲਈਆਂ ਤਸਵੀਰਾਂ ਹਨ ਜਿਸ ਤੋਂ ਪਤਾ ਲੱਗ ਰਿਹਾ ਹੈ ਕਿ ਮਦਰਸਾ ਨੂੰ ਗੈਸਟ ਹਾਊਸ ਦੀ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਸੀ ਅਤੇ ਇੱਥੇ ਮੌਲਾਨਾ ਮਸੂਦ ਅਜਹਰ (ਜੈਸ਼ ਚੀਫ) ਦਾ ਭਰਾ ਰਹਿੰਦਾ ਸੀ। ਇੱਕ ਐਲ ਆਕਾਰ ਦੇ ਮਕਾਨ ‘ਚ ਅੱਤਵਾਦੀ ਟ੍ਰੇਨਰ ਰਹਿੰਦੇ ਸੀ। ਇੱਕ ਦੋ ਮੰਜ਼ਿਲਾ ਮਕਾਨ ‘ਚ ਵਿਦੀਆਰਥੀਆਂ ਨੂੰ ਰੱਖਿਆ ਜਾਂਦਾ ਸੀ। ਹੋਰ ਮਕਾਨ ‘ਚ ਟ੍ਰੇਨਿੰਗ ਹਾਸਲ ਅੱਤਵਾਦੀਆਂ ਨੂੰ ਰੱਖਿਆ ਜਾਂਦਾ ਸੀ। ਜਿਸ ਨੂੰ ਬੰਬ ਨਾਲ ਉੱਡਾ ਦਿੱਤਾ ਗਿਆ।
ਉਨ੍ਹਾਂ ਤਸਵੀਰਾਂ ਨੂੰ ਜਾਰੀ ਕਰਨ ਨੂੰ ਕਿਹਾ ਕਿ ਇਹ ਪੂਰੀ ਤਰ੍ਹਾਂ ਸਰਕਾਰ ਦਾ ਫੈਸਲਾ ਹੋਵੇਗਾ। ਇਸ ਤਸਵੀਰਾਂ ਸੈਟੇਲਾਈਟ ਤਸਵੀਰਾਂ ਦੀ ਤਰ੍ਹਾਂ ਸਾਫ ਨਹੀਂ ਹਨ ਕਿਉਂਕਿ ਉਸ ਦਿਨ ਮੌਸਮ ਸਾਫ ਨਹੀਂ ਸੀ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਇਸ ਆਪ੍ਰੇਸ਼ਨ ‘ਚ ਕਿਸੇ ਵੀ ਆਮ ਨਾਗਰਿਕ ਨੂੰ ਕੋਈ ਨੁਕਾਸਨ ਨਹੀਂ ਹੋਇਆ। ਹਵਾਈ ਸੈਨਾ ਨੂੰ ਇਸ ਦੀ ਪੂਰੀ ਜਾਣਕਾਰੀ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲਾਈਫਸਟਾਈਲ
Advertisement