ਰਾਜੀਵ ਗਾਂਧੀ ਦੀ 31ਵੀਂ ਬਰਸੀ 'ਤੇ ਸੋਨੀਆ ਗਾਂਧੀ, ਰਾਹੁਲ-ਪ੍ਰਿਅੰਕਾ ਨੇ ਦਿੱਤੀ ਸ਼ਰਧਾਂਜਲੀ, PM ਮੋਦੀ ਨੇ ਵੀ ਕੀਤਾ ਟਵੀਟ
ਦੇਸ਼ ਅੱਜ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ 31ਵੀਂ ਬਰਸੀ 'ਤੇ ਯਾਦ ਕਰ ਰਿਹਾ ਹੈ। ਅੱਜ ਦੇ ਦਿਨ 1991 ਵਿੱਚ ਰਾਜੀਵ ਗਾਂਧੀ ਦੀ ਆਤਮਘਾਤੀ ਬੰਬ ਧਮਾਕੇ ਵਿੱਚ ਹੱਤਿਆ ਕਰ ਦਿੱਤੀ ਸੀ
Rajiv Gandhi Death Anniversary: ਦੇਸ਼ ਅੱਜ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ 31ਵੀਂ ਬਰਸੀ 'ਤੇ ਯਾਦ ਕਰ ਰਿਹਾ ਹੈ। ਅੱਜ ਦੇ ਦਿਨ 1991 ਵਿੱਚ ਰਾਜੀਵ ਗਾਂਧੀ ਦੀ ਆਤਮਘਾਤੀ ਬੰਬ ਧਮਾਕੇ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ 31ਵੀਂ ਬਰਸੀ ਮੌਕੇ ਦਿੱਲੀ ਦੇ ਵੀਰ ਭੂਮੀ ਵਿਖੇ ਸ਼ਰਧਾਂਜਲੀ ਭੇਟ ਕੀਤੀ ਹੈ। ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਇੱਕ ਵੀਡੀਓ ਟਵੀਟ ਕਰਕੇ ਪਿਤਾ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ।
ਵੀਡੀਓ ਨੂੰ ਸਾਂਝਾ ਕਰਦੇ ਹੋਏ ਰਾਹੁਲ ਨੇ ਲਿਖਿਆ, "ਮੇਰੇ ਪਿਤਾ ਇੱਕ ਦੂਰਅੰਦੇਸ਼ੀ ਨੇਤਾ ਸਨ, ਜਿਨ੍ਹਾਂ ਦੀਆਂ ਨੀਤੀਆਂ ਨੇ ਆਧੁਨਿਕ ਭਾਰਤ ਨੂੰ ਆਕਾਰ ਦੇਣ ਵਿੱਚ ਮਦਦ ਕੀਤੀ। ਉਹ ਇੱਕ ਦਿਆਲੂ ਅਤੇ ਹਮਦਰਦ ਵਿਅਕਤੀ ਸਨ, ਅਤੇ ਮੇਰੇ ਅਤੇ ਪ੍ਰਿਅੰਕਾ ਲਈ ਇੱਕ ਸ਼ਾਨਦਾਰ ਪਿਤਾ, ਜਿਨ੍ਹਾਂ ਨੇ ਸਾਨੂੰ ਮੁਆਫ ਕਰਨ ਅਤੇ ਹਮਦਰਦੀ ਦਾ ਮੁੱਲ ਸਿਖਾਇਆ। ਮੈਂ ਉਹਨਾਂ ਨੂੰ ਬਹੁਤ ਯਾਦ ਕਰਦਾ ਹਾਂ ।
Congress interim president Sonia Gandhi and Priyanka Gandhi pay homage to former Prime Minister Rajiv Gandhi on his 31st death anniversary at Vir Bhumi in Delhi. pic.twitter.com/3NVwviAQAr
— ANI (@ANI) May 21, 2022
ਇਸ ਤੋਂ ਇਲਾਵਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ, ਸਾਡੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ ਬਰਸੀ 'ਤੇ ਸ਼ਰਧਾਂਜਲੀ।
On his death anniversary, paying tributes to our former Prime Minister Shri Rajiv Gandhi.
— Narendra Modi (@narendramodi) May 21, 2022
ਕਾਂਗਰਸ ਨੇਤਾ ਪੀ ਚਿਦੰਬਰਮ ਅਤੇ ਸਚਿਨ ਪਾਇਲਟ ਨੇ ਵੀ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ 31ਵੀਂ ਬਰਸੀ 'ਤੇ ਦਿੱਲੀ ਦੇ ਵੀਰ ਭੂਮੀ 'ਤੇ ਸ਼ਰਧਾਂਜਲੀ ਦਿੱਤੀ। ਇਸ ਮੌਕੇ 'ਤੇ ਸਚਿਨ ਪਾਇਲਟ ਨੇ ਟਵੀਟ ਕੀਤਾ ਅਤੇ ਕਿਹਾ, ''ਸਾਬਕਾ ਪ੍ਰਧਾਨ ਮੰਤਰੀ ਸਵਰਗੀ ਸ਼੍ਰੀ ਰਾਜੀਵ ਗਾਂਧੀ ਜੀ ਨੂੰ ਨਿਮਰ ਸ਼ਰਧਾਂਜਲੀ, ਜਿਨ੍ਹਾਂ ਨੇ ਭਾਰਤ ਵਿੱਚ ਕੰਪਿਊਟਰ ਅਤੇ ਦੂਰਸੰਚਾਰ ਕ੍ਰਾਂਤੀ ਦੀ ਨੀਂਹ ਰੱਖੀ, 21ਵੀਂ ਸਦੀ ਦੇ ਆਧੁਨਿਕ ਭਾਰਤ ਦੇ ਨਿਰਮਾਤਾ ਰਾਜੀਵ ਜੀ, ਜਿਨ੍ਹਾਂ ਨੇ ਇੱਕ ਸਾਡੇ ਲਈ ਨਵੀਂ ਦਿਸ਼ਾ, ਹਮੇਸ਼ਾ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਰਹੇਗੀ।
My father was a visionary leader whose policies helped shape modern India.
— Rahul Gandhi (@RahulGandhi) May 21, 2022
He was a compassionate & kind man, and a wonderful father to me and Priyanka, who taught us the value of forgiveness and empathy.
I dearly miss him and fondly remember the time we spent together. pic.twitter.com/jjiLl8BpMs
ਦੱਸ ਦੇਈਏ ਕਿ ਰਾਜੀਵ ਗਾਂਧੀ ਦਾ ਜਨਮ 20 ਅਗਸਤ 1944 ਨੂੰ ਮੁੰਬਈ ਵਿੱਚ ਹੋਇਆ ਸੀ। ਰਾਜੀਵ ਗਾਂਧੀ ਨੇ 1968 ਵਿੱਚ ਸੋਨੀਆ ਗਾਂਧੀ ਨਾਲ ਵਿਆਹ ਕੀਤਾ ਸੀ। ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਉਨ੍ਹਾਂ ਦੇ ਰਾਜੀਵ ਗਾਂਧੀ ਅਤੇ ਸੋਨੀਆ ਗਾਂਧੀ ਦੇ ਬੱਚੇ ਹਨ।