ਪੜਚੋਲ ਕਰੋ
Advertisement
ਰੇਲ ਹਾਦਸੇ ਰੋਕਣ ਲਈ 2500 ਕਰੋੜ ਨਾਲ ਬਣੇਗੀ 3000 ਕਿਲੋਮੀਟਰ ਲੰਬੀ ਕੰਧ
ਨਵੀਂ ਦਿੱਲੀ: ਹਾਲ ਹੀ 'ਚ ਅੰਮ੍ਰਿਤਸਰ 'ਚ ਹੋਏ ਰੇਲ ਹਾਦਸੇ ਨੇ ਸਭ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਹਾਦਸੇ ਤੋਂ ਬਾਅਦ ਲੋਕਾਂ ਦੀ ਸੁਰੱਖਿਆ ਤੇ ਰੇਲਾਂ ਨੂੰ ਬਿਨਾਂ ਰੋਕ-ਟੋਕ ਚਲਾਉਣ ਲਈ ਰੇਲਵੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਦੁਨੀਆ ਦੀ ਸਭ ਤੋਂ ਵੱਡੀ ਮੂਰਤੀ ਬਣਾਉਣ ਤੋਂ ਬਾਅਦ ਹੁਣ ਇਹ ਭਾਰਤ ਲਈ ਮੈਗਾ ਪ੍ਰੋਜੈਕਟ ਹੋਵੇਗਾ। ਇਸ ‘ਚ ਰੇਲਵੇ ਟ੍ਰੈਕ ਦੇ ਦੋਵੇਂ ਪਾਸੇ ਬਾਉਂਡਰੀ ਵਾਲਸ ਬਣਾਈਆਂ ਜਾਣਗੀਆਂ।
ਜੀ ਹਾਂ, ਫੈਸਲਾ ਲਿਆ ਗਿਆ ਹੈ ਕਿ ਰੇਲਵੇ ਟ੍ਰੈਕ ਦੇ ਦੋਵੇਂ ਪਾਸੇ 3000 ਕਿਲੋਮੀਟਰ ਲੰਬੀ ਕੰਧ ਬਣਾਈ ਜਾਵੇਗੀ। ਇਸ ਮੈਗਾ ਪ੍ਰੋਜੈਕਟ ‘ਤੇ 2500 ਕਰੋੜ ਰੁਪਏ ਖਰਚ ਹੋਣਗੇ। ਖ਼ਬਰਾਂ ਨੇ ਕਿ ਵੌਲ ਆਫ ਚੀਨ ਦੀ ਤਰ੍ਹਾਂ ਇਹ ਟੁਕੜਿਆਂ ‘ਚ 3000 ਕਿਲੋਮੀਟਰ ਲੰਬੀ ਹੋਵੇਗੀ, ਜਦਕਿ ਚੀਨ ਦੀ ਕੰਧ 6400 ਕਿਲੋਮੀਟਰ ਲੰਬੀ ਹੈ।
ਰੇਲਵੇ ਟ੍ਰੈਕ ਦੇ ਦੋਵੇਂ ਪਾਸੇ ਕਰੀਬ 2.7 ਮੀਟਰ ਦੀ ਬਾਉਂਡਰੀ ਵਾਲ ਬਣਾਈ ਜਾਵੇਗੀ, ਇਹ ਬਾਉਂਡਰੀ ਆਰਸੀਸੀ ਦੀ ਬਣਾਈ ਜਾਵੇਗੀ। 2018-19 ਬਜਟ ਦੇ ਹਿੱਸੇ ਦੇ ਤੌਰ ‘ਤੇ ਇਸ ਕੰਮ ਦੀ ਅੰਦਾਜ਼ਨ ਲਾਗਤ 650 ਕਰੋੜ ਹੈ। ਇਸ ਨੂੰ ਰਾਸ਼ਟਰੀ ਰੇਲ ਸੁਰੱਖਿਆ ਫੰਡ ਵਿੱਚੋਂ ਬਣਵਾਇਆ ਜਾ ਰਿਹਾ ਹੈ। ਇਸ ਕੰਮ ਲਈ ਟੈਂਡਰ ਪਹਿਲਾਂ ਹੀ ਜਾਰੀ ਹੋ ਚੁੱਕੇ ਹਨ। ਅਗਲੇ ਮਹੀਨੇ ਇਸ ਦੀ ਪ੍ਰਕਿਰੀਆ ਪੂਰੀ ਹੋ ਜਾਵੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਅੰਮ੍ਰਿਤਸਰ
ਪੰਜਾਬ
Advertisement