ਪੜਚੋਲ ਕਰੋ
Advertisement
ਰਾਜਨਾਥ ਰਾਫੇਲ ਲੈਣ ਲਈ ਫਰਾਂਸ ਰਵਾਨਾ
ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਆਪਣੀ ਫਰਾਂਸ ਯਾਤਰਾ ਲਈ ਰਵਾਨਾ ਹੋ ਗਏ। ਆਪਣੇ ਦੌਰੇ ‘ਤੇ ਰਾਜਨਾਥ ਸਿੰਘ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨਾਲ ਮੁਲਾਕਾਤ ਕਰਨਗੇ।
ਨਵੀਂ ਦਿੱਲੀ: ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਆਪਣੀ ਫਰਾਂਸ ਯਾਤਰਾ ਲਈ ਰਵਾਨਾ ਹੋ ਗਏ। ਆਪਣੇ ਦੌਰੇ ‘ਤੇ ਰਾਜਨਾਥ ਸਿੰਘ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨਾਲ ਮੁਲਾਕਾਤ ਕਰਨਗੇ। ਉਸ ਤੋਂ ਬਾਅਦ ਪੈਰਿਸ ਤੋਂ ਡੇਢ ਘੰਟਾ ਦੂਰ ਬੋਰਡੋ ਦੇ ਮੈਰਿਗਨੇਕ ਦੇ ਹਵਾਈ ਅੱਡੇ ‘ਤੇ ਲੜਾਕੂ ਜਹਾਜ਼ ਹੈਂਡਿੰਗ ਓਵਰ ਸੈਰੇਮਨੀ ‘ਚ ਹਿੱਸਾ ਲੈਣਗੇ।
ਇਸ ਦਾ ਮਤਲਬ ਕਿ ਉਹ ਉਨ੍ਹਾਂ 36 ਰਾਫੇਲ ਜਹਾਜ਼ਾਂ ਦੇ ਬੇੜੇ ‘ਚ ਪਹਿਲਾ ਰਾਫੇਲ ਹਾ਼ ਭਾਰਤ ਨੂੰ ਸੌਂਪਣ ਦੇ ਸਮਾਗਮ ‘ਚ ਹਿੱਸਾ ਲੈਣਗੇ। ਇਸ ਦਾ ਸਮਝੌਤਾ ਸਾਲ 2015 ‘ਚ ਭਾਰਤ ਸਰਕਾਰ ਤੇ ਫਰਾਂਸ ਸਰਕਾਰ ‘ਚ ਹੋਇਆ ਸੀ। ਪੀਐਮ ਮੋਦੀ ਨੇ ਭਾਰਤੀ ਹਵਾਈ ਸੈਨਾ ‘ਚ ਲੜਾਕੂ ਜਹਾਜ਼ਾਂ ਦੀ ਘਟਦੀ ਗਿਣਤੀ ਨੂੰ ਵੇਖਦੇ ਹੋਏ 36 ਰਾਫੇਲ ਜਹਾਜ਼ ਖਰੀਦਣ ਦਾ ਸਮਝੌਤਾ ਕੀਤਾ ਸੀ।
ਰੱਖੀਆ ਮੰਤਰੀ ਰਾਜਨਾਥ ਸਿੰਘ ਪੰਡਤ ਜੀ ਦੀ ਮੌਜੂਦਗੀ ‘ਚ ਸ਼ਸਤਰ ਪੂਜਾ ਕਰਨਗੇ ਕਿਉਂਕਿ ਭਾਰਤ ‘ਚ ਦੁਸ਼ਹਿਰੇ ਦੇ ਦਿਨ ਸ਼ਸਤਰ ਪੂਜਾ ਦੀ ਰਸਮ ਕੀਤੀ ਜਾਂਦੀ ਹੈ। ਇਸ ਕਰਕੇ ਰਾਜਨਾਥ ਸਿੰਘ ਵੀ ਰਾਫੇਲ ਸ਼ਸਤਰ ਪੂਰਾ ਕਰਨਗੇ। ਇਸ ਦੇ ਨਾਲ ਰਾਫੇਲ ਦੀ ਅੱਧੇ ਘੰਟੇ ਦੀ ਉਡਾਣ ਮੌਕੇ ਰਾਜਨਾਥ ਸਿੰਘ ਵੀ ਸ਼ਾਮਲ ਹੋਣਗੇ। ਉਡਾਣ ਤੋਂ ਪਹਿਲਾਂ ਰਸਮੀ ਤੌਰ ‘ਤੇ ਰਾਫੇਲ ਭਾਰਤ ਨੂੰ ਸੌਂਪ ਦਿੱਤੇ ਜਾਵਗੇ। ਲੋਕ ਸਭਾ ਚੋਣਾਂ ਤੋਂ ਪਹਿਲਾ ਰਾਫੇਲ ਡੀਲ ਦਾ ਮੁੱਦਾ ਕਾਫੀ ਭਖਿਆ ਸੀ। ਇਸ ਦੌਰਾਨ ਕਾਂਗਰਸ ਨੇ ਡੀਲ ‘ਚ ਘੁਟਾਲੇ ਦੇ ਇਲਜ਼ਾਮ ਲਾਏ ਸੀ। ਮਾਮਲਾ ਸੁਪਰੀਮ ਕੋਰਟ ‘ਚ ਵੀ ਗਿਆ।रक्षा मंत्री @rajnathsingh फ्रांस रवाना हो गए। फ्रांस सरकार उन्हें 36 लड़ाकू विमानों की खेप में से पहला राफेल विमान सौपेगी। 8 अक्टूबर को दशहरे के दिन राजनाथ सिंह राफेल विमान और उसमें लगे शस्त्रों का पूजन भी करेगें। इसी दिन वायुसेना दिवस भी है। pic.twitter.com/ITCzNXXyc9
— Vikas Bhadauria (ABP News) (@vikasbha) October 7, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਕਾਰੋਬਾਰ
ਜਲੰਧਰ
Advertisement