(Source: ECI/ABP News)
ਕੇਂਦਰੀ ਮੰਤਰੀ ਅਠਾਵਲੇ ਦਾ ਬਿਆਨ: ਲੋਕਤੰਤਰ ਲਈ ਖਤਰਾ ਹੈ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ
ਕੇਂਦਰੀ ਰਾਜ ਮੰਤਰੀ ਰਾਮਦਾਸ ਅਠਾਵਲੇ ਨੇ ਆਪਣੇ ਇਕ ਬਿਆ 'ਚ ਕਿਹਾ, ਆਉਣ ਵਾਲੇ ਬਜ਼ਟ ਸੈਸ਼ਨ 'ਚ ਖੇਤੀ ਕਾਨੂੰਨਾਂ 'ਚ ਕੁਝ ਸੁਧਾਰ ਹੋ ਸਕਦਾ ਹੈ।
![ਕੇਂਦਰੀ ਮੰਤਰੀ ਅਠਾਵਲੇ ਦਾ ਬਿਆਨ: ਲੋਕਤੰਤਰ ਲਈ ਖਤਰਾ ਹੈ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ Ramdas Athawale said Demand of repealed farm laws is violation of democracy ਕੇਂਦਰੀ ਮੰਤਰੀ ਅਠਾਵਲੇ ਦਾ ਬਿਆਨ: ਲੋਕਤੰਤਰ ਲਈ ਖਤਰਾ ਹੈ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ](https://static.abplive.com/wp-content/uploads/sites/5/2020/12/26115800/Ramdas-athawale.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਕੇਂਦਰੀ ਸਮਾਜਿਕ ਨਿਆਂ ਤੇ ਅਧਿਕਾਰਤਾ ਰਾਜ ਮੰਤਰੀ ਰਾਮਦਾਸ ਅਠਾਵਲੇ ਨੇ ਤਿੰਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੋਕਤੰਤਰ ਲਈ ਖਤਰਾ ਦੱਸਿਆ। ਉਨ੍ਹਾਂ ਕਿਹਾ ਕਾਨੂੰਨਾ ਵਾਪਸ ਲੈਣਾ ਨਾਮੁਮਕਿਨ ਹੈ। ਉਨ੍ਹਾਂ ਆਪਣੇ ਭਾਸ਼ਨ 'ਚ ਕਿਹਾ, 'ਕਾਨੂੰਨ ਵਾਪਸ ਲੈਣਾ ਨਹੀਂ ਆਸਾਨ, ਫਿਰ ਕਿਉਂ ਕਰ ਰਹੇ ਹੋ ਅੰਦੋਲਨ ਕਿਸਾਨ।'
ਕਿਸਾਨਾਂ ਦੇ ਭਲੇ ਲਈ ਤਿੰਨੇ ਖੇਤੀ ਕਾਨੂੰਨ:
ਕੇਂਦਰੀ ਰਾਜ ਮੰਤਰੀ ਰਾਮਦਾਸ ਅਠਾਵਲੇ ਨੇ ਆਪਣੇ ਇਕ ਬਿਆ 'ਚ ਕਿਹਾ, ਆਉਣ ਵਾਲੇ ਬਜ਼ਟ ਸੈਸ਼ਨ 'ਚ ਖੇਤੀ ਕਾਨੂੰਨਾਂ 'ਚ ਕੁਝ ਸੁਧਾਰ ਹੋ ਸਕਦਾ ਹੈ। ਅਜਿਹੇ 'ਚ ਕਿਸਾਨਾਂ ਨੂੰ ਸਰਕਾਰ ਦੇ ਪ੍ਰਸਤਾਵ ਨੂੰ ਮੰਨ ਕੇ ਅੰਦੋਲਨ ਖਤਮ ਕਰਨਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਤਿੰਨੇ ਕਾਨੂੰਨ ਕਿਸਾਨਾਂ ਦੇ ਭਲੇ ਲਈ ਹਨ। ਪ੍ਰਧਾਨ ਮੰਤਰੀ ਨੇ ਕਈ ਸੂਬਿਆ ਦੇ ਕਿਸਾਨਾਂ ਨਾਲ ਗੱਲ ਕਰਦਿਆਂ ਉਨ੍ਹਾਂ ਦੇ ਖਦਸ਼ੇ ਦੂਰ ਕੀਤੇ।
ਮੋਦੀ ਸਰਕਾਰ 'ਚ ਮੰਤਰੀ ਰਾਮਦਾਸ ਅਠਾਵਲੇ ਨੇ ਕਿਸਾਨਾਂ ਨੂੰ ਅੰਦੋਲਨ ਖਤਮ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਹ ਕਾਨੂੰਨ ਕਿਸਾਨਾਂ ਨੂੰ ਮਜਬੂਤ ਕਰਨ ਤੇ ਉਨ੍ਹਾਂ ਦੀ ਆਮਦਨ ਵਧਾਉਣ ਲਈ ਲਿਆਂਦੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)