ਤਾਮਿਲਨਾਡੂ 'ਚ ਸ਼੍ਰੀ ਸ਼੍ਰੀ ਰਵੀਸ਼ੰਕਰ ਦੇ ਹੈਲੀਕਾਪਟਰ ਦੀ ਕਰਨੀ ਪਈ ਐਮਰਜੈਂਸੀ ਲੈਂਡਿੰਗ , ਖ਼ਰਾਬ ਮੌਸਮ ਬਣਿਆ ਵਜ੍ਹਾ
Sri Sri Ravishankar : ਆਰਟ ਆਫ ਲਿਵਿੰਗ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀਸ਼ੰਕਰ ਨੂੰ ਲੈ ਕੇ ਜਾ ਰਹੇ ਹੈਲੀਕਾਪਟਰ ਨੂੰ ਖਰਾਬ ਮੌਸਮ ਕਾਰਨ ਬੁੱਧਵਾਰ ਨੂੰ ਤਾਮਿਲਨਾਡੂ ਦੇ ਇਰੋਡ ਜ਼ਿਲੇ ਦੇ ਸਤਿਆਮੰਗਲਮ 'ਚ ਐਮਰਜੈਂਸੀ ਲੈਂਡਿੰਗ ਕਰਨੀ ਪਈ ਹੈ। ਮੀਡੀਆ ਰਿਪੋਰਟਾਂ ਮੁਤਾਬਕ
ਮੀਡੀਆ ਰਿਪੋਰਟਾਂ ਮੁਤਾਬਕ ਸ਼੍ਰੀ ਸ਼੍ਰੀ ਰਵੀਸ਼ੰਕਰ ਚਾਰ ਹੋਰਾਂ ਦੇ ਨਾਲ ਇੱਕ ਨਿੱਜੀ ਹੈਲੀਕਾਪਟਰ ਵਿੱਚ ਬੈਂਗਲੁਰੂ ਤੋਂ ਤਿਰੁਪੁਰ ਜਾ ਰਹੇ ਸਨ। ਅੱਤ ਦੀ ਧੁੰਦ ਅਤੇ ਖਰਾਬ ਮੌਸਮ ਕਾਰਨ ਹੈਲੀਕਾਪਟਰ ਨੂੰ ਬੁੱਧਵਾਰ ਸਵੇਰੇ 10.40 ਵਜੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਕਰੀਬ 11:30 ਵਜੇ, 50 ਮਿੰਟ ਦੇ ਇੰਤਜ਼ਾਰ ਤੋਂ ਬਾਅਦ ਅਸਮਾਨ ਸਾਫ਼ ਹੋ ਗਿਆ ਅਤੇ ਹੈਲੀਕਾਪਟਰ ਨੇ ਦੁਬਾਰਾ ਉਡਾਣ ਭਰੀ।
ਪੁਲਿਸ ਨੇ ਕੀ ਦੱਸਿਆ?
ਕਾਦੰਬੁਰ ਪੁਲਿਸ ਇੰਸਪੈਕਟਰ ਸੀ ਵਦੀਵੇਲ ਕੁਮਾਰ ਨੇ ਕਿਹਾ, "ਜਦੋਂ ਹੈਲੀਕਾਪਟਰ ਸਵੇਰੇ 10.15 ਵਜੇ ਦੇ ਕਰੀਬ STR ਉੱਤੇ ਉੱਡ ਰਿਹਾ ਸੀ ਤਾਂ ਪਾਇਲਟ ਖ਼ਰਾਬ ਮੌਸਮ ਕਾਰਨ ਅੱਗੇ ਨਹੀਂ ਵਧ ਸਕਿਆ। ਪਾਇਲਟ ਨੇ ਯੂਕੀਨੀਅਮ ਵਿਖੇ ਐਮਰਜੈਂਸੀ ਲੈਂਡਿੰਗ ਕਰਵਾਈ।"
ਇਹ ਵੀ ਪੜ੍ਹੋ : 14 ਕਰੋੜ ਕਿਸਾਨਾਂ ਲਈ ਖੁਸ਼ਖਬਰੀ, ਪਿਛਲੇ 8 ਸਾਲਾਂ 'ਚ ਇੰਨੀ ਵਧ ਗਈ MSP
ਕਰੀਬ ਇਕ ਘੰਟਾ ਪਿੰਡ 'ਚ ਰਿਹਾ' ਸੀ 'ਹੈਲੀਕਾਪਟਰ
ਤਾਮਿਲਨਾਡੂ ਪਜ਼ਾਂਗੁੜੀ ਮੱਕਲ ਸੰਗਮ ਦੇ ਰਾਜ ਖਜ਼ਾਨਚੀ ਕੇ ਰਾਮਾਸਾਮੀ, ਜੋ ਸਾਬਕਾ ਸੀਪੀਆਈ ਵਿਧਾਇਕ ਪੀ ਐਲ ਸੁੰਦਰਮ ਦੀ ਬੇਨਤੀ 'ਤੇ ਉਕੀਨੀਅਮ ਪਿੰਡ ਪਹੁੰਚੇ, ਨੇ TOI ਨੂੰ ਦੱਸਿਆ ਕਿ ਜਦੋਂ ਤੱਕ ਉਹ ਮੌਕੇ 'ਤੇ ਪਹੁੰਚੇ, ਹੈਲੀਕਾਪਟਰ ਨੂੰ ਅੱਗੇ ਵਧਣ ਲਈ ਮਨਜ਼ੂਰੀ ਮਿਲ ਗਈ ਸੀ। "ਹੈਲੀਕਾਪਟਰ ਇੱਕ ਘੰਟੇ ਤੱਕ ਪਿੰਡ ਵਿੱਚ ਰਿਹਾ ਅਤੇ ਸਵੇਰੇ 11.30 ਵਜੇ ਦੇ ਕਰੀਬ ਤਿਰੁਪੁਰ ਲਈ ਆਪਣੀ ਯਾਤਰਾ ਸ਼ੁਰੂ ਕੀਤੀ ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।