ਪੜਚੋਲ ਕਰੋ
Advertisement
ਧੀ ਦੀ ਨਿਜੀ ਜ਼ਿੰਦਗੀ 'ਚ ਪਿਤਾ ਨੂੰ ਦਖ਼ਲਅੰਦਾਜ਼ੀ ਦਾ ਕੋਈ ਹੱਕ ਨਹੀਂ : ਸੁਪਰੀਮ ਕੋਰਟ
ਨਵੀਂ ਦਿੱਲੀ : ਕੇਰਲ ਦੇ ਲਵ ਜੇਹਾਦ ਮਾਮਲੇ 'ਚ ਸੁਪਰੀਮ ਕੋਰਟ ਨੇ ਸਖ਼ਤ ਟਿੱਪਣੀ ਕੀਤੀ ਹੈ। ਅਦਾਲਤ ਨੇ ਧੀ ਦੇ ਪਿਤਾ ਨੂੰ ਨਸੀਹਤ ਦਿੰਦਿਆ ਕਿਹਾ ਹੈ ਕਿ ਉਸ ਨੂੰ ਆਪਣੀ ਧੀ ਦੀ ਨਿਜੀ ਜ਼ਿੰਦਗੀ 'ਚ ਦਖ਼ਲਅੰਦਾਜ਼ੀ ਦਾ ਕੋਈ ਹੱਕ ਨਹੀਂ ਹੈ। ਅਦਾਲਤ ਮੁਤਾਬਕ ਕੁੜੀ ਦੀ ਉਮਰ 24 ਸਾਲ ਹੈ।
ਇਸ ਹਾਲਤ 'ਚ ਉਸ ਨੂੰ ਆਪਣੇ ਭਵਿੱਖ ਬਾਰੇ ਫ਼ੈਸਲਾ ਕਰਨ ਦਾ ਪੂਰਾ ਅਧਿਕਾਰ ਹੈ। ਅਸਲ 'ਚ ਕੇਰਲ ਦੀ ਹਿੰਦੂ ਕੁੜੀ ਦੇ ਇਕ ਮੁਸਲਿਮ ਮੁੰਡੇ ਨਾਲ ਵਿਆਹ ਕਰਵਾਉਣ ਦੇ ਮੁੱਦੇ ਨੂੰ ਲਵ ਜੇਹਾਦ ਦੱਸਿਆ ਗਿਆ ਸੀ। ਮਾਮਲੇ 'ਚ ਕੁੜੀ ਦੇ ਪਿਤਾ ਨੇ ਖ਼ੁਦ ਕੇਰਲ ਹਾਈ ਕੋਰਟ 'ਚ ਅਪੀਲ ਦਾਖ਼ਲ ਕੀਤੀ ਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੀ ਧੀ ਦਾ ਬ੍ਰੇਨਵਾਸ਼ ਕਰ ਕੇ ਲਵ-ਜੇਹਾਦ ਦੇ ਜਾਲ 'ਚ ਫਸਾਇਆ ਗਿਆ ਹੈ।
ਮਾਮਲੇ 'ਚ ਹਾਈ ਕੋਰਟ ਨੇ ਵਿਆਹ ਖਾਰਜ ਕਰ ਦਿੱਤਾ। ਮਾਮਲੇ ਦੇ ਸੁਪਰੀਮ ਕੋਰਟ 'ਚ ਆਉਣ 'ਤੇ ਐੱਨਆਈਏ ਨੂੰ ਲਵ ਜੇਹਾਦ ਦੀਆਂ ਸੰਭਾਵਨਾਵਾਂ ਲੱਭਣ ਦਾ ਨਿਰਦੇਸ਼ ਦਿੱਤਾ ਗਿਆ। ਮਾਮਲੇ ਦੀ ਅਗਲੀ ਸੁਣਵਾਈ ਲਈ 9 ਅਕਤੂਬਰ ਦੀ ਤਰੀਕ ਤੈਅ ਕੀਤੀ ਗਈ ਹੈ।
ਅਦਾਲਤ ਨੇ ਕਿਹਾ ਕਿ ਮੁੱਦਾ ਲਵ-ਜੇਹਾਦ ਦਾ ਹੈ ਜਾਂ ਨਹੀਂ ਇਹ ਵੱਖਰਾ ਮੁੱਦਾ ਹੈ। ਪਰ ਕੀ ਹਾਈ ਕੋਰਟ ਕੋਲ ਵਿਆਹ ਖਾਰਜ ਕਰਨ ਦਾ ਅਧਿਕਾਰ ਹੈ। ਬੈਂਚ ਨੇ ਮਾਮਲੇ ਦੀ ਐੱਨਆਈਏ ਜਾਂਚ ਕਰਨ ਦੇ ਹੁਕਮ ਦੇਣ ਦੇ ਮੁੱਦੇ 'ਤੇ ਸਵਾਲ ਖੜ੍ਹੇ ਕੀਤੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਸਿਹਤ
ਕਾਰੋਬਾਰ
Advertisement