ਪੜਚੋਲ ਕਰੋ
Advertisement
ਟਿਕੈਤ ਨੇ ਕੈਮਰੇ ਸਾਹਮਣੇ ਜੜਿਆ ਨੌਜਵਾਨ ਨੂੰ ਥੱਪੜ, ਬੋਲੇ- ਮਾੜੀ ਮਾਨਸਿਕਤਾ ਵਾਲੇ ਧਰਨੇ ਤੋਂ ਲਾਂਭੇ ਹੋ ਜਾਣ
ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਨੇ ਗ਼ਾਜ਼ੀਪੁਰ ਬਾਰਡਰ ’ਤੇ ਕੈਮਰੇ ਸਾਹਮਣੇ ਇੱਕ ਵਿਅਕਤੀ ਦੇ ਥੱਪੜ ਮਾਰਿਆ ਤੇ ਉਸ ਨੂੰ ਤੁਰੰਤ ਧਰਨੇ ਵਾਲੀ ਥਾਂ ਤੋਂ ਚਲੇ ਜਾਣ ਲਈ ਕਿਹਾ।
ਗਾਜ਼ੀਪੁਰ: ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਨੇ ਗ਼ਾਜ਼ੀਪੁਰ ਬਾਰਡਰ ’ਤੇ ਕੈਮਰੇ ਸਾਹਮਣੇ ਇੱਕ ਵਿਅਕਤੀ ਦੇ ਥੱਪੜ ਮਾਰਿਆ ਤੇ ਉਸ ਨੂੰ ਤੁਰੰਤ ਧਰਨੇ ਵਾਲੀ ਥਾਂ ਤੋਂ ਚਲੇ ਜਾਣ ਲਈ ਕਿਹਾ। ਗ਼ਾਜ਼ੀਪੁਰ ਬਾਰਡਰ ਉੱਤੇ ਟਿਕੈਤ ਦੀ ਅਗਵਾਈ ਹੇਠ ਸੈਂਕੜੇ ਕਿਸਾਨ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਧਰਨਾ ਪ੍ਰਦਰਸ਼ਨ ਉੱਤੇ ਬੈਠੇ ਹਨ।
ਥੱਪੜ ਮਾਰਨ ਤੋਂ ਬਾਅਦ ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਵਿਅਕਤੀ ਸਾਡੀ ਜਥੇਬੰਦੀ ਦਾ ਮੈਂਬਰ ਨਹੀਂ। ਉਹ ਡਾਂਗ ਚੁੱਕ ਰਿਹਾ ਸੀ ਤੇ ਕੁਝ ਗ਼ਲਤ ਕਰਨ ਹੀ ਵਾਲਾ ਸੀ। ਉਹ ਪੱਤਰਕਾਰਾਂ ਨਾਲ ਵੀ ਦੁਰਵਿਹਾਰ ਕਰ ਰਿਹਾ ਸੀ, ਜੋ ਵੀ ਇੱਥੇ ਮਾੜੀ ਮਨਸ਼ਾ ਜਾਂ ਗ਼ਲਤ ਮਾਨਸਿਕਤਾ ਨਾਲ ਹਨ, ਉਹ ਤੁਰੰਤ ਇਹ ਜਗ੍ਹਾ ਛੱਡ ਦੇਣ।
ਇਸ ਦੌਰਾਨ ਕੇਂਦਰ ਨੇ ਕਿਸਾਨਾਂ ਦੇ ਵਿਰੋਧ ਕਾਰਨ ਗ਼ਾਜ਼ੀਆਬਾਦ ’ਚ ਕਾਨੂੰਨ ਤੇ ਵਿਵਸਥਾ ਬਰਕਰਾਰ ਰੱਖਣ ਲਈ ਰੈਪਿਡ ਐਕਸ਼ਨ ਫ਼ੋਰਸ (RAF) ਦੀਆਂ ਚਾਰ ਕੰਪਨੀਆਂ ਦੀ ਤਾਇਨਾਤੀ 4 ਫ਼ਰਵਰੀ ਤੱਕ ਵਧਾ ਦਿੱਤੀ ਹੈ। ਉਨ੍ਹਾਂ ਦੀ ਤਾਇਨਾਤੀ ਪਹਿਲਾਂ 28 ਜਨਵਰੀ ਤੱਕ ਸੀ ਪਰ ਕਿਸਾਨ ਅੰਦੋਲਨ ਜਾਰੀ ਰਹਿਣ ਕਾਰਣ ਉਹ ਮਿਆਦ ਅੱਗੇ ਵਧਾ ਦਿੱਤੀ ਗਈ ਹੈ। ਗ਼ਾਜ਼ੀਪੁਰ ਬਾਰਡਰ ’ਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਗ਼ਾਜ਼ੀਆਬਾਦ ਜ਼ਿਲ੍ਹਾ ਪ੍ਰਸ਼ਾਸਨ ਨੇ ਧਰਨੇ ਵਾਲੀ ਥਾਂ ਖ਼ਾਲੀ ਕਰਨ ਦਾ ਨੋਟਿਸ ਵੀ ਦਿੱਤਾ ਹੈ ਪਰ ਕਿਸਾਨਾਂ ਨੇ ਉਹ ਜਗ੍ਹਾ ਖ਼ਾਲੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਰਾਕੇਸ਼ ਟਿਕੈਤ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕਰ ਕੇ ਸੁਆਲ ਕੀਤਾ ਹੈ ਕਿ 26 ਜਨਵਰੀ ਨੂੰ ਕਿਸਾਨਾਂ ਦੇ ਟ੍ਰੈਕਟਰ ਮਾਰਚ ਨਾਲ ਜੁੜਿਆ ਸਮਝੌਤਾ ਤੋੜਨ ਦੇ ਦੋਸ਼ ਹੇਠ ਕਿਉਂ ਨਾ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।#WATCH: Bharatiya Kisan Union spokesperson Rakesh Tikait slaps a person at Ghazipur border (Delhi-Uttar Pradesh). pic.twitter.com/fhRSbdlhgY
— ANI (@ANI) January 28, 2021
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਕ੍ਰਿਕਟ
ਲੁਧਿਆਣਾ
ਲੁਧਿਆਣਾ
Advertisement