(Source: ECI/ABP News)
10 ਸਾਲ ਦੀ ਨਾਇਲਾ ਨੇ ਗੇਮ ਖੇਡਦੇ ਗਵਾ ਦਿੱਤੀ ਜਾਨ, ਪਰਿਵਾਰ ਨੇ ਟਿੱਕ-ਟੌਕ 'ਤੇ ਦਰਜ ਕਰਵਾਇਆ ਕੇਸ
Blackout Challenge: ਫਿਲਾਡੇਲਫੀਆ 'ਚ ਸੋਸ਼ਲ ਮੀਡੀਆ ਪਲੇਟਫਾਰਮ ਟਿਕਟੌਕ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ, ਟਿਕਟੌਕ 'ਤੇ ਮਿਲੇ ਚੈਲੇਂਜ 'ਚ 10 ਸਾਲ ਦੀ ਬੱਚੀ ਬਲੈਕਆਊਟ ਗੇਮ ਖੇਡ ਰਹੀ ਸੀ
![10 ਸਾਲ ਦੀ ਨਾਇਲਾ ਨੇ ਗੇਮ ਖੇਡਦੇ ਗਵਾ ਦਿੱਤੀ ਜਾਨ, ਪਰਿਵਾਰ ਨੇ ਟਿੱਕ-ਟੌਕ 'ਤੇ ਦਰਜ ਕਰਵਾਇਆ ਕੇਸ Tiktok case: 10 year nayla lost her life while playing game parents filed case against Tiktok 10 ਸਾਲ ਦੀ ਨਾਇਲਾ ਨੇ ਗੇਮ ਖੇਡਦੇ ਗਵਾ ਦਿੱਤੀ ਜਾਨ, ਪਰਿਵਾਰ ਨੇ ਟਿੱਕ-ਟੌਕ 'ਤੇ ਦਰਜ ਕਰਵਾਇਆ ਕੇਸ](https://feeds.abplive.com/onecms/images/uploaded-images/2021/07/22/b602bd920ffc65dd8d465ad39419e6e9_original.jpg?impolicy=abp_cdn&imwidth=1200&height=675)
Blackout Challenge: ਫਿਲਾਡੇਲਫੀਆ 'ਚ ਸੋਸ਼ਲ ਮੀਡੀਆ ਪਲੇਟਫਾਰਮ ਟਿਕਟੌਕ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ, ਟਿਕਟੌਕ 'ਤੇ ਮਿਲੇ ਚੈਲੇਂਜ 'ਚ 10 ਸਾਲ ਦੀ ਬੱਚੀ ਬਲੈਕਆਊਟ ਗੇਮ ਖੇਡ ਰਹੀ ਸੀ, ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਲੜਕੀ ਦੀ ਮੌਤ ਤੋਂ ਨਾਰਾਜ਼ ਪਰਿਵਾਰਕ ਮੈਂਬਰਾਂ ਨੇ ਟਿਕਟੌਕ 'ਤੇ ਲਾਪ੍ਰਵਾਹੀ ਤੇ ਗਲਤ ਉਤਪਾਦ ਦੀ ਮਾਰਕੀਟਿੰਗ ਕਰਨ ਦਾ ਦੋਸ਼ ਲਗਾਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਨਾਇਲਾ ਐਂਡਰਸਨ ਨਾਂ ਦੀ ਲੜਕੀ ਨਾਲ ਸਬੰਧਤ ਹੈ। ਨਾਇਲਾ 10 ਸਾਲ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਬਹੁਤ ਹੀ ਹੁਸ਼ਿਆਰ ਵਿਦਿਆਰਥਣ ਸੀ ਅਤੇ ਤਿੰਨ ਭਾਸ਼ਾਵਾਂ ਬੋਲ ਸਕਦੀ ਸੀ। ਮਾਪਿਆਂ ਦੇ ਅਨੁਸਾਰ, ਨਾਇਲਾ ਛੋਟੇ ਵੀਡੀਓ ਪਲੇਟਫਾਰਮ ਟਿਕਟੌਕ 'ਤੇ ਬਹੁਤ ਐਕਟਿਵ ਸੀ ਅਤੇ ਵੀਡੀਓ ਵੀ ਬਣਾਉਂਦੀ ਸੀ।
7 ਦਸੰਬਰ ਨੂੰ ਉਹ ਫਿਲਾਡੇਲਫੀਆ ਸਥਿਤ ਆਪਣੇ ਘਰ 'ਚ ਬੇਹੋਸ਼ੀ ਦੀ ਹਾਲਤ 'ਚ ਮਿਲੀ ਸੀ। ਮਾਤਾ-ਪਿਤਾ ਨੇ ਜਦੋਂ ਨਾਇਲਾ ਨੂੰ ਬੇਹੋਸ਼ੀ ਦੀ ਹਾਲਤ 'ਚ ਦੇਖਿਆ ਤਾਂ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਾਲਾਂਕਿ ਇਲਾਜ ਦੇ ਪੰਜਵੇਂ ਦਿਨ ਉਸ ਦੀ ਮੌਤ ਹੋ ਗਈ। ਬੱਚੀ ਦੀ ਮੌਤ ਤੋਂ ਬਾਅਦ ਮਾਤਾ-ਪਿਤਾ ਨੇ 12 ਮਈ ਨੂੰ ਟਿਕਟੌਕ ਖਿਲਾਫ ਮਾਮਲਾ ਦਰਜ ਕਰਵਾਇਆ ਸੀ।
Tiktok 'ਤੇ ਲਗਾਇਆ ਗਿਆ ਸੀ ਇਹ ਇਲਜ਼ਾਮ
ਨਾਇਲਾ ਦੇ ਪਿਤਾ ਐਂਡਰਸਨ ਨੇ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮ ਲਗਾਤਾਰ ਗਲਤ ਉਤਪਾਦਾਂ ਦੀ ਮਾਰਕੀਟਿੰਗ ਕਰ ਰਿਹਾ ਹੈ, ਜਿਸ ਦਾ ਬੱਚਿਆਂ 'ਤੇ ਕਾਫੀ ਅਸਰ ਪੈ ਰਿਹਾ ਹੈ। ਉਹਨਾਂ ਨੇ ਸ਼ਿਕਾਇਤ 'ਚ ਦੱਸਿਆ ਕਿ ਨਾਇਲਾ ਦੇ ਫਾਰ ਯੂ ਪੇਜ 'ਤੇ ਕਈ ਅਜਿਹੀਆਂ ਚੀਜ਼ਾਂ ਪਾਈਆਂ ਗਈਆਂ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਬਲੈਕਆਊਟ ਚੈਲੇਂਜ ਦਾ ਖਤਰਨਾਕ ਕੰਮ ਕਰ ਰਹੀ ਸੀ। ਪਰਿਵਾਰ ਦਾ ਦੋਸ਼ ਹੈ ਕਿ ਬੱਚੇ ਦੀ ਮੌਤ ਦਾ ਕਾਰਨ ਵੀ ਇਹੀ ਹੈ।
ਹਾਲਾਂਕਿ Tiktok ਨੇ ਇਸ ਮਾਮਲੇ 'ਤੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਹੈ। ਨਾਇਲਾ ਦੀ ਮੌਤ ਦੇ ਸਮੇਂ, ਟਿਕਟੌਕ ਨੇ ਆਖਰੀ ਬਿਆਨ ਜਾਰੀ ਕੀਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਬਲੈਕਆਊਟ ਚੈਲੇਂਜ ਟਿਕਟੌਕ ਵੱਲੋਂ ਸ਼ੁਰੂ ਨਹੀਂ ਕੀਤਾ ਗਿਆ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)