ਪੜਚੋਲ ਕਰੋ
Advertisement
ਮੰਤਰੀਆਂ ਨਾਲ ਮੀਟਿੰਗ 'ਚ ਸ਼ਹੀਦ ਹੋਏ 60 ਕਿਸਾਨਾਂ ਨੂੰ ਸ਼ਰਧਾਂਜਲੀ
ਅੱਜ ਕੇਂਦਰ ਸਰਕਾਰ ਤੇ ਕਿਸਾਨਾਂ ਵਿਚਾਲੇ ਵਿਗਿਆਨ ਭਵਨ ’ਚ 8ਵੇਂ ਗੇੜ ਦੀ ਗੱਲਬਾਤ ਚੱਲ ਰਹੀ ਹੈ। ਇਸ ਮੀਟਿੰਗ ਵਿੱਚ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ, ਕੇਂਦਰੀ ਮੰਤਰੀ ਪੀਯੂਸ਼ ਗੋਇਲ ਤੇ ਸੋਮ ਪ੍ਰਕਾਸ਼ ਮੌਜੂਦ ਹਨ।
ਨਵੀਂ ਦਿੱਲੀ: ਅੱਜ ਕੇਂਦਰ ਸਰਕਾਰ ਤੇ ਕਿਸਾਨਾਂ ਵਿਚਾਲੇ ਵਿਗਿਆਨ ਭਵਨ ’ਚ 8ਵੇਂ ਗੇੜ ਦੀ ਗੱਲਬਾਤ ਚੱਲ ਰਹੀ ਹੈ। ਇਸ ਮੀਟਿੰਗ ਵਿੱਚ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ, ਕੇਂਦਰੀ ਮੰਤਰੀ ਪੀਯੂਸ਼ ਗੋਇਲ ਤੇ ਸੋਮ ਪ੍ਰਕਾਸ਼ ਮੌਜੂਦ ਹਨ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨ ਅੰਦੋਲਨ ਦੌਰਾਨ ਜਾਨਾਂ ਗੁਆਉਣ ਵਾਲੇ ਤਕਰੀਬਨ 60 ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਦੋ ਮਿੰਟ ਦਾ ਮੌਨ ਰੱਖਿਆ ਗਿਆ। ਇਸ ਦੌਰਾਨ ਮੰਤਰੀ ਮੌਜੂਦ ਰਹੇ। ਅੱਜ ਦੀ ਇਸ ਗੱਲਬਾਤ ਵਿੱਚ 40 ਜਥੇਬੰਦੀਆਂ ਦੀ ਆਗੂ ਪੁੱਜੇ ਹਨ।
ਇਸ ਤੋਂ ਪਹਿਲਾਂ 30 ਦਸੰਬਰ ਨੂੰ ਸਰਕਾਰ ਤੇ ਕਿਸਾਨ ਜੱਥੇਬੰਦੀਆਂ ਵਿਚਾਲੇ 7ਵੇਂ ਗੇੜ ਦੀ ਗੱਲਬਾਤ ਹੋਈ ਸੀ। ਪਿਛਲੀ ਬੈਠਕ ਵਿੱਚ ਦੋ ਮੁੱਦਿਆਂ ਉੱਤੇ ਸਰਕਾਰ ਤੇ ਕਿਸਾਨਾਂ ਵਿਚਾਲੇ ਸਹਿਮਤੀ ਬਣ ਗਈ ਸੀ। ਤਦ ਪਰਾਲੀ ਸਾੜਨ ’ਤੇ ਜੁਰਮਾਨੇ ਦੀ ਵਿਵਸਥਾ ਵਾਲੇ ਆਰਡੀਨੈਂਸ ਵਿੱਚ ਤਬਦੀਲੀ ਕਰ ਕੇ ਕਿਸਾਨਾਂ ਨੂੰ ਉਸ ਤੋਂ ਵੱਖ ਰੱਖਣ ਉੱਤੇ ਸਹਿਮਤੀ ਬਣੀ ਸੀ। ਪ੍ਰਸਤਾਵਿਤ ਬਿਜਲੀ ਬਿਲ ਨੂੰ ਫ਼ਿਲਹਾਲ ਟਾਲਣ ਉੱਤੇ ਵੀ ਦੋਵੇਂ ਧਿਰਾਂ ’ਚ ਸਹਿਮਤੀ ਬਣੀ ਸੀ।
ਅੱਜ ਦੀ ਮੀਟਿੰਗ ਤੋਂ ਪਹਿਲਾਂ ਕਿਸਾਨ ਜੱਥੇਬੰਦੀਆਂ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਤਿੰਨ ਨਵੇਂ ਖੇਤੀ ਕਾਨੂੰਨ ਰੱਦ ਕਰਨ ਦੀ ਆਪਣੀ ਮੰਗ ਉੱਤੇ ਪੂਰੀ ਤਰ੍ਹਾਂ ਡਟੇ ਹੋਏ ਹਨ। ਉਨ੍ਹਾਂ ਇਹ ਵੀ ਆਖਿਆ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਤਦ ਤੱਕ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ ਤੇ ਉਹ ਉੱਥੋਂ ਹਟਣਗੇ ਨਹੀਂ। ਪਿਛਲੀ ਮੀਟਿੰਗ ਦੌਰਾਨ ਤਿੰਨੇ ਵਿਵਾਦਗ੍ਰਸਤ ਕਾਨੂੰਨ ਰੱਦ ਕਰਨ ਤੇ ਘੱਟੋ-ਘੱਟ ਸਮਰਥਨ ਮੁੱਲ ਭਾਵ ਐੱਮਐੱਸਪੀ ਉੱਤੇ ਕਾਨੂੰਨੀ ਗਰੰਟੀ ਦੇਣ ਦੀ ਮੰਗ ਉੱਤੇ ਪਹਿਲਾਂ ਹੀ ਕੋਈ ਰਾਹ ਨਹੀਂ ਨਿੱਕਲ ਸਕਿਆ ਸੀ। ਸਰਕਾਰ ਨੇ ਦੋਵੇਂ ਮੁੱਦਿਆਂ ਉੱਤੇ ਵੱਖੋ-ਵੱਖਰੀ ਕਮੇਟੀ ਬਣਾ ਕੇ ਚਰਚਾ ਦਾ ਪ੍ਰਸਤਾਵ ਰੱਖਿਆ ਸੀ ਪਰ ਕਿਸਾਨਾਂ ਨੇ ਕੁਝ ਨਹੀਂ ਆਖਿਆ ਸੀ।Delhi: Union Ministers Narendra Singh Tomar, Piyush Goyal and Som Parkash along with government officials and representatives of farmers observe a two-minute silence for farmers who died during the ongoing protest. https://t.co/5AtK2LTB9n pic.twitter.com/Yyiq28baJZ
— ANI (@ANI) January 4, 2021
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement