Gyanvapi Masjid Case : ਗਿਆਨਵਾਪੀ ਮਾਮਲੇ 'ਚ ਵਾਰਾਣਸੀ ਅਦਾਲਤ ਦਾ ਫ਼ੈਸਲਾ , ਕਥਿਤ ਸ਼ਿਵਲਿੰਗ ਦੀ ਕਾਰਬਨ ਡੇਟਿੰਗ ਕਰਵਾਉਣ ਦੀ ਮੰਗ ਖਾਰਜ
Gyanvapi Case : ਉੱਤਰ ਪ੍ਰਦੇਸ਼ ਸਥਿਤ ਵਾਰਾਣਸੀ (Varanasi) ਕੋਰਟ ਨੇ ਸ਼ੁੱਕਰਵਾਰ ਨੂੰ ਗਿਆਨਵਾਪੀ ਮਸਜਿਦ ਮਾਮਲੇ ਨਾਲ ਜੁੜਿਆ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਵਜ਼ੂਖਾਨੇ 'ਚ ਕਥਿਤ ਤੌਰ 'ਤੇ ਮਿਲੇ ਸ਼ਿਵਲਿੰਗ ਦੀ ਕਾਰਬਨ ਡੇਟਿੰਗ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ।
Gyanvapi Case : ਉੱਤਰ ਪ੍ਰਦੇਸ਼ ਸਥਿਤ ਵਾਰਾਣਸੀ (Varanasi) ਕੋਰਟ ਨੇ ਸ਼ੁੱਕਰਵਾਰ ਨੂੰ ਗਿਆਨਵਾਪੀ ਮਸਜਿਦ ਮਾਮਲੇ ਨਾਲ ਜੁੜਿਆ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਵਜ਼ੂਖਾਨੇ 'ਚ ਕਥਿਤ ਤੌਰ 'ਤੇ ਮਿਲੇ ਸ਼ਿਵਲਿੰਗ ਦੀ ਕਾਰਬਨ ਡੇਟਿੰਗ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਇਸ ਮਾਮਲੇ 'ਚ ਹਿੰਦੂ ਪੱਖ ਵੱਲੋਂ ਅਦਾਲਤ 'ਚ ਕਾਰਬਨ ਡੇਟਿੰਗ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਅਦਾਲਤ ਨੇ ਇਹ ਫੈਸਲਾ ਸੁਣਾਇਆ ਹੈ।
ਗਿਆਨਵਾਪੀ ਮਸਜਿਦ ਮਾਮਲੇ 'ਚ ਸਰਵੇਖਣ ਦੌਰਾਨ ਵਜੂਖਾਨੇ ਤੋਂ ਮਿਲੇ ਕਥਿਤ ਸ਼ਿਵਲਿੰਗ ਦੀ ਕਾਰਬਨ ਡੇਟਿੰਗ ਅਤੇ ਵਿਗਿਆਨਕ ਜਾਂਚ ਦੀ ਮੰਗ ਵਾਲੀ ਪਟੀਸ਼ਨ 'ਤੇ ਸ਼ੁੱਕਰਵਾਰ ਨੂੰ ਇਹ ਫੈਸਲਾ ਆਇਆ। ਵਾਰਾਣਸੀ ਦੀ ਜ਼ਿਲ੍ਹਾ ਅਦਾਲਤ ਨੇ ਇਸ ਪਟੀਸ਼ਨ 'ਤੇ ਆਪਣਾ ਫੈਸਲਾ ਸੁਣਾਇਆ ਹੈ। ਇਸ ਮਾਮਲੇ 'ਚ 7 ਅਕਤੂਬਰ ਨੂੰ ਹਿੰਦੂ ਪੱਖ ਨੇ ਆਪਣਾ ਸਪੱਸ਼ਟੀਕਰਨ ਪੇਸ਼ ਕਰਦੇ ਹੋਏ ਦਾਅਵਾ ਕੀਤਾ ਸੀ ਕਿ ਵਜੂਖਾਨੇ 'ਚ ਮਿਲਿਆ ਸ਼ਿਵਲਿੰਗ ਉਨ੍ਹਾਂ ਦੇ ਵਾਦ ਦਾ ਹਿੱਸਾ ਹੈ। ਇਸ ਕਾਰਨ ਕਥਿਤ ਸ਼ਿਵਲਿੰਗ ਦੀ ਕਾਰਬਨ ਡੇਟਿੰਗ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ : B.Tech Chaiwali : ਬਿਹਾਰ ਦੀ ਵਿਦਿਆਰਥਣ ਨੇ B.Tech ਚਾਹਵਾਲੀ ਦੇ ਨਾਂ 'ਤੇ ਖੋਲ੍ਹੀ ਚਾਹ ਦੀ ਦੁਕਾਨ, ਵੀਡੀਓ ਦੇਖ ਕੇ ਕਰੋਗੇ ਸਲਾਮ
ਕਿਸ ਨੇ ਰੱਖੀ ਸੀ ਮੰਗ
ਦਰਅਸਲ, ਜਿਸ ਨੂੰ ਹਿੰਦੂ ਪੱਖ ਸ਼ਿਵਲਿੰਗ ਕਹਿ ਰਿਹਾ ਹੈ, ਮੁਸਲਮਾਨ ਪੱਖ ਇਸ ਨੂੰ ਫੁਹਾਰਾ ਕਹਿ ਰਿਹਾ ਹੈ। ਹਿੰਦੂ ਪੱਖ ਤੋਂ ਮੰਗ ਕੀਤੀ ਗਈ ਸੀ ਕਿ ਕਥਿਤ ਸ਼ਿਵਲਿੰਗ ਦੀ ਜਾਂਚ ਲਈ ਕਾਰਬਨ ਡੇਟਿੰਗ ਕੀਤੀ ਜਾਵੇ ਤਾਂ ਕਿ ਉਸ ਦੀ ਉਮਰ ਦਾ ਪਤਾ ਚੱਲ ਜਾਵੇ ਤੇ ਫਿਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ ਹੈ। ਚਾਰ ਔਰਤਾਂ ਵੱਲੋਂ ਕਾਰਬਨ ਡੇਟਿੰਗ ਦੀ ਮੰਗ ਕੀਤੀ ਗਈ ਸੀ। ਜਿਸ ਤੋਂ ਬਾਅਦ ਵਾਰਾਣਸੀ ਦੇ ਜ਼ਿਲਾ ਜੱਜ ਡਾਕਟਰ ਅਜੇ ਕ੍ਰਿਸ਼ਨ ਵਿਸ਼ਵੇਸ਼ ਦੀ ਅਦਾਲਤ ਨੇ ਸ਼ੁੱਕਰਵਾਰ ਨੂੰ ਇਸ ਮਾਮਲੇ 'ਚ ਫੈਸਲਾ ਸੁਣਾਇਆ ਹੈ।