![ABP Premium](https://cdn.abplive.com/imagebank/Premium-ad-Icon.png)
Viral Video: ਨਹੀਂ ਮਿਲੀ ਐਂਬੂਲੈਂਸ, ਬਿਮਾਰ ਪਤਨੀ ਨੂੰ ਮੋਢਿਆਂ 'ਤੇ ਚੁੱਕ ਹਸਪਤਾਲ ਪਹੁੰਚਿਆ ਪਤੀ, ਵੀਡੀਓ ਵਾਇਰਲ
no ambulance: ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਗਰੀਬ ਆਦਮੀ ਆਪਣੀ ਪਤਨੀ ਨੂੰ ਮੋਢੇ ਉੱਤੇ ਚੁੱਕੇ ਕੇ ਇਲਾਜ ਕਰਵਾਉਣ ਦੇ ਲਈ ਹਸਪਤਾਲ ਪਹੁੰਚਿਆ।
![Viral Video: ਨਹੀਂ ਮਿਲੀ ਐਂਬੂਲੈਂਸ, ਬਿਮਾਰ ਪਤਨੀ ਨੂੰ ਮੋਢਿਆਂ 'ਤੇ ਚੁੱਕ ਹਸਪਤਾਲ ਪਹੁੰਚਿਆ ਪਤੀ, ਵੀਡੀਓ ਵਾਇਰਲ video viral no ambulance found husband carried wife on shoulders reach singrauli hospital Viral Video: ਨਹੀਂ ਮਿਲੀ ਐਂਬੂਲੈਂਸ, ਬਿਮਾਰ ਪਤਨੀ ਨੂੰ ਮੋਢਿਆਂ 'ਤੇ ਚੁੱਕ ਹਸਪਤਾਲ ਪਹੁੰਚਿਆ ਪਤੀ, ਵੀਡੀਓ ਵਾਇਰਲ](https://feeds.abplive.com/onecms/images/uploaded-images/2024/04/11/44bc1ee194989854b6dbbc9f3cad445e1712848126860700_original.jpg?impolicy=abp_cdn&imwidth=1200&height=675)
Viral Video: ਜਿੱਥੇ ਦੇਸ਼ ਤਰੱਕੀਆਂ ਅਤੇ ਸੁੱਖ ਸੁਵਿਧਾਵਾਂ ਦੀ ਗੱਲਾਂ ਕਰਦਾ ਹੈ, ਉੱਥੇ ਹੀ ਕਈ ਵਾਰ ਅਜਿਹੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਹਨ ਜੋ ਕਿ ਝੰਜੋੜ ਕੇ ਰੱਖ ਦਿੰਦੀਆਂ ਹਨ। ਅਤੇ ਇਹ ਸੋਚਣ ਲਈ ਮਜਬੂਰ ਕਰ ਦਿੰਦੀਆਂ ਹਨ ਅੱਜ ਵੀ ਸਾਡਾ ਦੇਸ਼ ਕਿੰਨਾ ਪਿੱਛੜਿਆ ਹੋਇਆ ਹੈ। ਜਿੱਥੇ ਆਮ ਸੁਵਿਧਾਵਾਂ ਨੂੰ ਵੀ ਲੋਕ ਤਰਸ ਰਹੇ ਹਨ। ਜੀ ਹਾਂ ਮੱਧ ਪ੍ਰਦੇਸ਼ ਦੇ ਊਰਜਾ ਰਾਜਧਾਨੀ ਜ਼ਿਲ੍ਹੇ ਸਿੰਗਰੌਲੀ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਆਦਿਵਾਸੀ ਵਿਅਕਤੀ ਨੂੰ ਆਪਣੀ ਪਤਨੀ ਨੂੰ ਮੋਢਿਆਂ 'ਤੇ ਚੁੱਕ ਕੇ ਇਲਾਜ ਕਰਵਾਉਣ ਲਈ ਕਰੀਬ 10 ਕਿਲੋਮੀਟਰ ਤੱਕ ਜਾਣਾ ਪਿਆ।
ਐਂਬੂਲੈਂਸ ਨਹੀਂ ਮਿਲੀ
ਉਸ ਨੇ ਕਈ ਵਾਰ ਸਰਕਾਰੀ ਐਂਬੂਲੈਂਸ ਲੈਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਮਿਲੀ, ਜਿਸ ਤੋਂ ਬਾਅਦ ਉਸ ਨੂੰ ਇਹ ਕਦਮ ਚੁੱਕਣਾ ਪਿਆ। ਇਸ ਘਟਨਾ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਸਿਹਤ ਵਿਭਾਗ ਨੂੰ ਬਦਨਾਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੀ ਹੈ ਸਾਰਾ ਮਾਮਲਾ
ਦਰਅਸਲ, ਸਿੰਗਰੌਲੀ ਜ਼ਿਲੇ ਦੇ ਸਰਾਏ ਥਾਣਾ ਖੇਤਰ ਦੇ ਪਿੰਡ ਬਿਲਵਾਨੀ 'ਚ ਇਕ ਆਦਿਵਾਸੀ ਨੌਜਵਾਨ ਦੀ ਪਤਨੀ ਦੀ ਤਬੀਅਤ ਅਚਾਨਕ ਵਿਗੜ ਗਈ, ਜਦੋਂ ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਐਂਬੂਲੈਂਸ ਨਾ ਮਿਲੀ ਤਾਂ ਉਹ ਆਪਣੀ ਪਤਨੀ ਨੂੰ ਮੋਢੇ 'ਤੇ ਚੁੱਕ ਕੇ 10 ਕਿਲੋਮੀਟਰ ਪੈਦਲ ਚੱਲ ਕੇ ਸਰਾਏ ਕਮਿਊਨਿਟੀ ਹੈਲਥ ਸੈਂਟਰ ਪਹੁੰਚਿਆ। ਜਿੱਥੇ ਡਾਕਟਰਾਂ ਨੇ ਇਲਾਜ ਕੀਤਾ, ਹੁਣ ਹਾਲਤ ਵਿੱਚ ਸੁਧਾਰ ਦੱਸਿਆ ਜਾ ਰਿਹਾ ਹੈ।
एमपी के सिंगरौली जिले में स्वास्थ्य विभाग की पोल खोलती तस्वीर, एंबुलेंस नहीं मिला, तो पत्नी को कंधे पर लादकर अस्पताल पहुँचा पति, वीडियो सोशल मीडिया में वायरल @ABPNews @CMMadhyaPradesh pic.twitter.com/WhJwm5oY9i
— DEVENDRA PANDEY (@Devendra_ABP) April 11, 2024
ਘਟਨਾ ਦੀ ਵੀਡੀਓ ਸਾਹਮਣੇ ਆਈ ਹੈ
ਜਿਸ ਨੇ ਵੀ ਇਸ ਘਟਨਾ ਨੂੰ ਦੇਖਿਆ ਉਹ ਦੰਗ ਰਹਿ ਗਿਆ, ਸਥਾਨਕ ਲੋਕਾਂ ਨੇ ਦੇਖਿਆ, ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ, ਇਹ ਘਟਨਾ ਅੱਜ ਯਾਨੀ ਵੀਰਵਾਰ ਦੀ ਦੱਸੀ ਜਾ ਰਹੀ ਹੈ। ਇਸ ਮਾਮਲੇ 'ਚ ਜਦੋਂ 'ਏਬੀਪੀ ਨਿਊਜ਼' ਦੀ ਟੀਮ ਦੇਵੇਂਦਰ ਪਾਂਡੇ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਈ ਵਾਰ ਫ਼ੋਨ ਕਰਨ 'ਤੇ ਵੀ ਉਨ੍ਹਾਂ ਨੇ ਫ਼ੋਨ ਰਿਸੀਵ ਨਹੀਂ ਕੀਤਾ ਪਰ ਅਜਿਹੀ ਸ਼ਰਮਨਾਕ ਤਸਵੀਰ ਨੇ ਇੱਕ ਵਾਰ ਫਿਰ ਸਿਹਤ ਪ੍ਰਸ਼ਾਸ਼ਨ ਦੇ ਕੰਮ ਉੱਤੇ ਸਵਾਲੀਆ ਨਿਸ਼ਾਨ ਖੜ੍ਹਾ ਕਰਦੀ ਹੈ।
ਖਾਸ ਗੱਲ ਇਹ ਹੈ ਕਿ ਅਜਿਹੀਆਂ ਸਥਿਤੀਆਂ ਲਈ ਸਰਕਾਰੀ ਐਂਬੂਲੈਂਸ ਦੀ ਸਹੂਲਤ ਫੋਨ ਰਾਹੀਂ ਉਪਲਬਧ ਹੈ। ਇਸ ਦੇ ਲਈ ਕਾਲ ਸੈਂਟਰ ਵੀ ਬਣਾਇਆ ਗਿਆ ਹੈ, ਜਿੱਥੇ ਪੀੜਤ ਵਿਅਕਤੀ ਫੋਨ ਕਰਕੇ ਸਰਕਾਰੀ ਐਂਬੂਲੈਂਸ ਦੀ ਸਹੂਲਤ ਪ੍ਰਾਪਤ ਕਰ ਸਕਦਾ ਹੈ, ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਆਦਿਵਾਸੀ ਨੌਜਵਾਨ ਨੂੰ ਸਰਕਾਰੀ ਐਂਬੂਲੈਂਸ ਨਹੀਂ ਮਿਲੀ, ਜਿਸ ਕਾਰਨ ਉਹ ਥੱਕ ਹਾਰ ਕੇ ਆਪਣੀ ਪਤਨੀ ਨੂੰ ਚੁੱਕ ਕੇ ਲੈ ਗਿਆ। ਇਲਾਜ ਲਈ ਮੋਢੇ ਤੇ ਪੈਦਲ ਤੁਰ ਪਿਆ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)