Dhruv Rathee: ਮਸ਼ਹੂਰ YouTuber ਧਰੁਵ ਰਾਠੀ ਬਣੇ ਪਿਤਾ, ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਬੱਚੇ ਦੀ ਕਿਊਟ ਝਲਕ
Dhruv Rathee News: ਮਸ਼ਹੂਰ ਯੂਟਿਊਬਰ ਧਰੁਵ ਰਾਠੀ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਨੇ ਪਿਆਰੇ ਜਿਹੇ ਬੱਚੇ ਨੂੰ ਜਨਮ ਦਿੱਤਾ ਹੈ, ਇਹ ਖੁਸ਼ੀ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਦੇ ਨਾਲ ਸਾਂਝੀ ਕੀਤੀ ਹੈ। ਜਿਸ ਤੋਂ ਬਾਅਦ ਵਧਾਈ
Dhruv Rathee Become Father: ਮਸ਼ਹੂਰ ਯੂਟਿਊਬਰ ਧਰੁਵ ਰਾਠੀ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਨੇ ਪਿਆਰੇ ਜਿਹੇ ਬੱਚੇ ਨੂੰ ਜਨਮ ਦਿੱਤਾ ਹੈ। ਉਨ੍ਹਾਂ ਨੇ ਸ਼ਨੀਵਾਰ ਯਾਨੀਕਿ ਅੱਜ 21 ਸਤੰਬਰ ਨੂੰ ਸੋਸ਼ਲ ਮੀਡੀਆ 'ਤੇ ਇਹ ਖੁਸ਼ੀ ਸਾਂਝੀ ਕੀਤੀ ਅਤੇ ਬੱਚੇ ਦੀ ਫੋਟੋ ਵੀ ਸ਼ੇਅਰ ਕੀਤੀ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਵਧਾਈ ਵਾਲੇ ਮੈਸੇਜਾਂ ਦਾ ਤਾਂਤਾ ਲੱਗ ਗਿਆ ਹੈ। ਦੱਸ ਦਈਏ ਉਨ੍ਹਾਂ ਦੀ ਪਤਨੀ ਜਰਮਨੀ ਤੋਂ ਹੈ ਅਤੇ ਉਹ ਵੀ ਉੱਥੇ ਹੀ ਰਹਿੰਦਾ ਹਨ।
ਹੋਰ ਪੜ੍ਹੋ : 30 ਲੱਖ ਰੁਪਏ ਦੀ SUV ਇੰਝ ਮਿਲੇਗੀ 15 ਲੱਖ ਰੁਪਏ 'ਚ? ਇਸ ਮੌਕੇ ਨੂੰ ਨਾ ਗੁਆਓ!
ਧਰੁਵ ਰਾਠੀ ਨੇ ਆਪਣੇ ਸਾਰੇ ਸੋਸ਼ਲ ਮੀਡੀਆ ਅਕਾਊਂਟਸ ਉੱਤੇ ਆਪਣੇ ਪੁੱਤਰ ਦੀ ਕਿਊਟ ਜਿਹੀ ਝਲਕ ਸਾਂਝੀ ਕਰਦੇ ਹੋਏ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਕੈਪਸ਼ਨ ਦੇ ਵਿੱਚ ਲਿਖਿਆ ਹੈ- ''ਸਾਡੇ ਛੋਟੇ ਬੱਚੇ ਦਾ ਇਸ ਸੰਸਾਰ ਵਿੱਚ ਸੁਆਗਤ ਹੈ''
View this post on Instagram
ਉਨ੍ਹਾਂ ਨੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਇਕ 'ਚ ਉਹ ਆਪਣੇ ਬੇਟੇ ਨੂੰ ਆਪਣੀ ਗੋਦੀ 'ਚ ਲੈ ਕੇ ਕੁਰਸੀ 'ਤੇ ਬੈਠੇ ਹੋਏ ਨਜ਼ਰ ਆ ਰਹੇ ਹਨ ਅਤੇ ਦੂਜੇ 'ਚ ਛੋਟਾ ਬੱਚਾ ਸੌਂਦਾ ਨਜ਼ਰ ਆ ਰਿਹਾ ਹੈ। ਕੁੱਝ ਹੀ ਸਮੇਂ ਦੇ ਵਿੱਚ ਇਸ ਪੋਸਟ ਉੱਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਅਤੇ ਵੱਡੀ ਗਿਣਤੀ ਦੇ ਵਿੱਚ ਮੁਬਾਰਕਬਾਦ ਵਾਲੇ ਮੈਸੇਜ ਆ ਚੁੱਕੇ ਹਨ। ਰਿਚਾ ਚੱਡਾ, ਦੀਆ ਮਿਰਜ਼ਾ, ਸਿੰਮੀ ਚਾਹਲ ਤੋਂ ਲੈ ਕੇ ਕਈ ਹੋਰ ਨਾਮੀ ਹਸਤੀਆਂ ਨੇ ਕਮੈਂਟ ਕਰਕੇ ਇਸ ਜੋੜੇ ਨੂੰ ਮੁਬਾਰਕਾਂ ਦਿੱਤੀਆਂ ਹਨ।
ਕੌਣ ਹੈ ਧਰੁਵ ਰਾਠੀ? (Who is Dhruv Rathee)
ਧਰੁਵ ਰਾਠੀ ਯੂਟਿਊਬ 'ਤੇ ਇਕ ਚੈਨਲ ਚਲਾਉਂਦੇ ਹਨ ਜਿਸ ਰਾਹੀਂ ਉਹ ਭਾਰਤ ਦੇ ਸਮਾਜਿਕ-ਰਾਜਨੀਤਿਕ ਮਾਮਲਿਆਂ 'ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹਨ। ਇਸ ਚੈਨਲ ਤੋਂ ਇਲਾਵਾ ਉਹ ਯੂ-ਟਿਊਬ 'ਤੇ ਇਕ ਟਰੈਵਲ ਵੀਲੌਗ ਵੀ ਚਲਾਉਂਦਾ ਹੈ, ਜਿੱਥੇ ਉਹ ਆਪਣੇ ਸਫਰ ਦੇ ਤਜ਼ਰਬੇ ਸਾਂਝੇ ਕਰਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।