ਪੜਚੋਲ ਕਰੋ
ਹਰਿਆਣਾ ਦੇ ਇਨ੍ਹਾਂ 7 ਜ਼ਿਲ੍ਹਿਆਂ 'ਚ ਕੱਲ੍ਹ ਤੱਕ ਬੰਦ ਰਹਿਣਗੀਆਂ ਇੰਟਰਨੈੱਟ ਤੇ SMS ਸੇਵਾਵਾਂ
ਕਿਸਾਨ ਅੰਦੋਲਨ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ ਰਾਜ ਦੇ 7 ਜ਼ਿਲ੍ਹਿਆਂ ਵਿੱਚ ਇੰਟਰਨੈਟ ਅਤੇ ਐਸਐਮਐਸ ਸੇਵਾਵਾਂ 'ਤੇ ਅਸਥਾਈ ਪਾਬੰਦੀ 2 ਫਰਵਰੀ ਨੂੰ ਮੰਗਲਵਾਰ, ਸ਼ਾਮ 5 ਵਜੇ ਤੱਕ ਵਧਾ ਦਿੱਤੀ ਹੈ।
ਨਵੀਂ ਦਿੱਲੀ: ਕਿਸਾਨ ਅੰਦੋਲਨ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ ਰਾਜ ਦੇ 7 ਜ਼ਿਲ੍ਹਿਆਂ ਵਿੱਚ ਇੰਟਰਨੈਟ ਅਤੇ ਐਸਐਮਐਸ ਸੇਵਾਵਾਂ 'ਤੇ ਅਸਥਾਈ ਪਾਬੰਦੀ 2 ਫਰਵਰੀ ਨੂੰ ਮੰਗਲਵਾਰ, ਸ਼ਾਮ 5 ਵਜੇ ਤੱਕ ਵਧਾ ਦਿੱਤੀ ਹੈ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਸਰਕਾਰ ਨੇ ਇਹ ਪਾਬੰਦੀ ਵਧਾ ਦਿੱਤੀ ਹੈ ਉਨ੍ਹਾਂ ਵਿੱਚ ਕੈਥਲ, ਪਾਣੀਪਤ, ਜੀਂਦ, ਰੋਹਤਕ, ਚਰਖੀ ਦਾਦਰੀ, ਸੋਨੀਪਤ ਅਤੇ ਝੱਜਰ ਸ਼ਾਮਲ ਹਨ। ਅਧਿਕਾਰੀਆਂ ਨੇ ਸੋਮਵਾਰ ਨੂੰ ਇਸ ਸਬੰਧ 'ਚ ਜਾਣਕਾਰੀ ਦਿੱਤੀ। 26 ਜਨਵਰੀ ਨੂੰ ਹੋਈ ਹਿੰਸਾ ਤੋਂ ਬਾਅਦ ਰਾਜ 'ਚ ਇੰਟਰਨੈੱਟ ਬੰਦ ਕਰਨ ਦਾ ਫੈਸਲਾ ਲਿਆ ਗਿਆ ਸੀ।
ਸੰਯੁਕਤ ਕਿਸਾਨ ਮੋਰਚਾ ਨੇ ਕੀਤਾ ਵੱਡਾ ਐਲਾਨ, 6 ਫਰਵਰੀ ਨੂੰ ਦੇਸ਼ਭਰ 'ਚ ਚੱਕਾ ਜਾਮ
ਉਨ੍ਹਾਂ ਅਨੁਸਾਰ ਇਨ੍ਹਾਂ ਸੱਤ ਜ਼ਿਲ੍ਹਿਆਂ ਵਿੱਚ ਮੋਬਾਈਲ ਨੈਟਵਰਕਸ 'ਤੇ ਦਿੱਤੀਆਂ ਜਾਣ ਵਾਲੀਆਂ ਇੰਟਰਨੈਟ ਸੇਵਾਵਾਂ (2 ਜੀ / 3 ਜੀ / 4 ਜੀ / ਸੀਡੀਐਮਏ / ਜੀਪੀਆਰਐਸ), ਐਸਐਮਐਸ ਸੇਵਾਵਾਂ (ਸਿਰਫ ਬਲਕ ਐਸਐਮਐਸ) ਅਤੇ ਸਾਰੀਆਂ ਡੋਂਗਲ ਸੇਵਾਵਾਂ 2 ਫਰਵਰੀ 2021 ਸ਼ਾਮ 5 ਤੱਕ ਵਧਾ ਦਿੱਤੀਆਂ ਗਈਆਂ ਹਨ। ਦੁਪਹਿਰ ਇਸ ਸਬੰਧ 'ਚ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਦੂਰਸੰਚਾਰ ਅਸਥਾਈ ਸੇਵਾ ਮੁਅੱਤਲ (ਜਨਤਕ ਐਮਰਜੈਂਸੀ ਜਾਂ ਜਨਤਕ ਸੁਰੱਖਿਆ) ਨਿਯਮ, 2017 ਦੇ ਨਿਯਮ 2 ਤਹਿਤ ਇੰਟਰਨੈੱਟ ਸੇਵਾਵਾਂ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਅੰਮ੍ਰਿਤਸਰ
ਦੇਸ਼
Advertisement