Punjab Breaking News LIVE: ਅਧਿਆਪਕਾਂ ਨੂੰ ਬਣਦੇ ਹੱਕ ਤੇ ਮਾਣ ਇੱਜ਼ਤ ਦੇਣ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ, ਕੌਮੀ ਇਨਸਾਫ਼ ਮੋਰਚੇ 'ਤੇ ਪੁਲਿਸ ਦੀ ਸਖਤੀ
Punjab Breaking News LIVE 05 September, 2023: ਅਧਿਆਪਕਾਂ ਨੂੰ ਬਣਦੇ ਹੱਕ ਤੇ ਮਾਣ ਇੱਜ਼ਤ ਦੇਣ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ, ਕੌਮੀ ਇਨਸਾਫ਼ ਮੋਰਚੇ 'ਤੇ ਪੁਲਿਸ ਦੀ ਸਖਤੀ
LIVE
Background
Punjab Breaking News LIVE 05 September, 2023: ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਆਪਕ ਦਿਵਸ ਮੌਕੇ ਦੇਸ਼ ਭਰ ਦੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਅਧਿਆਪਕਾਂ ਨੂੰ ਬਣਦੇ ਹੱਕ ਤੇ ਮਾਣ ਇੱਜ਼ਤ ਦੇਣ ਦੀ ਗੱਲ ਵੀ ਦੁਹਰਾਈ ਹੈ। ਸੀਐਮ ਮਾਨ ਨੇ ਕਿਹਾ ਹੈ ਕਿ ਪਿਛਲੀਆਂ ਸਰਕਾਰਾਂ ਵੱਲੋਂ ਦਰਕਿਨਾਰ ਕੀਤੇ ਗਏ ਅਧਿਆਪਕਾਂ ਨੂੰ ਬਣਦੇ ਹੱਕ ਤੇ ਮਾਣ ਇੱਜ਼ਤ ਦੇਣ ਲਈ ਸਾਡੀ ਸਰਕਾਰ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਅਧਿਆਪਕ ਦਿਵਸ 'ਤੇ ਬੋਲੇ ਸੀਐਮ ਭਗਵੰਤ ਮਾਨ, ਅਧਿਆਪਕਾਂ ਨੂੰ ਬਣਦੇ ਹੱਕ ਤੇ ਮਾਣ ਇੱਜ਼ਤ ਦੇਣ ਲਈ ਯਤਨ ਜਾਰੀ
I.N.D.I.A ਗਠਜੋੜ 'ਚ 'ਆਪ' ਨਾਲ ਕਾਂਗਰਸ ਨੂੰ ਫਾਇਦਾ ਹੋਵੇਗਾ ਜਾਂ ਨੁਕਸਾਨ?
Punjab News: ਲੋਕ ਸਭਾ ਚੋਣਾਂ ਨੂੰ ਲੈ ਕੇ ਉਤਸ਼ਾਹ ਲਗਾਤਾਰ ਵਧਦਾ ਜਾ ਰਿਹਾ ਹੈ। ਇੱਕ ਪਾਸੇ ਸਿਆਸੀ ਪਾਰਟੀਆਂ ਚੋਣਾਂ ਦੀਆਂ ਤਿਆਰੀਆਂ ਵਿੱਚ ਜੁਟੀਆਂ ਹੋਈਆਂ ਹਨ। ਦੂਜੇ ਪਾਸੇ ਹੁਣ ਇਸ ਗੱਲ 'ਤੇ ਚਰਚਾ ਸ਼ੁਰੂ ਹੋ ਗਈ ਹੈ ਕਿ I.N.D.I.A ਦੇ ਗਠਜੋੜ 'ਚ ਕਿਸ ਨੂੰ ਫਾਇਦਾ ਹੋਵੇਗਾ ਅਤੇ ਕਿਸ ਨੂੰ ਨੁਕਸਾਨ ਹੋਵੇਗਾ। ਪੰਜਾਬ ਕਾਂਗਰਸ ਸ਼ੁਰੂ ਤੋਂ ਹੀ I.N.D.I.A ਦੇ 'ਆਪ' ਨਾਲ ਗਠਜੋੜ ਦਾ ਵਿਰੋਧ ਕਰਦੀ ਆ ਰਹੀ ਹੈ। ਪੰਜਾਬ ਕਾਂਗਰਸ ਦੇ ਆਗੂਆਂ ਨੇ ਵੀ ‘ਆਪ’ ਨਾਲ ਗੱਠਜੋੜ ਨੂੰ ਲੈ ਕੇ ਹਾਈਕਮਾਂਡ ਕੋਲ ਨਾਰਾਜ਼ਗੀ ਜ਼ਾਹਰ ਕੀਤੀ ਹੈ। ਪਰ ਹੁਣ ਪੰਜਾਬ ਕਾਂਗਰਸ ਵੀ 'ਆਪ' ਨਾਲ ਗਠਜੋੜ 'ਤੇ ਵਿਚਾਰ ਕਰਨ ਜਾ ਰਹੀ ਹੈ। I.N.D.I.A ਗਠਜੋੜ 'ਚ 'ਆਪ' ਨਾਲ ਕਾਂਗਰਸ ਨੂੰ ਫਾਇਦਾ ਹੋਵੇਗਾ ਜਾਂ ਨੁਕਸਾਨ?
ਕੌਮੀ ਇਨਸਾਫ਼ ਮੋਰਚੇ 'ਤੇ ਪੁਲਿਸ ਦੀ ਸਖਤੀ, ਰਾਤ ਨੂੰ ਖਾਲੀ ਕਰਵਾਈ ਸੜਕ
Kaumi Insaaf Morcha: ਮੁਹਾਲੀ ਵਿੱਚ ਕਈ ਮਹੀਨਿਆਂ ਤੋਂ ਚੱਲ ਰਹੇ ਕੌਮੀ ਇਨਸਾਫ਼ ਮੋਰਚੇ 'ਤੇ ਪੁਲਿਸ ਨੇ ਸਖਤੀ ਕੀਤੀ ਹੈ। ਪੁਲਿਸ ਨੇ ਦੇਰ ਰਾਤ ਸੜਕ ਉੱਪਰ ਬੈਠੇ ਧਰਨਾਕਾਰੀਆਂ ਤੋਂ ਇੱਕ ਪਾਸੇ ਦਾ ਰਸਤਾ ਖਾਲੀ ਕਰਵਾ ਲਿਆ ਹੈ। ਪੁਲਿਸ ਨੇ ਚੰਡੀਗੜ੍ਹ ਤੋਂ ਮੋਹਾਲੀ ਜਾਣ ਵਾਲਾ ਰਸਤਾ ਖਾਲੀ ਕਰਵਾਇਆ ਹੈ। ਇਸ ਦੌਰਾਨ ਪੁਲਿਸ ਤੇ ਪ੍ਰਦਰ਼ਨਕਾਰੀਆਂ ਵਿਚਾਲੇ ਤਿੱਖੀ ਬਹਿਸ ਤੇ ਧੱਕਾ-ਮੁੱਕੀ ਵੀ ਹੋਈ। ਅੱਜ ਇਸ ਮਾਮਲੇ 'ਤੇ ਹਾਈਕੋਰਟ ਵਿੱਚ ਸੁਣਵਾਈ ਹੈ ਤੇ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ 'ਤੇ ਸਟੇਟਸ ਰਿਪੋਰਟ ਵੀ ਫਾਇਲ ਕੀਤੀ ਜਾਣੀ ਹੈ। ਕੌਮੀ ਇਨਸਾਫ਼ ਮੋਰਚੇ 'ਤੇ ਪੁਲਿਸ ਦੀ ਸਖਤੀ, ਰਾਤ ਨੂੰ ਖਾਲੀ ਕਰਵਾਈ ਸੜਕ
ਸਿੱਖ ਕੌਮ ਦੇ ਮਹਾਨ ਯੋਧੇ ਭਾਈ ਜੈਤਾ 322 ਮੀਲ ਦਾ ਜੰਗਲੀ ਪੈਂਡਾ ਤੈਅ ਕਰ ਲਿਆਏ ਸੀ ਗੁਰੂ ਸਾਹਿਬ ਦਾ ਸੀਸ
Bhai Jaita Ji: ਅੱਜ ਭਾਈ ਜੈਤਾ ਜੀ ਦਾ ਜਨਮ ਦਿਹਾੜਾ ਪੰਜਾਬ ਭਰ ਵਿੱਚ ਵੱਡੀ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਮੁੱਖ ਸਮਾਗਮ ਹੋ ਰਹੇ ਹਨ। ਇਸ ਮੌਕੇ ਪੰਥਕ ਹਸਤੀਆਂ, ਤਖ਼ਤ ਸਾਹਿਬਾਨ ਦੇ ਜਥੇਦਾਰ, ਸੰਤ ਮਹਾਂਪੁਰਸ਼ ਤੇ ਵੱਖ-ਵੱਖ ਸੰਪਰਦਾਵਾਂ ਦੇ ਮੁਖੀ ਸਾਹਿਬਾਨ ਸ਼ਿਰਕਤ ਕਰ ਰਹੇ ਹਨ। ਸਿੱਖ ਪੰਥ ਦੇ ਸ਼੍ਰੋਮਣੀ ਜਰਨੈਲ ਭਾਈ ਜੈਤਾ ਜੀ, ਉਹ ਮਹਾਨ ਯੋਧੇ ਸੀ ਜੋ ਸਿੱਖਾਂ ਦੇ ਨੌਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਹਿੰਦੂ ਧਰਮ ਖਾਤਰ ਦਿੱਲੀ ਵਿਖੇ ਦਿੱਤੀ ਕੁਰਬਾਨੀ ਵੇਲੇ ਉਨ੍ਹਾਂ ਦੇ ਨਾਲ ਸਨ। ਸ਼ਹੀਦੀ ਤੋਂ ਬਾਅਦ ਭਾਈ ਜੈਤਾ ਜੀ ਦਿੱਲੀ ਤੋਂ ਤਿਆਗ ਤੇ ਬੈਰਾਗ ਦੀ ਸਾਕਾਰ ਮੂਰਤ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚੇ ਸਨ। ਜਨਮ ਦਿਹਾੜੇ 'ਤੇ ਵਿਸ਼ੇਸ਼: ਸਿੱਖ ਕੌਮ ਦੇ ਮਹਾਨ ਯੋਧੇ ਭਾਈ ਜੈਤਾ 322 ਮੀਲ ਦਾ ਜੰਗਲੀ ਪੈਂਡਾ ਤੈਅ ਕਰ ਲਿਆਏ ਸੀ ਗੁਰੂ ਸਾਹਿਬ ਦਾ ਸੀਸ
INDIA Name Change: ਸੁਪਰੀਮ ਕੋਰਟ 'ਚ ਰੱਦ ਹੋ ਚੁੱਕੀ INDIA ਨਾਂ ਨੂੰ ਹਟਾਉਣ ਵਾਲੀ ਪਟੀਸ਼ਨ
ਭਾਰਤ ਦੇ ਨਾਂ ਨੂੰ ਲੈ ਕੇ ਨਵੀਂ ਬਹਿਸ ਸ਼ੁਰੂ ਹੋ ਗਈ ਹੈ। ਵਿਰੋਧੀ ਪਾਰਟੀਆਂ ਵਲੋਂ ਆਪਣੇ ਨਵੇਂ ਗਠਜੋੜ ਦਾ ਨਾਂ I.N.D.I.A. ਰੱਖਣ ਤੋਂ ਬਾਅਦ ਹੁਣ ਸਰਕਾਰ ਖੁਦ ਇਸ ਸ਼ਬਦ ਨੂੰ ਹਟਾਉਣ ਦੀ ਤਿਆਰੀ ਕਰ ਰਹੀ ਹੈ। ਤਾਜ਼ਾ ਮਾਮਲਾ ਰਾਸ਼ਟਰਪਤੀ ਦੇ ਉਸ ਸੱਦੇ ਦਾ ਹੈ, ਜੋ ਜੀ-20 ਸੰਮੇਲਨ ਦੇ ਲਈ ਭੇਜਿਆ ਗਿਆ ਹੈ। ਇਸ ਵਿੱਚ ਰਾਸ਼ਟਰਪਤੀ ਨੂੰ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਜਗ੍ਹਾ ਪ੍ਰੈਜ਼ੀਡੈਂਟ ਆਫ ਭਾਰਤ ਲਿਖਿਆ ਗਿਆ ਹੈ। ਜਿਸ ਨੂੰ ਲੈ ਕੇ ਹੰਗਾਮਾ ਸ਼ੁਰੂ ਹੋ ਗਿਆ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਤਿੰਨ ਸਾਲ ਪਹਿਲਾਂ ਭਾਰਤ ਦਾ ਨਾਮ ਬਦਲਣ ਦੀ ਪਟੀਸ਼ਨ ਸੁਪਰੀਮ ਕੋਰਟ ਵਿੱਚ ਖਾਰਜ ਹੋ ਗਈ ਸੀ?
Punjab News: ਹਰ ਹਫ਼ਤੇ ਐਲਾਨੇ ਜਾਣਗੇ 'ਟੀਚਰ ਆਫ਼ ਦਾ ਵੀਕ', ਸਿੱਖਿਆ ਮੰਤਰੀ ਹਰੋਜਤ ਬੈਂਸ ਨੇ ਕੀਤਾ ਐਲਾਨ
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹੁਣ ਹਰ ਹਫ਼ਤੇ ਟੀਚਰ ਆਫ਼ ਦਾ ਵੀਕ ਸਾਹਮਣੇ ਲਿਆਂਦੇ ਜਾਣਗੇ। ਸਿੱਖਿਆ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਯੋਗਦਾਨ ਤੇ ਸੰਘਰਸ਼ ਬਾਰੇ ਪ੍ਰੈੱਸ ਤੇ ਪੰਜਾਬ ਨੂੰ ਦੱਸਿਆ ਜਾਵੇਗਾ। ਸਿੱਖਿਆ ਮੰਤਰੀ ਹਰਜੋਤ ਬੈਂਸ ਅੱਜ ਅਧਿਆਪਕ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਵਿੱਚ ਸੰਬੋਧਨ ਕਰ ਰਹੇ ਸੀ। ਸੰਗਰੂਰ ਦੇ ਸਕੂਲ ਦੇ ਇੱਕ ਅਧਿਆਪਕ ਜੋੜੇ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸਕੂਲ ਨੂੰ ਦੇ ਦਿੱਤੀ ਹੈ। ਛੁੱਟੀਆਂ ਤੋਂ ਬਾਅਦ ਵੀ ਉਹ ਸਕੂਲ ਵਿੱਚ ਹੀ ਰਹਿੰਦੇ ਹਨ ਤੇ ਬੱਚਿਆਂ ਨੂੰ ਖੇਡਾਂ ਖਿਡਾਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦਾ ਸਿੱਖਿਆ ਵਿਭਾਗ ਹੈ ਤੇ ਅਜਿਹੀਆਂ ਸੈਂਕੜੇ ਮਿਸਾਲਾਂ ਹਨ।
Punjab News: ਸੀਐਮ ਮਾਨ ਵੱਲੋਂ ਸਰਕਾਰੀ ਸਕੂਲਾਂ 'ਚ 1,000 ਨਵੇਂ ਕਲਾਸ ਰੂਮ ਬਣਾਉਣ ਤੇ 10,000 ਦੀ ਮੁਰੰਮਤ ਦਾ ਐਲਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ‘ਚ 1,000 ਨਵੇਂ ਕਲਾਸ ਰੂਮ ਬਣਾਏ ਜਾਣਗੇ ਤੇ 10,000 ਦੀ ਮੁਰੰਮਤ ਕੀਤੀ ਜਾਵੇਗੀ। ਅਧਿਆਪਕ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਤੁਹਾਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਤੱਪੜ ਨਹੀਂ ਮਿਲਣਗੇ। ਸਾਰੇ ਸਕੂਲਾਂ ਵਿੱਚ ਨਵਾਂ ਫਰਨੀਚਰ ਉਪਲਬਧ ਕੀਤਾ ਜਾਵੇਗਾ।
Aam Aadmi Party: INDIA ਦਾ ਨਾਂਅ ਬਦਲ ਕੇ BHARAT ਕਰਨ 'ਤੇ ਭੜਕੇ ਰਾਘਵ ਚੱਢਾ
ਜੀ-20 ਸੰਮੇਲਨ ਤੋਂ ਪਹਿਲਾਂ ਕੇਂਦਰ ਸਰਕਾਰ ਦੇ ਇਕ ਫੈਸਲੇ ਨੇ ਵਿਰੋਧੀ ਪਾਰਟੀਆਂ ਨੂੰ ਨਾਰਾਜ਼ ਕਰ ਦਿੱਤਾ ਹੈ। ਇਹ ਮਾਮਲਾ ਜੀ-20 ਸੰਮੇਲਨ ਲਈ ਜਾਰੀ ਕੀਤੇ ਗਏ ਸੱਦਾ ਪੱਤਰ ਨਾਲ ਸਬੰਧਤ ਹੈ। ਦਰਅਸਲ, ਸਰਕਾਰ ਦੁਆਰਾ ਜਾਰੀ ਅਧਿਕਾਰਤ ਸੱਦਾ ਪੱਤਰ ਵਿੱਚ 'ਪ੍ਰੈਜ਼ੀਡੈਂਟ ਆਫ਼ ਇੰਡੀਆ' ਦੀ ਬਜਾਏ 'ਪ੍ਰੈਜ਼ੀਡੈਂਟ ਆਫ਼ ਭਾਰਤ' ਦਾ ਜ਼ਿਕਰ ਹੈ।
Sangrur Big Breaking: ਅਧਿਆਪਕ ਦਿਵਸ ਮੌਕੇ ਅਧਿਆਪਕਾਂ 'ਤੇ ਡੰਡਾ! ਸੀਐਮ ਭਗਵੰਤ ਮਾਨ ਦੀ ਰਿਹਾਇਸ਼ ਨੇੜੇ ਛੜਪ
ਅਧਿਆਪਕ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਸਥਿਤ ਰਿਹਾਇਸ਼ ਨੇੜੇ ਅਧਿਆਪਕਾਂ ਦੀ ਪੁਲਿਸ ਨਾਲ ਝੜਪ ਹੋਈ ਹੈ। ਈਟੀਟੀ 5994 ਅਧਿਆਪਕ ਯੂਨੀਅਨ ਵੱਲੋਂ ਮੁੱਖ ਮੰਤਰੀ ਨਿਵਾਸ ਅੱਗੇ ਧਰਨਾ ਦਿੱਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ ਹੋ ਗਈ। ਅੱਜ ਅਧਿਆਪਕ ਦਿਵਸ ਮੌਕੇ ਪੰਜਾਬ ਭਰ ਦੇ ਬੇਰੁਜ਼ਗਾਰ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ। 5994 ਬੇਰੁਜ਼ਗਾਰ ਅਧਿਆਪਕ ਆਪਣੀ ਜੁਆਇਨਿੰਗ ਨੂੰ ਲੈ ਕੇ ਲੰਬੇ ਸਮੇਂ ਤੋਂ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੇਪਰ ਤੇ ਸਾਰੀਆਂ ਕਾਗਜ਼ੀ ਕਾਰਵਾਈਆਂ ਪੂਰੀਆਂ ਹੋ ਚੁੱਕੀਆਂ ਹਨ ਪਰ ਸਰਕਾਰ ਸਾਨੂੰ ਜੁਆਇਨ ਨਹੀਂ ਕਰਵਾ ਰਹੀ।