ਪੜਚੋਲ ਕਰੋ

Punjab Breaking News LIVE: ਪੰਜਾਬ 'ਚ ਹੜ੍ਹਾਂ 'ਤੇ ਕੇਂਦਰ ਦਾ ਐਕਸ਼ਨ, ਕੈਨੇਡਾ ਜਾਣ ਵਾਲੇ ਪੰਜਾਬੀ ਵਿਦਿਆਰਥੀਆਂ ਨੂੰ ਵੱਡਾ ਝਟਕਾ, ਓਪੀ ਸੋਨੀ 'ਤੇ ਵਿਜੀਲੈਂਸ ਮਗਰੋਂ ਈਡੀ ਨੇ ਸ਼ਿਕੰਜਾ ਕੱਸਿਆ

Punjab Breaking News LIVE 08 August, 2023: ਪੰਜਾਬ 'ਚ ਹੜ੍ਹਾਂ 'ਤੇ ਕੇਂਦਰ ਦਾ ਐਕਸ਼ਨ, ਕੈਨੇਡਾ ਜਾਣ ਵਾਲੇ ਪੰਜਾਬੀ ਵਿਦਿਆਰਥੀਆਂ ਨੂੰ ਵੱਡਾ ਝਟਕਾ, ਓਪੀ ਸੋਨੀ 'ਤੇ ਵਿਜੀਲੈਂਸ ਮਗਰੋਂ ਈਡੀ ਨੇ ਸ਼ਿਕੰਜਾ ਕੱਸਿਆ

LIVE

Key Events
Punjab Breaking News LIVE: ਪੰਜਾਬ 'ਚ ਹੜ੍ਹਾਂ 'ਤੇ ਕੇਂਦਰ ਦਾ ਐਕਸ਼ਨ, ਕੈਨੇਡਾ ਜਾਣ ਵਾਲੇ ਪੰਜਾਬੀ ਵਿਦਿਆਰਥੀਆਂ ਨੂੰ ਵੱਡਾ ਝਟਕਾ, ਓਪੀ ਸੋਨੀ 'ਤੇ ਵਿਜੀਲੈਂਸ ਮਗਰੋਂ ਈਡੀ ਨੇ ਸ਼ਿਕੰਜਾ ਕੱਸਿਆ

Background

Punjab Breaking News LIVE 08 August, 2023:  ਪੱਤਰਕਾਰ ਸੰਮੇਲਨ ਦੌਰਾਨ ਬਾਪੂ ਗੁਰਚਰਨ ਸਿੰਘ ਹਵਾਰਾ, ਪਾਲ ਸਿੰਘ ਫਰਾਂਸ, ਐਡਵੋਕੇਟ ਅਮਰ ਸਿੰਘ ਚਾਹਲ, ਦਿਲਸ਼ੇਰ ਸਿੰਘ ਤੇ ਗੁਰਸ਼ਰਨ ਸਿੰਘ ਧਾਲੀਵਾਲ ਨੇ ਸਰਕਾਰਾਂ ਦੀ ਅਣਦੇਖੀ ਦਾ ਬੁਰਾ ਮਨਾਉਂਦੇ ਹੋਏ ਐਲਾਨ ਕੀਤਾ ਕਿ 15 ਅਗਸਤ ਨੂੰ ਆਜ਼ਾਦੀ ਦਿਹਾੜਾ ਕਾਲੇ ਦਿਨ ਵਜੋਂ ਮਨਾਇਆ ਜਾਵੇਗਾ। ਇਸ ਸਬੰਧੀ ਕੌਮੀ ਇਨਸਾਫ਼ ਮੋਰਚੇ ਵੱਲੋਂ ਸ਼ਹਿਰਾਂ ਤੇ ਪਿੰਡਾਂ ਵਿੱਚ ਪੰਜਾਬ ਵਾਸੀਆਂ, ਕਿਸਾਨ-ਮਜ਼ਦੂਰ ਜਥੇਬੰਦੀਆਂ, ਸਮਾਜ ਸੇਵੀ ਤੇ ਇਨਸਾਫ਼ਪਸੰਦ ਲੋਕਾਂ ਦੀ ਲਾਮਬੰਦੀ ਕੀਤੀ ਜਾ ਰਹੀ ਹੈ। ਮੁਹਾਲੀ-ਚੰਡੀਗੜ੍ਹ ਦੀ ਹੱਦ ਤੋਂ ਕੌਮੀ ਇਨਸਾਫ਼ ਮੋਰਚਾ ਦਾ ਵੱਡਾ ਐਲਾਨ

ਪੰਜਾਬ 'ਚ ਹੜ੍ਹਾਂ 'ਤੇ ਕੇਂਦਰ ਦਾ ਐਕਸ਼ਨ, ਪੰਜਾਬ ਪਹੁੰਚੀ ਕੇਂਦਰੀ ਟੀਮ

Flood in Punjab: ਭਾਰਤ ਸਰਕਾਰ ਦੀ ਕੇਂਦਰੀ ਅੰਤਰ-ਮੰਤਰਾਲਾ ਟੀਮ ਅੱਜ ਤੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦਾ ਤਿੰਨ ਦਿਨਾ ਦੌਰਾ ਸ਼ੁਰੂ ਕਰੇਗੀ। ਇਸ ਟੀਮ ਵੱਲੋਂ ਜ਼ਿਲ੍ਹਾ ਮੁਹਾਲੀ, ਪਟਿਆਲਾ, ਸੰਗਰੂਰ, ਰੂਪਨਗਰ ਤੇ ਜਲੰਧਰ ਜ਼ਿਲ੍ਹਿਆਂ ਦਾ ਦੌਰਾ ਕੀਤਾ ਜਾਵੇਗਾ। ਸੱਤ ਮੈਂਬਰੀ ਕੇਂਦਰੀ ਟੀਮ ਵਿਚ ਕੇਂਦਰੀ ਗ੍ਰਹਿ ਮੰਤਰਾਲਾ, ਖੇਤੀ ਮੰਤਰਾਲਾ, ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ, ਪੰਚਾਇਤ ਤੇ ਵਿਕਾਸ ਮੰਤਰਾਲਾ, ਕੇਂਦਰੀ ਜਲ ਕਮਿਸ਼ਨ, ਵਿੱਤ ਵਿਭਾਗ ਤੋਂ ਇਲਾਵਾ ਸੜਕ ਮੰਤਰਾਲੇ ਦੇ ਉੱਚ ਅਧਿਕਾਰੀ ਸ਼ਾਮਲ ਹਨ। ਪੰਜਾਬ 'ਚ ਹੜ੍ਹਾਂ 'ਤੇ ਕੇਂਦਰ ਦਾ ਐਕਸ਼ਨ, ਪੰਜਾਬ ਪਹੁੰਚੀ ਕੇਂਦਰੀ ਟੀਮ

ਕਸੂਤੇ ਫਸ ਗਏ ਓਪੀ ਸੋਨੀ, ਵਿਜੀਲੈਂਸ ਮਗਰੋਂ ਈਡੀ ਨੇ ਸ਼ਿਕੰਜਾ ਕੱਸਿਆ

Amritsar News: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਓਮ ਪ੍ਰਕਾਸ਼ ਸੋਨੀ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਪੰਜਾਬ ਵਿਜੀਲੈਂਸ ਦੇ ਐਕਸ਼ਨ ਮਗਰੋਂ ਹੁਣ ਕੇਂਦਰੀ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਓਪੀ ਸੋਨੀ 'ਤੇ ਸ਼ਿਕੰਜਾ ਕੱਸ ਦਿੱਤਾ ਹੈ। ਈਡੀ ਨੇ ਸੋਨੀ ਖ਼ਿਲਾਫ਼ ਜਾਂਚ ਆਰੰਭ ਕਰਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੂੰ ਪੱਤਰ ਲਿਖ ਕੇ ਚੱਲ ਅਚੱਲ ਸੰਪਤੀ ਦਾ ਸਮੁੱਚਾ ਵੇਰਵਾ ਤੇ ਬੈਂਕ ਖਾਤਿਆਂ ਬਾਰੇ ਮੁਕੰਮਲ ਜਾਣਕਾਰੀ ਮੰਗੀ ਹੈ।  ਕਸੂਤੇ ਫਸ ਗਏ ਓਪੀ ਸੋਨੀ, ਵਿਜੀਲੈਂਸ ਮਗਰੋਂ ਈਡੀ ਨੇ ਸ਼ਿਕੰਜਾ ਕੱਸਿਆ

ਕੈਨੇਡਾ ਜਾਣ ਵਾਲੇ ਪੰਜਾਬੀ ਵਿਦਿਆਰਥੀਆਂ ਨੂੰ ਵੱਡਾ ਝਟਕਾ, ਅਚਾਨਕ ਦਾਖਲੇ ਰੱਦ

Canada News: ਕੈਨੇਡਾ ਵਿੱਚ ਸੈਂਕੜੇ ਭਾਰਤੀ ਵਿਦਿਆਰਥੀਆਂ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਉਨ੍ਹਾਂ ਨੂੰ ਸਤੰਬਰ ਵਿੱਚ ਸ਼ੁਰੂ ਹੋਏ ਸੈਸ਼ਨ ਵਿੱਚ ਸ਼ਾਮਲ ਹੋਣ ਤੋਂ ਅਚਾਨਕ ਰੋਕ ਦਿੱਤਾ ਗਿਆ ਹੈ। ਇਸ ਕਾਰਨ ਅਗਸਤ ਤੇ ਸਤੰਬਰ ਵਿੱਚ ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਾ ਹੈ। ਹਾਸਲ ਜਾਣਕਾਰੀ ਮੁਤਾਬਕ ਮੁੱਖ ਤੌਰ 'ਤੇ ਓਂਟਾਰੀਓ ਦੇ ਨਾਰਦਨ ਕਾਲਜ ਨੇ ਸਤੰਬਰ ਸੈਸ਼ਨ ਲਈ ਵਿਦਿਆਰਥੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਪਤਾ ਲੱਗਾ ਹੈ ਕਿ ਇਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਪੰਜਾਬ ਤੋਂ ਹੀ ਹਨ। ਕਰੀਬ ਤਿੰਨ ਹਜ਼ਾਰ ਵਿਦਿਆਰਥੀਆਂ ਨੇ ਕੈਨੇਡਾ ਜਾਣ ਲਈ ਪੂਰੀ ਤਿਆਰੀ ਕਰ ਲਈ ਸੀ। ਇਸ ਲਈ ਕੈਨੇਡਾ ਜਾਣ ਲਈ ਇੱਕ ਪਾਸੇ ਦੀਆਂ ਹਵਾਈ ਟਿਕਟਾਂ ਵੀ ਖਰੀਦ ਲਈਆਂ ਸਨ। ਹੁਣ ਨਵੀਂ ਮੁਸੀਬਤ ਖੜ੍ਹੀ ਹੋਣ ਮਗਰੋਂ ਇਹ ਹਵਾਈ ਕਿਰਾਇਆ ਰਿਫੰਡ ਵੀ ਨਹੀਂ ਹੋ ਸਕਦਾ। ਕੈਨੇਡਾ ਜਾਣ ਵਾਲੇ ਪੰਜਾਬੀ ਵਿਦਿਆਰਥੀਆਂ ਨੂੰ ਵੱਡਾ ਝਟਕਾ, ਅਚਾਨਕ ਦਾਖਲੇ ਰੱਦ

15:33 PM (IST)  •  08 Aug 2023

Onion Prices : ਟਮਾਟਰ ਤੋਂ ਬਾਅਦ ਰਵਾ ਸਕਦੈ ਪਿਆਜ਼ ਵੀ, ਜਾਣੋ ਕਦੋਂ ਤੇ ਕਿੰਨੀਆਂ ਵੱਧ ਸਕਦੀਆਂ ਕੀਮਤਾਂ

ਪਿਛਲੇ ਕੁਝ ਸਮੇਂ ਤੋਂ ਦੇਸ਼ ਭਰ ਵਿੱਚ ਟਮਾਟਰ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਕਿਤੇ ਟਮਾਟਰ 120 ਰੁਪਏ ਕਿਲੋ ਵਿਕ ਰਿਹਾ ਹੈ ਤੇ ਕਿਤੇ 200 ਰੁਪਏ ਕਿਲੋ ਤੱਕ ਵਿਕ ਰਿਹਾ ਹੈ। ਹਾਲਾਂਕਿ ਕੁਝ ਥਾਵਾਂ 'ਤੇ ਟਮਾਟਰ ਦੇ ਭਾਅ 'ਚ ਰਾਹਤ ਮਿਲੀ ਹੈ ਪਰ ਜਲਦ ਹੀ ਪਿਆਜ਼ ਦੀਆਂ ਕੀਮਤਾਂ ਲੋਕਾਂ ਨੂੰ ਪਰੇਸ਼ਾਨ ਕਰ ਸਕਦੀਆਂ ਹਨ। ਦਰਅਸਲ, ਪਿਆਜ਼ ਦੀ ਕੀਮਤ ਵਿੱਚ ਵੀ ਵਾਧਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਿਆਜ਼ ਦੀ ਕੀਮਤ ਵਿੱਚ ਰਿਕਾਰਡ ਵਾਧਾ ਹੋ ਸਕਦਾ ਹੈ। ਦੱਸ ਦੇਈਏ ਕਿ ਇਸ ਸਮੇਂ ਪਿਆਜ਼ ਦੀ ਕੀਮਤ 28 ਤੋਂ 32 ਰੁਪਏ ਤੱਕ ਹੈ।

15:27 PM (IST)  •  08 Aug 2023

Punjab News: ਯੂਪੀ ਤੋਂ ਮੋਟਰਸਾਈਕਲ 'ਤੇ ਮੋਗਾ 'ਚ ਵਾਰਦਾਤ ਕਰਨ ਆਏ ਬੰਬੀਹਾ ਗੈਂਗ ਦੇ 2 ਸ਼ੂਟਰ ਗ੍ਰਿਫ਼ਤਾਰ

ਮੋਗਾ ਦੇ ਅੰਮ੍ਰਿਤਸਰ ਰੋਡ 'ਤੇ ਸਥਿਤ ਇੱਕ ਇਮੀਗ੍ਰੇਸ਼ਨ ਸੈਂਟਰ 'ਚ ਵਾਰਦਾਤ ਨੂੰ ਅੰਜਾਮ ਦੇਣ ਆਏ ਦੋ ਨੌਜਵਾਨ ਪਹਿਲਾਂ ਮੋਟਰ ਸਾਈਕਲ ਲੈ ਕੇ ਇਮੀਗ੍ਰੇਸ਼ਨ ਸੈਂਟਰ ਦੇ ਬਾਹਰ ਖੜੇ ਹੋਏ ਅਤੇ ਇੱਕ ਨੌਜਵਾਨ ਨੇ ਇਮੀਗ੍ਰੇਸ਼ਨ ਸੈਂਟਰ ਦੇ ਅੰਦਰ ਜਾ ਕੇ ਗੋਲ਼ੀ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਪਿਸਤੌਲ ਨਹੀਂ ਚੱਲਿਆ ਜਿਸ ਤੋਂ ਬਾਅਦ ਉਹ ਮੌਕੇ ਉੱਤੋਂ ਫ਼ਰਾਰ ਹੋ ਗਏ।ਇਮੀਗ੍ਰੇਸ਼ਨ ਸੈਂਟਰ ਤੋਂ ਕਰੀਬ ਡੇਢ ਕਿਲੋਮੀਟਰ ਦੂਰ ਧਰਮਕੋਟ ਰੋਡ 'ਤੇ ਲੋਹਾਰਾ ਚੌਂਕ ਨੇੜੇ ਉਨ੍ਹਾਂ ਦਾ ਮੋਟਰਸਾਈਕਲ ਕਿਸੇ ਵਾਹਨ ਨਾਲ ਟਕਰਾਅ ਗਿਆ ਤਾਂ ਮੌਕੇ 'ਤੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। 

15:12 PM (IST)  •  08 Aug 2023

US Storms: ਅਮਰੀਕਾ 'ਚ ਭਾਰੀ ਤੁਫਾਨ ਦੇਣ ਵਾਲਾ ਦਸਤਕ, ਖ਼ਤਰੇ ਨੂੰ ਵੇਖ 2600 ਉਡਾਣਾਂ ਰੱਦ

ਅਮਰੀਕਾ 'ਚ ਵੱਡੇ ਤੂਫਾਨ ਦਾ ਖਤਰਾ ਹੈ। ਇਸ ਕਾਰਨ ਹਜ਼ਾਰਾਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਸੋਮਵਾਰ ਨੂੰ ਸਵੇਰੇ ਰਾਜਧਾਨੀ ਵਾਸ਼ਿੰਗਟਨ ਦੇ ਲਗਭਗ ਸਾਰੇ ਸਰਕਾਰੀ ਦਫ਼ਤਰ ਬੰਦ ਕਰ ਦਿੱਤੇ ਗਏ। ਦਰਅਸਲ ਅਮਰੀਕਾ 'ਚ ਤੂਫਾਨ ਤੇ ਤੇਜ਼ ਬਾਰਿਸ਼ ਆਉਣ ਦੀ ਸੰਭਾਵਨਾ ਜਤਾਈ ਗਈ ਹੈ, ਜਿਸ 'ਚ ਹਰ ਤਰ੍ਹਾਂ ਦੀ ਸਾਵਧਾਨੀ ਵਰਤੀ ਜਾ ਰਹੀ ਹੈ।ਖਤਰੇ ਨੂੰ ਵੇਖਦੇ ਹੋਏ ਵਾਸ਼ਿੰਗਟਨ 'ਚ ਸਕੂਲ ਬੰਦ ਕਰ ਦਿੱਤੇ ਗਏ ਹਨ, ਇਸ ਦੇ ਨਾਲ ਹੀ ਸਥਾਨਕ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੇ ਹੁਕਮ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਸਥਿਤ ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਏਜੰਸੀ ਨੇ ਸੋਮਵਾਰ ਨੂੰ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਕੁਝ ਘੰਟੇ ਘਾਤਕ ਸਾਬਤ ਹੋ ਸਕਦੇ ਹਨ। ਅਮਰੀਕਾ ਦੇ ਕੁਝ ਹਿੱਸਿਆਂ 'ਚ ਤੇਜ਼ ਤੂਫਾਨ ਦੇ ਨਾਲ ਤੇਜ਼ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

14:39 PM (IST)  •  08 Aug 2023

Punjab News: ਪੰਜਾਬ 'ਚ 3 ਦਿਨ ਰਹੇਗਾ ਚੱਕਾ ਜਾਮ, CM ਮਾਨ ਦਾ ਠੇਕਾ ਮੁਲਾਜ਼ਮ ਕਰਨਗੇ ਘਿਰਾਓ

ਜੇ ਤੁਸੀਂ ਪੰਜਾਬ ਦੀ ਸਰਕਾਰੀ ਬੱਸ ਰਾਹੀਂ ਸਫਰ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਪੰਜਾਬ 'ਚ 3 ਦਿਨ ਚੱਕਾ ਜਾਮ ਰਹੇਗਾ। ਰੋਡਵੇਜ਼ ਦੇ ਠੇਕਾ ਮੁਲਾਜ਼ਮ 14 ਅਗਸਤ ਤੋਂ 16 ਅਗਸਤ ਤੱਕ ਤਿੰਨ ਦਿਨ ਹੜਤਾਲ 'ਤੇ ਰਹਿਣਗੇ। ਰੋਡਵੇਜ਼-ਪਨਬਸ ਕਰਮਚਾਰੀ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ 3 ਦਿਨਾਂ ਲਈ ਬੱਸਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇੰਨਾ ਹੀ ਨਹੀਂ ਸਾਰੇ ਮੁਲਾਜ਼ਮ ਇਕੱਠੇ ਹੋ ਕੇ ਸੁਤੰਤਰਤਾ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕਰਦੇ ਹੋਏ ਉਨ੍ਹਾਂ ਦਾ ਘਿਰਾਓ ਕਰਨਗੇ।

14:39 PM (IST)  •  08 Aug 2023

Punjab Weather Update: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਪਏਗਾ ਮੀਂਹ, ਭਾਖੜਾ ਡੈਮ 'ਚ ਚੜ੍ਹਿਆ ਪਾਣੀ ਦਾ ਪੱਧਰ

ਪੰਜਾਬ ਦੇ 19 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਵਿੱਚ ਕੋਈ ਅਲਰਟ ਨਹੀਂ ਪਰ ਫਾਜ਼ਿਲਕਾ, ਮੁਕਤਸਰ, ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਵਿੱਚ 25 ਤੋਂ 50 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਪਿਛਲੇ 24 ਘੰਟਿਆਂ 'ਚ ਕੁਝ ਸ਼ਹਿਰਾਂ ਨੂੰ ਛੱਡ ਕੇ ਕਿਤੇ ਵੀ ਮੀਂਹ ਨਹੀਂ ਪਿਆ। ਚੰਡੀਗੜ੍ਹ ਵਿੱਚ ਕੱਲ੍ਹ 36.6 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਇਸ ਤੋਂ ਇਲਾਵਾ ਹੋਰ ਕਿਸੇ ਵੀ ਸ਼ਹਿਰ ਵਿੱਚ 3.5 ਮਿਲੀਮੀਟਰ ਤੋਂ ਵੱਧ ਮੀਂਹ ਨਹੀਂ ਪਿਆ। ਰੋਪੜ ਵਿੱਚ 3.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਐਸਬੀਐਸ ਨਗਰ ਵਿੱਚ 1.5 ਮਿਲੀਮੀਟਰ, ਹੁਸ਼ਿਆਰਪੁਰ ਵਿੱਚ 2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ

Load More
New Update
Advertisement
Advertisement
Advertisement

ਟਾਪ ਹੈਡਲਾਈਨ

Punjab News: CM ਮਾਨ ਨੂੰ ਆਈ ਵਿਰੋਧੀਆਂ ਦੀ ਯਾਦ ! ਕਿਹਾ- ਕਿੱਧਰ ਗਏ ਬਾਜਵਾ ਤੇ ਜਾਖੜ, ਕਦੇ ਬੋਲੇ ਹੀ ਨਹੀਂ....
Punjab News: CM ਮਾਨ ਨੂੰ ਆਈ ਵਿਰੋਧੀਆਂ ਦੀ ਯਾਦ ! ਕਿਹਾ- ਕਿੱਧਰ ਗਏ ਬਾਜਵਾ ਤੇ ਜਾਖੜ, ਕਦੇ ਬੋਲੇ ਹੀ ਨਹੀਂ....
CM Bhagwant Mann: 90 ਫ਼ੀਸਦੀ ਘਰਾਂ ਦਾ ਜ਼ੀਰੋ ਬਿੱਲ...ਲੋਕਾਂ ਨੂੰ ਸਹੂਲਤ ਦਿੱਤੀ ਤੇ ਬਿਜਲੀ ਬੋਰਡ ਦਾ ਖਜ਼ਾਨਾ ਵੀ ਫੁੱਲ...
90 ਫ਼ੀਸਦੀ ਘਰਾਂ ਦਾ ਜ਼ੀਰੋ ਬਿੱਲ...ਲੋਕਾਂ ਨੂੰ ਸਹੂਲਤ ਦਿੱਤੀ ਤੇ ਬਿਜਲੀ ਬੋਰਡ ਦਾ ਖਜ਼ਾਨਾ ਵੀ ਫੁੱਲ...
Punjab News: ਪੰਥ ਦੇ ਨਾਮ ’ਤੇ ਵੋਟਾਂ ਮੰਗਣ ਵਾਲਿਆਂ ਨੇ ਸੰਸਦ 'ਚ ਕਦੇ ਨਹੀਂ ਕੀਤੀ ਪੰਜਾਬ ਦੀ ਗੱਲ, CM ਮਾਨ ਨੇ ਘੇਰੇ 'ਪੰਥਕ ਲੀਡਰ'
Punjab News: ਪੰਥ ਦੇ ਨਾਮ ’ਤੇ ਵੋਟਾਂ ਮੰਗਣ ਵਾਲਿਆਂ ਨੇ ਸੰਸਦ 'ਚ ਕਦੇ ਨਹੀਂ ਕੀਤੀ ਪੰਜਾਬ ਦੀ ਗੱਲ, CM ਮਾਨ ਨੇ ਘੇਰੇ 'ਪੰਥਕ ਲੀਡਰ'
Harchand Singh Longowal: ਸੰਤ ਲੌਂਗੋਵਾਲ ਦੀ ਬਰਸੀ ਤੈਅ ਕਰੇਗੀ 'ਅਕਾਲੀਆਂ' ਦਾ ਭਵਿੱਖ ! ਸੰਗਰੂਰ ਤੇ ਬਰਨਾਲਾ 'ਚ ਸਰਕਾਰੀ ਛੁੱਟੀ ਦਾ ਐਲਾਨ
Harchand Singh Longowal: ਸੰਤ ਲੌਂਗੋਵਾਲ ਦੀ ਬਰਸੀ ਤੈਅ ਕਰੇਗੀ 'ਅਕਾਲੀਆਂ' ਦਾ ਭਵਿੱਖ ! ਸੰਗਰੂਰ ਤੇ ਬਰਨਾਲਾ 'ਚ ਸਰਕਾਰੀ ਛੁੱਟੀ ਦਾ ਐਲਾਨ
Advertisement
ABP Premium

ਵੀਡੀਓਜ਼

ਘਨੌਰ ਦੇ ਪਿੰਡ ਖਾਨਪੁਰ ਰੇਲੂ ਵਿੱਚ ਦਹਿਸ਼ਤ, ਘਰ ਦੀ ਛੱਤ ਤੇ ਆਇਆ ਤੇਂਦੁਆਵੱਡੀ ਖ਼ਬਰ: ਰਾਜਪੁਰਾ 'ਚ ਹਥਿਆਰਾਂ ਦੀ ਖੇਪ ਬਰਾਮਦਪੰਜਾਬ ਦੇ ਤਹਿਸੀਲਦਾਰਾਂ ਦੀ ਹੜਤਾਲ ਖ਼ਤਮ, ਹੁਣ ਸੋਮਵਾਰ ਤੋਂ ਰਜਿਸਟਰੀਆਂ ਦਾ ਕੰਮ ਹੋਵੇਗਾ ਸ਼ੁਰੂPatiala Rajindera Hospital : ਹੜਤਾਲ ਤੇ ਬੈਠੇ ਸਿਹਤ ਮੰਤਰੀ ਡਾ.ਬਲਬੀਰ ਸਿੰਘ, ਜੰਮ ਕੇ ਕੀਤੀ ਨਾਅਰੇਬਾਜ਼ੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: CM ਮਾਨ ਨੂੰ ਆਈ ਵਿਰੋਧੀਆਂ ਦੀ ਯਾਦ ! ਕਿਹਾ- ਕਿੱਧਰ ਗਏ ਬਾਜਵਾ ਤੇ ਜਾਖੜ, ਕਦੇ ਬੋਲੇ ਹੀ ਨਹੀਂ....
Punjab News: CM ਮਾਨ ਨੂੰ ਆਈ ਵਿਰੋਧੀਆਂ ਦੀ ਯਾਦ ! ਕਿਹਾ- ਕਿੱਧਰ ਗਏ ਬਾਜਵਾ ਤੇ ਜਾਖੜ, ਕਦੇ ਬੋਲੇ ਹੀ ਨਹੀਂ....
CM Bhagwant Mann: 90 ਫ਼ੀਸਦੀ ਘਰਾਂ ਦਾ ਜ਼ੀਰੋ ਬਿੱਲ...ਲੋਕਾਂ ਨੂੰ ਸਹੂਲਤ ਦਿੱਤੀ ਤੇ ਬਿਜਲੀ ਬੋਰਡ ਦਾ ਖਜ਼ਾਨਾ ਵੀ ਫੁੱਲ...
90 ਫ਼ੀਸਦੀ ਘਰਾਂ ਦਾ ਜ਼ੀਰੋ ਬਿੱਲ...ਲੋਕਾਂ ਨੂੰ ਸਹੂਲਤ ਦਿੱਤੀ ਤੇ ਬਿਜਲੀ ਬੋਰਡ ਦਾ ਖਜ਼ਾਨਾ ਵੀ ਫੁੱਲ...
Punjab News: ਪੰਥ ਦੇ ਨਾਮ ’ਤੇ ਵੋਟਾਂ ਮੰਗਣ ਵਾਲਿਆਂ ਨੇ ਸੰਸਦ 'ਚ ਕਦੇ ਨਹੀਂ ਕੀਤੀ ਪੰਜਾਬ ਦੀ ਗੱਲ, CM ਮਾਨ ਨੇ ਘੇਰੇ 'ਪੰਥਕ ਲੀਡਰ'
Punjab News: ਪੰਥ ਦੇ ਨਾਮ ’ਤੇ ਵੋਟਾਂ ਮੰਗਣ ਵਾਲਿਆਂ ਨੇ ਸੰਸਦ 'ਚ ਕਦੇ ਨਹੀਂ ਕੀਤੀ ਪੰਜਾਬ ਦੀ ਗੱਲ, CM ਮਾਨ ਨੇ ਘੇਰੇ 'ਪੰਥਕ ਲੀਡਰ'
Harchand Singh Longowal: ਸੰਤ ਲੌਂਗੋਵਾਲ ਦੀ ਬਰਸੀ ਤੈਅ ਕਰੇਗੀ 'ਅਕਾਲੀਆਂ' ਦਾ ਭਵਿੱਖ ! ਸੰਗਰੂਰ ਤੇ ਬਰਨਾਲਾ 'ਚ ਸਰਕਾਰੀ ਛੁੱਟੀ ਦਾ ਐਲਾਨ
Harchand Singh Longowal: ਸੰਤ ਲੌਂਗੋਵਾਲ ਦੀ ਬਰਸੀ ਤੈਅ ਕਰੇਗੀ 'ਅਕਾਲੀਆਂ' ਦਾ ਭਵਿੱਖ ! ਸੰਗਰੂਰ ਤੇ ਬਰਨਾਲਾ 'ਚ ਸਰਕਾਰੀ ਛੁੱਟੀ ਦਾ ਐਲਾਨ
ਮਹਿੰਦਰਾ ਨੇ ਘਟਾਈ XUV700 ਦੀ ਕੀਮਤ, ਸਸਤੇ 'ਚ ਸ਼ਾਨਦਾਰ ਗੱਡੀ ਖਰੀਦਣ ਦਾ ਮੌਕਾ
ਮਹਿੰਦਰਾ ਨੇ ਘਟਾਈ XUV700 ਦੀ ਕੀਮਤ, ਸਸਤੇ 'ਚ ਸ਼ਾਨਦਾਰ ਗੱਡੀ ਖਰੀਦਣ ਦਾ ਮੌਕਾ
8th Pay Commission: ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਵਧਣ ਦੀ ਮਿਲੇਗੀ ਖੁਸ਼ਖਬਰੀ? 8ਵੇਂ ਪੇਅ ਕਮਿਸ਼ਨ ਬਾਰੇ ਤਾਜ਼ਾ ਅਪਡੇਟ
8th Pay Commission: ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਵਧਣ ਦੀ ਮਿਲੇਗੀ ਖੁਸ਼ਖਬਰੀ? 8ਵੇਂ ਪੇਅ ਕਮਿਸ਼ਨ ਬਾਰੇ ਤਾਜ਼ਾ ਅਪਡੇਟ
ਕਿੰਨੀ ਹੁੰਦੀ ਹੈ Pan Card ਦੀ Validity ? ਜੇ ਨਹੀਂ ਹੈ ਇਲਮ ਤਾਂ ਜਾਣੋ
ਕਿੰਨੀ ਹੁੰਦੀ ਹੈ Pan Card ਦੀ Validity ? ਜੇ ਨਹੀਂ ਹੈ ਇਲਮ ਤਾਂ ਜਾਣੋ
Bandi Singh: 40 ਸਾਲ ਹੋ ਗਏ ਖਾਲਿਸਤਾਨ ਦੇ ਨਾਂਅ 'ਤੇ ਸਿਮਰਨਜੀਤ ਮਾਨ ਨੇ ਲੋਕਾਂ ਦੇ ਪੁੱਤ ਮਰਵਾਏ, ਬੰਦੀ ਸਿੰਘ ਨੇ ਦੱਸਿਆ, ਕਿਵੇਂ ਕਰਦੇ ਨੇ ਸਿੱਖਾਂ ਦੇ ਨਾਂਅ 'ਤੇ ਪੈਸੇ ਇਕੱਠੇ ?
Bandi Singh: 40 ਸਾਲ ਹੋ ਗਏ ਖਾਲਿਸਤਾਨ ਦੇ ਨਾਂਅ 'ਤੇ ਸਿਮਰਨਜੀਤ ਮਾਨ ਨੇ ਲੋਕਾਂ ਦੇ ਪੁੱਤ ਮਰਵਾਏ, ਬੰਦੀ ਸਿੰਘ ਨੇ ਦੱਸਿਆ, ਕਿਵੇਂ ਕਰਦੇ ਨੇ ਸਿੱਖਾਂ ਦੇ ਨਾਂਅ 'ਤੇ ਪੈਸੇ ਇਕੱਠੇ ?
Embed widget