Punjab Breaking News LIVE: ਸ਼ਿਮਲਾ ਨਾਲੋਂ ਵੀ ਠੰਢੇ ਪੰਜਾਬ ਦੇ ਸ਼ਹਿਰ, CM ਮਾਨ ਖਿਲਾਫ਼ ਅੱਜ ਹੋਵੇਗੀ ਕਾਨੂੰਨੀ ਕਾਰਵਾਈ, ਗੁਰਪਤਵੰਤ ਪੰਨੂ ਕਤਲ ਸਾਜਿਸ਼ ਦੀ ਜਾਂਚ ਹੋਈ ਤੇਜ਼
Punjab Breaking News LIVE, 11 January, 2024: ਸ਼ਿਮਲਾ ਨਾਲੋਂ ਵੀ ਠੰਢੇ ਪੰਜਾਬ ਦੇ ਸ਼ਹਿਰ, CM ਭਗਵੰਤ ਮਾਨ ਖਿਲਾਫ਼ ਅੱਜ ਹੋਵੇਗੀ ਕਾਨੂੰਨੀ ਕਾਰਵਾਈ, ਗੁਰਪਤਵੰਤ ਪੰਨੂ ਕਤਲ ਸਾਜਿਸ਼ ਦੀ ਜਾਂਚ ਹੋਈ ਤੇਜ਼
LIVE
Background
Punjab Breaking News LIVE, 11 January, 2024: ਪੰਜਾਬ ਵਿੱਚ ਠੰਢ ਤੇ ਧੁੰਦ ਦਾ ਕਹਿਰ ਜਾਰੀ ਹੈ। ਪੰਜਾਬ ਦਾ ਪਾਰਾ ਸ਼ਿਮਲਾ ਨਾਲੋਂ ਵੀ ਹੇਠਾਂ ਚਲਾ ਗਿਆ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਤਿੰਨ-ਚਾਰ ਦਿਨ ਪੰਜਾਬ ’ਚ ਸੰਘਣੀ ਧੁੰਦ ਤੇ ਠੰਢੀਆਂ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਤੇ ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਪੈ ਰਹੀ ਸੁੱਕੀ ਠੰਢ ਨੇ ਜਨ-ਜੀਵਨ ਪ੍ਰਭਾਵਿਤ ਕੀਤਾ ਹੋਇਆ ਹੈ। ਸੀਤ ਲਹਿਰ ਨੇ ਮੈਦਾਨੀ ਇਲਾਕਿਆਂ ਨੂੰ ਪਹਾੜਾਂ ਨਾਲੋਂ ਵੱਧ ਠੰਢਾ ਕਰ ਦਿੱਤਾ ਹੈ। ਤਾਪਮਾਨ ਲਗਾਤਾਰ ਡਿੱਗਦਾ ਜਾ ਰਿਹਾ ਹੈ। ਬੁੱਧਵਾਰ ਨੂੰ ਪੰਜਾਬ ਦੇ ਸਾਰੇ ਸ਼ਹਿਰ ਸ਼ਿਮਲਾ ਨਾਲੋਂ ਵੀ ਠੰਢੇ ਰਹੇ। ਠੰਢ ਤੇ ਧੁੰਦ ਦਾ ਕਹਿਰ! ਸ਼ਿਮਲਾ ਨਾਲੋਂ ਵੀ ਠੰਢੇ ਪੰਜਾਬ ਦੇ ਸ਼ਹਿਰ, ਅਗਲੇ 3-4 ਦਿਨ ਰਹੋ ਅਲਰਟ
Defamation Case: CM ਭਗਵੰਤ ਮਾਨ ਖਿਲਾਫ਼ ਅੱਜ ਹੋਵੇਗੀ ਕਾਨੂੰਨੀ ਕਾਰਵਾਈ, ਮਾਣਹਾਨੀ ਦਾ ਕੇਸ ਦਰਜ ਕਰਵਾਉਣ ਜਾ ਰਹੇ ਸੁਖਬੀਰ ਬਾਦਲ
Sukhbir Singh Badal on CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਾਦਲ ਪਰਿਵਾਰ ਦੇ ਮਾਣ-ਸਨਮਾਨ ਨੂੰ ਢਾਹ ਲਾਉਣ ਅਤੇ ਕੂੜ ਪ੍ਰਚਾਰ ਕਰਨ ਦੇ ਮਾਮਲੇ ਵਿੱਚ ਅੱਜ ਸੁਖਬੀਰ ਸਿੰਘ ਬਾਦਲ ਅੱਜ ਵੱਡੀ ਕਾਰਵਾਈ ਕਰਨ ਜਾ ਰਹੇ ਹਨ। ਸੁਖਬੀਰ ਬਾਦਲ ਅੱਜ ਯਾਨੀ 11 ਜਨਵਰੀ ਨੂੰ ਭਗਵੰਤ ਮਾਨ ਖਿਲਾਫ਼ ਮਾਣ ਹਾਨੀ ਦਾ ਕੇਸ ਦਰਜ ਕਰਵਾਉਣਗੇ। ਬਾਦਲ ਸ੍ਰੀ ਮੁਕਤਸਰ ਸਾਹਿਬ ਦੀ ਜਿਲ੍ਹਾ ਕਚਿਹਰੀਆਂ 'ਚ ਦੁਪਹਿਰ 12 ਵਜੇ ਪਹੁੰਚ ਰਹੇ ਹਨ। ਜਿੱਥੇ ਉਹ ਅਦਾਲਤ ਵਿੱਚ ਸੀਐਮ ਭਗਵੰਤ ਮਾਨ ਖਿਲਾਫ਼ ਮਾਣਹਾਨੀ ਦਾ ਕੇਸ ਕਰਨਗੇ। ਇਸ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਸੀਐਮ ਮਾਨ ਨੂੰ ਮੁਆਫ਼ੀ ਮੰਗਣ ਲਈ 5 ਦਿਨਾਂ ਦਾ ਸਮਾਂ ਦਿੱਤਾ ਸੀ। CM ਭਗਵੰਤ ਮਾਨ ਖਿਲਾਫ਼ ਅੱਜ ਹੋਵੇਗੀ ਕਾਨੂੰਨੀ ਕਾਰਵਾਈ, ਮਾਣਹਾਨੀ ਦਾ ਕੇਸ ਦਰਜ ਕਰਵਾਉਣ ਜਾ ਰਹੇ ਸੁਖਬੀਰ ਬਾਦਲ
Pannun murder plot: ਗੁਰਪਤਵੰਤ ਪੰਨੂ ਕਤਲ ਸਾਜਿਸ਼ ਦੀ ਜਾਂਚ ਹੋਈ ਤੇਜ਼, ਕੋਰਟ ਨੇ ਅਮਰੀਕੀ ਸਰਕਾਰ ਤੋਂ ਮੰਗੇ ਸਬੂਤ, ਤਿੰਨ ਦਿਨ ਦਾ ਦਿੱਤਾ ਸਮਾਂ
Pannun murder plot: ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਦੇ ਮਾਮਲੇ 'ਚ ਨਿਊਯਾਰਕ ਦੀ ਅਦਾਲਤ ਨੇ ਅਮਰੀਕੀ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਉਹ ਨਿਖਿਲ ਗੁਪਤਾ ਨੂੰ ਉਨ੍ਹਾਂ ਸਬੂਤਾਂ ਦੀ ਜਾਣਕਾਰੀ ਦੇਵੇ, ਜਿਨ੍ਹਾਂ ਦੇ ਆਧਾਰ 'ਤੇ ਉਸ ਨੂੰ ਮੁਲਜ਼ਮ ਬਣਾਇਆ ਗਿਆ ਹੈ। ਅਦਾਲਤ 'ਚ ਨਿਖਿਲ ਗੁਪਤਾ ਦੇ ਵਕੀਲ ਨੇ ਆਪਣੇ ਮੁਵੱਕਲ 'ਤੇ ਲੱਗੇ ਦੋਸ਼ਾਂ ਦੇ ਸਬੂਤਾਂ ਦੀ ਜਾਣਕਾਰੀ ਮੰਗੀ ਹੈ, ਜਿਸ ਨਾਲ ਉਹ ਉਸ ਦਾ ਬਚਾਅ ਕਰ ਸਕੇ। ਅਮਰੀਕਾ ਦੇ ਜੱਜ ਵਿਕਟਰ ਮਾਰੇਰੋ ਨੇ ਅਮਰੀਕੀ ਸਰਕਾਰ ਨੂੰ ਦਿੱਤੇ ਹੁਕਮ 'ਚ ਤਿੰਨ ਦਿਨਾਂ ਅੰਦਰ ਸਬੂਤਾਂ ਦੀ ਜਾਣਕਾਰੀ ਗੁਪਤਾ ਦੇ ਵਕੀਲ ਨੂੰ ਦੇਣ ਲਈ ਕਿਹਾ ਹੈ। 52 ਸਾਲਾ ਗੁਪਤਾ 'ਤੇ ਦੋਸ਼ ਹਨ ਕਿ ਉਸ ਨੇ ਪੰਨੂ ਦੀ ਹੱਤਿਆ ਕਰਵਾਉਣ ਲਈ ਸੁਪਾਰੀ ਲਈ ਸੀ। ਅਦਾਲਤ 'ਚ ਪੇਸ਼ ਮਾਮਲੇ 'ਚ ਦੱਸਿਆ ਗਿਆ ਹੈ ਕਿ ਗੁਪਤਾ ਜਦੋਂ ਹੱਤਿਆ ਲਈ ਅਪਰਾਧੀ ਦੀ ਤਲਾਸ਼ ਕਰ ਰਿਹਾ ਸੀ ਤਾਂ ਸਾਜ਼ਿਸ਼ ਤੋਂ ਪਰਦਾ ਉੱਠ ਗਿਆ। ਗੁਰਪਤਵੰਤ ਪੰਨੂ ਕਤਲ ਸਾਜਿਸ਼ ਦੀ ਜਾਂਚ ਹੋਈ ਤੇਜ਼, ਕੋਰਟ ਨੇ ਅਮਰੀਕੀ ਸਰਕਾਰ ਤੋਂ ਮੰਗੇ ਸਬੂਤ, ਤਿੰਨ ਦਿਨ ਦਾ ਦਿੱਤਾ ਸਮਾਂ
Flights for Lakshadweep: ਲਕਸ਼ਦੀਪ ਤੇ ਅਯੁੱਧਿਆ ਜਾਣਾ ਹੋਵੇਗਾ ਬੇਹੱਦ ਆਸਾਨ, ਇਹ ਏਅਰਲਾਈਨ ਜਲਦ ਸ਼ੁਰੂ ਕਰੇਗੀ ਸਸਤੀਆਂ ਉਡਾਣ ਸੇਵਾਵਾਂ , ਸੀਈਓ ਨੇ ਕੀਤਾ ਐਲਾਨ
Flights for Lakshadweep and Ayodhya: ਪਿਛਲੇ ਕੁਝ ਦਿਨਾਂ 'ਚ ਭਾਰਤ ਅਤੇ ਮਾਲਦੀਵ (India and Maldives) ਦੇ ਰਿਸ਼ਤਿਆਂ ਵਿੱਚ ਤਲਖ਼ੀ ਵਧ ਹੈ। ਅਜਿਹੇ 'ਚ ਦੇਸ਼ ਭਰ ਦੇ ਸੈਲਾਨੀ ਹੁਣ ਮਾਲਦੀਵ ਦੀ ਬਜਾਏ ਲਕਸ਼ਦੀਪ (Lakshadweep) ਜਾਣ ਨੂੰ ਤਰਜੀਹ ਦੇ ਰਹੇ ਹਨ। ਇਸ ਦੇ ਨਾਲ ਹੀ ਰਾਮ ਮੰਦਰ (Ram Temple) ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ (Pran Pratishtha program) ਤੋਂ ਪਹਿਲਾਂ ਅਯੁੱਧਿਆ ਲਈ ਉਡਾਣਾਂ ਦੀ ਮੰਗ ਵੀ ਵਧ ਗਈ ਹੈ। ਸਸਤੀ ਹਵਾਈ ਸੇਵਾਵਾਂ ਪ੍ਰਦਾਨ ਕਰਨ ਵਾਲੀ ਏਅਰਲਾਈਨ ਸਪਾਈਸਜੈੱਟ (SpiceJet) ਦੇ ਚੇਅਰਮੈਨ ਅਤੇ ਸੀਈਓ ਅਜੈ ਸਿੰਘ (Ajay Singh) ਨੇ ਇਨ੍ਹਾਂ ਥਾਵਾਂ ਲਈ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
Ludhiana News: ਕੈਨੇਡਾ ਤੋਂ ਪਰਤੀ ਮਹਿਲਾ ਦਿੱਲੀ ਹਵਾਈ ਅੱਡੇ ’ਤੇ ਗ੍ਰਿਫਤਾਰ, ਸਹੁਰਿਆਂ ਨਾਲ ਮਾਰੀ ਸੀ ਠੱਗੀ
Ludhiana News: ਕੈਨੇਡਾ ਤੋਂ ਪਰਤੀ ਮਹਿਲਾ ਨੂੰ ਦਿੱਲੀ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਨ ਮਗਰੋਂ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਗ੍ਰਿਫਤਾਰੀ ਸਹੁਰਾ ਪਰਿਵਾਰ ਨਾਲ ਠੱਗੀ ਮਾਰਨ ਦੇ ਦੋਸ਼ ਤਹਿਤ ਹੋਈ ਹੈ। ਪੁਲਿਸ ਨੇ ਪਹਿਲਾਂ ਹੀ ਮਹਿਲਾ ਖ਼ਿਲਾਫ਼ ਲੁਕਆਊਟ ਨੋਟਿਸ ਜਾਰੀ ਕੀਤਾ ਹੋਇਆ ਸੀ। ਉਹ ਜਿਉਂ ਹੀ ਦਿੱਲੀ ਕੌਮਾਂਤਰੀ ਹਵਾਈ ਅੱਡੇ ’ਤੇ ਜਹਾਜ਼ ਵਿੱਚੋਂ ਉੱਤਰੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਹਾਸਲ ਜਾਣਕਾਰੀ ਮੁਤਾਬਕ ਥਾਣਾ ਸਦਰ ਰਾਏਕੋਟ ਪੁਲਿਸ ਨੇ ਸਹੁਰਾ ਪਰਿਵਾਰ ਨਾਲ ਠੱਗੀ ਮਾਰਨ ਦੇ ਦੋਸ਼ ਹੇਠ ਕੈਨੇਡਾ ਤੋਂ ਪਰਤੀ ਜੈਸਵੀਨ ਕੌਰ ਨੂੰ ਦਿੱਲੀ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਨ ਮਗਰੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਬੁੱਧਵਾਰ ਮੁਲਜ਼ਮ ਨੂੰ ਜਗਰਾਉਂ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਉਸ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਮਨਜ਼ੂਰ ਹੋਇਆ।
Pannun murder plot: ਗੁਰਪਤਵੰਤ ਪੰਨੂ ਕਤਲ ਸਾਜਿਸ਼ ਦੀ ਜਾਂਚ ਹੋਈ ਤੇਜ਼, ਕੋਰਟ ਨੇ ਅਮਰੀਕੀ ਸਰਕਾਰ ਤੋਂ ਮੰਗੇ ਸਬੂਤ, ਤਿੰਨ ਦਿਨ ਦਾ ਦਿੱਤਾ ਸਮਾਂ
Pannun murder plot: ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਦੇ ਮਾਮਲੇ 'ਚ ਨਿਊਯਾਰਕ ਦੀ ਅਦਾਲਤ ਨੇ ਅਮਰੀਕੀ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਉਹ ਨਿਖਿਲ ਗੁਪਤਾ ਨੂੰ ਉਨ੍ਹਾਂ ਸਬੂਤਾਂ ਦੀ ਜਾਣਕਾਰੀ ਦੇਵੇ, ਜਿਨ੍ਹਾਂ ਦੇ ਆਧਾਰ 'ਤੇ ਉਸ ਨੂੰ ਮੁਲਜ਼ਮ ਬਣਾਇਆ ਗਿਆ ਹੈ। ਅਦਾਲਤ 'ਚ ਨਿਖਿਲ ਗੁਪਤਾ ਦੇ ਵਕੀਲ ਨੇ ਆਪਣੇ ਮੁਵੱਕਲ 'ਤੇ ਲੱਗੇ ਦੋਸ਼ਾਂ ਦੇ ਸਬੂਤਾਂ ਦੀ ਜਾਣਕਾਰੀ ਮੰਗੀ ਹੈ, ਜਿਸ ਨਾਲ ਉਹ ਉਸ ਦਾ ਬਚਾਅ ਕਰ ਸਕੇ। ਅਮਰੀਕਾ ਦੇ ਜੱਜ ਵਿਕਟਰ ਮਾਰੇਰੋ ਨੇ ਅਮਰੀਕੀ ਸਰਕਾਰ ਨੂੰ ਦਿੱਤੇ ਹੁਕਮ 'ਚ ਤਿੰਨ ਦਿਨਾਂ ਅੰਦਰ ਸਬੂਤਾਂ ਦੀ ਜਾਣਕਾਰੀ ਗੁਪਤਾ ਦੇ ਵਕੀਲ ਨੂੰ ਦੇਣ ਲਈ ਕਿਹਾ ਹੈ। 52 ਸਾਲਾ ਗੁਪਤਾ 'ਤੇ ਦੋਸ਼ ਹਨ ਕਿ ਉਸ ਨੇ ਪੰਨੂ ਦੀ ਹੱਤਿਆ ਕਰਵਾਉਣ ਲਈ ਸੁਪਾਰੀ ਲਈ ਸੀ। ਅਦਾਲਤ 'ਚ ਪੇਸ਼ ਮਾਮਲੇ 'ਚ ਦੱਸਿਆ ਗਿਆ ਹੈ ਕਿ ਗੁਪਤਾ ਜਦੋਂ ਹੱਤਿਆ ਲਈ ਅਪਰਾਧੀ ਦੀ ਤਲਾਸ਼ ਕਰ ਰਿਹਾ ਸੀ ਤਾਂ ਸਾਜ਼ਿਸ਼ ਤੋਂ ਪਰਦਾ ਉੱਠ ਗਿਆ।
Defamation Case: CM ਭਗਵੰਤ ਮਾਨ ਖਿਲਾਫ਼ ਅੱਜ ਹੋਵੇਗੀ ਕਾਨੂੰਨੀ ਕਾਰਵਾਈ, ਮਾਣਹਾਨੀ ਦਾ ਕੇਸ ਦਰਜ ਕਰਵਾਉਣ ਜਾ ਰਹੇ ਸੁਖਬੀਰ ਬਾਦਲ
Sukhbir Singh Badal on CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਾਦਲ ਪਰਿਵਾਰ ਦੇ ਮਾਣ-ਸਨਮਾਨ ਨੂੰ ਢਾਹ ਲਾਉਣ ਅਤੇ ਕੂੜ ਪ੍ਰਚਾਰ ਕਰਨ ਦੇ ਮਾਮਲੇ ਵਿੱਚ ਅੱਜ ਸੁਖਬੀਰ ਸਿੰਘ ਬਾਦਲ ਅੱਜ ਵੱਡੀ ਕਾਰਵਾਈ ਕਰਨ ਜਾ ਰਹੇ ਹਨ। ਸੁਖਬੀਰ ਬਾਦਲ ਅੱਜ ਯਾਨੀ 11 ਜਨਵਰੀ ਨੂੰ ਭਗਵੰਤ ਮਾਨ ਖਿਲਾਫ਼ ਮਾਣ ਹਾਨੀ ਦਾ ਕੇਸ ਦਰਜ ਕਰਵਾਉਣਗੇ। ਬਾਦਲ ਸ੍ਰੀ ਮੁਕਤਸਰ ਸਾਹਿਬ ਦੀ ਜਿਲ੍ਹਾ ਕਚਿਹਰੀਆਂ 'ਚ ਦੁਪਹਿਰ 12 ਵਜੇ ਪਹੁੰਚ ਰਹੇ ਹਨ। ਜਿੱਥੇ ਉਹ ਅਦਾਲਤ ਵਿੱਚ ਸੀਐਮ ਭਗਵੰਤ ਮਾਨ ਖਿਲਾਫ਼ ਮਾਣਹਾਨੀ ਦਾ ਕੇਸ ਕਰਨਗੇ। ਇਸ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਸੀਐਮ ਮਾਨ ਨੂੰ ਮੁਆਫ਼ੀ ਮੰਗਣ ਲਈ 5 ਦਿਨਾਂ ਦਾ ਸਮਾਂ ਦਿੱਤਾ ਸੀ।
Punjab Weather Update: ਠੰਢ ਤੇ ਧੁੰਦ ਦਾ ਕਹਿਰ! ਸ਼ਿਮਲਾ ਨਾਲੋਂ ਵੀ ਠੰਢੇ ਪੰਜਾਬ ਦੇ ਸ਼ਹਿਰ, ਅਗਲੇ 3-4 ਦਿਨ ਰਹੋ ਅਲਰਟ
Punjab Weather Update: ਪੰਜਾਬ ਵਿੱਚ ਠੰਢ ਤੇ ਧੁੰਦ ਦਾ ਕਹਿਰ ਜਾਰੀ ਹੈ। ਪੰਜਾਬ ਦਾ ਪਾਰਾ ਸ਼ਿਮਲਾ ਨਾਲੋਂ ਵੀ ਹੇਠਾਂ ਚਲਾ ਗਿਆ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਤਿੰਨ-ਚਾਰ ਦਿਨ ਪੰਜਾਬ ’ਚ ਸੰਘਣੀ ਧੁੰਦ ਤੇ ਠੰਢੀਆਂ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਤੇ ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਪੈ ਰਹੀ ਸੁੱਕੀ ਠੰਢ ਨੇ ਜਨ-ਜੀਵਨ ਪ੍ਰਭਾਵਿਤ ਕੀਤਾ ਹੋਇਆ ਹੈ। ਸੀਤ ਲਹਿਰ ਨੇ ਮੈਦਾਨੀ ਇਲਾਕਿਆਂ ਨੂੰ ਪਹਾੜਾਂ ਨਾਲੋਂ ਵੱਧ ਠੰਢਾ ਕਰ ਦਿੱਤਾ ਹੈ। ਤਾਪਮਾਨ ਲਗਾਤਾਰ ਡਿੱਗਦਾ ਜਾ ਰਿਹਾ ਹੈ। ਬੁੱਧਵਾਰ ਨੂੰ ਪੰਜਾਬ ਦੇ ਸਾਰੇ ਸ਼ਹਿਰ ਸ਼ਿਮਲਾ ਨਾਲੋਂ ਵੀ ਠੰਢੇ ਰਹੇ। ਹਾਸਲ ਜਾਣਕਾਰੀ ਮੁਤਾਬਕ ਸ਼ਿਮਲਾ ਦਾ ਵੱਧ ਤੋਂ ਵੱਧ ਤਾਪਮਾਨ 14 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ 13.2 ਡਿਗਰੀ ਸੈਲਸੀਅਸ ਰਿਹਾ। ਇਹ ਵੀ ਆਮ ਨਾਲੋਂ 6 ਡਿਗਰੀ ਸੈਲਸੀਅਸ ਘੱਟ ਰਿਹਾ ਹੈ।