Punjab News: ਪੰਜਾਬ 'ਚ 12ਵਾਂ ਬੰਬ ਧਮਾਕਾ! ਰੰਧਾਵਾ ਬੋਲੇ...ਆਹ ਚੱਕੋ ਸਬੂਤ... ਹੁਣ ਕਿਤੇ ਇਹ ਨਾ ਕਹਿ ਦਿਓ ਟਾਇਰ ਜਾਂ ਕੰਪ੍ਰੈਸ਼ਰ ਫਟਿਆ
Dera Baba Nanak blast: ਪੰਜਾਬ ਵਿੱਚ ਫਿਰ ਬੰਬ ਧਮਾਕਾ ਹੋਇਆ ਹੈ। ਇਸ ਵਾਰ ਪੁਲਿਸ ਮੁਲਾਜ਼ਮ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਦੀ ਜ਼ਿੰਮੇਵਾਰੀ ਖਾਲਿਸਤਾਨ ਪੱਖੀ ਹੈਪੀ ਪਾਸੀਆ ਨੇ ਲਈ ਹੈ। ਪੰਜਾਬ ਵਿੱਚ ਪਿਛਲੇ

Dera Baba Nanak blast: ਪੰਜਾਬ ਵਿੱਚ ਫਿਰ ਬੰਬ ਧਮਾਕਾ ਹੋਇਆ ਹੈ। ਇਸ ਵਾਰ ਪੁਲਿਸ ਮੁਲਾਜ਼ਮ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਦੀ ਜ਼ਿੰਮੇਵਾਰੀ ਖਾਲਿਸਤਾਨ ਪੱਖੀ ਹੈਪੀ ਪਾਸੀਆ ਨੇ ਲਈ ਹੈ। ਪੰਜਾਬ ਵਿੱਚ ਪਿਛਲੇ ਕੁਝ ਹੀ ਸਮੇਂ ਦੌਰਾਨ ਇਹ 12ਵਾਂ ਧਮਾਕਾ ਹੈ। ਧਮਾਕੇ ਦੀ ਘਟਨਾ ਮਗਰੋਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਪਰਿਵਾਰ ਨੂੰ ਮਿਲਣ ਪਹੁੰਚੇ। ਰੰਧਾਵਾ ਨੇ ਧਮਾਕੇ ਵਾਲੀ ਥਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖਿਆ ਕਿ ਜੇ ਇਹ ਘਟਨਾਵਾਂ ਨਾ ਰੁਕੀਆਂ ਤਾਂ ਉਹ ਇਸ ਦੇ ਜ਼ਿੰਮੇਵਾਰ ਹੋਣਗੇ।
ਉਨ੍ਹਾਂ ਕਿਹਾ, ‘‘ਕੱਲ੍ਹ ਰਾਤ ਮੇਰੇ ਵਿਧਾਨ ਸਭਾ ਹਲਕੇ ਡੇਰਾ ਬਾਬਾ ਨਾਨਕ ਦੇ ਪਿੰਡ ਰਾਏਮੱਲਾ ਵਿੱਚ ਮੇਰੇ ਸਾਥੀ ਪੁਲਿਸ ਅਧਿਕਾਰੀ ਦੇ ਚਾਚੇ ਦੇ ਘਰ ’ਤੇ ਗ੍ਰਨੇਡ ਹਮਲਾ ਹੋਇਆ।’’ ਰੰਧਾਵਾ ਨੇ ਲਿਖਿਆ, ‘‘ਇਸ ਤੋਂ ਪਹਿਲਾਂ ਕਿ ਤੁਹਾਡਾ ਪੁਲਿਸ ਪ੍ਰਸ਼ਾਸਨ ਇਸ ਧਮਾਕੇ ਨੂੰ ‘ਟਾਇਰ ਫਟਣ ਜਾਂ ਕੰਪ੍ਰੈਸ਼ਰ ਫਟਣ’ ਦੇ ਝੂਠ ਵਿੱਚ ਬਦਲ ਦੇਵੇ, ਮੈਂ ਇਸ ਖ਼ਤਰਨਾਕ ਧਮਾਕੇ ਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ। ਸਰਹੱਦੀ ਇਲਾਕਿਆਂ ਵਿੱਚ ਲਗਾਤਾਰ ਹੋ ਰਹੇ ਧਮਾਕਿਆਂ ਤੇ ਮੁੱਖ ਮੰਤਰੀ ਦੀ ਲਗਾਤਾਰ ਚੁੱਪੀ ਕਾਰਨ ਪੰਜਾਬ ਵਿੱਚ ਕਾਨੂੰਨ ਵਿਵਸਥਾ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਮੁੱਖ ਮੰਤਰੀ ਸਾਹਿਬ, ਪੰਜਾਬੀਆਂ ਵਿੱਚ ਡਰ ਤੇ ਸਹਿਮ ਦਾ ਮਾਹੌਲ ਹੈ ਕਿਉਂਕਿ ਉਹ ਹੁਣ ਤੁਹਾਡੇ ਤੇ ਤੁਹਾਡੇ ਪ੍ਰਸ਼ਾਸਨ ’ਤੇ ਭਰੋਸਾ ਨਹੀਂ ਕਰਦੇ। ਜੇਕਰ ਤੁਸੀਂ ਅਜੇ ਵੀ ਇਲਾਕੇ ਦੀ ਕਾਨੂੰਨ ਵਿਵਸਥਾ ਵੱਲ ਧਿਆਨ ਨਹੀਂ ਦਿੰਦੇ ਤਾਂ ਮਾੜੇ ਹਾਲਾਤਾਂ ਲਈ ਤੁਸੀਂ ਜ਼ਿੰਮੇਵਾਰ ਹੋਵੋਗੇ। ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਜਨਾਬ ਭਗਵੰਤ ਮਾਨ ਸਾਬ੍ਹ...‼️
— Sukhjinder Singh Randhawa (@Sukhjinder_INC) February 18, 2025
🛑 ਕੱਲ੍ਹ ਰਾਤ ਮੇਰੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਰਾਏਮੱਲ ਵਿੱਚ ਮੇਰੇ ਸਾਥੀ ਪੁਲਿਸ ਮੁਲਾਜ਼ਮ ਦੇ ਚਾਚੇ ਘਰ ਗ੍ਰਨੇਡ ਨਾਲ ਹਮਲਾ ਕੀਤਾ ਗਿਆ।
🛑 ਇਸ ਤੋਂ ਪਹਿਲਾ ਕਿ ਤੁਹਾਡਾ ਪੁਲਿਸ ਪ੍ਰਸ਼ਾਸਨ ਇਸ ਧਮਾਕੇ ਨੂੰ " ਟਾਇਰ ਫਟਣਾ ਯਾਂ ਕੰਪ੍ਰੈਸਰ ਫਟਣ" ਵਾਲੇ ਝੂਠ ਵਿੱਚ ਤਬਦੀਲ ਕਰੇ ਮੈਂ ਇਸ ਖਤਰਨਾਕ ਧਮਾਕੇ ਦੀਆਂ… pic.twitter.com/1Ig1QlaaQW
’’
ਦੱਸ ਦਈਏ ਕਿ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਰਾਏਮੱਲ ਵਿਚ ਲੰਘੀ ਰਾਤ ਇੱਕ ਪੁਲਿਸ ਮੁਲਾਜ਼ਮ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਧਮਾਕਾ ਕੀਤਾ ਗਿਆ ਹੈ। ਪੁਲਿਸ ਭਾਵੇਂ ਅਧਿਕਾਰਤ ਤੌਰ ’ਤੇ ਅਜੇ ਕੁਝ ਨਹੀਂ ਬੋਲ ਰਹੀ, ਪਰ ਵਿਦੇਸ਼ ਬੈਠੇ ਖਾਲਿਸਤਾਨ ਹੈਪੀ ਪਾਸੀਆ ਨੇ ਇੱਕ ਪੋਸਟ ਵਿਚ ਇਸ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਪੰਜਾਬ ਵਿਚ ਪੁਲਿਸ ਥਾਣਿਆਂ ’ਤੇ ਹੋ ਰਹੇ ਹਮਲਿਆਂ ਤੇ ਧਮਾਕਿਆਂ ਦੀ ਲੜੀ ਵਿੱਚ ਇਹ 12ਵਾਂ ਧਮਾਕਾ ਹੈ। ਇਸ ਦੌਰਾਨ ਗੁਰਦਾਸਪੁਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ (ਮੰਗਲਵਾਰ) ਸਵੇਰੇ ਮੌਕੇ ਦਾ ਦੌਰਾ ਕਰਕੇ ਤਸਵੀਰਾਂ ਵਾਇਰਲ ਕੀਤੀਆਂ ਹਨ।
ਹਾਸਲ ਜਾਣਕਾਰੀ ਮੁਤਾਬਕ ਧਮਾਕਾ ਪੁਲਿਸ ਮੁਲਾਜ਼ਮ ਜਤਿੰਦਰ ਸਿੰਘ ਦੇ ਚਾਚੇ ਦੇ ਘਰ ਹੋਇਆ। ਸੂਤਰਾਂ ਅਨੁਸਾਰ ਜਤਿੰਦਰ ਸਿੰਘ ਨੇ ਬੀਤੀ ਰਾਤ ਇੱਥੇ ਆਉਣਾ ਸੀ। ਕਿਸੇ ਨੇ ਗਲੀ ਤੋਂ ਗ੍ਰਨੇਡ ਵਰਗੀ ਚੀਜ਼ ਸੁੱਟੀ ਜੋ ਖਿੜਕੀ ਤੋੜ ਕੇ ਘਰ ਦੇ ਅੰਦਰ ਡਿੱਗੀ ਤੇ ਜ਼ੋਰਦਾਰ ਧਮਾਕਾ ਹੋਇਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਗੁਰਦਾਸਪੁਰ ਦੇ ਐਸਐੱਪੀ ਸੁਹੇਲ ਕਾਸਿਮ ਮੌਕੇ ’ਤੇ ਪਹੁੰਚੇ ਤੇ ਫੋਰੈਂਸਿਕ ਟੀਮਾਂ ਨੇ ਉਥੋਂ ਨਮੂਨੇ ਇਕੱਤਰ ਕੀਤੇ। ਐਸਐਸਪੀ ਮੁਤਾਬਕ ਇਹ ਬਹੁਤ ਘੱਟ ਸ਼ਿੱਦਤ ਵਾਲਾ ਧਮਾਕਾ ਸੀ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਧਮਾਕੇ ਕਰਕੇ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਪੁਲਿਸ ਅਜੇ ਮਾਮਲੇ ਦੀ ਜਾਂਚ ਕਰ ਰਹੀ ਸੀ ਕਿ ਬੱਬਰ ਖਾਲਸਾ ਦੇ ਦਹਿਸ਼ਤਗਰਦ ਹੈਪੀ ਪਾਸੀਆ ਨੇ ਇਕ ਪੋਸਟ ਵਿਚ ਇਸ ਦੀ ਜ਼ਿੰਮੇਵਾਰੀ ਲਈ ਹੈ। ਹੈਪੀ ਪਾਸੀਆ ਮੁਤਾਬਕ ਇਸ ਧਮਾਕੇ ਨੂੰ ਸ਼ੇਰਾ ਮਾਨ ਦੀ ਮਦਦ ਨਾਲ ਅੰਜਾਮ ਦਿੱਤਾ ਗਿਆ ਹੈ। ਪੋਸਟ ਵਿਚ ਕਿਹਾ ਗਿਆ, ‘‘ਅੱਜ ਪਿੰਡ ਰਾਏਮੱਲ ਵਿਚ ਜਤਿੰਦਰ ਪੁਲਿਸ ਵਾਲੇ ਦੇ ਘਰ ਜਿਹੜਾ ਗ੍ਰਨੇਡ ਸੁੱਟਿਆ ਗਿਆ ਹੈ, ਉਸ ਦੀ ਜ਼ਿੰਮੇਵਾਰੀ ਮੈਂ, ਹੈਪੀ ਪਾਸੀਆ ਤੇ ਭਾਈ ਸ਼ੇਰਾ ਮਾਨ ਲੈਂਦੇ ਹਾਂ। ਦੋ ਮਹੀਨੇ ਪਹਿਲਾਂ ਇਸ (ਜਤਿੰਦਰ ਸਿੰਘ) ਨੇ ਕੁਝ ਹੋਰਨਾਂ ਪੁਲਿਸ ਮੁਲਾਜ਼ਮਾਂ ਨਾਲ ਮੇਰੇ ਘਰ ਜਾ ਕੇ ਮੇਰੇ ਪਰਿਵਾਰ ਨਾਲ ਬਦਸਲੂਕੀ ਕੀਤੀ ਤੇ ਜਬਰੀ ਕੈਮਰਿਆਂ ਦਾ ਡੀਵੀਆਰ ਉਤਾਰ ਲਿਆ।
ਉਸ ਨੇ ਅੱਗੇ ਲਿਖਿਆ ਕਿ ਪਹਿਲਾਂ ਵੀ, ਉਹ ਰਾਮਦਾਸ ਇਲਾਕੇ ਦੇ ਹੋਰਾਂ ਪਰਿਵਾਰਾਂ ਨਾਲ ਗਲਤ ਕੰਮ ਕਰਦਾ ਰਿਹਾ ਹੈ, ਜਿਸ ਨੂੰ ਅਸੀਂ ਨਾ ਤਾਂ ਪਹਿਲਾਂ ਬਰਦਾਸ਼ਤ ਕੀਤਾ ਤੇ ਨਾ ਹੀ ਹੁਣ ਕਰਾਂਗੇ। ਕੋਈ ਵੀ ਪੁਲਿਸ ਵਾਲਾ ਜਾਂ ਪੁਲਿਸ ਅਫ਼ਸਰ ਜਿਸ ਨੂੰ ਇਹ ਸਭ ਕਰਨ ਦਾ ਸ਼ੌਕ ਹੈ, ਉਸ ਨੂੰ ਇੱਕ ਵਾਰ ਆਪਣੇ ਪਰਿਵਾਰ ਵੱਲ ਝਾਤੀ ਮਾਰ ਲੈਣੀ ਚਾਹੀਦੀ ਹੈ। ਅਸੀਂ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ। ਪੁਲਿਸ ਝੂਠੇ ਮੁਕਾਬਲਿਆਂ ਤੇ ਨਾਜਾਇਜ਼ ਪਰਿਵਾਰਾਂ ਨੂੰ ਤੰਗ ਕਰਨ ਤੋਂ ਨਹੀਂ ਟਲ ਰਹੀ, ਬਹੁਤ ਜਲਦੀ ਇੱਕ ਵੱਡੀ ਕਾਰਵਾਈ ਕਰਕੇ ਇਸ ਦਾ ਜਵਾਬ ਦਿੱਤਾ ਜਾਵੇਗਾ।’’
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
