ਪ੍ਰਾਈਵੇਟ ਸਕੂਲ 'ਚ 4 ਸਾਲਾ ਬੱਚੀ ਨਾਲ ਦੁਸ਼ਕਰਮ ਦਾ ਇਲਜ਼ਾਮ, ਲੋਕਾਂ ਵੱਲੋਂ ਹਾਈਵੇ ਜਾਮ
ਇੱਥੇ ਬਾਈਪਾਸ 'ਤੇ ਸਥਿਤ ਪ੍ਰਾਈਵੇਟ ਸਕੂਲ ਵਿੱਚ ਚਾਰ ਸਾਲ ਦੀ ਬੱਚੀ ਨਾਲ ਦੁਸ਼ਕਰਮ ਹੋਣ ਦਾ ਇਲਜ਼ਾਮ ਲਾਉਂਦਿਆਂ ਮਾਪਿਆਂ ਨੇ ਸਕੂਲ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਅੰਮ੍ਰਿਤਸਰ-ਜੰਮੂ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ।
![ਪ੍ਰਾਈਵੇਟ ਸਕੂਲ 'ਚ 4 ਸਾਲਾ ਬੱਚੀ ਨਾਲ ਦੁਸ਼ਕਰਮ ਦਾ ਇਲਜ਼ਾਮ, ਲੋਕਾਂ ਵੱਲੋਂ ਹਾਈਵੇ ਜਾਮ 4-year-old Girl alleging Rape in private School in Gurdaspur ,Parents protest outside a private school on the bypass ਪ੍ਰਾਈਵੇਟ ਸਕੂਲ 'ਚ 4 ਸਾਲਾ ਬੱਚੀ ਨਾਲ ਦੁਸ਼ਕਰਮ ਦਾ ਇਲਜ਼ਾਮ, ਲੋਕਾਂ ਵੱਲੋਂ ਹਾਈਵੇ ਜਾਮ](https://feeds.abplive.com/onecms/images/uploaded-images/2022/04/01/3aef72203a5dffa61e25b9e394a050e5_original.webp?impolicy=abp_cdn&imwidth=1200&height=675)
ਗੁਰਦਾਸਪੁਰ: ਇੱਥੇ ਬਾਈਪਾਸ 'ਤੇ ਸਥਿਤ ਪ੍ਰਾਈਵੇਟ ਸਕੂਲ ਵਿੱਚ ਚਾਰ ਸਾਲ ਦੀ ਬੱਚੀ ਨਾਲ ਦੁਸ਼ਕਰਮ ਹੋਣ ਦਾ ਇਲਜ਼ਾਮ ਲਾਉਂਦਿਆਂ ਮਾਪਿਆਂ ਨੇ ਸਕੂਲ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਅੰਮ੍ਰਿਤਸਰ-ਜੰਮੂ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ। ਮੌਕੇ 'ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਬੱਚੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ 4 ਸਾਲ ਦੀ ਬੱਚੀ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਬੱਚੀ ਗੁਰਦਾਸਪੁਰ ਦੇ ਪ੍ਰਾਈਵੇਟ ਸਕੂਲ ਵਿੱਚ ਐਲਕੇਜੀ ਜਮਾਤ ਵਿੱਚ ਪੜ੍ਹਦੀ ਹੈ। ਜਦ ਉਹ ਕੱਲ੍ਹ ਘਰ ਆਈ ਤਾਂ ਉਸ ਨੇ ਦੱਸਿਆ ਕਿ ਉਸ ਦੇ ਗੁਪਤ ਅੰਗ ਵਿੱਚ ਦਰਦ ਹੋ ਰਹੀ ਹੈ। ਜਦ ਉਸ ਦੀ ਮਾਤਾ ਨੇ ਦੇਖਿਆ ਤਾਂ ਬੱਚੀ ਦੇ ਖੂਨ ਨਿਕਲ ਰਿਹਾ ਸੀ।
ਪੰਜਾਬ ਪੁਲਿਸ 'ਚ ਵੀ ਹੋਏਗਾ ਵੀਆਈਪੀ ਕਲਚਰ ਖ਼ਤਮ, ਅਫ਼ਸਰਾਂ ਤੇ ਕਰਮਚਾਰੀਆਂ ਨੂੰ ਚੇਤਾਵਨੀ
ਇਸ ਤੋਂ ਬਾਅਦ ਬੱਚੀ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਬੱਚੀ ਨੇ ਦੱਸਿਆ ਹੈ ਕਿ ਉਸ ਨਾਲ ਸਕੂਲ ਵਿੱਚ ਗ਼ਲਤ ਹਰਕਤ ਕੀਤੀ ਗਈ ਹੈ। ਇਸ ਲਈ ਅੱਜ ਉਨ੍ਹਾਂ ਨੇ ਸਕੂਲ ਬਾਹਰ ਰੋਸ ਪ੍ਰਦਰਸ਼ਨ ਕਰ ਅੰਮ੍ਰਿਤਸਰ-ਜੰਮੂ ਨੈਸ਼ਨਲ ਹਾਈਵੇ ਜਾਮ ਕਰ ਮੰਗ ਕੀਤੀ ਹੈ ਕਿ ਸਕੂਲ ਖਿਲਾਫ ਤੇ ਉਸ ਦੋਸ਼ੀ ਖਿਲਾਫ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਮੌਕੇ 'ਤੇ ਸਕੂਲ ਵਿੱਚ ਪਹੁੰਚੇ ਡੀਐਸਪੀ ਸੁਖਪਾਲ ਸਿੰਘ ਨੇ ਕਿਹਾ ਕਿ ਪੀੜਤ ਬੱਚੀ ਦੇ ਮਾਤਾ-ਪਿਤਾ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਤੇ ਜਾਮ ਖੁੱਲ੍ਹਵਾ ਦਿੱਤਾ ਗਿਆ ਹੈ। ਬੱਚੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਤੇ ਸਕੂਲ ਅੰਦਰ ਲੱਗੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਾਂਚ-ਪੜਤਾਲ ਕਰਨ 'ਤੇ ਦੋਸ਼ੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਪੁਲਿਸ 'ਚ ਵੀ ਹੋਏਗਾ ਵੀਆਈਪੀ ਕਲਚਰ ਖ਼ਤਮ, ਅਫ਼ਸਰਾਂ ਤੇ ਕਰਮਚਾਰੀਆਂ ਨੂੰ ਚੇਤਾਵਨੀ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)