Punjab By Poll: ਡੇਰਾ ਬਾਬਾ ਨਾਨਕ 'ਚ ਸ਼ਰਾਬ ਦੀਆਂ 900 ਪੇਟੀਆਂ ਬਰਾਮਦ, ਸੱਤਾਧਾਰੀ ਪਾਰਟੀ ਦੇ ਆਗੂ ਨੇ ਜ਼ਿਮਨੀ ਚੋਣ ਲਈ ਭੇਜੀਆਂ, ਕਾਂਗਰਸ ਦਾ ਇਲਜ਼ਾਮ
ਡਰਾਈਵਰ ਨੇ ਦੱਸਿਆ ਕਿ ਉਸ ਨੇ ਇਹ ਸ਼ਰਾਬ ਬਟਾਲਾ ਬਾਈਪਾਸ 'ਤੇ ਛੱਡਣਾ ਸੀ ਜਿਸ ਤੋਂ ਬਾਅਦ ਕਾਂਗਰਸੀ ਸਮਰਥਕਾਂ ਨੇ ਟਰੱਕ ਅਤੇ ਡਰਾਈਵਰ ਨੂੰ ਸ਼ਰਾਬ ਦੀਆਂ ਪੇਟੀਆਂ ਸਮੇਤ ਪੁਲਿਸ ਹਵਾਲੇ ਕਰ ਦਿੱਤਾ।
Election Update: ਡੇਰਾ ਬਾਬਾ ਨਾਨਕ 'ਚ ਜ਼ਿਮਨੀ ਚੋਣ ਤੋਂ 36 ਘੰਟੇ ਪਹਿਲਾਂ ਕਾਂਗਰਸੀ ਸਮਰਥਕਾਂ ਨੇ 900 ਪੇਟੀਆਂ ਸ਼ਰਾਬ ਫੜੀ ਹੈ। ਕਾਂਗਰਸੀਆਂ ਦਾ ਦੋਸ਼ ਹੈ ਕਿ ਇਹ ਸ਼ਰਾਬ ਹਾਕਮ ਧਿਰ ਦੇ ਕਿਸੇ ਵੱਡੇ ਆਗੂ ਵੱਲੋਂ ਭੇਜੀ ਗਈ ਹੈ। ਸਮਰਥਕਾਂ ਨੇ ਸ਼ਰਾਬ ਸਮੇਤ ਟਰੱਕ ਅਤੇ ਡਰਾਈਵਰ ਨੂੰ ਪੁਲਿਸ ਹਵਾਲੇ ਕਰ ਦਿੱਤਾ।
ਇਸ ਦੇ ਨਾਲ ਹੀ ਪੁਲਿਸ ਇਸ ਦੀ ਜਾਂਚ ਲਈ ਆਬਕਾਰੀ ਵਿਭਾਗ ਨਾਲ ਸੰਪਰਕ ਕਰ ਰਹੀ ਹੈ। ਇਹ ਘਟਨਾ ਸੋਮਵਾਰ ਦੇਰ ਰਾਤ ਵਾਪਰੀ। ਕੁਝ ਕਾਂਗਰਸੀ ਸਮਰਥਕਾਂ ਨੇ ਇੱਕ ਟਰੱਕ ਨੂੰ ਰੋਕਿਆ ਜਿਸ ਵਿੱਚ ਸ਼ਰਾਬ ਦੀਆਂ 900 ਪੇਟੀਆਂ ਰੱਖੀਆਂ ਹੋਈਆਂ ਸਨ। ਕਾਂਗਰਸੀ ਸਮਰਥਕਾਂ ਨੇ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਇੰਨਾ ਹੀ ਨਹੀਂ ਇਸ ਵੀਡੀਓ 'ਚ ਉਸ ਨੇ ਟਰੱਕ 'ਚ ਬੈਠੇ ਡਰਾਈਵਰ ਦੀ ਵੀਡੀਓ ਵੀ ਬਣਾਈ ਹੈ। ਜਿਸ ਵਿੱਚ ਟਰੱਕ ਡਰਾਈਵਰ ਨੇ ਦੱਸਿਆ ਕਿ ਇਹ ਸ਼ਰਾਬ ਕਿਸੇ ਮੰਤਰੀ ਵੱਲੋਂ ਭੇਜੀ ਗਈ ਸੀ।
ਡਰਾਈਵਰ ਨੇ ਦੱਸਿਆ ਕਿ ਉਸ ਨੇ ਇਹ ਸ਼ਰਾਬ ਬਟਾਲਾ ਬਾਈਪਾਸ 'ਤੇ ਛੱਡਣਾ ਸੀ ਜਿਸ ਤੋਂ ਬਾਅਦ ਕਾਂਗਰਸੀ ਸਮਰਥਕਾਂ ਨੇ ਟਰੱਕ ਅਤੇ ਡਰਾਈਵਰ ਨੂੰ ਸ਼ਰਾਬ ਦੀਆਂ ਪੇਟੀਆਂ ਸਮੇਤ ਪੁਲਿਸ ਹਵਾਲੇ ਕਰ ਦਿੱਤਾ।
ਏਡੀਸੀ ਡੇਰਾ ਬਾਬਾ ਨਾਨਕ ਰਾਜਪਾਲ ਸਿੰਘ ਸੇਖੋਂ ਨੇ ਕਿਹਾ ਕਿ ਉਨ੍ਹਾਂ ਨੂੰ ਹਾਲੇ ਤੱਕ ਸ਼ਰਾਬ ਫੜੇ ਜਾਣ ਦੀ ਸੂਚਨਾ ਨਹੀਂ ਮਿਲੀ ਹੈ। ਜੇ ਕਿਸੇ ਹੋਰ ਥਾਂ ਤੋਂ ਸ਼ਰਾਬ ਫੜੀ ਜਾਂਦੀ ਹੈ ਤਾਂ ਸਥਾਨਕ ਅਧਿਕਾਰੀ ਇਸ ਦੀ ਜਾਂਚ ਕਰਨਗੇ। ਇਸ ਦੌਰਾਨ ਡੀਐਸਪੀ ਫਤਿਹਗੜ੍ਹ ਚੂੜੀਆਂ ਨੇ ਕਿਹਾ ਕਿ ਉਹ ਇਸ ਬਾਰੇ ਫਿਲਹਾਲ ਕੁਝ ਨਹੀਂ ਕਹਿ ਸਕਦੇ। ਆਬਕਾਰੀ ਵਿਭਾਗ ਨਾਲ ਸੰਪਰਕ ਕੀਤਾ ਜਾ ਰਿਹਾ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :