ਵਪਾਰੀਆਂ ਨੂੰ ਵੀ ਖੁਸ਼ ਕਰੇਗੀ ਆਮ ਆਦਮੀ ਪਾਰਟੀ, ਮਨੀਸ਼ ਸਿਸੋਦੀਆ ਫਿਰੋਜ਼ਪੁਰ 'ਚ ਕਰਨਗੇ ਮੁਲਾਕਾਤ
ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨਾਲ ਚੱਲ ਰਹੀ ਸ਼ਬਦੀ ਜੰਗ 'ਤੇ ਮਨੀਸ਼ ਸਿਸੋਦੀਆ ਨੇ ਕਿਹਾ ਕਿ ਉਹ ਉਮੀਦ ਕਰ ਰਹੇ ਹਨ ਕਿ ਪੰਜਾਬ ਦੇ ਸਿੱਖਿਆ ਮੰਤਰੀ ਘੱਟੋ ਘੱਟ 250 ਸਕੂਲਾਂ ਦੀ ਸੂਚੀ ਜਾਰੀ ਕਰਨਗੇ।
ਅੰਮ੍ਰਿਤਸਰ: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੱਜ ਸਵੇਰੇ ਅੰਮ੍ਰਿਤਸਰ ਏਅਰਪੋਰਟ ਪੁੱਜੇ, ਜਿੱਥੋਂ ਉਹ ਮੀਡੀਆ ਨਾਲ ਸੰਖੇਪ ਗੱਲਬਾਤ ਕਰਨ ਮਗਰੋਂ ਫਿਰੋਜ਼ਪੁਰ ਲਈ ਰਵਾਨਾ ਹੋ ਗਏ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਉਹ ਅੱਜ ਵਪਾਰੀਆਂ ਨਾਲ ਗੱਲ ਕਰਨ ਲਈ ਆਏ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦਾ ਵਪਾਰੀ ਕਾਂਗਰਸ ਤੋਂ ਨਿਰਾਸ਼ ਹੈ। ਕਾਂਗਰਸ ਨੇ ਵਪਾਰੀਆਂ ਲਈ ਕੁਝ ਨਹੀਂ ਕੀਤਾ। ਦਿੱਲੀ 'ਚ ਜਿਵੇਂ ਅਸੀਂ ਵਪਾਰੀਆਂ ਨੂੰ ਰਾਹਤ ਦਿੱਤੀ, ਉਸੇ ਤਰ੍ਹਾਂ ਅਸੀਂ ਪੰਜਾਬ ਦੇ ਵਪਾਰੀਆਂ ਨੂੰ ਰਾਹਤ ਦੇ ਕੇ ਵਪਾਰ ਨੂੰ ਲੀਹੇ ਲੈ ਕੇ ਆਵਾਂਗੇ।
ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨਾਲ ਚੱਲ ਰਹੀ ਸ਼ਬਦੀ ਜੰਗ 'ਤੇ ਮਨੀਸ਼ ਸਿਸੋਦੀਆ ਨੇ ਕਿਹਾ ਕਿ ਉਹ ਉਮੀਦ ਕਰ ਰਹੇ ਹਨ ਕਿ ਪੰਜਾਬ ਦੇ ਸਿੱਖਿਆ ਮੰਤਰੀ ਘੱਟੋ ਘੱਟ 250 ਸਕੂਲਾਂ ਦੀ ਸੂਚੀ ਜਾਰੀ ਕਰਨਗੇ। ਫਿਰ ਦੋਵੇਂ ਆਗੂ ਦਿੱਲੀ ਤੇ ਪੰਜਾਬ ਦੇ ਸਕੂਲਾਂ ਦਾ ਦੌਰਾ ਕਰਨਗੇ ਤੇ ਦੇਖਣਗੇ ਕਿ ਕਿਸ ਦਾ ਮਾਡਲ ਚੰਗਾ ਹੈ।
ਸਿਸੋਦੀਆ ਨੇ ਕਿਹਾ ਕਿ ਪੰਜਾਬ ਦੇ ਕਾਂਗਰਸ ਦੇ ਆਗੂਆਂ ਕੋਲੋਂ ਜੇਕਰ ਸਰਕਾਰ ਨਹੀਂ ਚੱਲਦੀ ਤਾਂ ਉਹ ਸਰਕਾਰ ਛੱਡ ਦੇਣ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ 'ਚ ਸਿੱਖਿਆ ਦਾ ਮਿਆਰ ਕਾਫੀ ਡਿੱਗ ਚੁੱਕਾ ਹੈ ਕਿਉਂਕਿ ਸਿੱਖਿਆ ਵਿਭਾਗ 'ਚ ਫੈਲੇ ਭ੍ਰਿਸ਼ਟਾਚਾਰ ਨੇ ਸਿੱਖਿਆ ਦਾ ਕਾਫੀ ਨੁਕਸਾਨ ਕੀਤਾ ਹੈ।
ਇਹ ਵੀ ਪੜ੍ਹੋ: Omicron Virus: 14 ਦੇਸ਼ਾਂ 'ਚ ਫੈਲਿਆ ਕੋਰੋਨਾ ਦਾ ਨਵਾਂ ਵੇਰੀਐਂਟ 'ਓਮੀਕ੍ਰੋਨ', 200 ਤੋਂ ਜ਼ਿਆਦਾ ਮਿਲੇ ਦੁਨੀਆਭਰ 'ਚ ਮਰੀਜ਼
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904