Punjab News: ਘਰ ਦੇ ਬਾਹਰ ਖੇਡ ਰਿਹਾ ਬੱਚਾ ਸੀਵਰੇਜ 'ਚ ਡਿੱਗਿਆ, ਦਿਲ ਦਹਿਲਾਉਣ ਵਾਲੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ
Abohar News: ਅਬੋਹਰ ਦੇ ਜੰਮੂ ਸ਼ਹਿਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜੀ ਹਾਂ ਇੱਕ ਬੱਚਾ ਜੋ ਕਿ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ ਕਿ ਅਚਾਨਕ ਖੁੱਲ੍ਹੇ ਸੀਵਰੇਜ ਵਿੱਚ ਡਿੱਗ ਗਿਆ।
Abohar News: ਅਬੋਹਰ ਦੇ ਜੰਮੂ ਸ਼ਹਿਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜੀ ਹਾਂ ਇੱਕ ਬੱਚਾ ਜੋ ਕਿ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ ਕਿ ਅਚਾਨਕ ਖੁੱਲ੍ਹੇ ਸੀਵਰੇਜ ਵਿੱਚ ਡਿੱਗ ਗਿਆ। ਬੱਚੇ ਦੇ ਡਿੱਗਣ ਤੋਂ ਬਾਅਦ ਸਵਾਲ ਉਠਾਏ ਜਾ ਰਹੇ ਹਨ ਕਿ ਆਖਿਰ ਪ੍ਰਸ਼ਾਸਨ ਵੱਲੋਂ ਇਨ੍ਹਾਂ ਸੀਵਰੇਜ ਨੂੰ ਢੱਕਿਆ ਕਿਉਂ ਨਹੀਂ ਗਿਆ ਹੈ।
ਇਹ ਬੱਚਾ ਹੋਰ ਬੱਚਿਆਂ ਦੇ ਨਾਲ ਗਲੀ ਦੇ ਵਿੱਚ ਖੇਡ ਰਿਹਾ ਸੀ। ਬੱਚਿਆਂ ਨਾਲ ਖੇਡਦੇ ਹੋਏ ਅਚਾਨਕ ਹੀ ਇਕ ਬੱਚਾ ਖੁੱਲ੍ਹੇ ਸੀਵਰੇਜ ਵਿਚ ਜਾ ਡਿੱਗਿਆ। ਜਿਸ ਤੋਂ ਬਾਅਦ ਘਰ ਨੇੜੇ ਹੋਣ ਕਾਰਨ ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚ ਗਏ ਅਤੇ ਉਸ ਨੂੰ ਬਾਹਰ ਕੱਢਿਆ ਲਿਆ ਗਿਆ। ਦਿਲ ਦਹਿਲਾਉਣ ਵਾਲੀ ਇਹ ਸਾਰੀ ਘਟਨਾ CCTV ਵਿੱਚ ਕੈਦ ਹੋ ਗਈ। ਇਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਓ ਉੱਤੇ ਵਾਇਰਲ ਹੋ ਰਿਹਾ ਹੈ।
ਹੋਰ ਪੜ੍ਹੋ : ਪੰਜਾਬ ਦੇ 8 ਜ਼ਿਲਿਆਂ 'ਚ ਹੜ੍ਹ ਦੇ ਕਹਿਰ ਕਾਰਨ 4 ਦੀ ਮੌਤ, ਕਈ ਸਕੂਲਾਂ 'ਚ ਛੁੱਟੀਆਂ, ਟਰੇਨਾਂ ਵੀ ਰੱਦ
ਦੱਸਿਆ ਜਾ ਰਿਹਾ ਹੈ ਕਿ ਸੀਵਰੇਜ ਕਰੀਬ 8 ਫੁੱਟ ਡੂੰਘਾ ਸੀ, ਜਿਸ 'ਚ ਬੱਚਾ ਡਿੱਗਣ ਤੋਂ ਬਾਅਦ ਹੇਠਾਂ ਜ਼ਿਆਦਾ ਗੰਦਗੀ ਹੋਣ ਕਾਰਨ ਬੱਚਾ ਥੋੜ੍ਹਾ ਉੱਪਰ ਹੀ ਰਹਿ ਗਿਆ ਅਤੇ ਅਤੇ ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚ ਗਏ। ਜਿਸ ਕਰਕੇ ਬੱਚੇ ਨੂੰ ਬਚਾ ਲਿਆ ਗਿਆ।
ਹਾਲਾਂਕਿ ਜਦੋਂ ਇਸ ਸਬੰਧੀ ਨਗਰ ਨਿਗਮ ਦੇ ਜੇ.ਈ ਸ਼ਵਿੰਦਰ ਸਿੰਘ ਨੂੰ ਸਵਾਲ ਕੀਤਾ ਗਿਆ ਤਾਂ ਨਗਰ ਨਿਗਮ ਦੇ ਅਧਿਕਾਰੀਆਂ ਅਨੁਸਾਰ ਸੀਵਰੇਜ ਦਾ ਢੱਕਣ ਚੋਰੀ ਹੋ ਗਿਆ, ਜਿਸ ਤੋਂ ਬਾਅਦ ਜਿਸ ਨੂੰ ਉਨ੍ਹਾਂ ਵੱਲੋਂ ਨਵਾਂ ਕਵਰ ਲਗਾਇਆ ਜਾ ਰਿਹਾ ਹੈ। ਪਰ ਅਜਿਹੀਆਂ ਲਾਹਪ੍ਰਵਾਹੀਆਂ ਕਿਸੇ ਦੀ ਜਾਨ ਲਈ ਖਤਰਾ ਸਾਬਿਤ ਹੋ ਸਕਦੀਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।