ਆਰਸੀ ਤੇ ਡਰਾਈਵਿੰਗ ਲਾਇਸੈਂਸ 'ਚ ਦੇਰੀ ਕਰਨ ਵਾਲੇ ਅਧਿਕਾਰੀਆਂ 'ਤੇ ਹੋਏਗਾ ਐਕਸ਼ਨ : ਲਾਲਜੀਤ ਭੁੱਲਰ
Punjab News: ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਹੈ ਕਿ ਆਰਸੀ ਤੇ ਡਰਾਈਵਿੰਗ ਲਾਇਸੈਂਸ ਵਿੱਚ ਦੇਰੀ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਗੱਡੀਆਂ ਦੇ ਡਰਾਈਵਿੰਗ ਲਾਇਸੈਂਸ
Punjab News: ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਹੈ ਕਿ ਆਰਸੀ ਤੇ ਡਰਾਈਵਿੰਗ ਲਾਇਸੈਂਸ ਵਿੱਚ ਦੇਰੀ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਗੱਡੀਆਂ ਦੇ ਡਰਾਈਵਿੰਗ ਲਾਇਸੈਂਸ ਤੇ ਆਰਸੀ ਤਿਆਰ ਕਰਨ ਵਾਲੀ ਕੰਪਨੀ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਪਰ ਜਿਵੇਂ ਹੀ ਅਸੀਂ ਕਿਹਾ ਕਿ ਤੁਹਾਨੂੰ ਬਲੈਕ ਲਿਸਟ ਕਰ ਦਿੱਤਾ ਜਾਵੇਗਾ, ਉਸ ਤੋਂ ਬਾਅਦ ਉਨ੍ਹਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹੁਣ ਕੇਵਲ ਕੁਝ ਹੀ ਕੰਮ ਬਾਕੀ ਹੈ, ਜੋ 10-15 ਦਿਨਾਂ 'ਚ ਪੂਰਾ ਹੋ ਜਾਵੇਗਾ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਤੇ ਜਿਨ੍ਹਾਂ ਅਧਿਕਾਰੀਆਂ ਨੇ ਸਮਾਂ ਰਹਿੰਦੇ ਇਸ ਚੀਜ਼ ਲਈ ਕੰਮ ਨਹੀਂ ਕੀਤਾ, ਉਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਵਿੱਚ ਡਰਾਈਵਿੰਗ ਲਾਇਸੈਂਸ ਬਣਦੇ ਹਨ ਤਾਂ ਉਸ ਵਿੱਚ ਲਿਖਿਆ ਹੁੰਦਾ ਹੈ ਕਿ ਤੁਸੀਂ ਅੱਖਾਂ ਦਾਨ ਕਰਨਾ ਚਾਹੁੰਦੇ ਹੋ ਜਾਂ ਨਹੀਂ, ਜਿਨ੍ਹਾਂ ਲੋਕਾਂ ਨੇ ਹਾਂ ਕਰ ਦਿੱਤੀ ਹੈ, ਉਨ੍ਹਾਂ ਲੋਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਦਾ ਇੱਕ ਡਾਟਾ ਤਿਆਰ ਕਰਾਂਗੇ ਜਿਸ ਨਾਲ ਹੋਰ ਲੋਕਾਂ ਦਾ ਫ਼ਾਇਦਾ ਹੋ ਸਕੇ।
ਦੱਸ ਦਈਏ ਕਿ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਆਪਣੀਆਂ ਅੱਖਾਂ ਦਾਨ ਕਰਨ ਵਾਲੇ ਪੰਜਾਬ ਦੇ ਪਹਿਲੇ ਕੈਬਨਿਟ ਮੰਤਰੀ ਬਣੇ ਹਨ। ਉਨ੍ਹਾਂ ਅੱਜ ਰੋਟਰੀ ਆਈ ਬੈਂਕ ਤੇ ਕੋਰਨੀਆ ਟਰਾਂਸਪਲਾਂਟ ਸੁਸਾਇਟੀ ਹੁਸ਼ਿਆਰਪੁਰ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਅੱਖਾਂ ਦਾਨ ਕਰਨ ਸਬੰਧੀ ਆਪਣਾ ਫ਼ਾਰਮ ਭਰਿਆ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਇਸ ਦੇ ਲਈ ਅੱਗੇ ਆਉਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਕਿਸੇ ਹੋਰ ਨੂੰ ਦੇਖਣ ਦੀ ਸਮਰੱਥਾ ਮਿਲ ਸਕਦੀ ਹੈ, ਨਵੀਂ ਜ਼ਿੰਦਗੀ ਮਿਲ ਸਕਦੀ ਹੈ। ਇਸ ਲਈ ਅੱਜ ਮੈਂ ਅੱਖਾਂ ਦਾਨ ਕੀਤੀਆਂ ਹਨ ਤੇ ਲੋਕਾਂ ਨੂੰ ਵੀ ਅੱਖਾਂ ਦਾਨ ਕਰਨੀਆਂ ਚਾਹੀਦੀਆਂ ਹਨ।
ਮਹਿਲਾਵਾਂ ਦੀ ਮੁਫਤ ਯਾਤਰਾ
ਮਹਿਲਾਵਾਂ ਦੇ ਮੁਫਤ ਸਫਰ ਦਾ ਸਿਰਫ 90 ਕਰੋੜ ਰੁਪਏ ਹੀ ਬਕਾਇਆ ਹੈ, ਬਾਕੀ ਪੈਸੇ ਆ ਗਏ ਹਨ ਤੇ ਇਹ ਪੈਸੇ ਦੀ ਫਾਈਲ ਗਈ ਹੋਈ ਹੈ, ਜਿਸ ਦੇ ਪੈਸੇ ਸਾਨੂੰ ਜਲਦੀ ਮਿਲ ਜਾਣਗੇ। ਪਿਛਲੀ ਸਰਕਾਰ ਤੇ ਸਾਡੀ ਸਰਕਾਰ ਦੀ ਸ਼ੁਰੂਆਤ ਵਿੱਚ ਇਸ ਮਾਮਲੇ ਵਿੱਚ ਕੁਝ ਸਮੱਸਿਆ ਆਈ ਪਰ ਹੁਣ ਅਜਿਹਾ ਨਹੀਂ ਹੈ। ਫਾਈਲ ਭੇਜਦੇ ਹੀ ਪੈਸੇ ਜਲਦੀ ਕਲੀਅਰ ਹੋ ਜਾਂਦੇ ਹਨ ਤੇ ਇਹ ਪੈਸਾ ਵੀ ਸਾਡੇ ਕੋਲ ਜਲਦੀ ਆ ਜਾਵੇਗਾ। ਪੰਜਾਬ ਸਰਕਾਰ ਨੇ ਅਲੱਗ ਤੋਂ ਜੋ ਵਿਭਾਗ ਨੂੰ ਫੰਡ ਦਿੱਤਾ ਹੈ, ਉਸ ਨਾਲ ਸਾਡਾ ਕੰਮ ਚੱਲ ਜਾਂਦਾ ਹੈ।