ਪੜਚੋਲ ਕਰੋ

Mohali: ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਮੋਹਾਲੀ ‘ਚ ਸੁਰੱਖਿਆ ਦੇ ਪੁਖਤਾ ਪ੍ਰਬੰਧ : IG ਗੁਰਪ੍ਰੀਤ ਸਿੰਘ ਭੁੱਲਰ

 Mohali News :  ਆਈ.ਜੀ., ਰੂਪਨਗਰ ਰੇਂਜ, ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਸਰਕਾਰੀ ਕਾਲਜ, ਮੋਹਾਲੀ (Mohali) ਵਿਖੇ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨਾਲ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸੁਰੱਖਿਆ ਦੇ ਪ੍ਰਬੰਧਾਂ

 Mohali News :  ਆਈ.ਜੀ., ਰੂਪਨਗਰ ਰੇਂਜ, ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਸਰਕਾਰੀ ਕਾਲਜ, ਮੋਹਾਲੀ (Mohali) ਵਿਖੇ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨਾਲ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸੁਰੱਖਿਆ ਦੇ ਪ੍ਰਬੰਧਾਂ ਨੂੰ ਲੈ ਕੇ ਸਮੀਖਿਆ ਮੀਟਿੰਗ ਕੀਤੀ ਗਈ। ਇਸ ਮੌਕੇ ਉਹਨਾਂ ਨੇ ਆਜ਼ਾਦੀ ਦਿਹਾੜੇ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਪਰੇਡ ਵਿੱਚ ਸ਼ਾਮਲ ਹੋਣ ਵਾਲੀਆਂ ਟੁਕੜੀਆਂ ਤੋਂ ਲੈ ਕੇ

ਜ਼ਿਲ੍ਹੇ ਵਿੱਚ ਚੈਕਿੰਗ, ਅਮਨ ਕਾਨੂੰਨ ਅਤੇ ਟ੍ਰੈਫਿਕ ਬਾਬਤ ਡਿਊਟੀ ਨਿਭਾਉਣ ਵਾਲੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ। ਇਸ ਮੌਕੇ ਸ. ਭੁੱਲਰ ਨੇ ਕਿਹਾ ਕਿ ਹਰ ਅਧਿਕਾਰੀ ਤੇ ਮੁਲਾਜ਼ਮ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਕਰੇ। ਮੀਡੀਆ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਆਜ਼ਾਦੀ ਦਿਹਾੜੇ ਸਬੰਧੀ ਜ਼ਿਲ੍ਹਾ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਤੇ ਕਿਸੇ ਨੂੰ ਵੀ ਅਮਨ ਕਾਨੂੰਨ ਦੀ ਸਥਿਤੀ ਭੰਗ ਨਹੀਂ ਕਰਨ ਦਿੱਤੀ ਜਾਵੇਗੀ।

ਆਈ.ਜੀ., ਰੂਪਨਗਰ ਰੇਂਜ, ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਤਿੰਨ ਪੜਾਵਾਂ ਵਿੱਚ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਪਹਿਲੇ ਪੜਾਅ ਤਹਿਤ ਵੱਖ ਵੱਖ ਥਾਵਾਂ, ਸੁਸਾਇਟੀਆਂ ਤੇ ਹੋਰ ਰਿਹਾਇਸ਼ੀ ਥਾਵਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਦੂਜੇ ਪੜਾਅ ਤਹਿਤ ਅਜ਼ਾਦੀ ਦਿਹਾੜੇ ਸਬੰਧੀ ਜ਼ਿਲ੍ਹਾ ਪੱਧਰੀ ਤੇ ਹੋਰ ਸਮਾਗਮਾਂ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਤੀਜੇ ਪੜਾਅ ਤਹਿਤ ਜ਼ਿਲ੍ਹਾ ਪੱਧਰੀ ਸਮਾਗਮ ਤੋਂ ਬਾਅਦ 15 ਅਗਸਤ ਤੋਂ ਲੈ ਕੇ ਅਗਲੇ ਕਈ ਦਿਨਾਂ ਤੱਕ ਸਖ਼ਤ ਸੁਰੱਖਿਆ ਪ੍ਰਬੰਧਾਂ ਸਬੰਧੀ ਕਾਰਵਾਈ ਕੀਤੀ ਜਾਣੀ ਹੈ।

ਆਈ.ਜੀ  ਭੁੱਲਰ ਨੇ ਦੱਸਿਆ ਕਿ ਅੱਜ ਕੀਤੀ ਗਈ ਸਮੀਖਿਆ ਮੀਟਿੰਗ ਦੌਰਾਨ ਪੁਲਿਸ ਅਧਿਕਾਰੀਆਂ ਨੂੰ ਵੱਖ ਵੱਖ ਖੇਤਰਾਂ ਦੀ ਵੰਡ ਕਰਕੇ ਉਹਨਾਂ ਖੇਤਰਾਂ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ ਸੁਰੱਖਿਆ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਦੇ ਨਾਲ ਨਾਲ ਵਾਧੂ ਫੋਰਸ ਵੀ ਜ਼ਿਲ੍ਹੇ (Mohali) ਲਈ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਲੋੜ ਮੁਤਾਬਕ ਤਾਇਨਾਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਅਮਲ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਮਾੜੇ ਅਨਸਰਾਂ ਨੂੰ ਨੱਥ ਪਾਈ ਗਈ ਹੈ। ਵੱਖੋ-ਵੱਖ ਜੁਰਮਾਂ ਵਿੱਚ ਜ਼ਮਾਨਤ ਪ੍ਰਾਪਤ ਮੁਲਜ਼ਮਾਂ ਅਤੇ ਦੋਸ਼ੀਆਂ ਉਪਰ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਉੱਤੇ ਨਾਕੇ ਲਾ ਕੇ ਚੈਕਿੰਗ ਵੀ ਲਗਾਤਾਰ ਜਾਰੀ ਹੈ।

ਆਈ.ਜੀ  ਭੁੱਲਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਅਤੇ ਸੁਰੱਖਿਆ ਪੱਖੋਂ ਕਿਸੇ ਵੀ ਗੱਲ ਦੀ ਚਿੰਤਾ ਨਾ ਕਰਨ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਕੁਮਾਰ ਗਰਗ ਸਮੇਤ ਪੁਲਿਸ ਅਧਿਕਾਰੀ ਅਤੇ ਵੱਡੀ ਗਿਣਤੀ ਪੁਲਿਸ ਮੁਲਾਜ਼ਮ ਹਾਜ਼ਰ ਸਨ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

20 ਦਸੰਬਰ ਨੂੰ ਲਾਡੋਵਾਲ ਟੋਲ ਪਲਾਜ਼ੇ ਵੱਲ ਆਉਣ ਵਾਲੇ ਲੋਕ ਧਿਆਨ ਦੇਣ, ਹੋਇਆ ਵੱਡਾ ਐਲਾਨ
20 ਦਸੰਬਰ ਨੂੰ ਲਾਡੋਵਾਲ ਟੋਲ ਪਲਾਜ਼ੇ ਵੱਲ ਆਉਣ ਵਾਲੇ ਲੋਕ ਧਿਆਨ ਦੇਣ, ਹੋਇਆ ਵੱਡਾ ਐਲਾਨ
ਸੰਘਣੇ ਕੋਹਰੇ ਕਰਕੇ ਮਸ਼ਹੂਰ ਪੰਜਾਬੀ ਅਦਾਕਾਰਾ ਦਾ ਭਿਆਨਕ ਐਕਸੀਡੈਂਟ! ਸ਼ੂਟਿੰਗ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ…ਦੇਖੋ ਵੀਡੀਓ
ਸੰਘਣੇ ਕੋਹਰੇ ਕਰਕੇ ਮਸ਼ਹੂਰ ਪੰਜਾਬੀ ਅਦਾਕਾਰਾ ਦਾ ਭਿਆਨਕ ਐਕਸੀਡੈਂਟ! ਸ਼ੂਟਿੰਗ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ…ਦੇਖੋ ਵੀਡੀਓ
19 ਕਰੋੜ ਤੋਂ ਵੱਧ ਦਾ ਖਜ਼ਾਨਾ… ਡੰਕੀ ਰੂਟ ਮਾਮਲੇ 'ਚ ED ਦੀ ਵੱਡੀ ਕਾਰਵਾਈ, ਦਿੱਲੀ ਤੋਂ ਪੰਜਾਬ-ਹਰਿਆਣਾ ਤੱਕ ਜੁੜੇ ਤਾਰ
19 ਕਰੋੜ ਤੋਂ ਵੱਧ ਦਾ ਖਜ਼ਾਨਾ… ਡੰਕੀ ਰੂਟ ਮਾਮਲੇ 'ਚ ED ਦੀ ਵੱਡੀ ਕਾਰਵਾਈ, ਦਿੱਲੀ ਤੋਂ ਪੰਜਾਬ-ਹਰਿਆਣਾ ਤੱਕ ਜੁੜੇ ਤਾਰ
ਲੁਧਿਆਣਾ 'ਚ SHO ਦਾ ਤਬਾਦਲਾ, ਜਾਣੋ ਕਿਉਂ ਕੀਤੀ ਕਾਰਵਾਈ?
ਲੁਧਿਆਣਾ 'ਚ SHO ਦਾ ਤਬਾਦਲਾ, ਜਾਣੋ ਕਿਉਂ ਕੀਤੀ ਕਾਰਵਾਈ?

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
20 ਦਸੰਬਰ ਨੂੰ ਲਾਡੋਵਾਲ ਟੋਲ ਪਲਾਜ਼ੇ ਵੱਲ ਆਉਣ ਵਾਲੇ ਲੋਕ ਧਿਆਨ ਦੇਣ, ਹੋਇਆ ਵੱਡਾ ਐਲਾਨ
20 ਦਸੰਬਰ ਨੂੰ ਲਾਡੋਵਾਲ ਟੋਲ ਪਲਾਜ਼ੇ ਵੱਲ ਆਉਣ ਵਾਲੇ ਲੋਕ ਧਿਆਨ ਦੇਣ, ਹੋਇਆ ਵੱਡਾ ਐਲਾਨ
ਸੰਘਣੇ ਕੋਹਰੇ ਕਰਕੇ ਮਸ਼ਹੂਰ ਪੰਜਾਬੀ ਅਦਾਕਾਰਾ ਦਾ ਭਿਆਨਕ ਐਕਸੀਡੈਂਟ! ਸ਼ੂਟਿੰਗ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ…ਦੇਖੋ ਵੀਡੀਓ
ਸੰਘਣੇ ਕੋਹਰੇ ਕਰਕੇ ਮਸ਼ਹੂਰ ਪੰਜਾਬੀ ਅਦਾਕਾਰਾ ਦਾ ਭਿਆਨਕ ਐਕਸੀਡੈਂਟ! ਸ਼ੂਟਿੰਗ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ…ਦੇਖੋ ਵੀਡੀਓ
19 ਕਰੋੜ ਤੋਂ ਵੱਧ ਦਾ ਖਜ਼ਾਨਾ… ਡੰਕੀ ਰੂਟ ਮਾਮਲੇ 'ਚ ED ਦੀ ਵੱਡੀ ਕਾਰਵਾਈ, ਦਿੱਲੀ ਤੋਂ ਪੰਜਾਬ-ਹਰਿਆਣਾ ਤੱਕ ਜੁੜੇ ਤਾਰ
19 ਕਰੋੜ ਤੋਂ ਵੱਧ ਦਾ ਖਜ਼ਾਨਾ… ਡੰਕੀ ਰੂਟ ਮਾਮਲੇ 'ਚ ED ਦੀ ਵੱਡੀ ਕਾਰਵਾਈ, ਦਿੱਲੀ ਤੋਂ ਪੰਜਾਬ-ਹਰਿਆਣਾ ਤੱਕ ਜੁੜੇ ਤਾਰ
ਲੁਧਿਆਣਾ 'ਚ SHO ਦਾ ਤਬਾਦਲਾ, ਜਾਣੋ ਕਿਉਂ ਕੀਤੀ ਕਾਰਵਾਈ?
ਲੁਧਿਆਣਾ 'ਚ SHO ਦਾ ਤਬਾਦਲਾ, ਜਾਣੋ ਕਿਉਂ ਕੀਤੀ ਕਾਰਵਾਈ?
ਵਾਪਰਿਆ ਦਰਦਨਾਕ ਹਾਦਸਾ, ਐਡੀਸ਼ਨਲ SHO ਦੀ ਦਰਦਨਾਕ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਵਾਪਰਿਆ ਦਰਦਨਾਕ ਹਾਦਸਾ, ਐਡੀਸ਼ਨਲ SHO ਦੀ ਦਰਦਨਾਕ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਵਿਜੀਲੈਂਸ ਨੇ ਰਿਸ਼ਵਤ ਲੈਂਦਾ ਪਟਵਾਰੀ ਕੀਤਾ ਕਾਬੂ, ਜਾਇਦਾਦ ਦੀ ਵਿਰਾਸਤ ਲਈ ਮੰਗੇ 8 ਹਜ਼ਾਰ, ਵਿਭਾਗ 'ਚ ਮੱਚੀ ਹਾਹਾਕਾਰ
ਵਿਜੀਲੈਂਸ ਨੇ ਰਿਸ਼ਵਤ ਲੈਂਦਾ ਪਟਵਾਰੀ ਕੀਤਾ ਕਾਬੂ, ਜਾਇਦਾਦ ਦੀ ਵਿਰਾਸਤ ਲਈ ਮੰਗੇ 8 ਹਜ਼ਾਰ, ਵਿਭਾਗ 'ਚ ਮੱਚੀ ਹਾਹਾਕਾਰ
Punjab News: ਪੰਜਾਬ 'ਚ ਧੁੰਦ ਬਣੀ ਹਾਦਸਿਆਂ ਦੀ ਵੱਡੀ ਵਜ੍ਹਾ, ਮਰੀਜ਼ ਲੈ ਜਾ ਰਹੀ ਐਂਬੂਲੈਂਸ ਟਰਾਲੀ ਨਾਲ ਟਕਰਾਈ; ਜਾਣੋ ਅੱਜ ਕਿੱਥੇ-ਕਿੱਥੇ ਹੋਏ ਐਂਕਸੀਡੈਂਟ
Punjab News: ਪੰਜਾਬ 'ਚ ਧੁੰਦ ਬਣੀ ਹਾਦਸਿਆਂ ਦੀ ਵੱਡੀ ਵਜ੍ਹਾ, ਮਰੀਜ਼ ਲੈ ਜਾ ਰਹੀ ਐਂਬੂਲੈਂਸ ਟਰਾਲੀ ਨਾਲ ਟਕਰਾਈ; ਜਾਣੋ ਅੱਜ ਕਿੱਥੇ-ਕਿੱਥੇ ਹੋਏ ਐਂਕਸੀਡੈਂਟ
ਪੰਚਕੂਲਾ 'ਚ ਲੁਧਿਆਣਾ ਦੇ ਤਹਿਸੀਲਦਾਰ ਖਿਲਾਫ਼ FIR, ਪ੍ਰਾਈਵੇਟ ਸਕੂਲ ਮਾਲਕ ਦੀ ਮਾਂ ਨਾਲ ਧੋਖਾਧੜੀ; ਇੰਝ ਬਣਾਈ ਜਾਲੀ ਪਾਵਰ ਆਫ ਅਟਾਰਨੀ
ਪੰਚਕੂਲਾ 'ਚ ਲੁਧਿਆਣਾ ਦੇ ਤਹਿਸੀਲਦਾਰ ਖਿਲਾਫ਼ FIR, ਪ੍ਰਾਈਵੇਟ ਸਕੂਲ ਮਾਲਕ ਦੀ ਮਾਂ ਨਾਲ ਧੋਖਾਧੜੀ; ਇੰਝ ਬਣਾਈ ਜਾਲੀ ਪਾਵਰ ਆਫ ਅਟਾਰਨੀ
Embed widget