ਅਕਾਲੀ ਦਲ ਕਰੇਗਾ CM ਚੰਨੀ ਦਾ ਘਿਰਾਓ,ਬੇਅਦਬੀ ਤੇ ਡਰੱਗਜ਼ ਦੇ ਝੂਠੇ ਕੇਸਾਂ 'ਚ ਫਸਾਉਣਾ ਦੀ ਸਾਜਿਸ਼ ਦਾ ਆਰੋਪ
ਅਕਾਲੀ ਦਲ ਦੇ ਆਗੂ ਤੇ ਵਰਕਰ ਅੱਜ ਯਾਨੀ ਸ਼ਨੀਵਾਰ ਨੂੰ ਚੰਡੀਗੜ੍ਹ 'ਚ ਗ੍ਰਿਫਤਾਰਆਂ ਦੇਣਗੇ। ਅਕਾਲੀ CM ਹਾਊਸ ਦੇ ਬਾਹਰ ਧਰਨਾ ਦੇਣਗੇ
ਚੰਡੀਗੜ੍ਹ: ਅਕਾਲੀ ਦਲ ਦੇ ਆਗੂ ਤੇ ਵਰਕਰ ਅੱਜ ਯਾਨੀ ਸ਼ਨੀਵਾਰ ਨੂੰ ਚੰਡੀਗੜ੍ਹ 'ਚ ਗ੍ਰਿਫਤਾਰਆਂ ਦੇਣਗੇ। ਅਕਾਲੀ CM ਹਾਊਸ ਦੇ ਬਾਹਰ ਧਰਨਾ ਦੇਣਗੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੂੰ ਨਸ਼ਿਆਂ ਦੇ ਮਾਮਲੇ ਵਿੱਚ ਫਸਾਉਣ ਦੀ ਸਾਜ਼ਿਸ਼ ਦੇ ਸਬੰਧ ਵਿੱਚ ਇਹ ਰੋਸ ਪ੍ਰਦਰਸ਼ਨ ਕਰਨਗੇ
ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਕਾਂਗਰਸ ਸਰਕਾਰ ਤੋਂ ਡਰਨ ਵਾਲਾ ਨਹੀਂ ਹੈ। ਚੰਡੀਗੜ੍ਹ ਵਿੱਚ ਪ੍ਰਦਰਸ਼ਨ ਤੋਂ ਬਾਅਦ ਜ਼ਿਲ੍ਹਾ ਪੱਧਰ ’ਤੇ ਜੇਲ੍ਹ ਭਰੋ ਅੰਦੋਲਨ ਕੀਤਾ ਜਾਵੇਗਾ। ਪੰਜਾਬ 'ਚ ਸਾਢੇ ਤਿੰਨ ਮਹੀਨਿਆਂ ਬਾਅਦ ਚੋਣਾਂ ਹਨ, ਅਜਿਹੇ 'ਚ ਸਰਕਾਰ 'ਤੇ ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ ਨੂੰ ਹੱਲ ਕਰਨ ਦਾ ਦਬਾਅ ਹੈ। ਇਸ ਦੇ ਨਾਲ ਹੀ ਅਕਾਲੀ ਦਲ ਵੀ ਇਸ ਵਿੱਚ ਘਿਰੇ ਹੋਣ ਤੋਂ ਚਿੰਤਤ ਹੈ।
Senior leaders of Akali Dal would court arrest in front of CM @CHARANJITCHANNI ’s residence at noon tomorrow, followed by a ‘jail bharo’ andolan at the district level against the Congress conspiracy to implicate former minister S @bsmajithia in a false drugs case.1/3 pic.twitter.com/xc3VtoIAID
— Sukhbir Singh Badal (@officeofssbadal) November 26, 2021
ਸੁਖਬੀਰ ਬਾਦਲ ਨੇ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਚਰਨਜੀਤ ਚੰਨੀ, ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ, ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਅਤੇ ਡੀਜੀਪੀ ਇਕਬਾਲਪ੍ਰੀਤ ਸਹੋਤਾ ਨਾਲ ਮੀਟਿੰਗ ਕਰਕੇ ਮਜੀਠੀਆ ਖ਼ਿਲਾਫ਼ ਡਰੱਗ ਕੇਸ ਦਰਜ ਕਰਨ ਲਈ ਕਿਹਾ ਗਿਆ ਹੈ। ਸੁਖਬੀਰ ਨੇ ਅਧਿਕਾਰੀਆਂ ਨੂੰ ਚਿਤਾਵਨੀ ਵੀ ਦਿੱਤੀ ਕਿ ਉਹ ਸਰਕਾਰ ਦੇ ਦਬਾਅ ਹੇਠ ਆ ਕੇ ਗਲਤ ਕੰਮ ਨਾ ਕਰਨ, ਨਹੀਂ ਤਾਂ ਸਰਕਾਰ ਆਉਣ 'ਤੇ ਉਨ੍ਹਾਂ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ।
ਸੁਖਬੀਰ ਨੇ ਇਹ ਵੀ ਦੋਸ਼ ਲਾਇਆ ਕਿ ਨਵਜੋਤ ਸਿੱਧੂ ਕਿਸੇ ਵੀ ਕੀਮਤ 'ਤੇ ਮਜੀਠੀਆ 'ਤੇ ਡਰੱਗ ਦਾ ਕੇਸ ਦਰਜ ਕਰਵਾਉਣਾ ਚਾਹੁੰਦੇ ਹਨ। ਇਸ ਲਈ ਸਰਕਾਰ 'ਤੇ ਦਬਾਅ ਬਣਾਉਣ ਲਈ ਉਸ ਨੇ ਮਰਨ ਵਰਤ 'ਤੇ ਬੈਠਣ ਦੀ ਧਮਕੀ ਦਿੱਤੀ ਹੈ। ਸਾਫ਼ ਹੈ ਕਿ ਇਹ ਝੂਠਾ ਕੇਸ ਹੋਵੇਗਾ। ਨਸ਼ਿਆਂ ਨੂੰ ਲੈ ਕੇ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੀ ਰਿਪੋਰਟ ਹਾਈਕੋਰਟ 'ਚ ਮੋਹਰ ਲੱਗੀ ਹੈ। ਅਜਿਹੇ 'ਚ ਸਿੱਧੂ ਇਹ ਦਾਅਵਾ ਕਿਵੇਂ ਕਰ ਰਹੇ ਹਨ ਕਿ ਮਜੀਠੀਆ ਦਾ ਨਾਂ ਆਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :