ਇੱਕ ਹੋਰ ਖ਼ੁਸ਼ਖ਼ਬਰੀ ! ਕੱਲ੍ਹ ਤੋਂ ਮੁਫ਼ਤ ਹੋ ਜਾਵੇਗਾ....ਲੋਕਾਂ ਦਾ ਹਰ ਰੋਜ਼ ਬਚੇਗਾ 4.50 ਲੱਖ
ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ, ਇੱਕ ਹੋਰ ਖੁਸ਼ਖਬਰੀ..ਕੱਲ ਪੰਜਾਬ ਦਾ ਇੱਕ ਹੋਰ ਟੋਲ ਪਲਾਜ਼ਾ ਬੰਦ ਕਰ ਦਿੱਤਾ ਜਾਵੇਗਾ...ਮੋਗਾ-ਕੋਟਕਪੂਰਾ ਰੋਡ 'ਤੇ ਸਿੰਘਾਂਵਾਲਾ ਟੋਲ ਪਲਾਜ਼ਾ ਕੱਲ ਤੋਂ ਲੋਕਾਂ ਲਈ ਫ੍ਰੀ ਕਰ ਦਿੱਤਾ ਜਾਵੇਗਾ
Punjab News: ਪੰਜਾਬ ਵਾਸੀਆਂ ਨੂੰ ਖ਼ਾਸ ਕਰਕੇ ਮੋਗਾ-ਕੋਟਕਪੂਰਾ ਦੇ ਲੋਕਾਂ ਨੂੰ ਮੁੱਖ ਮੰਤਰੀ ਰਾਹਤ ਦੇਣ ਜਾ ਰਹੇ ਹਨ। ਦਅਰਸਲ ਮੋਗਾ-ਕੋਟਕਪੂਰਾ ਰੋਡ 'ਤੇ ਸਿੰਘਾਂਵਾਲਾ ਟੋਲ ਪਲਾਜ਼ਾ ਨੂੰ ਭਲਕੇ ਮੁੱਖ ਮੰਤਰੀ ਵੱਲੋਂ ਮੁਫ਼ਤ ਕਰ ਦਿੱਤਾ ਜਾਵੇਗਾ।
ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ, ਇੱਕ ਹੋਰ ਖੁਸ਼ਖਬਰੀ..ਕੱਲ ਪੰਜਾਬ ਦਾ ਇੱਕ ਹੋਰ ਟੋਲ ਪਲਾਜ਼ਾ ਬੰਦ ਕਰ ਦਿੱਤਾ ਜਾਵੇਗਾ...ਮੋਗਾ-ਕੋਟਕਪੂਰਾ ਰੋਡ 'ਤੇ ਸਿੰਘਾਂਵਾਲਾ ਟੋਲ ਪਲਾਜ਼ਾ ਕੱਲ ਤੋਂ ਲੋਕਾਂ ਲਈ ਫ੍ਰੀ ਕਰ ਦਿੱਤਾ ਜਾਵੇਗਾ....ਹੁਣ ਤੱਕ ਮੈਂ 9 ਟੋਲ ਪਲਾਜ਼ਾ ਬੰਦ ਕਰ ਚੁੱਕਿਆ ਹਾਂ ਇਹ 10ਵਾਂ ਟੋਲ ਹੈ ਜੋ ਬੰਦ ਹੋਵੇਗਾ...ਲੋਕਾਂ ਦਾ ਹਰ ਰੋਜ਼ 4.50 ਲੱਖ ਬਚੇਗਾ..ਬਾਕੀ ਵੇਰਵੇ ਕੱਲ ਟੋਲ ਪਲਾਜ਼ਾ ਤੇ ਪਹੁੰਚ ਕੇ ਸਾਂਝੇ ਕੀਤੇ ਜਾਣਗੇ ..
ਇੱਕ ਹੋਰ ਖੁਸ਼ਖਬਰੀ
— Bhagwant Mann (@BhagwantMann) July 4, 2023
ਕੱਲ ਪੰਜਾਬ ਦਾ ਇੱਕ ਹੋਰ ਟੋਲ ਪਲਾਜ਼ਾ ਬੰਦ ਕਰ ਦਿੱਤਾ ਜਾਵੇਗਾ...ਮੋਗਾ-ਕੋਟਕਪੂਰਾ ਰੋਡ 'ਤੇ ਸਿੰਘਾਂਵਾਲਾ ਟੋਲ ਪਲਾਜ਼ਾ ਕੱਲ ਤੋਂ ਲੋਕਾਂ ਲਈ ਫ੍ਰੀ ਕਰ ਦਿੱਤਾ ਜਾਵੇਗਾ....ਹੁਣ ਤੱਕ ਮੈਂ 9 ਟੋਲ ਪਲਾਜ਼ਾ ਬੰਦ ਕਰ ਚੁੱਕਿਆ ਹਾਂ ਇਹ 10ਵਾਂ ਟੋਲ ਹੈ ਜੋ ਬੰਦ ਹੋਵੇਗਾ...ਲੋਕਾਂ ਦਾ ਹਰ ਰੋਜ਼ 4.50 ਲੱਖ ਬਚੇਗਾ..ਬਾਕੀ ਵੇਰਵੇ ਕੱਲ…
ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਵੱਲੋਂ ਪਟਿਆਲਾ-ਸਮਾਣਾ ਰੋਡ ਉਪਰ ਟੌਲ ਪਲਾਜ਼ਾ ਮੁਫਤ ਕੀਤਾ ਗਿਆ ਸੀ। ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਇਹ 9ਵਾਂ ਟੋਲ ਪਲਾਜ਼ਾ ਹੈ ਜਿਸ ਨੂੰ 'ਆਪ' ਸਰਕਾਰ 2022 'ਚ ਸੱਤਾ 'ਚ ਆਉਣ ਤੋਂ ਬਾਅਦ ਬੰਦ ਕੀਤਾ ਗਿਆ ਹੈ।
ਦੱਸ ਦਈਏ ਕਿ ਪੰਜਾਬ ਅੰਦਰ ਟੌਲ ਪਲਾਜ਼ਿਆਂ ਦੀ ਮਿਆਦ ਖਤਮ ਹੋਣ ਮਗਰੋਂ ਵੀ ਇਨ੍ਹਾਂ ਨੂੰ ਹੋਰ ਸਮਾਂ ਦਿੱਤਾ ਜਾ ਰਿਹਾ ਸੀ। ਭਗਵੰਤ ਮਾਨ ਸਰਕਾਰ ਨੇ ਇਲਜ਼ਾਮ ਲਾਏ ਸੀ ਕਿ ਪਿਛਲੀਆਂ ਸਰਕਾਰਾਂ ਟੌਲ ਕੰਪਨੀਆਂ ਨਾਲ ਮਿਲ ਕੇ ਲੋਕਾਂ ਦੀ ਲੁੱਟ ਕਰਵਾ ਰਹੀਆਂ ਸੀ। ਇਸ ਲਈ ਕਿਸੇ ਵੀ ਟੌਲ ਕੰਪਨੀ ਨੂੰ ਹੋਰ ਸਮਾਂ ਨਹੀਂ ਦਿੱਤਾ ਜਾਏਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।