ਕੋਰੋਨਾ ਵੈਕਸੀਨ ਲਈ ਪੰਜਾਬ 'ਚ ਕੀਤੇ ਗਏ ਢੁਕਵੇਂ ਇੰਤਜ਼ਾਮ
ਪੰਜਾਬ ਵਿੱਚ ਕੋਰੋਨਾਵਾਇਰਸ ਦੇ ਟੀਕਾਕਰਨ ਲਈ ਸੂਬਾ, ਜ਼ਿਲ੍ਹਾ ਅਤੇ ਬਲਾਕ ਪੱਧਰਾਂ 'ਤੇ ਇਕ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਪਹਿਲੀ ਸ਼੍ਰੇਣੀ ਵਿੱਚ ਸਿਹਤ ਕਰਮਚਾਰੀ, ਦੂਜੀ ਸ਼੍ਰੇਣੀ ਵਿਚ ਫਰੰਟ ਲਾਇਟ ਵਾਰੀਅਰਜ਼ ਨੂੰ ਟੀਕਾ ਲਗਾਇਆ ਜਾਵੇਗਾ।
ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾਵਾਇਰਸ ਦੇ ਟੀਕਾਕਰਨ ਲਈ ਸੂਬਾ, ਜ਼ਿਲ੍ਹਾ ਅਤੇ ਬਲਾਕ ਪੱਧਰਾਂ 'ਤੇ ਇਕ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਪਹਿਲੀ ਸ਼੍ਰੇਣੀ ਵਿੱਚ ਸਿਹਤ ਕਰਮਚਾਰੀ, ਦੂਜੀ ਸ਼੍ਰੇਣੀ ਵਿਚ ਫਰੰਟ ਲਾਇਟ ਵਾਰੀਅਰਜ਼ ਨੂੰ ਟੀਕਾ ਲਗਾਇਆ ਜਾਵੇਗਾ। ਪਹਿਲੀ ਅਤੇ ਦੂਜੀ ਸ਼੍ਰੇਣੀ ਦੇ ਲੋਕਾਂ ਦੇ ਰਿਕਾਰਡ ਸਰਕਾਰੀ ਵੈਬਸਾਈਟ 'ਤੇ ਅਪਲੋਡ ਕੀਤੇ ਜਾਣਗੇ, ਜਿਸਦੀ ਗਿਣਤੀ 30 ਕਰੋੜ ਹੈ। ਪੰਜਾਬ ਵਿਚ ਕੁੱਲ 125,000 ਸਿਹਤ ਕਰਮਚਾਰੀ ਹਨ, ਜਿਨ੍ਹਾਂ ਵਿਚ 80000 ਸਰਕਾਰੀ ਅਤੇ 45000 ਪ੍ਰਾਈਵੇਟ ਵਰਕਰ ਹਨ।ਇਹਨਾਂ ਨੂੰ ਸਭ ਤੋਂ ਪਹਿਲਾਂ ਕੋਰੋਨਾ ਦੀ ਵੈਕਸੀਨ ਦਿੱਤੀ ਜਾਵੇਗੀ।
ਤੀਜੇ ਨੰਬਰ ਤੇ ਇਹ ਟੀਕਾ 50 ਸਾਲ ਤੋਂ ਉਪਰ ਉਮਰ ਵਾਲਿਆਂ ਨੂੰ ਦਿੱਤਾ ਜਾਵੇਗਾ ਅਤੇ ਜੋ ਕਿਸੇ ਹੋਰ ਬਿਮਾਰੀ ਨਾਲ ਪੀੜਤ ਹਨ। ਟੀਕਾਕਰਣ ਲਈ ਇੱਕ ਟੀਮ ਦੇ 5 ਮੈਂਬਰ ਹੋਣਗੇ, ਇੱਕ ਟੀਕਾਕਰਣ ਵਾਲਾ ਅਤੇ ਇਸ ਦੇ ਨਾਲ ਚਾਰ ਸਹਾਇਕ ਹੋਣਗੇ। ਖੁਰਾਕ ਦਿੱਤੇ ਜਾਣ ਤੋਂ ਬਾਅਦ, ਮਰੀਜ਼ ਨੂੰ 30 ਮਿੰਟਾਂ ਲਈ ਨਿਰੀਖਣ ਅਧੀਨ ਰੱਖਿਆ ਜਾਵੇਗਾ।ਪੰਜਾਬ ਵਿੱਚ ਰੋਜ਼ਾਨਾ ਚਾਰ ਲੱਖ ਖੁਰਾਕ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ।
ਟੀਕਾ ਸਟੋਰ ਕਰਨ ਲਈ 4 ਕੇਂਦਰ ਹੋਣਗੇ।ਜਿਸ 'ਚ ਚੰਡੀਗੜ੍ਹ, ਫਿਰੋਜ਼ਪੁਰ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਸ਼ਾਮਲ ਹੋਣਗੇ।ਇਨ੍ਹਾਂ ਚਾਰ ਥਾਵਾਂ ਤੇ ਟੀਕਾ ਸਟੋਰੇਜ ਲਈ ਸੈਂਟਰ ਸਥਾਪਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਉਪ ਮੰਡਲ ਅਤੇ ਬਲਾਕ ਪੱਧਰ ’ਤੇ ਸਟੋਰ ਵੀ ਸਥਾਪਿਤ ਕੀਤੇ ਗਏ ਹਨ।