Assembly Elections : ਰੈਲੀ-ਰੋਡ ਸ਼ੋਅ 'ਤੇ ਜਾਰੀ ਰਹੇਗੀ ਪਾਬੰਦੀ, ਚੋਣ ਕਮਿਸ਼ਨ ਦੀ ਬੈਠਕ 'ਚ ਫੈਸਲਾ
ਬੈਠਕ 'ਚ ਸੂਬਿਆਂ ਦੇ ਪ੍ਰਮੁੱਖ ਸਕੱਤਰ ਸਿਹਤ ਤੇ ਮੁੱਖ ਸਕੱਤਰ ਨੇ ਟੀਕਾਕਰਨ ਤੇ ਸੰਕ੍ਰਮਣ ਨੂੰ ਲੈ ਕੇ ਹੁਣ ਤਕ ਦੀ ਪ੍ਰਗਤੀ 'ਤੇ ਜਾਣਕਾਰੀ ਦਿੱਤੀ। ਇਨ੍ਹਾਂ ਨਾਲ ਗੱਲਬਾਤ ਤੇ ਚਰਚਾ ਤੋਂ ਬਾਅਦ ਕੇਂਦਰੀ ਸਿਹਤ ਸਕੱਤਰ ਨਾਲ ਸਮੀਖਿਆ ਬੈਠਕ ਹੋਈ।
Punjab Elections 2022 : ਕੋਰੋਨਾ ਦੇ ਵਧਦੇ ਸੰਕ੍ਰਮਣ ਦੇ ਚੱਲਦਿਆਂ ਚੋਣ ਕਮਿਸ਼ਨ ਕਿਸੇ ਤਰ੍ਹਾਂ ਦਾ ਰਿਸਕ ਲੈਣ ਦੇ ਮੂਡ 'ਚ ਨਹੀਂ ਹੈ। ਇਸ ਲਈ ਕਮਿਸ਼ਨ ਨੇ ਚੋਣ ਰੈਲੀਆਂ, ਜਲੂਸ ਤੇ ਰੋਡ ਸ਼ੋਅ 'ਤੇ ਪਾਬੰਦੀਆਂ ਇਕ ਹਫਤੇ ਲਈ ਹੋਰ ਵਧਾ ਦਿੱਤੀਆਂ ਹਨ। ਸੂਤਰਾਂ ਮੁਤਾਬਕ ਕੋਰੋਨਾ ਸੰਕ੍ਰਮਣ ਤੇ ਟੀਕਾਕਰਨ ਦੀ ਸਥਿਤੀ ਦੀ ਸਮੀਖਿਆ ਲਈ ਸ਼ਨੀਵਾਰ ਨੂੰ ਰੱਖੀ ਗਈ ਬੈਠਕ 'ਚ ਇਸ 'ਤੇ ਸਹਿਮਤੀ ਬਣੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕਮਿਸ਼ਨ ਨੇ ਪ੍ਰਚਾਰ ਦੇ ਦੂਜੇ ਤਰੀਕਿਆਂ 'ਚ ਕੁੱਝ ਢਿੱਲ ਦਿੱਤੀ ਹੈ।
ਇਸ ਬੈਠਕ 'ਚ ਮੁੱਖ ਚੋਣ ਕਮਿਸ਼ਨਰ ਨਾਲ ਸਾਰੇ ਡਿਪਟੀ ਕਮਿਸ਼ਨਰ ਸ਼ਾਮਲ ਹੋਏ। ਇਸ ਤੋਂ ਇਲਾਵਾ ਉੱਚ ਅਧਿਕਾਰੀ ਤੇ ਪੰਜ ਚੋਣਾਵੀ ਸੂਬਿਆਂ ਦੇ ਚੀਫ ਇਲੈਕਸ਼ਨ ਕਮਿਸ਼ਨ ਨੇ ਵੀ ਬੈਠਕ 'ਚ ਹਿੱਸਾ ਲਿਆ।
ਬੈਠਕ 'ਚ ਸੂਬਿਆਂ ਦੇ ਪ੍ਰਮੁੱਖ ਸਕੱਤਰ ਸਿਹਤ ਤੇ ਮੁੱਖ ਸਕੱਤਰ ਨੇ ਟੀਕਾਕਰਨ ਤੇ ਸੰਕ੍ਰਮਣ ਨੂੰ ਲੈ ਕੇ ਹੁਣ ਤਕ ਦੀ ਪ੍ਰਗਤੀ 'ਤੇ ਜਾਣਕਾਰੀ ਦਿੱਤੀ। ਇਨ੍ਹਾਂ ਨਾਲ ਗੱਲਬਾਤ ਤੇ ਚਰਚਾ ਤੋਂ ਬਾਅਦ ਕੇਂਦਰੀ ਸਿਹਤ ਸਕੱਤਰ ਨਾਲ ਸਮੀਖਿਆ ਬੈਠਕ ਹੋਈ। ਜਿਸ ਤੋਂ ਬਾਅਦ ਪਾਬੰਦੀ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ ਹੈ। ਚੋਣ ਕਮਿਸ਼ਨ ਚਾਹੁੰਦਾ ਹੈ ਕਿ ਟੀਕਾਕਰਨ ਦਾ ਅੰਕੜਾ ਤੇ ਮਜ਼ਬੂਤ ਹੋਵੇ।
ਸੂਤਰਾਂ ਮੁਤਾਬਕ ਪਹਿਲੇ ਪੜਾਅ ਦੇ ਚੋਣ ਪ੍ਰਚਾਰ ਪਿਛਲੀਆਂ ਚੋਣਾਂ ਦੀ ਤਰ੍ਹਾਂ ਜੇਕਰ 72 ਘੰਟੇ ਪਹਿਲਾਂ ਹੀ ਬੰਦ ਹੋਵੇਗਾ ਤੇ ਉਸ ਨੂੰ ਸੰਭਾਵਿਤ ਢਿੱਲ ਮਿਲ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਢਿੱਲ ਮਿਲੇਗੀ ਤਾਂ ਪਾਬੰਦੀਆਂ ਨਾਲ। ਭਾਵ ਕਮਿਸ਼ਨ 'ਚ ਢਿੱਲ ਤਾਂ ਦੇਵੇਗਾ ਪਰ ਲਗਾਮ ਹੱਥ 'ਚ ਹੀ ਰੱਖੇਗਾ। ਚੋਣ ਕਮਿਸ਼ਨ ਦੇ ਸੂਤਰਾਂ ਮੁਤਾਬਕ ਛੋਟੀਆਂ ਸਭਾਵਾਂ, ਘਰ-ਘਰ ਸੰਪਰਕ ਮੁਹਿੰਮ ਵਰਗੀਆਂ ਚੀਜ਼ਾਂ ਨੂੰ ਲੈ ਕੇ ਵਧਾਉਣ 'ਤੇ ਵੀ ਗੱਲ ਹੋਈ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin