ਪੜਚੋਲ ਕਰੋ

ਪੰਜਾਬ 'ਚ ਬਿਜਲੀ 'ਤੇ ਸਿਆਸਤ, ਭਗਵੰਤ ਮਾਨ ਨੇ 3 ਜੁਲਾਈ ਨੂੰ ਕੈਪਟਨ ਦਾ ਸਿਸਵਾਂ ਫਾਰਮ ਹਾਊਸ ਘੇਰਣ ਦੀ ਕੀਤਾ ਐਲਾਨ

ਕੈਪਟਨ ਅਮਰਿੰਦਰ ਨੇ ਪਿਛਲੇ ਸਾਢੇ 4 ਸਾਲ ਵਿੱਚ ਪੰਜਾਬ ਨੂੰ ਕੀਤਾ ਤਬਾਹ-ਭਗਵੰਤ ਮਾਨਬਿਜਲੀ ਮੰਤਰੀ ਹੋਣ ਦੇ ਨਾਤੇ ਲੋਕਾਂ ਨੂੰ ਬਿਜਲੀ ਸਬੰਧੀ ਦਰਪੇਸ਼ ਮੁਸ਼ਕਲਾਂ ਲਈ ਨੈਤਿਕ ਜਿੰਮੇਵਾਰੀ ਲਵੇ ਕੈਪਟਨ -ਭਗਵੰਤ ਮਾਨ

ਚੰਡੀਗੜ੍ਹ: ਅੱਤ ਦੀ ਗਰਮੀ ਵਿੱਚ ਬਿਜਲੀ ਨਾ ਮਿਲਣ ਕਾਰਨ ਪੰਜਾਬ ਦਾ ਹਰ ਵਸਨੀਕ ਘਰ ਤੋਂ ਬਾਹਰ ਨਿਕਲ ਕੇ ਧਰਨੇ ਪ੍ਰਦਰਸਨ ਕਰ ਰਿਹਾ ਹੈ, ਕੇਵਲ ਇੱਕ ਬੰਦਾ ਜਿਹੜੇ ਆਪਣੇ ਘਰ ਵਿੱਚ ਬੈਠਾ ਮੌਜਾਂ ਮਾਣ ਰਿਹਾ ਹੈ ਅਤੇ ਉਹ ਹੈ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ। ਇਹ ਗੱਲਾਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤੀਆਂ। ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਆਰਾਮ ਫਰਮਾ ਰਹੇ ਕੈਪਟਨ ਅਮਰਿੰਦਰ ਸਿੰਘ ਨੂੰ ਜਗਾਉਣ ਲਈ ਆਮ ਆਦਮੀ ਪਾਰਟੀ ਵੱਲੋਂ 3 ਜੁਲਾਈ ਦਿਨ ਨੀਵਾਰ ਨੂੰ ਸਵੇਰੇ 11 ਵਜੇ ਕੈਪਟਨ ਦੇ ਸਿਸਵਾਂ ਫਾਰਮ ਹਾਊਸ ਦਾ ਘਿਰਾਓ ਕੀਤਾ ਜਾਵੇਗਾ।

ਬਿਜਲੀ ਨਾ ਮਿਲਣ ਕਾਰਨ ਪੰਜਾਬ ਵਿੱਚ ਮਚੀ ਹਾਹਾਕਾਰ ਬਾਰੇ ਚਿੰਤਾਂ ਪ੍ਰਗਟ ਕਰਦਿਆਂ ਭਗਵੰਤ ਮਾਨ ਨੇ ਕਿਹਾ, ''ਹਾਕਮ ਮੌਜਾਂ ਕਰਨ, ਆਮ ਲੋਕ ਭੁੱਖੇ ਮਰਨ। ਇਹ ਹੁੱਣ ਜਅਿਾਦਾ ਸਮਾਂ ਨਹੀਂ ਚੱਲੇਗਾ।'' ਉਨ੍ਹਾਂ ਕਿਹਾ ਕਿ 3 ਜੁਲਾਈ ਨੂੰ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਫਾਰਮ ਹਾਊਸ ਦੇ ਮੀਟਰ ਚੈੱਕ ਕਰਕੇ ਪਤਾ ਲਗਾਉਣਗੇ ਕਿ ਇੱਥੇ ਕਿੰਨੇ ਕੁ ਘੰਟੇ ਬਿਜਲੀ ਦਾ ਕੱਟ ਲੱਗ ਰਿਹਾ ਹੈ ਕਿਉਂਕਿ ਪੰਜਾਬ ਵਿੱਚ ਘਰਾਂ ਦੀ ਬਿਜਲੀ ਸਪਲਾਈ 'ਤੇ ਭਾਰੀ ਕੱਟ ਲੱਗਣ ਕਾਰਨ ਲੋਕਾਂ ਨੂੰ ਸੜਕਾਂ 'ਤੇ ਆਉਣਾ ਪੈ ਰਿਹਾ ਹੈ ਅਤੇ ਟਿਊਬਵੈਲਾਂ ਦੀ ਬਿਜਲੀ ਨਾ ਆਉਣ ਕਾਰਨ ਕਿਸਾਨਾਂ ਨੂੰ ਮਜਬੂਰੀ ਵਸ ਝੋਨਾ ਖੇਤਾਂ ਵਿੱਚ ਵਾਹੁਣਾ ਪੈ ਰਿਹਾ ਹੈ।

ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਚੋਣਾਂ ਵੇਲੇ ਤਾਂ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਨੇ ਲੋਕਾਂ ਨਾਲ ਬਹੁਤ ਵਾਅਦੇ ਕੀਤੇ ਸਨ, ਪਰ ਪੂਰਾ ਕੋਈ ਵੀ ਨਹੀਂ ਕੀਤਾ। ਸਗੋਂ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਵੱਲੋਂ ਲਾਗੂ ਕੀਤੇ ਪੰਜਾਬ ਮਾਰੂ ਬਿਜਲੀ ਸਮਝੌਤੇ ਅਤੇ ਮਾਫੀਆ ਰਾਜ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਉਸੇ ਤਰ੍ਹਾਂ ਚੱਲ ਰਿਹੇ ਹਨ। ਬਾਦਲਾਂ ਵੱਲੋਂ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਗਏ ਗਲਤ ਸਮਝੌਤੇ ਅਤੇ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਸਮਝੌਤੇ ਰੱਦ ਨਾ ਕੀਤੇ ਜਾਣ ਕਾਰਨ ਸੂਬੇ ਵਿੱਚ ਬਿਜਲੀ ਦੀ ਮਾੜੀ ਹਾਲਤ ਬਣੀ ਹੈ। ਬਾਦਲਾਂ ਵੱਲੋਂ ਕੀਤੇ ਪੰਜਾਬ ਮਾਰੂ ਬਿਜਲੀ ਸਮਝੌਤਿਆਂ ਦਾ ਜਕਿਰ ਕਰਦਿਆਂ ਭਗਵੰਤ ਮਾਨ ਨੇ ਦੱਸਿਆ ਕਿ ਪ੍ਰਾਈਵੇਟ ਕੰਪਨੀਆਂ ਆਪਣੀ ਮਰਜੀ ਨਾਲ ਥਰਮਲ ਪਲਾਂਟ ਬੰਦ ਰੱਖ ਸਕਦੀਆਂ ਹਨ ਅਤੇ ਥਰਮਲ ਪਲਾਂਟ ਬੰਦ ਹੋਣ 'ਤੇ ਪੰਜਾਬ ਸਰਕਾਰ ਵੱਲੋਂ ਥਰਮਲ ਪ੍ਰਬੰਧਕਾਂ ਨੂੰ ਰੁਪਇਆ ਦੇ ਰੂਪ ਵਿੱਚ ਫਿਕਸ ਚਾਰਜ ਦੇਣਾ ਪੈਂਦਾ ਹੈ।

ਉਨ੍ਹਾਂ ਦੱਸਿਆ ਕਿ ਹੁਣ ਤੱਕ ਕਰੀਬ 20,000 ਕਰੋੜ ਰਪਏ ਫਿਕਸ ਚਾਰਜ ਵੱਲੋਂ ਪ੍ਰਾਈਵੇਟ ਬਿਜਲੀ ਕੰਪਨੀਆਂ ਨੂੰ ਦਿੱਤੇ ਜਾ ਚੁੱਕੇ ਹਨ, ਜਿਸ ਨਾਲ ਪੰਜਾਬ ਦੇ ਖਜਾਨੇ ਦੀ ਲੁੱਟ ਹੋਈ ਹੈ। ਬਾਦਲਾਂ ਦੀ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਆਰਥਿਕ ਤੌਰ 'ਤੇ ਬਰਬਾਦ ਕਰਨ ਅਤੇ ਆਪਣੇ ਘਰ ਨੂੰ ਭਰਨ 'ਤੇ ਲੱਕ ਬੰਨ੍ਹਿਆ ਹੋਇਆ ਹੈ।
ਉਨ੍ਹਾਂ ਦੋਸ ਲਾਇਆ, ''ਕੈਪਟਨ ਨੇ ਗਲਤ ਬਿਜਲੀ ਸਮਝੌਤੇ ਰੱਦ ਨਾ ਕਰਕੇ, ਪੰਜਾਬ ਦੇ ਲੋਕਾਂ ਨੂੰ ਧੋਖਾ ਦਿੱਤਾ ਹੈ'' ਅੱਜ ਜਦੋਂ ਪੰਜਾਬ ਦੇ ਕਿਸਾਨ, ਮਜਦੂਰ, ਕਾਰੋਬਾਰੀ, ਉਦਯੋਗਪਤੀ, ਮੁਲਾਜਮ, ਵਿਦਿਆਰਥੀ ਭਾਵ ਹਰ ਵਰਗ ਬਿਜਲੀ ਨਾ ਮਿਲਣ ਕਾਰਨ ਤ੍ਰਾਹ ਤ੍ਰਾਹ ਕਰ ਰਿਹਾ ਹੈ ਤਾਂ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਕਾਂਗਰਸੀ ਵਿਧਾਇਕਾਂ ਨਾਲ ਆਪਣੇ ਫਾਰਮ ਹਾਊਸ 'ਤੇ 36 ਪ੍ਰਕਾਰ ਦੇ ਖਾਣਿਆਂ ਦਾ ਆਨੰਦ ਮਾਣ ਰਿਹਾ ਹੈ ਅਤੇ ਦੂਜੇ ਪਾਸੇ ਅੱਧੇ ਕਾਂਗਰਸੀ ਵਿਧਾਇਕ ਤੇ ਮੰਤਰੀ ਆਪਣੀਆਂ ਕੁਰਸੀਆਂ ਬਚਾਉਣ ਲਈ ਦਿੱਲੀ ਦਰਬਾਰ ਦੇ ਪੈਰਾਂ ਵਿੱਚ ਨੱਕ ਰਗੜ ਰਹੇ ਹਨ।

ਬਿਜਲੀ ਦੀ ਮਾੜੀ ਸਥਿਤੀ ਬਾਰੇ ਸੁਖਬੀਰ ਬਾਦਲ ਵੱਲੋਂ ਕੀਤੇ ਜਾ ਰਹੇ ਪ੍ਰਦਰਸਨਾਂ ਨੂੰ ਡਰਾਮੇਬਾਜੀ ਕਰਾਰ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਬਾਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਗਲਤ ਸਮਝੌਤੇ ਕੀਤੇ । ਉਨ੍ਹਾਂ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੂੰ ਸਵਾਲ ਕੀਤਾ ਕਿ ਉਹ ਦੱਸਣ ਕਿ ਅਕਾਲੀ ਸਰਕਾਰ ਵੇਲੇ ਕਿੰਨੇ ਸੋਲਰ ਪਾਵਰ ਪਲਾਂਟ ਅਤੇ ਕਿਸ ਕਿਸ ਦੇ ਨਾਂਅ 'ਤੇ ਲਾਏ ਸਨ?

ਮਾਨ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਨਵਾਂ ਬਿਜਲੀ ਮਾਡਲ ਲਾਗੂ ਕੀਤਾ ਜਾਵੇਗਾ, ਜੋ ਹੋਰਨਾਂ ਸੂਬਿਆਂ ਲਈ ਰਾਹ ਦਸੇਰਾ ਹੋਵੇਗਾ। ਪੰਜਾਬ ਬਿਜਲੀ ਉਤਪਾਦਨ ਕਰਨ ਵਾਲਾ ਸੂਬਾ ਹੈ, ਪਰ ਮਾੜੀਆਂ ਸਰਕਾਰਾਂ ਦੀ ਲੋਟੂ ਸੋਚ ਕਾਰਨ ਇੱਥੇ ਪੰਜਾਬ ਮਾਰੂ ਬਿਜਲੀ ਸਮਝੌਤੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਬਣਨ 'ਤੇ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਗਲਤ ਸਮਝੌਤਿਆਂ ਜਾਂਚ ਕੀਤੀ ਜਾਵੇਗੀ ਅਤੇ ਲੋੜ ਪਈ ਤਾਂ ਰੱਦ ਵੀ ਕੀਤੇ ਜਾਣਗੇ। ਇਸ ਦੇ ਨਾਲ ਹੀ ਗਲਤ ਸਮਝੌਤੇ ਕਰਨ ਵਾਲੇ ਉਚ ਅਧਿਕਾਰੀਆਂ ਿਲਾ ਵੀ ਸਤ ਕਦਮ ਚੁੱਕੇ ਜਾਣਗੇ।

ਇਹ ਵੀ ਪੜ੍ਹੋ: ਕਤਲ ਦੇ ਦੋਸ਼ੀ ਕੋਲੋ ਮਿਲੀ ਕਰੋੜਾਂ ਦੀ ਹੈਰੋਇਨ ਸਣੇ ਡਰੱਗ ਮਨੀ, 2 ਸਮਗਲਰ ਕਾਬੂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmers Protest: ਡੱਲੇਵਾਲ ਖਿਲਾਫ ਐਕਸ਼ਨ ਤੋਂ ਭੜਕੇ ਰਵਨੀਤ ਬਿੱਟੂ, ਬੋਲੇ...ਕੇਂਦਰ ਨੂੰ ਬਦਨਾਮ ਕਰਨ ਲਈ ਭਗਵੰਤ ਮਾਨ ਸਰਕਾਰ ਦਾ ਕਾਰਾ
Farmers Protest: ਡੱਲੇਵਾਲ ਖਿਲਾਫ ਐਕਸ਼ਨ ਤੋਂ ਭੜਕੇ ਰਵਨੀਤ ਬਿੱਟੂ, ਬੋਲੇ...ਕੇਂਦਰ ਨੂੰ ਬਦਨਾਮ ਕਰਨ ਲਈ ਭਗਵੰਤ ਮਾਨ ਸਰਕਾਰ ਦਾ ਕਾਰਾ
Aap Foundation Day: ਆਪ ਦੇ ਸਥਾਪਨਾ ਦਿਵਸ ਦੀਆਂ ਲੀਡਰਾਂ ਨੇ ਦਿੱਤੀਆਂ ਵਧਾਈਆਂ, ਕਿਹਾ-ਸੰਵਿਧਾਨ ਤੇ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਰਹੇਗੀ ਜਾਰੀ
Aap Foundation Day: ਆਪ ਦੇ ਸਥਾਪਨਾ ਦਿਵਸ ਦੀਆਂ ਲੀਡਰਾਂ ਨੇ ਦਿੱਤੀਆਂ ਵਧਾਈਆਂ, ਕਿਹਾ-ਸੰਵਿਧਾਨ ਤੇ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਰਹੇਗੀ ਜਾਰੀ
Farmer Protest: ਡੱਲੇਵਾਲ 'ਤੇ ਪੁਲਿਸ ਐਕਸ਼ਨ ਮਗਰੋਂ ਕਿਸਾਨ ਲੀਡਰ ਕੋਹਾੜ ਦਾ ਵੱਡਾ ਖੁਲਾਸਾ, ਕਿਸਾਨਾਂ ਦਾ ਖੂਨ ਮਾਰਨ ਲੱਗਾ ਉਬਾਲੇ
ਡੱਲੇਵਾਲ 'ਤੇ ਪੁਲਿਸ ਐਕਸ਼ਨ ਮਗਰੋਂ ਕਿਸਾਨ ਲੀਡਰ ਕੋਹਾੜ ਦਾ ਵੱਡਾ ਖੁਲਾਸਾ, ਕਿਸਾਨਾਂ ਦਾ ਖੂਨ ਮਾਰਨ ਲੱਗਾ ਉਬਾਲੇ
RBI ਗਵਰਨਰ ਦੀ ਵਿਗੜੀ ਸਿਹਤ, ਛਾਤੀ 'ਚ ਦਰਦ ਹੋਣ 'ਤੇ ਕਰਵਾਇਆ ਭਰਤੀ, ਡਾਕਟਰਾਂ ਨੇ ਆਖੀ ਆਹ ਗੱਲ
RBI ਗਵਰਨਰ ਦੀ ਵਿਗੜੀ ਸਿਹਤ, ਛਾਤੀ 'ਚ ਦਰਦ ਹੋਣ 'ਤੇ ਕਰਵਾਇਆ ਭਰਤੀ, ਡਾਕਟਰਾਂ ਨੇ ਆਖੀ ਆਹ ਗੱਲ
Advertisement
ABP Premium

ਵੀਡੀਓਜ਼

ਪਤਨੀ ਦੇ Cancer ਦੇ ਇਲਾਜ ਤੋਂ ਬਾਅਦ Navjot Sidhu ਨੇ ਦੱਸਿਆ Ayurvedic Diet PlanGoogle Map | ਅਧੂਰੇ ਪੁਲ ਤੋਂ ਡਿੱਗੀ ਕਾਰ, ਦਰਦਨਾਕ ਹਾਦਸੇ ਦੀਆਂ ਖੌਫਨਾਕ ਤਸਵੀਰਾਂ ਆਈਆਂ ਸਾਹਮਣੇ |IPL Auction| Punjab ਦੇ ਗੱਭਰੂ ਨੇ IPL 'ਚ ਗੱਡਿਆ ਝੰਡਾ ! Arshdeep Singh ਬਣਿਆ ਸਭ ਤੋਂ ਮਹਿੰਗਾ ਭਾਰਤੀ ਗੇਂਦਬਾਜ਼Navjot Sidhu | ਪਤਨੀ ਦੇ ਕੈਂਸਰ ਤੋਂ ਠੀਕ ਹੋਣ ਦੀ ਖੁਸ਼ੀ 'ਚ ਪਰਿਵਾਰ ਸਮਤੇ Amritsar ਦੀ ਗੇੜੀ ਤੇ ਨਿਕਲੇ ਸਿੱਧੂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmers Protest: ਡੱਲੇਵਾਲ ਖਿਲਾਫ ਐਕਸ਼ਨ ਤੋਂ ਭੜਕੇ ਰਵਨੀਤ ਬਿੱਟੂ, ਬੋਲੇ...ਕੇਂਦਰ ਨੂੰ ਬਦਨਾਮ ਕਰਨ ਲਈ ਭਗਵੰਤ ਮਾਨ ਸਰਕਾਰ ਦਾ ਕਾਰਾ
Farmers Protest: ਡੱਲੇਵਾਲ ਖਿਲਾਫ ਐਕਸ਼ਨ ਤੋਂ ਭੜਕੇ ਰਵਨੀਤ ਬਿੱਟੂ, ਬੋਲੇ...ਕੇਂਦਰ ਨੂੰ ਬਦਨਾਮ ਕਰਨ ਲਈ ਭਗਵੰਤ ਮਾਨ ਸਰਕਾਰ ਦਾ ਕਾਰਾ
Aap Foundation Day: ਆਪ ਦੇ ਸਥਾਪਨਾ ਦਿਵਸ ਦੀਆਂ ਲੀਡਰਾਂ ਨੇ ਦਿੱਤੀਆਂ ਵਧਾਈਆਂ, ਕਿਹਾ-ਸੰਵਿਧਾਨ ਤੇ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਰਹੇਗੀ ਜਾਰੀ
Aap Foundation Day: ਆਪ ਦੇ ਸਥਾਪਨਾ ਦਿਵਸ ਦੀਆਂ ਲੀਡਰਾਂ ਨੇ ਦਿੱਤੀਆਂ ਵਧਾਈਆਂ, ਕਿਹਾ-ਸੰਵਿਧਾਨ ਤੇ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਰਹੇਗੀ ਜਾਰੀ
Farmer Protest: ਡੱਲੇਵਾਲ 'ਤੇ ਪੁਲਿਸ ਐਕਸ਼ਨ ਮਗਰੋਂ ਕਿਸਾਨ ਲੀਡਰ ਕੋਹਾੜ ਦਾ ਵੱਡਾ ਖੁਲਾਸਾ, ਕਿਸਾਨਾਂ ਦਾ ਖੂਨ ਮਾਰਨ ਲੱਗਾ ਉਬਾਲੇ
ਡੱਲੇਵਾਲ 'ਤੇ ਪੁਲਿਸ ਐਕਸ਼ਨ ਮਗਰੋਂ ਕਿਸਾਨ ਲੀਡਰ ਕੋਹਾੜ ਦਾ ਵੱਡਾ ਖੁਲਾਸਾ, ਕਿਸਾਨਾਂ ਦਾ ਖੂਨ ਮਾਰਨ ਲੱਗਾ ਉਬਾਲੇ
RBI ਗਵਰਨਰ ਦੀ ਵਿਗੜੀ ਸਿਹਤ, ਛਾਤੀ 'ਚ ਦਰਦ ਹੋਣ 'ਤੇ ਕਰਵਾਇਆ ਭਰਤੀ, ਡਾਕਟਰਾਂ ਨੇ ਆਖੀ ਆਹ ਗੱਲ
RBI ਗਵਰਨਰ ਦੀ ਵਿਗੜੀ ਸਿਹਤ, ਛਾਤੀ 'ਚ ਦਰਦ ਹੋਣ 'ਤੇ ਕਰਵਾਇਆ ਭਰਤੀ, ਡਾਕਟਰਾਂ ਨੇ ਆਖੀ ਆਹ ਗੱਲ
Champions Trophy 2025 Update: ਹੁਣ ਹਾਈਬ੍ਰਿਡ ਮਾਡਲ ਮਾਡਲ ‘ਚ ਹੋਵੇਗੀ ਚੈਂਪੀਅਨਜ਼ ਟਰਾਫੀ, ਪਾਕਿਸਤਾਨ ਦਾ ਟੁੱਟਿਆ ਹੰਕਾਰ ? ICC ਨੇ ਸੱਦੀ ਬੈਠਕ
Champions Trophy 2025 Update: ਹੁਣ ਹਾਈਬ੍ਰਿਡ ਮਾਡਲ ਮਾਡਲ ‘ਚ ਹੋਵੇਗੀ ਚੈਂਪੀਅਨਜ਼ ਟਰਾਫੀ, ਪਾਕਿਸਤਾਨ ਦਾ ਟੁੱਟਿਆ ਹੰਕਾਰ ? ICC ਨੇ ਸੱਦੀ ਬੈਠਕ
Punjab News: ਪੰਜਾਬ 'ਚ ਵੱਡਾ ਐਨਕਾਊਂਟਰ, ਇਲਾਕੇ 'ਚ ਮੱਚੀ ਹਲਚਲ, ਜਵਾਬੀ ਕਾਰਵਾਈ ’ਚ ਬਦਮਾਸ਼ ਜ਼ਖ਼ਮੀ
Punjab News: ਪੰਜਾਬ 'ਚ ਵੱਡਾ ਐਨਕਾਊਂਟਰ, ਇਲਾਕੇ 'ਚ ਮੱਚੀ ਹਲਚਲ, ਜਵਾਬੀ ਕਾਰਵਾਈ ’ਚ ਬਦਮਾਸ਼ ਜ਼ਖ਼ਮੀ
80 km ਤੱਕ ਦਾ ਮਾਈਲੇਜ, ਕੀਮਤ 60 ਹਜ਼ਾਰ ਤੋਂ ਘੱਟ, Powerful ਇੰਜਣ ਦੇ ਨਾਲ ਆਉਂਦੀਆਂ ਆਹ Bikes
80 km ਤੱਕ ਦਾ ਮਾਈਲੇਜ, ਕੀਮਤ 60 ਹਜ਼ਾਰ ਤੋਂ ਘੱਟ, Powerful ਇੰਜਣ ਦੇ ਨਾਲ ਆਉਂਦੀਆਂ ਆਹ Bikes
ਪੰਜਾਬ ਅਤੇ ਚੰਡੀਗੜ੍ਹ 'ਚ ਛੁੱਟੀ ਦਾ ਐਲਾਨ, ਇਸ ਦਿਨ ਸਕੂਲ-ਕਾਲਜ ਰਹਿਣਗੇ ਬੰਦ
ਪੰਜਾਬ ਅਤੇ ਚੰਡੀਗੜ੍ਹ 'ਚ ਛੁੱਟੀ ਦਾ ਐਲਾਨ, ਇਸ ਦਿਨ ਸਕੂਲ-ਕਾਲਜ ਰਹਿਣਗੇ ਬੰਦ
Embed widget