Punjab News: ਭਗਵੰਤ ਮਾਨ ਇਕਲੌਤੇ ਮੁੱਖ ਮੰਤਰੀ ਹੋਏ ਜੋ ਵਿਆਹ ਦੇਖਣ ਲਈ ਵੀ ਪੁਲਿਸ ਦੇ 200 ਬੰਦੇ ਨਾਲ ਲੈ ਕੇ ਜਾਂਦੇ: ਬਾਜਵਾ
Punjab Vidhan Sabha: ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੀਐਮ ਭਗਵੰਤ ਮਾਨ ਨੇ ਪੰਜਾਬ ਨੂੰ ਪੁਲਿਸ ਸਟੇਟ ਬਣਾ ਦਿੱਤਾ ਹੈ
Punjab Vidhan Sabha: ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੀਐਮ ਭਗਵੰਤ ਮਾਨ ਨੇ ਪੰਜਾਬ ਨੂੰ ਪੁਲਿਸ ਸਟੇਟ ਬਣਾ ਦਿੱਤਾ ਹੈ। ਸੀਐਮ ਮਾਨ ਇਕਲੌਤੇ ਮੁੱਖ ਮੰਤਰੀ ਹੋਏ ਹਨ ਜੋ ਵਿਆਹ ਦੇਖਣ ਲਈ ਵੀ ਪੁਲਿਸ ਦੇ 200 ਬੰਦੇ ਨਾਲ ਲੈ ਕੇ ਜਾਂਦੇ ਹਨ।
ਪ੍ਰਤਾਪ ਬਾਜਵਾ ਨੇ ਟੀਵਟ ਕਰਦਿਆਂ ਕਿਹਾ...
ਭਗਵੰਤ ਮਾਨ ਨੇ ਪੰਜਾਬ ਨੂੰ ਇੱਕ ਪੁਲਿਸ ਸਟੇਟ ਬਣਾ ਦਿੱਤਾ ਹੈ, ਇਹ ਇਕਲੌਤਾ ਮੁੱਖ ਮੰਤਰੀ ਹੋਇਆ ਜਿਹੜਾ ਵਿਆਹ ਦੇਖਣ ਲਈ ਵੀ ਪੁਲਿਸ ਦੇ 200 ਬੰਦੇ ਨਾਲ ਰੱਖਦਾ।
ਭਗਵੰਤ ਮਾਨ ਨੇ ਪੰਜਾਬ ਨੂੰ ਇੱਕ ਪੁਲਿਸ ਸਟੇਟ ਬਣਾ ਦਿੱਤਾ ਹੈ, ਇਹ ਇਕਲੌਤਾ ਮੁੱਖ ਮੰਤਰੀ ਹੋਇਆ ਜਿਹੜਾ ਵਿਆਹ ਦੇਖਣ ਲਈ ਵੀ ਪੁਲਿਸ ਦੇ 200 ਬੰਦੇ ਨਾਲ ਰੱਖਦਾ। pic.twitter.com/UcRD7bQtwU
— Partap Singh Bajwa (@Partap_Sbajwa) November 29, 2023
ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ 92 ਵਿਧਾਇਕ ਹੋਣ ਦੇ ਬਾਵਜੂਦ ਇਹ ਪੰਜਾਬ ਵਿਧਾਨ ਸਭਾ ਸੈਸ਼ਨ ਵਿੱਚ ਵਿਰੋਧੀ ਧਿਰਾਂ ਦੇ 25 ਵਿਧਾਇਕਾਂ ਦਾ ਸਾਹਮਣਾ ਕਰਨ ਦੀ ਤਾਕਤ ਨਹੀਂ ਰੱਖਦੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਖ਼ਿਲਾਫ਼ ਪੰਜਾਬ ਦੇ ਕਿਸਾਨਾਂ ਦੀਆ ਹੱਕੀ ਮੰਗਾਂ ਦੀ ਪੂਰਤੀ ਲਈ ਮੇਰੇ ਵੱਲੋਂ ਲਿਆਂਦਾ ਗਿਆ ਮਤਾ ਵੀ ਪਾਸ ਨਹੀਂ ਕੀਤਾ ਗਿਆ....ਕੀ ਪੰਜਾਬ ਦੀ ਆਪ ਸਰਕਾਰ ਕਿਸਾਨਾਂ ਦੇ ਹੱਕ ਵਿੱਚ ਨਹੀਂ? ਉਨ੍ਹਾਂ ਕਿਹਾ ਨਾ ਅਮਨ-ਕਾਨੂੰਨ ਦੀ ਸਥਿਤੀ 'ਤੇ ਕੋਈ ਬਹਿਸ ਹੋ ਸਕੀ?ਨਾ ਨਸ਼ੇ ਦੇ ਮੁੱਦੇ 'ਤੇ ਕੋਈ ਬਹਿਸ ਹੋ ਸਕੀ? ਦੋ ਦਿਨ ਦਾ ਸੈਸ਼ਨ ਸਿਰਫ਼ ਖ਼ਾਨਾਪੂਰਤੀ !
ਬਾਜਵਾ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ 664 ਮੁਹੱਲਾ ਕਲੀਨਿਕ ਦਾ ਦਾਅਵਾ ਕਰਨ ਵਾਲਾ ਪੰਜਾਬ ਦਾ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੱਸਣ ਨੇਤਾ ਵਿਰੋਧੀ ਧਿਰ ਦੇ ਹਲਕੇ ਵਿੱਚ ਇੱਕ ਵੀ ਮੁਹੱਲਾ ਕਲੀਨਿਕ ਕਿਉਂ ਨਹੀਂ? ਪਰ ਮੇਰੇ ਹਲਕਾ ਕਾਦੀਆਂ ਦੇ ਸਰਕਾਰੀ ਹਸਪਤਾਲਾਂ ਵਿੱਚ ਨਾ ਕੋਈ ਡਾਕਟਰ ਛੱਡਿਆ ਨਾ ਕੋਈ ਸਟਾਫ਼ ਮੈਂਬਰ...ਹੈ ਕੋਈ ਜਵਾਬ!
ਇਹ ਵੀ ਪੜ੍ਹੋ: Viral Video: ਮਗਰਮੱਛ ਨੂੰ ਫੜ ਕੇ ਫੋਟੋ ਖਿਚਵਾ ਰਹੇ ਲੋਕ, ਅਚਾਨਕ ਜਾਗਿਆ ਵਿਸ਼ਾਲ ਜੀਵ, ਜਾਨ ਬਚਾਉਣ ਲਈ ਭੱਜੇ ਲੋਕ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।