ਪੜਚੋਲ ਕਰੋ

Punjab News: ਪੂਰੇ ਮੁਲਕ ਨੂੰ ਰੋਟੀ ਖਵਾਉਣ ਵਾਲੇ ਪੰਜਾਬ ਦਾ ਬੁਰਾ ਹਾਲ, ਵਿੱਤੀ ਸੰਕਟ ਦਾ ਸ਼ਿਕਾਰ, ਪਹਾੜ ਜਿੱਡਾ ਕਰਜ਼ਾ

ਕਿਸੇ ਵੇਲੇ ਪੂਰੇ ਮੁਲਕ ਨੂੰ ਰੋਟੀ ਖਵਾਉਣ ਵਾਲਾ ਪੰਜਾਬ ਅੱਜ ਵਿੱਤੀ ਸੰਕਟ ਵਿੱਚ ਘਿਰ ਗਿਆ ਹੈ। ਪੰਜਾਬ ਸਿਰ ਕਰਜ਼ੇ ਦਾ ਪਹਾੜ ਖੜ੍ਹਾ ਹੋ ਗਿਆ ਹੈ। ਦੂਜੇ ਪਾਸੇ ਕੇਂਦਰ ਸਰਕਾਰ ਵੀ ਸੂਬੇ ਦੀ ਬਾਂਹ ਫੜਨ ਲਈ ਤਿਆਰ ਨਜ਼ਰ ਨਹੀਂ ਆ ਰਹੀ।

Punjab financial crisis: ਕਿਸੇ ਵੇਲੇ ਪੂਰੇ ਮੁਲਕ ਨੂੰ ਰੋਟੀ ਖਵਾਉਣ ਵਾਲਾ ਪੰਜਾਬ ਅੱਜ ਵਿੱਤੀ ਸੰਕਟ ਵਿੱਚ ਘਿਰ ਗਿਆ ਹੈ। ਪੰਜਾਬ ਸਿਰ ਕਰਜ਼ੇ ਦਾ ਪਹਾੜ ਖੜ੍ਹਾ ਹੋ ਗਿਆ ਹੈ। ਦੂਜੇ ਪਾਸੇ ਕੇਂਦਰ ਸਰਕਾਰ ਵੀ ਸੂਬੇ ਦੀ ਬਾਂਹ ਫੜਨ ਲਈ ਤਿਆਰ ਨਜ਼ਰ ਨਹੀਂ ਆ ਰਹੀ। ਕੰਪਟਰੋਲਰ ਐਂਡ ਆਡੀਟਰ ਜਨਰਲ (ਕੈਗ) ਦੀ ਰਿਪੋਰਟ ਵਿੱਚ ਖੋਲੇ ਖੁਲਾਸਿਆਂ ਨੇ ਨੀਂਦ ਉਡਾ ਦਿੱਤੀ ਹੈ। 

ਦਰਅਸਲ ਕੈਗ ਦੀ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਪੰਜਾਬ ਵਿੱਤੀ ਸੰਕਟ ਵਿੱਚੋਂ ਲੰਘ ਰਿਹਾ ਹੈ। ਇਹ ਰਿਪੋਰਟ ਹਾਲ ਹੀ ਵਿੱਚ ਵਿਧਾਨ ਸਭਾ ਅੰਦਰ ਪੇਸ਼ ਕੀਤੀ ਗਈ ਸੀ। ਸੂਬੇ ਦੇ ਕੁੱਲ ਰਾਜ ਘਰੇਲੂ ਉਤਪਾਦ ਦਾ ਜਨਤਕ ਕਰਜ਼ਾ ਵਧ ਕੇ 44 ਫੀਸਦੀ ਹੋ ਗਿਆ ਹੈ, ਜੋ 20 ਫੀਸਦੀ ਹੋਣਾ ਚਾਹੀਦਾ ਹੈ। 

ਉਧਰ, ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕੈਗ ਦੀ ਰਿਪੋਰਟ 'ਤੇ ਚਿੰਤਾ ਜ਼ਾਹਰ ਕਰਦਿਆਂ ਕੇਂਦਰ ਤੋਂ ਐਸਓਐਸ ਕਮੇਟੀ ਬਣਾਉਣ ਦੀ ਮੰਗ ਕੀਤੀ ਹੈ। ਸਾਹਨੀ ਨੇ ਕਿਹਾ ਕਿ ਜੀਡੀਪੀ ਦਾ ਮਾਲੀਆ ਘਾਟਾ 2 ਫੀਸਦੀ ਹੋਣਾ ਚਾਹੀਦਾ ਸੀ। ਇਹ ਵੀ ਦੁੱਗਣਾ ਹੋ ਕੇ 4 ਫੀਸਦੀ ਹੋ ਗਿਆ ਹੈ। ਪੰਜਾਬ ਸਿਰ ਪਹਿਲਾਂ ਹੀ 2.82 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਸੀ ਤੇ ਦੋ ਸਾਲਾਂ ਵਿੱਚ ਸੂਬੇ ਸਿਰ 90 ਹਜ਼ਾਰ ਕਰੋੜ ਰੁਪਏ ਦਾ ਹੋਰ ਕਰਜ਼ਾ ਚੜ੍ਹ ਗਿਆ ਹੈ। 

ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਸੂਬਾ ਸਰਕਾਰ ਨੂੰ ਮਾਲੀਏ ਦਾ 22 ਫੀਸਦੀ ਵਿਆਜ ਵਜੋਂ ਅਦਾ ਕਰਨਾ ਪੈ ਰਿਹਾ ਹੈ। ਅਜਿਹੀ ਨਾਜ਼ੁਕ ਸਥਿਤੀ ਵਿੱਚ ਪੰਜਾਬ ਦੇ ਮਾਲੀਏ ਵਿੱਚ 11 ਫੀਸਦੀ ਦਾ ਵਾਧਾ ਹੋਇਆ ਹੈ ਪਰ ਖਰਚੇ 13 ਫੀਸਦੀ ਵਧ ਗਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਕੇਂਦਰ ਤੇ ਲੋਕਾਂ ਨੂੰ ਇਹ ਸਮਝਣਾ ਹੋਵੇਗਾ ਕਿ ਇਹ ਵਿੱਤੀ ਘਾਟਾ ਸਿਰਫ ਪੰਜਾਬ ਦਾ ਨਹੀਂ ਸਗੋਂ ਪੂਰੇ ਦੇਸ਼ ਦਾ ਹੈ। ਪੰਜਾਬ ਭਾਰਤ ਦਾ ਵੱਖਰਾ ਹਿੱਸਾ ਹੈ। ਪੰਜਾਬ ਭਾਰਤ ਦਾ ਦਿਲ ਹੈ ਤੇ ਦੇਸ਼ ਦੀ ਫੂਡ ਬਾਸਕੇਟ ਹੈ।

ਸੰਸਦ ਮੈਂਬਰ ਸਾਹਨੀ ਨੇ ਕਿਹਾ ਕਿ ਉਨ੍ਹਾਂ ਨੇ ਸੰਸਦ ਵਿੱਚ ਬੇਨਤੀ ਕੀਤੀ ਸੀ ਕਿ ਪੰਜਾਬ ਦਾ ਜੋ 8500 ਕਰੋੜ ਰੁਪਏ ਦਾ ਫੰਡ ਕੇਂਦਰ ਕੋਲ ਬਕਾਇਆ ਹੈ, ਉਸ ਨੂੰ ਰਿਲੀਜ਼ ਕੀਤਾ ਜਾਵੇ। ਇਸ ਵਿੱਚ 5600 ਕਰੋੜ ਰੁਪਏ ਪੇਂਡੂ ਵਿਕਾਸ ਫੰਡ ਲਈ, 1000 ਕਰੋੜ ਰੁਪਏ ਨੈਸ਼ਨਲ ਹੈਲਥ ਮਿਸ਼ਨ ਲਈ, 1837 ਕਰੋੜ ਰੁਪਏ ਸਪੈਸ਼ਲ ਅਸਿਸਟੈਂਟ ਟੂ ਸਟੇਟ ਫਾਰ ਕੈਪੀਟਲ ਇਨਵੈਸਟਮੈਂਟ ਪੂੰਜੀ, ਜਿਸ ਰਾਹੀਂ ਸੜਕਾਂ ਦਾ ਨਿਰਮਾਣ ਕੀਤਾ ਜਾ ਸਕਦਾ ਹੈ, ਜਾਰੀ ਕੀਤਾ ਜਾਏ। ਪੰਜਾਬ ਨੂੰ ਹਰ ਸਾਲ 650 ਕਰੋੜ ਰੁਪਏ ਕੈਸ਼ ਕ੍ਰੈਡਿਟ ਲਿਮਟ ਦੇ ਵੀ ਅਦਾ ਕਰਨੇ ਪੈ ਰਹੇ ਹਨ। 

ਸਾਹਨੀ ਨੇ ਦੱਸਿਆ ਕਿ ਕੇਂਦਰ ਨੇ ਪਿਛਲੇ ਹਫਤੇ ਰਾਜਪੁਰਾ ਪਟਿਆਲਾ ਇੰਡਸਟਰੀਅਲ ਜ਼ੋਨ ਪੰਜਾਬ ਨੂੰ ਦਿੱਤਾ ਹੈ। ਇਸ ਲਈ 1102 ਏਕੜ ਜ਼ਮੀਨ ਖਾਲੀ ਪਈ ਹੈ ਤੇ ਇਸ ਦੇ ਫੰਡ ਵੀ ਜਾਰੀ ਕਰ ਦਿੱਤੇ ਜਾਣ ਤਾਂ ਚੰਗਾ ਹੋਵੇਗਾ। ਪੰਜਾਬ ਨੂੰ ਵਿੱਤੀ ਸੰਕਟ ਵਿੱਚੋਂ ਬਾਹਰ ਕੱਢਣ ਲਈ ਕੇਂਦਰ ਨੂੰ ਕੈਬਨਿਟ ਐਸਓਐਸ ਕਮੇਟੀ ਬਣਾਉਣੀ ਚਾਹੀਦੀ ਹੈ, ਤਾਂ ਜੋ ਪੰਜਾਬ ਨੂੰ ਭਵਿੱਖ ਵਿੱਚ ਹਨੇਰੇ ਵੱਲ ਜਾਣ ਤੋਂ ਬਚਾਇਆ ਜਾ ਸਕੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

HC ‘ਚ ਅੰਮ੍ਰਿਤਪਾਲ ਤੇ ਸਾਥੀਆਂ ‘ਤੇ NSA ਵਧਾਉਣ ਦੇ ਮਾਮਲੇ ਦੀ ਹੋਈ ਸੁਣਵਾਈ, ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗਿਆ ਜਵਾਬ, 4 ਦਸੰਬਰ ਨੂੰ ਹੋਵੇਗੀ ਸੁਣਵਾਈ

ਲਾਰੈਂਸ ਬਿਸ਼ਨੋਈ ਦੇ ਪਰਿਵਾਰ ‘ਚ ਕੌਣ-ਕੌਣ ਤੇ ਕਿੰਨੇ ਲੋਕ ਅਪਰਾਧ ਦੀ ਦੁਨੀਆ ‘ਚ ਹੋਏ ਦਾਖਲ, ਪੜ੍ਹੋ ਪੂਰੀ ਕੁੰਡਲੀ

ਕੇਂਦਰ ਨੇ ਠੁਕਰਾਈ ਪੰਜਾਬ ਦੀ ਪਰਾਲੀ ਸਾਂਭਣ ਲਈ ਮੰਗੇ ਪੈਸਿਆਂ ਦੀ ਮੰਗ, ਕਿਹਾ-ਹਰਿਆਣਾ ਵਾਂਗ ਆਪਣੇ ਬਜਟ 'ਚੋਂ ਦਿਓ ਕਿਸਾਨਾਂ ਨੂੰ ਰਿਆਇਤਾਂ, ਜਵਾਬ ਸੁਣ ਔਖੀ-ਭਾਰੀ ਹੋਈ ਆਪ

ਭਾਰਤੀ ਹਵਾਈ ਅੱਡਿਆਂ ‘ਤੇ ਸਿੱਖ ਕਰਮਚਾਰੀਆਂ ਦੇ ਡਿਉਟੀ ‘ਤੇ ਕਿਰਪਾਨ ਪਹਿਨਣ ‘ਤੇ ਰੋਕ, ਵਿਦੇਸ਼ਾਂ ‘ਚ ਪੂਰੀ ਆਜ਼ਾਦੀ, ਕਰਵਾਇਆ ਜਾ ਰਿਹਾ ਬੇਗਾਨਗੀ ਦਾ ਅਹਿਸਾਸ ?

ABP Premium

ਵੀਡੀਓਜ਼

Raja Warring ਲੁਧਿਆਣੇ ਭੱਜ ਗਿਆ-CM Bhagwant Mannਕੇਂਦਰ ਸਰਕਾਰ ਨੇ ਰੱਦ ਕੀਤੀ ਪੰਜਾਬ ਦੀ ਸਪੈਸ਼ਲ ਗਰਾਂਟਪਟਾਖੇ ਲੈ ਕੇ ਜਾ ਰਹੇ ਪੁਲਿਸ ਕਰਮੀਆਂ 'ਤੇ ਹੋਈ ਕਾਰਵਾਈCanada 'ਚ Mandir 'ਤੇ ਹਮਲੇ ਨੂੰ ਲੈ ਕੇ ਵਿਦੇਸ਼ ਮੰਤਰੀ S Jai Shankar ਦਾ ਵੱਡਾ ਬਿਆਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
HC ‘ਚ ਅੰਮ੍ਰਿਤਪਾਲ ਤੇ ਸਾਥੀਆਂ ‘ਤੇ NSA ਵਧਾਉਣ ਦੇ ਮਾਮਲੇ ਦੀ ਹੋਈ ਸੁਣਵਾਈ, ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗਿਆ ਜਵਾਬ, 4 ਦਸੰਬਰ ਨੂੰ ਹੋਵੇਗੀ ਸੁਣਵਾਈ
HC ‘ਚ ਅੰਮ੍ਰਿਤਪਾਲ ਤੇ ਸਾਥੀਆਂ ‘ਤੇ NSA ਵਧਾਉਣ ਦੇ ਮਾਮਲੇ ਦੀ ਹੋਈ ਸੁਣਵਾਈ, ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗਿਆ ਜਵਾਬ, 4 ਦਸੰਬਰ ਨੂੰ ਹੋਵੇਗੀ ਸੁਣਵਾਈ
ਲਾਰੈਂਸ ਬਿਸ਼ਨੋਈ ਦੇ ਪਰਿਵਾਰ ‘ਚ ਕੌਣ-ਕੌਣ ਤੇ ਕਿੰਨੇ ਲੋਕ ਅਪਰਾਧ ਦੀ ਦੁਨੀਆ ‘ਚ ਹੋਏ ਦਾਖਲ, ਪੜ੍ਹੋ ਪੂਰੀ ਕੁੰਡਲੀ
ਲਾਰੈਂਸ ਬਿਸ਼ਨੋਈ ਦੇ ਪਰਿਵਾਰ ‘ਚ ਕੌਣ-ਕੌਣ ਤੇ ਕਿੰਨੇ ਲੋਕ ਅਪਰਾਧ ਦੀ ਦੁਨੀਆ ‘ਚ ਹੋਏ ਦਾਖਲ, ਪੜ੍ਹੋ ਪੂਰੀ ਕੁੰਡਲੀ
ਕੇਂਦਰ ਨੇ ਠੁਕਰਾਈ ਪੰਜਾਬ ਦੀ ਪਰਾਲੀ ਸਾਂਭਣ ਲਈ ਮੰਗੇ ਪੈਸਿਆਂ ਦੀ ਮੰਗ, ਕਿਹਾ-ਹਰਿਆਣਾ ਵਾਂਗ ਆਪਣੇ ਬਜਟ 'ਚੋਂ ਦਿਓ ਕਿਸਾਨਾਂ ਨੂੰ ਰਿਆਇਤਾਂ, ਜਵਾਬ ਸੁਣ ਔਖੀ-ਭਾਰੀ ਹੋਈ ਆਪ
ਕੇਂਦਰ ਨੇ ਠੁਕਰਾਈ ਪੰਜਾਬ ਦੀ ਪਰਾਲੀ ਸਾਂਭਣ ਲਈ ਮੰਗੇ ਪੈਸਿਆਂ ਦੀ ਮੰਗ, ਕਿਹਾ-ਹਰਿਆਣਾ ਵਾਂਗ ਆਪਣੇ ਬਜਟ 'ਚੋਂ ਦਿਓ ਕਿਸਾਨਾਂ ਨੂੰ ਰਿਆਇਤਾਂ, ਜਵਾਬ ਸੁਣ ਔਖੀ-ਭਾਰੀ ਹੋਈ ਆਪ
ਭਾਰਤੀ ਹਵਾਈ ਅੱਡਿਆਂ ‘ਤੇ ਸਿੱਖ ਕਰਮਚਾਰੀਆਂ ਦੇ ਡਿਉਟੀ ‘ਤੇ ਕਿਰਪਾਨ ਪਹਿਨਣ ‘ਤੇ ਰੋਕ, ਵਿਦੇਸ਼ਾਂ ‘ਚ ਪੂਰੀ ਆਜ਼ਾਦੀ, ਕਰਵਾਇਆ ਜਾ ਰਿਹਾ ਬੇਗਾਨਗੀ ਦਾ ਅਹਿਸਾਸ ?
ਭਾਰਤੀ ਹਵਾਈ ਅੱਡਿਆਂ ‘ਤੇ ਸਿੱਖ ਕਰਮਚਾਰੀਆਂ ਦੇ ਡਿਉਟੀ ‘ਤੇ ਕਿਰਪਾਨ ਪਹਿਨਣ ‘ਤੇ ਰੋਕ, ਵਿਦੇਸ਼ਾਂ ‘ਚ ਪੂਰੀ ਆਜ਼ਾਦੀ, ਕਰਵਾਇਆ ਜਾ ਰਿਹਾ ਬੇਗਾਨਗੀ ਦਾ ਅਹਿਸਾਸ ?
ਵੋਟਾਂ ‘ਚ ਮੇਰੇ ਕਤਲ ਦੀ ਰਚੀ ਗਈ ਸਾਜਿਸ਼, ਪਾਰਟੀ ਦੇ ਲੋਕਾਂ ਦੇ ਨਾਲ-ਨਾਲ ਪ੍ਰਸ਼ਾਸਨ ਵੀ ਸੀ ਸ਼ਾਮਲ, ਅਨਿਲ ਵਿੱਜ ਨੇ ਲਾਏ ਵੱਡੇ ਇਲਜ਼ਾਮ

'ਹਰ ਪ੍ਰਾਈਵੇਟ ਪ੍ਰਾਪਰਟੀ ਨੂੰ ਸਰਕਾਰ ਨਹੀਂ ਲੈ ਸਕਦੀ', ਸੁਪਰੀਮ ਕੋਰਟ ਨੇ ਸੁਣਾਇਆ ਇਤਿਹਾਸਕ ਫੈਸਲਾ

ਜੇ 1 ਮਹੀਨੇ ਲਈ ਛੱਡ ਦੇਈਏ ਕਣਕ ਦਾ ਆਟਾ ਤਾਂ ਕੀ ਹੋਵੇਗਾ ? ਜਾਣੋ ਇਸ ਦਾ ਤੁਹਾਡੀ ਸਿਹਤ 'ਤੇ ਕਿੰਨਾ ਪਵੇਗਾ ਅਸਰ

Entertainment Breaking: ਵੈਂਟੀਲੇਟਰ ਸਪੋਰਟ 'ਤੇ ਮਸ਼ਹੂਰ ਲੋਕ ਗਾਇਕਾ, PM ਮੋਦੀ ਨੇ ਬੇਟੇ ਕੋਲੋਂ ਜਾਣਿਆ ਸਿਹਤ ਦਾ ਹਾਲ
ਵੈਂਟੀਲੇਟਰ ਸਪੋਰਟ 'ਤੇ ਮਸ਼ਹੂਰ ਲੋਕ ਗਾਇਕਾ, PM ਮੋਦੀ ਨੇ ਬੇਟੇ ਕੋਲੋਂ ਜਾਣਿਆ ਸਿਹਤ ਦਾ ਹਾਲ
Embed widget