Breaking News LIVE: ਪੰਜਾਬ ਕੋਰੋਨਾ ਦੀ ਦੂਜੀ ਲਹਿਰ ਨੂੰ ਠੱਲ੍ਹ, ਕੈਪਟਨ ਵੱਲੋਂ ਪਾਬੰਦੀਆਂ 'ਚ ਰਿਆਇਤ
Punjab Breaking News, 28 May 2021 LIVE Updates: ਪੰਜਾਬ ਵਿੱਚ ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆਉਣ ਦੇ ਮੱਦੇਨਜ਼ਰ, ਮਾਹਰਾਂ ਦੀ ਸਲਾਹ 'ਤੇ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪਾਬੰਦੀਆਂ ਨੂੰ 10 ਜੂਨ ਤੱਕ ਵਧਾ ਦਿੱਤਾ ਹੈ। ਹਾਲਾਂਕਿ, ਕੁਝ ਰਿਆਇਤਾਂ ਵੀ ਦਿੱਤੀਆਂ ਗਈਆਂ ਹਨ। ਨਿੱਜੀ ਗੱਡੀਆਂ ਤੋਂ ਸੀਮਤ ਗਿਣਤੀ ਯਾਤਰੀਆਂ ਨੂੰ ਹਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਹਸਪਤਾਲਾਂ 'ਚ ਚੋਣਵੇਂ ਸਰਜਰੀਆਂ ਅਤੇ ਓਪੀਡੀ ਦੀ ਵੀ ਆਗਿਆ ਦਿੱਤੀ ਗਈ ਹੈ। ਇਸ ਦੇ ਨਾਲ, ਆਕਸੀਜਨ ਦੀ ਗੈਰ-ਡਾਕਟਰੀ ਵਰਤੋਂ ਦੀ ਆਗਿਆ ਹੈ।
LIVE
Background
ਕੋਰੋਨਾ ਦਾ ਬੈਕ ਗੇਅਰ
28 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਨਵੇਂ ਮਰੀਜ਼ਾਂ ਦੇ ਤੰਦਰੁਸਤ ਹੋਣ ਵਾਲਿਆਂ ਦੀ ਗਿਣਤੀ ਵੀ ਜ਼ਿਆਦਾ ਰਹੀ ਹੈ। ਸਿਰਫ ਤਮਿਲਨਾਡੂ, ਮਣੀਪੁਰ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਲੱਦਾਖ ਅਤੇ ਮਿਜ਼ੋਰਮ ਵਿੱਚ ਠੀਕ ਹੋਣ ਵਾਲਿਆਂ ਦੀ ਗਿਣਤੀ ਨਵੇਂ ਮਰੀਜ਼ਾਂ ਤੋਂ ਘੱਟ ਰਹੀ ਹੈ। ਵੀਰਵਾਰ ਨੂੰ ਦੇਸ਼ ਵਿੱਚ 28,323 ਐਕਟਿਵ ਕੇਸ ਘੱਟ ਹੋਏ ਹਨ। ਹੁਣ 23,27,541 ਮਰੀਜ਼ ਜ਼ੇਰੇ-ਇਲਾਜ ਹਨ।
ਕੋਰੋਨਾ ਹਦਾਇਤਾਂ 30 ਜੂਨ ਤੱਕ ਵਧਾਈਆਂ
ਕੇਂਦਰ ਸਰਕਾਰ ਨੇ ਅੱਜ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ-19 ਸਬੰਧੀ ਮੌਜੂਦਾ ਦਿਸ਼ਾ ਨਿਰਦੇਸ਼ 30 ਜੂਨ ਤੱਕ ਜਾਰੀ ਰੱਖਣ ਦੀ ਹਦਾਇਤ ਕਰਦਿਆਂ ਕਿਹਾ ਕਿ ਜਿਨ੍ਹਾਂ ਜ਼ਿਲ੍ਹਿਆਂ ’ਚ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਹੈ, ਉੱਥੇ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਜਾਣ। ਇੱਕ ਨਵੇਂ ਹੁਕਮ ’ਚ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਕਿਹਾ ਕਿ ਸਖਤੀ ਵਰਤੇ ਜਾਣ ਕਾਰਨ ਦੱਖਣ ਤੇ ਪੂਰਬ-ਉੱਤਰ ਦੇ ਕੁਝ ਇਲਾਕਿਆਂ ਨੂੰ ਛੱਡ ਕੇ ਸਾਰੇ ਰਾਜਾਂ ਤੇ ਯੂਟੀਜ਼ ’ਚ ਨਵੇਂ ਤੇ ਇਲਾਜ ਅਧੀਨ ਮਾਮਲਿਆਂ ’ਚ ਕਮੀ ਆਈ ਹੈ।
ਦੇਸ਼ ਵਿੱਚ ਕੋਰੋਨਾ ਪੀੜਤ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਘੱਟ ਹੋ ਰਹੀ ਹੈ। ਬੀਤੇ 24 ਘੰਟਿਆਂ ਵਿੱਚ 1,79 535 ਮਰੀਜ਼ਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। 2,64,182 ਮਰੀਜ਼ ਠੀਕ ਹੋ ਗਈ ਹਨ, ਜਦਕਿ 3,556 ਲੋਕਾਂ ਦੀ ਮੌਤ ਹੋ ਗਈ ਹੈ। ਨਵੇਂ ਮਰੀਜ਼ਾਂ ਦਾ ਇਹ ਅੰਕੜਾ ਪਿਛਲੇ 54 ਦਿਨਾਂ ਵਿੱਚ ਸਭ ਤੋਂ ਘੱਟ ਰਿਹਾ ਹੈ। ਇਸ ਤੋਂ ਪਹਿਲਾਂ 13 ਅਪ੍ਰੈਲ ਨੂੰ 1,85,306 ਨਵੇਂ ਮਰੀਜ਼ ਮਿਲੇ ਸਨ।
India Corona Cases Today: ਦੇਸ਼ 'ਚ ਕੋਰੋਨਾ ਦਾ ਗ੍ਰਾਫ ਡਿੱਗਿਆ, ਜਾਣੋ ਕੀ ਕਹਿੰਦੇ ਤਾਜ਼ਾ ਅੰਕੜੇ

ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਮੁਲਕ ’ਚ ਕਰੋਨਾ ਦੀ ਦੂਜੀ ਲਹਿਰ ਨੂੰ ਮੋੜਾ ਪੈਣ ਦੇ ਸੰਕੇਤ ਮਿਲੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 20 ਦਿਨਾਂ ’ਚ ਕਰੋਨਾ ਦੇ ਨਵੇਂ ਕੇਸਾਂ ’ਚ ਲਗਾਤਾਰ ਗਿਰਾਵਟ ਦਰਜ ਹੋਈ ਹੈ।
ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੇ ਅੰਕੜੇ
ਬੀਤੇ 24 ਘੰਟਿਆਂ ਦੌਰਾਨ ਕੁੱਲ ਨਵੇਂ ਕੇਸ- 1.79 ਲੱਖ
ਬੀਤੇ 24 ਘੰਟਿਆਂ ਦੌਰਾਨ ਤੰਦਰੁਸਤ ਹੋਏ ਮਰੀਜ਼- 2.64 ਲੱਖ
ਬੀਤੇ 24 ਘੰਟਿਆਂ ਦੌਰਾਨ ਮੌਤਾਂ- 3,556
ਹੁਣ ਤੱਕ ਦਰਜ ਕੁੱਲ ਕੋਰੋਨਾ ਪੀੜਤ- 2.75 ਕਰੋੜ
ਹੁਣ ਤੱਕ ਦਰਜ ਕੁੱਲ ਕੋਰੋਨਾ ਤੋਂ ਠੀਕ ਹੋਏ ਮਰੀਜ਼- 2.48 ਕਰੋੜ
ਹੁਣ ਤੱਕ ਕੋਰੋਨਾ ਕਾਰਨ ਦਰਜ ਕੁੱਲ ਮੌਤਾਂ- 3.18 ਲੱਖ
ਜ਼ੇਰੇ ਇਲਾਜ ਕੁੱਲ ਮਰੀਜ਼ਾਂ ਦੀ ਗਿਣਤੀ- 23.27 ਲੱਖ
ਪੰਜਾਬ ਵਿੱਚ ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆਉਣ ਦੇ ਮੱਦੇਨਜ਼ਰ, ਮਾਹਰਾਂ ਦੀ ਸਲਾਹ 'ਤੇ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪਾਬੰਦੀਆਂ ਨੂੰ 10 ਜੂਨ ਤੱਕ ਵਧਾ ਦਿੱਤਾ ਹੈ। ਹਾਲਾਂਕਿ, ਕੁਝ ਰਿਆਇਤਾਂ ਵੀ ਦਿੱਤੀਆਂ ਗਈਆਂ ਹਨ। ਨਿੱਜੀ ਗੱਡੀਆਂ ਤੋਂ ਸੀਮਤ ਗਿਣਤੀ ਯਾਤਰੀਆਂ ਨੂੰ ਹਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਹਸਪਤਾਲਾਂ 'ਚ ਚੋਣਵੇਂ ਸਰਜਰੀਆਂ ਅਤੇ ਓਪੀਡੀ ਦੀ ਵੀ ਆਗਿਆ ਦਿੱਤੀ ਗਈ ਹੈ। ਇਸ ਦੇ ਨਾਲ, ਆਕਸੀਜਨ ਦੀ ਗੈਰ-ਡਾਕਟਰੀ ਵਰਤੋਂ ਦੀ ਆਗਿਆ ਹੈ।
Punjab on Coronavirus: ਪੰਜਾਬ 'ਚ 10 ਜੂਨ ਤੱਕ ਵਧੀਆਂ ਪਾਬੰਦੀਆਂ, ਪਰ ਇਨ੍ਹਾਂ ਚੀਜ਼ਾਂ 'ਤੇ ਮਿਲੀ ਰਾਹਤ

ਪੰਜਾਬ ਵਿੱਚ ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆਉਣ ਦੇ ਮੱਦੇਨਜ਼ਰ, ਮਾਹਰਾਂ ਦੀ ਸਲਾਹ 'ਤੇ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪਾਬੰਦੀਆਂ ਨੂੰ 10 ਜੂਨ ਤੱਕ ਵਧਾ ਦਿੱਤਾ ਹੈ। ਹਾਲਾਂਕਿ, ਕੁਝ ਰਿਆਇਤਾਂ ਵੀ ਦਿੱਤੀਆਂ ਗਈਆਂ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
