ਪੜਚੋਲ ਕਰੋ
Advertisement
ਆਮ ਆਦਮੀ ਪਾਰਟੀ ਦੇ ਦਰਜਨਾਂ ਕਾਰਕਨਾਂ ਤੇ ਲੀਡਰਾਂ ਖਿਲਾਫ ਮਾਮਲਾ ਦਰਜ
'ਆਪ' ਲੀਡਰ ਨੇ ਇਹ ਧਰਨਾ ਬਗੈਰ ਕਿਸੇ ਦੀ ਇਜਾਜ਼ਤ ਦੇ ਲਾਇਆ ਸੀ। ਇਸ ਕਰਕੇ ਥਾਣਾ ਅਰਨੀਵਾਲਾ ਪੁਲਿਸ ਨੇ ਪਾਰਟੀ ਦੇ 16 ਪਛਾਤੇ ਤੇ 50 ਅਣਪਛਾਤੇ ਲੋਕਾਂ ਖਿਲਾਫ ਆਫ਼ਤ ਐਕਟ ਤਹਿਤ ਕੇਸ ਦਰਜ ਕੀਤੇ ਹਨ।
ਫਾਜ਼ਿਲਕਾ: ਪੰਜਾਬ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਦਰਜਨਾਂ ਲੀਡਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਨੇ ਜ਼ਿਲ੍ਹੇ ਦੇ ਅਰਨੀਵਾਲਾ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਮਹਿੰਦਰ ਸਿੰਘ ਕਚੂਰਾ ਦੀ ਅਗਵਾਈ ਹੇਠ ਬਿਜਲੀ ਬੋਰਡ ਬਾਹਰ ਧਰਨਾ ਲਾਇਆ ਸੀ। ਮਹਿੰਦਰ ਸਿੰਘ ਕਚੂਰਾ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਜਲਾਲਾਬਾਦ ਤੋਂ ਚੋਣ ਲੜ ਚੁੱਕੇ ਹਨ।
ਉਨ੍ਹਾਂ ਨੇ ਬਗੈਰ ਮਨਜ਼ੂਰੀ ਤੋਂ ਬਿਜਲੀ ਬੋਰਡ ਦਫ਼ਤਰ ਬਾਹਰ ਬਿਜਲੀ ਦਰਾਂ ਵਿੱਚ ਵਾਧੇ ਤੇ ਘਰਾਂ ਵਿੱਚੋਂ ਮੀਟਰ ਬਾਹਰ ਕੱਢਣ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਸੀ।
ਮਿਲੀ ਜਾਣਕਾਰੀ ਮੁਤਾਬਕ 'ਆਪ' ਲੀਡਰ ਨੇ ਇਹ ਧਰਨਾ ਬਗੈਰ ਕਿਸੇ ਦੀ ਇਜਾਜ਼ਤ ਦੇ ਲਾਇਆ ਸੀ। ਇਸ ਕਰਕੇ ਥਾਣਾ ਅਰਨੀਵਾਲਾ ਪੁਲਿਸ ਨੇ ਪਾਰਟੀ ਦੇ 16 ਪਛਾਤੇ ਤੇ 50 ਅਣਪਛਾਤੇ ਲੋਕਾਂ ਖਿਲਾਫ ਆਫ਼ਤ ਐਕਟ ਤਹਿਤ ਕੇਸ ਦਰਜ ਕੀਤੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਸਿੱਖਿਆ
ਪੰਜਾਬ
ਪੰਜਾਬ
Advertisement