ਪੜਚੋਲ ਕਰੋ
Advertisement
ਕਿਸਾਨਾਂ 'ਤੇ ਪਈ ਮਾਰ, ਸਹਿਕਾਰੀ ਬੈਂਕ 'ਚ ਪੁਰਾਣੀ ਕਰੰਸੀ ਬੰਦ
ਜਲੰਧਰ: ਨੋਟਬੰਦੀ ਕਾਰਨ ਸਭ ਦੀਆਂ ਨਜ਼ਰਾਂ ਬੈਂਕਾਂ ਵੱਲ ਹਨ ਪਰ ਜੇਕਰ ਬੈਂਕ ਹੀ ਨੋਟ ਬਦਲਣ ਤੋਂ ਇਨਕਾਰ ਕਰ ਦੇਣ ਤਾਂ ਗਾਹਕਾਂ ਖ਼ਾਸ ਤੌਰ ਉੱਤੇ ਕਿਸਾਨਾਂ ਦਾ ਕੀ ਹਾਲ ਹੋਵੇਗਾ, ਇਸ ਦਾ ਅੰਦਾਜ਼ਾ ਤੁਸੀਂ ਆਪ ਲਾ ਸਕਦੇ ਹੋ। ਰਿਜ਼ਰਵ ਬੈਂਕ ਨੇ 14 ਨਵੰਬਰ ਨੂੰ ਦੇਸ਼ ਭਰ ਦੇ ਸਹਿਕਾਰੀ ਬੈਂਕਾਂ (ਜ਼ਿਲ੍ਹਾ ਸੈਂਟਰਲ ਕੋਆਪ੍ਰੇਟਿਵ ਬੈਂਕ) ਨੂੰ ਆਦੇਸ਼ ਜਾਰੀ ਕਰਕੇ ਪੰਜ ਸੌ ਤੇ ਇੱਕ ਹਜ਼ਾਰ ਦੇ ਪੁਰਾਣੇ ਨੋਟਾਂ ਦਾ ਲੈਣ-ਦੇਣ ਬੰਦ ਕਰਨ ਦਾ ਹੁਕਮ ਦੇ ਦਿੱਤਾ। ਸੋਮਵਾਰ ਨੂੰ ਛੁੱਟੀ ਤੋਂ ਬਾਅਦ ਬੈਂਕ ਕਰਮਚਾਰੀਆਂ ਨੂੰ ਸਰਕਾਰੀ ਆਦੇਸ਼ ਦਾ ਅੱਜ ਸਵੇਰੇ ਉਸ ਸਮੇਂ ਪਤਾ ਲੱਗਾ ਜਦੋਂ ਉਹ ਡਿਊਟੀ ਉੱਤੇ ਪਹੁੰਚੇ। ਨੋਟਿਸ ਵਿੱਚ ਨੋਟ ਬੰਦ ਕਰਨ ਦਾ ਕੋਈ ਵੀ ਕਾਰਨ ਨਹੀਂ ਲਿਖਿਆ ਗਿਆ।
ਇਸ ਆਦੇਸ਼ ਤੋਂ ਬਾਅਦ ਸਹਿਕਾਰੀ ਬੈਂਕਾਂ ਨੇ ਤੁਰੰਤ ਪੁਰਾਣੀ ਕਰੰਸੀ ਦਾ ਲੈਣ-ਦੇਣ ਬੰਦ ਕਰ ਦਿੱਤਾ। ਰਿਜ਼ਰਵ ਬੈਂਕ ਦੇ ਇਸ ਆਦੇਸ਼ ਦਾ ਸਭ ਤੋਂ ਵੱਧ ਅਸਰ ਕਿਸਾਨਾਂ ਉੱਤੇ ਪਾਵੇਗਾ, ਕਿਉਂਕਿ ਕਿਸਾਨ ਇਨ੍ਹਾਂ ਬੈਂਕਾਂ ਨਾਲ ਹੀ ਜ਼ਿਆਦਾ ਲੈਣ-ਦੇਣ ਕਰਦੇ ਹਨ। ਪੰਜਾਬ ਵਿੱਚ ਸਹਿਕਾਰੀ ਬੈਂਕਾਂ ਦੀਆਂ ਕਰੀਬ 800 ਬ੍ਰਾਂਚਾ ਹਨ ਤੇ ਇਨ੍ਹਾਂ ਵਿੱਚੋਂ 80 ਫ਼ੀਸਦੀ ਪਿੰਡਾਂ ਵਿੱਚ ਹਨ। ਪੰਜਾਬ ਸਹਿਕਾਰਤਾ ਬੈਂਕ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਗੁਰਨੇਕ ਸਿੰਘ ਢਿੱਲੋਂ ਨੇ ਦੱਸਿਆ ਕਿ ਰਿਜ਼ਰਵ ਬੈਂਕ ਦੇ ਇਸ ਆਦੇਸ਼ ਤੋਂ ਬਾਅਦ ਜਿੱਥੇ ਕਿਸਾਨ ਪ੍ਰੇਸ਼ਾਨ ਹਨ, ਉੱਥੇ ਹੀ ਬੈਂਕ ਕਰਮਚਾਰੀਆਂ ਨੂੰ ਵੀ ਇਸ ਨਾਲ ਸਭ ਤੋਂ ਵੱਧ ਦਿੱਕਤ ਹੈ।
ਉਨ੍ਹਾਂ ਦੱਸਿਆ ਕਿ ਇਸ ਸਮੇਂ ਕਿਸਾਨਾਂ ਤੋਂ ਕਰਜ਼ੇ ਦੀ ਰਿਕਵਰੀ ਦਾ ਸੀਜ਼ਨ ਚੱਲ ਰਿਹਾ ਸੀ, ਅਜਿਹੇ ਵਿੱਚ ਅਰਬਾਂ ਰੁਪਏ ਦੀ ਰਿਕਵਰੀ ਕਿਸ ਤਰੀਕੇ ਨਾਲ ਹੋਵੇਗੀ, ਇਸ ਦਾ ਉਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਕਿਉਂਕਿ ਨੋਟਿਸ ਵਿੱਚ ਕੁਝ ਵੀ ਨਹੀਂ ਲਿਖਿਆ ਗਿਆ। ਬੈਂਕਾਂ ਨੇ ਇਸ ਆਦੇਸ਼ ਤੋਂ ਬਾਅਦ ਕਿਸਾਨਾਂ ਕਣਕ ਦੀ ਬਿਜਾਈ ਲਈ ਕਰਜ਼ਾ ਦੇਣਾ ਤੇ ਰਿਕਵਰੀ ਕਰਨੀ ਬੰਦ ਕਰ ਦਿੱਤੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਦੇਸ਼
ਕਾਰੋਬਾਰ
ਲਾਈਫਸਟਾਈਲ
Advertisement