ਪੜਚੋਲ ਕਰੋ

ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀ ਬੋਲੀ ਬਾਰੇ ਜਲਦ ਕਰਨਗੇ ਵੱਡਾ ਐਲਾਨ: ਮੀਤ ਹੇਅਰ

Punjab News: ਪੰਜਾਬ ਦੇ ਭਾਸ਼ਾਵਾਂ ਤੇ ਉਚੇਰੀ ਸਿੱਖਿਆ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਨਵੀਂ ਪੀੜ੍ਹੀ ਦੇ ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਤੋਂ ਦੂਰ ਜਾਣ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਮੂਹ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਘਰਾਂ ਅੰਦਰ ਆਪਣੇ ਬੱਚਿਆਂ ਨਾਲ ਗੱਲਬਾਤ ਮਾਂ ਬੋਲੀ ਪੰਜਾਬੀ ਵਿੱਚ ਹੀ ਕਰਨ ਨੂੰ ਤਰਜੀਹ ਦੇਣ।

ਅੱਜ ਇੱਥੇ ਭਾਸ਼ਾ ਭਵਨ ਵਿਖੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ਪੰਜਾਬੀ ਮਾਹ-2022 ਦੀ ਸ਼ੁਰੂਆਤ ਕਰਦਿਆਂ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਸਰਕਾਰ ਵੱਲੋਂ ਪੰਜਾਬੀ ਮਾਂ ਬੋਲੀ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਜਲਦ ਹੀ ਮਾਂ ਬੋਲੀ ਪੰਜਾਬੀ ਦੀ ਪ੍ਰਫੁਲਤਾ ਬਾਰੇ ਵੱਡਾ ਐਲਾਨ ਕਰਨਗੇ। ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਪ੍ਰਮੁੱਖ ਸਕੱਤਰ ਜਸਪ੍ਰੀਤ ਕੌਰ ਤਲਵਾੜ ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

ਭਾਸ਼ਾ ਮੰਤਰੀ ਨੇ ਪੰਜਾਬੀ ਮਾਂ ਬੋਲੀ ਦੇ ਅਮੀਰ ਵਿਰਸੇ, ਮੁਹਾਵਰੇ, ਅਖਾਣਾਂ ਤੇ ਬੁਝਾਰਤਾਂ ਦਾ ਜਿਕਰ ਕਰਦਿਆਂ ਕਿਹਾ ਕਿ ਅੱਜ ਦੀ ਨਵੀਂ ਪੀੜ੍ਹੀ ਅਮੀਰ ਸ਼ਬਦ ਭੰਡਾਰ ਨਾਲੋਂ ਟੁੱਟ ਰਹੀ ਹੈ ਜਦਕਿ ਪਹਿਲਾਂ ਅਸੀਂ ਆਪਣੇ ਬਜੁਰਗਾਂ ਜਰੀਏ ਇਸ ਨਾਲ ਬਾਵਾਸਤਾ ਹੁੰਦੇ ਰਹਿੰਦੇ ਸੀ। ਉਨ੍ਹਾਂ ਕਿਹਾ ਕਿ ਤਰੱਕੀ ਲਈ ਦੂਜੀਆਂ ਭਾਸ਼ਾਵਾਂ ਜਰੂਰ ਸਿੱਖਣੀਆਂ ਚਾਹੀਦੀਆਂ ਹਨ, ਪਰ ਜਿਸ ਮਾਂ ਭਾਸ਼ਾ ‘ਚ ਅਸੀਂ ਸੁਪਨੇ ਲੈਂਦੇ ਹਾਂ ਉਸਨੂੰ ਵੀ ਨਹੀਂ ਵਿਸਾਰਨਾ ਚਾਹੀਦਾ। ਇਸ ਤੋਂ ਬਿਨ੍ਹਾਂ ਮਾਂਪਿਆਂ ਤੇ ਅਧਿਆਪਕਾਂ ਨੂੰ ਸਾਂਝੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਪੰਜਾਬੀ ਭਾਸ਼ਾ ਦੇ ਅਮੀਰ ਸਾਹਿਤਕ ਭੰਡਾਰ ਦੀਆਂ ਮਿਸਾਲਾਂ ਵੀ ਦਿੱਤੀਆਂ।

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬੀ ਮਾਹ ਦੀ ਸ਼ੁਰੂਆਤ ਅਤੇ ਸਰਵੋਤਮ ਸਾਹਿਤਕ ਪੁਸਤਕਾਂ ਦੇ ਪੁਰਸਕਾਰ ਜੇਤੂ ਸਾਹਿਤਕਾਰਾਂ ਸਮੇਤ ਸਮੁੱਚੇ ਪੰਜਾਬੀਆਂ ਨੂੰ ਵਧਾਈ ਦਿੰਦਿਆਂ ਮੀਤ ਹੇਅਰ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਭਾਸ਼ਾ ਵਿਭਾਗ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਾਰਾ ਮਹੀਨਾ ਸਾਡੇ ਸੱਭਿਆਚਾਰ ਤੇ ਮਾਂ ਬੋਲੀ ਨੂੰ ਅਮੀਰ ਕਰਨ ਵਾਲੇ ਨਾਟਕਕਾਰਾਂ, ਕਵੀਆਂ ਤੇ ਸਾਹਿਤਕਾਰਾਂ ਨੂੰ ਸਮਰਪਿਤ ਕਰਕੇ ਮਨਾਇਆ ਜਾਵੇਗਾ, ਇਸ ਨਾਲ ਪੰਜਾਬ ਦੇ ਲੋਕ ਅਤੇ ਬੱਚੇ ਇਨ੍ਹਾਂ ਤੋਂ ਜਾਣੂ ਹੋਣਗੇ ਤੇ ਸੱਭਿਆਚਾਰ ਦੇ ਨੇੜੇ ਲੱਗਣਗੇ।

ਮੀਤ ਹੇਅਰ ਨੇ ਐਲਾਨ ਕੀਤਾ ਕਿ ਬਰਨਾਲਾ ਸਮੇਤ ਪੰਜਾਬ ਦੇ ਹੋਰਨਾਂ ਸ਼ਹਿਰਾਂ ਵਿੱਚ ਸਾਹਿਤਕਾਰਾਂ ਨੂੰ ਸਹੂਲਤਾਂ ਦੇਣ ਲਈ ਵਿਸੇਸ਼ ਇਮਾਰਤਾਂ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬੀ ਦੀ ਪ੍ਰਫੁਲਤਾ ਲਈ ਮਾਨ ਸਰਕਾਰ ਨੇ ਸੀ ਤੇ ਡੀ ਵਰਗ ਦੇ ਸਰਕਾਰੀ ਮੁਲਾਜਮਾਂ ਦੀ ਭਰਤੀ ਲਈ ਪੰਜਾਬੀ ਦਾ ਵਿਸ਼ੇਸ਼ ਇਮਤਿਹਾਨ ਪਾਸ ਕਰਨਾ ਲਾਜਮੀ ਬਣਾਇਆ ਹੈ।

ਪੰਜਾਬੀ ਮਾਹ ਦੀ ਸ਼ੁਰੂਆਤ ਮੌਕੇ ਅਠਾਰਾਂ ਵੱਖ-ਵੱਖ ਵੰਨਗੀਆਂ ਦੇ ਲਿਖਾਰੀਆਂ ਨੂੰ ਸਰਵੋਤਮ ਪੁਸਤਕ ਪੁਰਸਕਾਰ ਪ੍ਰਦਾਨ ਕੀਤੇ ਗਏ। ਸਮਾਗਮ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਰਤਨ ਪ੍ਰੋ. ਗੁਲਜਾਰ ਸਿੰਘ ਸੰਧੂ ਨੇ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਸਰਬਜੀਤ ਸਿੰਘ ਨੇ ਕੁੰਜੀਵਤ ਭਾਸ਼ਣ ਦਿੱਤਾ।ਪ੍ਰਮੁੱਖ ਸਕੱਤਰ, ਉਚੇਰੀ ਸਿੱਖਿਆ ਤੇ ਭਾਸ਼ਾ ਜਸਪ੍ਰੀਤ ਕੌਰ ਤਲਵਾੜ ਨੇ ਆਏ ਮਹਿਮਾਨਾਂ ਨੂੰ ਜੀ-ਆਇਆਂ ਕਿਹਾ ਅਤੇ ਭਾਸ਼ਾ ਵਿਭਾਗ ਦੀ ਸੰਯੁਕਤ ਨਿਰਦੇਸ਼ਕਾ ਡਾ. ਵੀਰਪਾਲ ਕੌਰ ਨੇ ਵਿਭਾਗ ਦੀਆਂ ਪੰਜਾਬੀ ਮਾਂ-ਬੋਲੀ ਨੂੰ ਪ੍ਰਫੁੱਲਤ ਕਰਨ ਸਬੰਧੀ ਯੋਜਨਾਵਾਂ ਅਤੇ ਸਰਗਰਮੀਆਂ ਬਾਰੇ ਚਾਨਣਾ ਪਾਇਆ।

ਮੀਤ ਹੇਅਰ ਨੇ ਭਾਸ਼ਾ ਵਿਭਾਗ ਦੇ ਸੰਪਾਦਨ ਭਾਗ ਦੁਆਰਾ ਤਿਆਰ ਕੀਤੀਆਂ ਪੁਸਤਕਾਂ ‘ਮਾਲਵੇ ਦਾ ਕਿੱਸਾ-ਸਾਹਿਤ’ ਅਤੇ ‘ਪੰਜਾਬ ਦੀਆਂ ਲੋਕ ਕਹਾਣੀਆਂ’ ਵੀ ਲੋਕ ਅਰਪਣ ਕੀਤੀਆਂ।ਇਸ ਸਮਾਗਮ ਦੌਰਾਨ ਉਸ ਵੇਲੇ ਮਾਹੌਲ ਬਹੁਤ ਭਾਵੁਕ ਹੋ ਗਿਆ, ਜਿਸ ਸਮੇਂ ਗੁਰਮੀਤ ਸਿੰਘ ਮੀਤ ਹੇਅਰ ਮੰਚ ਤੋਂ ਉਤਰ ਕੇ ਲੇਖਕਾਂ ਦਾ ਆਸ਼ੀਰਵਾਦ ਲੈਣ ਲਈ ਪੰਡਾਲ ਵਿਚ ਜਾ ਪੁੱਜੇ। ਹਾਜ਼ਰ ਸਮੂਹ ਲੇਖਕਾਂ ਵੱਲੋਂ ਨਾਮਵਰ ਲੇਖਕ ਓਮ ਪ੍ਰਕਾਸ਼ ਗਾਸੋ ਨੇ ਮੀਤ ਹੇਅਰ ਨੂੰ ਮੰਚ ‘ਤੇ ਆ ਕੇ ਅਸੀਸਾਂ ਤੇ ਸ਼ੁਭ ਕਾਮਨਾਵਾਂ ਦਿੱਤੀਆਂ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਖੰਨਾ 'ਚ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ, ਨਿਸ਼ਾਨੇ 'ਤੇ ਸਾਬਕਾ CM ਬੇਅੰਤ ਸਿੰਘ ਦਾ ਪਰਿਵਾਰ, 31 ਅਗਸਤ ਨੂੰ ਸਾਬਕਾ CM ਦੀ ਬਰਸੀ

Punjab Cabinet Meeting: ਪੰਜਾਬ ਕੈਬਨਿਟ 'ਚ ਪੰਚਾਇਤਾਂ ਚੋਣਾਂ, ਨਵੀਆਂ ਨੌਕਰੀਆਂ ਸਮੇਤ ਇਨ੍ਹਾਂ ਫ਼ੈਸਲਿਆਂ 'ਤੇ ਲੱਗੀ ਮੋਹਰ, ਪੜ੍ਹੋ ਕੀ ਹੋਏ ਫ਼ੈਸਲੇ

ਸਰਕਾਰ ਦਾ ਨਵਾਂ ਨਿਯਮ! ਤੁਹਾਡੀਆਂ ਕਾਲਾਂ ਅਤੇ ਮੈਸੇਜ ਹੋਣਗੇ ਰਿਕਾਰਡ? ਜਾਣੋ ਇਸ ਬਾਰੇ ਪੂਰੀ ਸੱਚਾਈ

Farmer Protest: ਜੰਮੂ-ਕਟੜਾ ਐਕਸਪ੍ਰੈਸਵੇਅ ਲਈ ਕਿਸਾਨਾਂ ਦੀ ਜ਼ਮੀਨ ਐਕੁਆਇਰ, ਪੁਲਿਸ ਤੇ ਕਿਸਾਨਾਂ ਵਿਚਾਲੇ ਜ਼ਬਰਦਸਤ ਝੜਪ, PM ਮੋਦੀ ਵੱਲੋਂ ਕੰਮ 'ਚ ਤੇਜ਼ੀ ਲਿਆਉਣ ਦੇ ਆਦੇਸ਼

ABP Premium

ਵੀਡੀਓਜ਼

Ludhiana Sindhi Bakery ਦੇ ਮਾਲਕ ਦੇ ਗੋਲੀ ਮਾਰਨ ਵਾਲੇ ਮੁਲਜ਼ਮ ਕਾਬੂ, ਪੁਲਿਸ ਮੁਕਾਬਲੇ 'ਚ ਇੱਕ ਜ਼ਖ਼ਮੀPunjab Cabinet Meeting | ਪੰਜਾਬ ਕੈਬਨਿਟ ਨੇ ਦਿਤੇ ਪੰਜਾਬੀਆਂ ਨੂੰ ਤੋਹਫ਼ੇ - ਮੀਟਿੰਗ 'ਚ ਲਏ ਅਹਿਮ ਫ਼ੈਸਲੇPunjab Cabinet Meeting | ਪੰਜਾਬ ਕੈਬਨਿਟ ਵਲੋਂ ਪੰਚਾਇਤੀ ਰਾਜ ਐਕਟ 1994 'ਚ ਸੋਧ ਨੂੰ ਮਨਜ਼ੂਰੀPunjab Cabinet meeting | ਪੰਜਾਬ ਕੈਬਨਿਟ ਨੇ ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਨੂੰ ਦਿੱਤੀ ਸ਼ਰਧਾਂਜਲੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਖੰਨਾ 'ਚ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ, ਨਿਸ਼ਾਨੇ 'ਤੇ ਸਾਬਕਾ CM ਬੇਅੰਤ ਸਿੰਘ ਦਾ ਪਰਿਵਾਰ, 31 ਅਗਸਤ ਨੂੰ ਸਾਬਕਾ CM ਦੀ ਬਰਸੀ
Punjab News: ਖੰਨਾ 'ਚ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ, ਨਿਸ਼ਾਨੇ 'ਤੇ ਸਾਬਕਾ CM ਬੇਅੰਤ ਸਿੰਘ ਦਾ ਪਰਿਵਾਰ, 31 ਅਗਸਤ ਨੂੰ ਸਾਬਕਾ CM ਦੀ ਬਰਸੀ
Punjab Cabinet Meeting: ਪੰਜਾਬ ਕੈਬਨਿਟ 'ਚ ਪੰਚਾਇਤਾਂ ਚੋਣਾਂ, ਨਵੀਆਂ ਨੌਕਰੀਆਂ ਸਮੇਤ ਇਨ੍ਹਾਂ ਫ਼ੈਸਲਿਆਂ 'ਤੇ ਲੱਗੀ ਮੋਹਰ, ਪੜ੍ਹੋ ਕੀ ਹੋਏ ਫ਼ੈਸਲੇ
Punjab Cabinet Meeting: ਪੰਜਾਬ ਕੈਬਨਿਟ 'ਚ ਪੰਚਾਇਤਾਂ ਚੋਣਾਂ, ਨਵੀਆਂ ਨੌਕਰੀਆਂ ਸਮੇਤ ਇਨ੍ਹਾਂ ਫ਼ੈਸਲਿਆਂ 'ਤੇ ਲੱਗੀ ਮੋਹਰ, ਪੜ੍ਹੋ ਕੀ ਹੋਏ ਫ਼ੈਸਲੇ
ਸਰਕਾਰ ਦਾ ਨਵਾਂ ਨਿਯਮ! ਤੁਹਾਡੀਆਂ ਕਾਲਾਂ ਅਤੇ ਮੈਸੇਜ ਹੋਣਗੇ ਰਿਕਾਰਡ? ਜਾਣੋ ਇਸ ਬਾਰੇ ਪੂਰੀ ਸੱਚਾਈ
ਸਰਕਾਰ ਦਾ ਨਵਾਂ ਨਿਯਮ! ਤੁਹਾਡੀਆਂ ਕਾਲਾਂ ਅਤੇ ਮੈਸੇਜ ਹੋਣਗੇ ਰਿਕਾਰਡ? ਜਾਣੋ ਇਸ ਬਾਰੇ ਪੂਰੀ ਸੱਚਾਈ
Farmer Protest: ਜੰਮੂ-ਕਟੜਾ ਐਕਸਪ੍ਰੈਸਵੇਅ ਲਈ ਕਿਸਾਨਾਂ ਦੀ ਜ਼ਮੀਨ ਐਕੁਆਇਰ, ਪੁਲਿਸ ਤੇ ਕਿਸਾਨਾਂ ਵਿਚਾਲੇ ਜ਼ਬਰਦਸਤ ਝੜਪ, PM ਮੋਦੀ ਵੱਲੋਂ ਕੰਮ 'ਚ ਤੇਜ਼ੀ ਲਿਆਉਣ ਦੇ ਆਦੇਸ਼
Farmer Protest: ਜੰਮੂ-ਕਟੜਾ ਐਕਸਪ੍ਰੈਸਵੇਅ ਲਈ ਕਿਸਾਨਾਂ ਦੀ ਜ਼ਮੀਨ ਐਕੁਆਇਰ, ਪੁਲਿਸ ਤੇ ਕਿਸਾਨਾਂ ਵਿਚਾਲੇ ਜ਼ਬਰਦਸਤ ਝੜਪ, PM ਮੋਦੀ ਵੱਲੋਂ ਕੰਮ 'ਚ ਤੇਜ਼ੀ ਲਿਆਉਣ ਦੇ ਆਦੇਸ਼
Ludhiana News: ਪੁਲਿਸ ਦਾ ਐਕਸ਼ਨ! ਸਿੰਧੀ ਬੇਕਰਜ਼ 'ਤੇ ਫਾਇਰਿੰਗ ਕਰਨ ਵਾਲੇ ਬਦਮਾਸਾਂ ਦਾ ਐਨਕਾਉਂਟਰ

Cabinet Meeting: ਸੀਐਮ ਮਾਨ ਦੀ ਅਗਵਾਈ ਹੇਠ ਕੈਬਨਿਟ ਮੀਟਿੰਗ ਸ਼ੁਰੂ, ਇਨ੍ਹਾਂ ਅਹਿਮ ਫੈਸਲਿਆਂ 'ਤੇ ਲੱਗੇਗੀ ਮੋਹਰ 

Jalandhar News: ਪੰਜਾਬ 'ਚ ਬਾਹਰਲੇ ਬੰਦਿਆਂ 'ਤੇ ਜ਼ਮੀਨ ਖਰੀਦਣ ਤੇ ਵੋਟ ਬਣਾਉਣ ’ਤੇ ਲੱਗੇ ਬੈਨ, ਖਹਿਰਾ ਨੇ ਲਿਖਿਆ ਸਪੀਕਰ ਨੂੰ ਲੈਟਰ

Report on Student suicide: ਕਿਸਾਨਾਂ ਨਾਲੋਂ ਵੱਧ ਬੱਚੇ ਕਿਉਂ ਕਰ ਰਹੇ ਖੁਦਕੁਸ਼ੀ? ਅੰਕੜਿਆਂ ਨੇ ਕੀਤਾ ਹੈਰਾਨ

Embed widget