Ludhiana Sindhi Bakery ਦੇ ਮਾਲਕ ਦੇ ਗੋਲੀ ਮਾਰਨ ਵਾਲੇ ਮੁਲਜ਼ਮ ਕਾਬੂ, ਪੁਲਿਸ ਮੁਕਾਬਲੇ 'ਚ ਇੱਕ ਜ਼ਖ਼ਮੀ
Ludhiana Sindhi Bakery ਦੇ ਮਾਲਕ ਦੇ ਗੋਲੀ ਮਾਰਨ ਵਾਲੇ ਮੁਲਜ਼ਮ ਕਾਬੂ, ਪੁਲਿਸ ਮੁਕਾਬਲੇ 'ਚ ਇੱਕ ਜ਼ਖ਼ਮੀ
ਲੁਧਿਆਣਾ ਸਿੰਧੀ ਬੇਕਰੀ ਦੇ ਮਾਲਕ ਨੂੰ ਗੋਲੀ ਮਾਰਨ ਵਾਲੇ ਦੋ ਮੁਲਜ਼ਮ ਕਾਬੂ
ਪੁਲਿਸ ਮੁਕਾਬਲੇ 'ਚ ਇੱਕ ਜ਼ਖ਼ਮੀ
ਮੋਗਾ ਦੀ ਦਿੱਲੀ ਕਲੋਨੀ 'ਚ ਹੋਇਆ ਪੁਲਿਸ ਤੇ ਮੁਲਜ਼ਮਾਂ ਵਿਚਾਲੇ ਮੁਕਾਬਲੇ
ਮੋਗਾ ਦੇ ਰਹਿਣ ਵਾਲੇ ਹਨ ਮੁਲਜ਼ਮ
ਮੁਲਜ਼ਮਾਂ 'ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ਼
ਮੋਗਾ ਪੁਲਿਸ ਨੇ ਲੁਧਿਆਣਾ ਦੀ ਮਸ਼ਹੂਰ ਸਿੰਧੀ ਬੇਕਰੀ ਦੇ ਮਾਲਕ ਨੂੰ ਗੋਲੀ ਮਾਰਨ ਵਾਲੇ ਦੋ ਮੁਲਜ਼ਮ ਕਾਬੂ ਕਰ ਲਏ ਹਨ |
ਗਿਰਫਤਾਰੀ ਤੋਂ ਪਹਿਲਾਂ ਮੁਲਜ਼ਮਾਂ ਤੇ ਪੁਲਿਸ ਵਿਚਕਾਰ ਮੁਕਾਬਲਾ ਵੀ ਹੋਇਆ
ਇਹ ਮੁਕਾਬਲਾ ਮੋਗਾ ਦੀ ਦਿੱਲੀ ਕਲੋਨੀ 'ਚ ਹੋਇਆ
ਜਿਸ ਦੌਰਾਨ ਇੱਕ ਮੁਲਜ਼ਮ ਗੋਲੀ ਲੱਗਣ ਕਾਰਨ ਤੇ ਦੂਜਾ ਡਿੱਗਣ ਕਾਰਨ ਜਖਮੀ ਹੋ ਗਏ
ਜੋ ਕਿ ਜ਼ੇਰੇ ਇਲਾਜ਼ ਹਨ |ਪੁਲਿਸ ਨੇ ਮਹਿਜ਼ 12 ਘੰਟਿਆਂ ਚ ਮੁਲਜ਼ਮ ਗਿਰਫ਼ਤਾਰ ਕਰ ਲਏ ਹਨ |
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਅੰਕੁਰ ਗੁਪਤਾ ਨੇ ਜਾਣਕਾਰੀ ਦਿਤਿਤ ਹੈ ਤੇ ਦੱਸਿਆ ਹੈ ਕਿ
ਉਕਤ ਮੁਲਜ਼ਮਾਂ ਕੋਲੋਂ ਅਸਲਾ ਵੀ ਬਰਾਮਦ ਹੋਇਆ ਹੈ |
ਤੇ ਦੋਵੇਂ ਮੁਲਜ਼ਮ ਮੋਗਾ ਦੇ ਰਹਿਣ ਵਾਲੇ ਹਨ ਜਿਨ੍ਹਾਂ ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ਼ ਹਨ |