ਪੜਚੋਲ ਕਰੋ

ਮੁੱਖ ਮੰਤਰੀ ਨੇ ਕੀਤਾ ‘ਖੇਡਾਂ ਵਤਨ ਪੰਜਾਬ ਦੀਆਂ-2022’ ਦਾ ਉਦਘਾਟਨ, ਹਰੇਕ ਸਾਲ ਕਰਵਾਉਣ ਦਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਇੱਥੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਉਦਘਾਟਨ ਕਰਨ ਨਾਲ ਵੱਡੇ ਖੇਡ ਮਹਾਂ ਕੁੰਭ ‘ਖੇਡਾਂ ਵਤਨ ਪੰਜਾਬ ਦੀਆਂ-2022’ ਦਾ ਆਗਾਜ਼ ਸ਼ਾਨਦਾਰ ਤੇ ਜੋਸ਼ੀਲੇ ਢੰਗ ਨਾਲ ਹੋਇਆ

ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਇੱਥੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਉਦਘਾਟਨ ਕਰਨ ਨਾਲ ਵੱਡੇ ਖੇਡ ਮਹਾਂ ਕੁੰਭ ‘ਖੇਡਾਂ ਵਤਨ ਪੰਜਾਬ ਦੀਆਂ-2022’ ਦਾ ਆਗਾਜ਼ ਸ਼ਾਨਦਾਰ ਤੇ ਜੋਸ਼ੀਲੇ ਢੰਗ ਨਾਲ ਹੋਇਆ।

ਮੁੱਖ ਮੰਤਰੀ ਨੇ ਖੇਡਾਂ ਦਾ ਝੰਡਾ ਲਹਿਰਾਉਣ ਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ਤੋਂ ਹਿੱਸਾ ਲੈਣ ਵਾਲੀਆਂ ਟੁਕੜੀਆਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ।

ਲਗਭਗ ਦੋ ਮਹੀਨੇ ਚੱਲਣ ਵਾਲੇ ਇਸ ਸ਼ਾਨਦਾਰ ਖੇਡ ਮੇਲੇ ਦੇ ਉਦਘਾਟਨ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਸ ਖੇਡ ਕੁੰਭ ਵਿੱਚ ਵੱਖ-ਵੱਖ ਉਮਰ ਵਰਗਾਂ ਦੇ 4 ਲੱਖ ਤੋਂ ਵੱਧ ਖਿਡਾਰੀ ਬਲਾਕ ਤੋਂ ਲੈ ਕੇ ਸੂਬਾ ਪੱਧਰ ਤੱਕ 28 ਖੇਡਾਂ ਵਿੱਚ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਸੂਬਾ ਪੱਧਰੀ ਜੇਤੂਆਂ ਨੂੰ 6 ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ ਅਤੇ ਇਹ ਖੇਡ ਮੇਲੇ ਹੁਣ ਹਰੇਕ ਸਾਲ ਹੋਇਆ ਕਰੇਗਾ।

ਮੁੱਖ ਮੰਤਰੀ ਨੇ ਕਿਹਾ, “ਮੈਨੂੰ ਅੱਜ ਹੱਸਦਾ, ਖੇਡਦਾ ਤੇ ਨੱਚਦਾ ਪੰਜਾਬ ਦੇਖ ਕੇ ਖੁਸ਼ੀ ਹੋਇਆ ਹੈ।”

ਇਸ ਮੌਕੇ ਆਪਣੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿਚ ਲਿਜਾਣ ਲਈ ਸੂਬਾ ਭਰ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਖੇਡਾਂ ਇਸ ਪਾਸੇ ਵੱਲ ਇੱਕ ਸਹੀ ਕਦਮ ਹੈ ਕਿਉਂਕਿ ਇਹ ਖੇਡਾਂ ਖਿਡਾਰੀਆਂ ਨੂੰ ਉਨ੍ਹਾਂ ਦੇ ਲੁਕਵੀਂ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਢੁਕਵਾਂ ਮੰਚ ਪ੍ਰਦਾਨ ਕਰਨਗੀਆਂ। ਭਗਵੰਤ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਖੇਡਾਂ ਸੂਬਾ ਸਰਕਾਰ ਨੂੰ ਖਿਡਾਰੀਆਂ ਦੀਆਂ ਖੂਬੀਆਂ ਅਤੇ ਕਮਜ਼ੋਰੀਆਂ ਦੀ ਪਛਾਣ ਕਰਨ ਵਿੱਚ ਵੀ ਮਦਦ ਕਰੇਗਾ ਜੋ ਭਵਿੱਖ ਵਿੱਚ ਹੋਣ ਵਾਲੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਉਨ੍ਹਾਂ ਨੂੰ ਤਿਆਰ ਕਰਨ ਲਈ ਫਾਇਦੇਮੰਦ ਹੋਵੇਗਾ।

ਇਨ੍ਹਾਂ ਖੇਡਾਂ ਦੀ ਰੂਪ ਰੇਖਾ ਉਲੀਕਣ ਅਤੇ ਇਸ ਨੂੰ ਅਮਲੀਜਾਮਾ ਪਹਿਨਾਉਣ ਲਈ ਖੇਡ ਮੰਤਰੀ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਗੁਰਮੀਤ ਸਿੰਘ ਮੀਤ ਹੇਅਰ ਇਹ ਸਾਰੇ ਪ੍ਰਬੰਧ ਕਰਨ ਲਈ ਵਧਾਈ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਇਹ ਪੂਰੇ ਸੂਬੇ ਲਈ ਮਾਣ ਵਾਲੀ ਗੱਲ ਹੈ ਕਿ ਇਹ ਖੇਡਾਂ ਪੰਜਾਬ ਦੇ ਕੋਨੇ-ਕੋਨੇ ਵਿੱਚ ਕਰਵਾਈਆਂ ਜਾ ਰਹੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਵੀ ਇਨ੍ਹਾਂ ਖੇਡਾਂ ਨੂੰ ਨਿਰੰਤਰ ਕਰਵਾਈਆਂ ਜਾਣਗੀਆਂ। 

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਨੂੰ ਹਰਮਨ ਪਿਆਰਾ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ ਕਿਉਂਕਿ ਇਹ ਖੇਡਾਂ ਸੂਬੇ ਦੀ ਤਰੱਕੀ ਵਿੱਚ ਅਹਿਮ ਰੋਲ ਅਦਾ ਕਰ ਸਕਦੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਰਾਸ਼ਟਰਮੰਡਲ ਖੇਡਾਂ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਆਪਣੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵੱਧ ਤੋਂ ਵੱਧ ਉਭਰਦੇ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਲਈ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਦੀ ਸਰਕਾਰ ਵੱਧ ਤੋਂ ਵੱਧ ਸਿੱਖਿਅਤ ਖਿਡਾਰੀ ਪੈਦਾ ਕਰਨ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਭਾਰਤੀ ਦਲ ਵਿੱਚ ਵੱਧ ਤੋਂ ਵੱਧ ਪੰਜਾਬੀ ਖਿਡਾਰੀਆਂ ਨੂੰ ਸ਼ਾਮਲ ਕਰਨ ਲਈ ਪ੍ਰਭਾਵਸ਼ਾਲੀ ਮੁਹਿੰਮ ਚਲਾਉਣ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਵਿੱਚ ਖੇਡ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ ਅਤੇ ਪੰਜਾਬ ਸਰਕਾਰ ਖਿਡਾਰੀਆਂ ਨੂੰ ਭਾਰਤ ਲਈ ਓਲੰਪਿਕ ਮੈਡਲ ਜਿੱਤਣ ਦੇ ਯੋਗ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।

ਇਸ ਮੌਕੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਹ ਖੇਡਾਂ ਕਰਵਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਖੇਡ ਜਗਤ ਵਿਚ ਨਵੀਂ ਸਵੇਰ ਲੈ ਕੇ ਆਵੇਗਾ। ਉਨ੍ਹਾਂ ਨੇ ਪੰਜਾਬ ਦੇ ਮਹਾਨ ਖਿਡਾਰੀਆਂ ਬਲਬੀਰ ਸਿੰਘ ਸੀਨੀਅਰ, ਪਰਦੁੱਮਣ ਸਿੰਘ, ਓਲੰਪੀਅਨ ਸੁਰਜੀਤ ਸਿੰਘ ਨੂੰ ਚੇਤੇ ਕਰਦਿਆਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੇ ਪੰਜਾਬ ਦਾ ਨਾਮ ਦੁਨੀਆਂ ਭਰ ਵਿਚ ਰੌਸ਼ਨ ਕੀਤਾ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਖੇਡ ਮੇਲਾ ਉਭਰਦੇ ਖਿਡਾਰੀਆਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਉੱਤੇ ਮੈਡਲ ਜਿੱਤਣ ਦੇ ਸੁਪਨੇ ਸਾਕਾਰ ਕਰਨ ਦੀ ਦਿਸ਼ਾ ਵਿਚ ਉਸਾਰੂ ਮੰਚ ਸਾਬਤ ਹੋਵੇਗਾ।

ਇਸ ਦੌਰਾਨ ਸਕੂਲੀ ਬੱਚਿਆਂ ਵੱਲੋਂ ਸੱਭਿਆਚਾਰਕ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਉੱਘੀਆਂ ਪੰਜਾਬੀ ਗਾਇਕਾਂ ਨੂਰਾਂ ਭੈਣਾਂ, ਪ੍ਰਸਿੱਧ ਗਾਇਕ ਅੰਮ੍ਰਿਤ ਮਾਨ ਅਤੇ ਰਣਜੀਤ ਬਾਵਾ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਬੱਚਿਆਂ ਨੇ ਸਕੇਟਿੰਗ ਅਤੇ ਜਿਮਨਾਸਟਿਕ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।

ਇਸ ਤੋਂ ਪਹਿਲਾਂ, ਓਲੰਪੀਅਨ ਬਲਜੀਤ ਢਿੱਲੋਂ ਤੇ ਮਨਜੀਤ ਕੌਰ ਖੇਡਾਂ ਦਾ ਬੈਟਨ ਲੈ ਕੇ ਖੇਡ ਮੈਦਾਨ ਵਿਚ ਦਾਖਲ ਹੋਏ, ਇਸ ਤੋਂ ਬਾਅਦ ਵਾਰੋ-ਵਾਰੀ ਸੁਮਨ ਸ਼ਰਮਾ, ਰਜਿੰਦਰ ਰਹੇਲੂ, ਵਿਕਾਸ ਠਾਕੁਰ, ਸੁਖਪਾਲ ਪਾਲੀ, ਦਮਨੀਤ ਸਿੰਘ, ਹਰਪ੍ਰੀਤ ਹੈਪੀ, ਗੁਰਪ੍ਰੀਤ ਸਿੰਘ, ਸਵਰਨ ਸਿੰਘ ਵਿਰਕ, ਸਿਮਰਨਜੀਤ ਚਕਰ ਮਸ਼ਾਲ ਲੈ ਦੌੜੇ ਅਤੇ ਅਖੀਰ ਵਿਚ ਓਲੰਪੀਅਨ ਗੁਰਜੀਤ ਕੌਰ ਨੇ ਖੇਡਾਂ ਦੀ ਮਸ਼ਾਲ ਜਗਾਈ।

ਇਸ ਮੌਕੇ ਨਵਨੀਤ ਕੌਰ ਨੇ ਸਮੁੱਚੇ ਖਿਡਾਰੀਆਂ ਵੱਲੋਂ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁੱਕੀ। ਇਸ ਮੌਕੇ 23 ਜਿਲ੍ਹਿਆਂ ਦੇ ਮਾਰਚ ਪਾਸਟ ਦੀ ਅਗਵਾਈ ਕੰਵਰ ਅਜੇ ਸਿੰਘ ਰਾਣਾ ਨੇ ਕੀਤੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਵੱਡੀ ਖ਼ਬਰ ! ਅਦਾਲਤ ਨੇ 1 ਅਪ੍ਰੈਲ ਤੱਕ ਵਧਾਇਆ ਕੇਜਰੀਵਾਲ ਦਾ ਈਡੀ ਰਿਮਾਂਡ
ਵੱਡੀ ਖ਼ਬਰ ! ਅਦਾਲਤ ਨੇ 1 ਅਪ੍ਰੈਲ ਤੱਕ ਵਧਾਇਆ ਕੇਜਰੀਵਾਲ ਦਾ ਈਡੀ ਰਿਮਾਂਡ
Arvind Kejriwal Arrest: ਕੇਜਰੀਵਾਲ ਦੀ ਬਚ ਗਈ ਕੁਰਸੀ ! ਕੋਰਟ ਨੇ ਕਿਹਾ-ਅਸੀਂ ਨਹੀਂ ਲਾ ਸਕਦੇ ਰਾਸ਼ਟਰਪਤੀ ਸ਼ਾਸਨ, ਜਾਣੋ ਪੂਰਾ ਮਾਮਲਾ
Arvind Kejriwal Arrest: ਕੇਜਰੀਵਾਲ ਦੀ ਬਚ ਗਈ ਕੁਰਸੀ ! ਕੋਰਟ ਨੇ ਕਿਹਾ-ਅਸੀਂ ਨਹੀਂ ਲਾ ਸਕਦੇ ਰਾਸ਼ਟਰਪਤੀ ਸ਼ਾਸਨ, ਜਾਣੋ ਪੂਰਾ ਮਾਮਲਾ
Lok Sabha Election 2024: ਚੋਣਾਂ ਤੋਂ ਪਹਿਲਾਂ ਹੀ ਆਇਆ ਨਤੀਜਾ! ਬਗੈਰ ਚੋਣ ਲੜੇ ਹੀ ਬੀਜੇਪੀ ਦੇ ਪੰਜ ਉਮੀਦਵਾਰ ਜੇਤੂ! 
Lok Sabha Election 2024: ਚੋਣਾਂ ਤੋਂ ਪਹਿਲਾਂ ਹੀ ਆਇਆ ਨਤੀਜਾ! ਬਗੈਰ ਚੋਣ ਲੜੇ ਹੀ ਬੀਜੇਪੀ ਦੇ ਪੰਜ ਉਮੀਦਵਾਰ ਜੇਤੂ! 
Phone Hacking: ਜੇਕਰ ਤੁਸੀਂ ਆਪਣੇ ਫੋਨ 'ਤੇ ਇਹ 8 ਸਾਈਨ ਦੇਖਦੇ ਹੋ ਤਾਂ ਸਮਝੋ ਹੋ ਰਹੀ ਜਾਸੂਸੀ?
Phone Hacking: ਜੇਕਰ ਤੁਸੀਂ ਆਪਣੇ ਫੋਨ 'ਤੇ ਇਹ 8 ਸਾਈਨ ਦੇਖਦੇ ਹੋ ਤਾਂ ਸਮਝੋ ਹੋ ਰਹੀ ਜਾਸੂਸੀ?
Advertisement
for smartphones
and tablets

ਵੀਡੀਓਜ਼

Sangrur Farmer Suicide | ਕਰਜ਼ ਤੋਂ ਪ੍ਰੇਸ਼ਾਨ 25 ਸਾਲਾ ਕਿਸਾਨ ਨੇ ਲਾਇਆ ਫਾਹਾ - ਰੁੱਲ ਗਿਆ ਪਰਿਵਾਰArvind Kejriwal|ਕੇਜਰੀਵਾਲ ਦੀ ਰਿਮਾਂਡ ਵਾਲੀ ਸੁਣਵਾਈ ਤੋਂ ਬਾਅਦ ਸੁਣੋ ਵਕੀਲ ਨੇ ਕੀ ਕਿਹਾ?Arvind Kejriwal| ਕੇਜਰੀਵਾਲ ਨੇ CM ਮਾਨ ਨੂੰ ਦਿੱਤੀ ਵਧਾਈ, ਕਹੇ ਇਹ ਸ਼ਬਦJunior Sidhu Moosewala | ਸਿੱਧੂ ਦੀ ਹਵੇਲੀ ਨਿੰਮ ਬੰਨ੍ਹਣ ਦੀ ਰਸਮ ਵੇਲੇ ਲੱਗੀਆਂ ਰੌਣਕਾਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਖ਼ਬਰ ! ਅਦਾਲਤ ਨੇ 1 ਅਪ੍ਰੈਲ ਤੱਕ ਵਧਾਇਆ ਕੇਜਰੀਵਾਲ ਦਾ ਈਡੀ ਰਿਮਾਂਡ
ਵੱਡੀ ਖ਼ਬਰ ! ਅਦਾਲਤ ਨੇ 1 ਅਪ੍ਰੈਲ ਤੱਕ ਵਧਾਇਆ ਕੇਜਰੀਵਾਲ ਦਾ ਈਡੀ ਰਿਮਾਂਡ
Arvind Kejriwal Arrest: ਕੇਜਰੀਵਾਲ ਦੀ ਬਚ ਗਈ ਕੁਰਸੀ ! ਕੋਰਟ ਨੇ ਕਿਹਾ-ਅਸੀਂ ਨਹੀਂ ਲਾ ਸਕਦੇ ਰਾਸ਼ਟਰਪਤੀ ਸ਼ਾਸਨ, ਜਾਣੋ ਪੂਰਾ ਮਾਮਲਾ
Arvind Kejriwal Arrest: ਕੇਜਰੀਵਾਲ ਦੀ ਬਚ ਗਈ ਕੁਰਸੀ ! ਕੋਰਟ ਨੇ ਕਿਹਾ-ਅਸੀਂ ਨਹੀਂ ਲਾ ਸਕਦੇ ਰਾਸ਼ਟਰਪਤੀ ਸ਼ਾਸਨ, ਜਾਣੋ ਪੂਰਾ ਮਾਮਲਾ
Lok Sabha Election 2024: ਚੋਣਾਂ ਤੋਂ ਪਹਿਲਾਂ ਹੀ ਆਇਆ ਨਤੀਜਾ! ਬਗੈਰ ਚੋਣ ਲੜੇ ਹੀ ਬੀਜੇਪੀ ਦੇ ਪੰਜ ਉਮੀਦਵਾਰ ਜੇਤੂ! 
Lok Sabha Election 2024: ਚੋਣਾਂ ਤੋਂ ਪਹਿਲਾਂ ਹੀ ਆਇਆ ਨਤੀਜਾ! ਬਗੈਰ ਚੋਣ ਲੜੇ ਹੀ ਬੀਜੇਪੀ ਦੇ ਪੰਜ ਉਮੀਦਵਾਰ ਜੇਤੂ! 
Phone Hacking: ਜੇਕਰ ਤੁਸੀਂ ਆਪਣੇ ਫੋਨ 'ਤੇ ਇਹ 8 ਸਾਈਨ ਦੇਖਦੇ ਹੋ ਤਾਂ ਸਮਝੋ ਹੋ ਰਹੀ ਜਾਸੂਸੀ?
Phone Hacking: ਜੇਕਰ ਤੁਸੀਂ ਆਪਣੇ ਫੋਨ 'ਤੇ ਇਹ 8 ਸਾਈਨ ਦੇਖਦੇ ਹੋ ਤਾਂ ਸਮਝੋ ਹੋ ਰਹੀ ਜਾਸੂਸੀ?
Call Recording: ਕਾਲ ਰਿਕਾਰਡਿੰਗ ਦਾ ਖ਼ਤਰਾ! ਇਹ ਤਰੀਕੇ ਅਪਣਾਓ, ਕੋਈ ਨਹੀਂ ਕਰ ਸਕੇਗਾ ਕਾਲ ਰਿਕਾਰਡਿੰਗ
Call Recording: ਕਾਲ ਰਿਕਾਰਡਿੰਗ ਦਾ ਖ਼ਤਰਾ! ਇਹ ਤਰੀਕੇ ਅਪਣਾਓ, ਕੋਈ ਨਹੀਂ ਕਰ ਸਕੇਗਾ ਕਾਲ ਰਿਕਾਰਡਿੰਗ
WhatsApp: ਵਟਸਐਪ ਯੂਜ਼ਰਸ ਨੂੰ ਵੱਡਾ ਝਟਕਾ, 1 ਜੂਨ ਤੋਂ ਹਰ SMS 'ਤੇ ਅਦਾ ਕਰਨੇ ਪੈਣਗੇ 2.3 ਰੁਪਏ, ਜਾਣੋ ਵੇਰਵੇ
WhatsApp: ਵਟਸਐਪ ਯੂਜ਼ਰਸ ਨੂੰ ਵੱਡਾ ਝਟਕਾ, 1 ਜੂਨ ਤੋਂ ਹਰ SMS 'ਤੇ ਅਦਾ ਕਰਨੇ ਪੈਣਗੇ 2.3 ਰੁਪਏ, ਜਾਣੋ ਵੇਰਵੇ
Punjab Politics: ਰਿੰਕੂ ਦੇ ਆਪ ਛੱਡਣ 'ਤੇ ਚੰਨੀ ਨੂੰ ਲੱਗਿਆ 'ਦੁੱਖ' ? ਕਿਹਾ- ਜਿਹੜੇ ਲਾਹੌਰ....ਉਹ ਪਿਸ਼ੌਰ ਵੀ....!
Punjab Politics: ਰਿੰਕੂ ਦੇ ਆਪ ਛੱਡਣ 'ਤੇ ਚੰਨੀ ਨੂੰ ਲੱਗਿਆ 'ਦੁੱਖ' ? ਕਿਹਾ- ਜਿਹੜੇ ਲਾਹੌਰ....ਉਹ ਪਿਸ਼ੌਰ ਵੀ....!
Mobile Apps: ਤੁਹਾਡੇ ਮੋਬਾਈਲ 'ਚ ਮੌਜੂਦ ਐਪ ਹੀ ਕਰ ਰਹੇ ਤੁਹਾਡੀ ਜਾਸੂਸੀ, ਤੁਰੰਤ OFF ਕਰ ਦਿਓ ਇਹ ਸੈਟਿੰਗ 
Mobile Apps: ਤੁਹਾਡੇ ਮੋਬਾਈਲ 'ਚ ਮੌਜੂਦ ਐਪ ਹੀ ਕਰ ਰਹੇ ਤੁਹਾਡੀ ਜਾਸੂਸੀ, ਤੁਰੰਤ OFF ਕਰ ਦਿਓ ਇਹ ਸੈਟਿੰਗ 
Embed widget