ਪੜਚੋਲ ਕਰੋ

CM ਚੰਨੀ ਅਤੇ ਕੈਪਟਨ ਦੀ ਅਮਿਤ ਸ਼ਾਹ ਨਾਲ ਮੁਲਾਕਾਤ ਪੰਜਾਬ ਨਾਲ ਧੋਖ਼ਾ : ਹਰਪਾਲ ਚੀਮਾ

ਹਰਪਾਲ ਸਿੰਘ ਚੀਮਾ ਨੇ ਕਾਰਜਕਾਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ ਨੂੰ 'ਪੰਜਾਬ ਨਾਲ ਧੋਖ਼ਾ' ਦਿੰਦਿਆਂ ਕਿਹਾ

ਚੰਡੀਗੜ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਾਰਜਕਾਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ ਨੂੰ 'ਪੰਜਾਬ ਨਾਲ ਧੋਖ਼ਾ' ਦਿੰਦਿਆਂ ਕਿਹਾ ਕਿ ਕਾਂਗਰਸ, ਕੈਪਟਨ,  ਭਾਰਤੀ ਜਨਤਾ ਪਾਰਟੀ ਅਤੇ ਬਾਦਲਾਂ ਨੇ ਹਮੇਸ਼ਾਂ ਪੰਜਾਬ ਵਿਰੋਧੀ ਨੀਤੀਆਂ ਅਤੇ ਸਾਜਿਸ਼ਾਂ ਲਾਗੂ ਕੀਤੀਆਂ ਹਨ। ਚੀਮਾ ਨੇ ਦੋਸ਼ ਲਾਇਆ ਕਿ ਚੰਨੀ ਅਤੇ ਕੈਪਟਨ ਦੀ ਅਮਿਤ ਸ਼ਾਹ ਨਾਲ ਭਾਖੜਾ ਬਿਆਸ ਪ੍ਰਬੰਧਕੀ ਕਮੇਟੀ ਅਤੇ ਚੰਡੀਗੜ ਮਸਲੇ ਬਾਰੇ ਮੁਲਾਕਾਤ ਤਾਂ ਇੱਕ ਬਹਾਨਾ ਹੈ, ਅਸਲ 'ਚ ਇਹ ਆਗੂ ਰਲਮਿਲ ਕੇ ਪੰਜਾਬ 'ਚ 'ਆਪ' ਦੀ ਸਰਕਾਰ ਦਾ ਰਾਹ ਰੋਕਣ ਲਈ ਚਾਰਾਜ਼ੋਈ ਕਰ ਰਹੇ ਹਨ।

ਮੰਗਲਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਅਤੇ ਚੰਡੀਗੜ ਵਿੱਚੋਂ ਪੰਜਾਬ ਦੀ ਹਿੱਸੇਦਾਰੀ ਖ਼ਤਮ ਕਰਨ ਦੇ ਮਾਮਲੇ ਪਿਛਲੇ ਕਾਫ਼ੀ ਦਿਨਾਂ ਤੋਂ ਲੋਕਾਂ ਸਾਹਮਣੇ ਹਨ, ਕਿਉਂਕਿ ਪੰਜਾਬ ਵਿਧਾਨ ਸਭਾ ਚੋਣਾ ਦੇ ਪਰਦੇ 'ਚ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਲਗਾਤਾਰ ਪੰਜਾਬ ਵਿਰੋਧੀ ਫ਼ੈਸਲੇ ਅਮਲ ਵਿੱਚ ਲਿਆਂਦੇ ਹਨ। ਉਨਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ, ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਨੇ ਕੇਂਦਰ ਦੀਆਂ ਪੰਜਾਬ ਵਿਰੁੱਧ ਧੱਕੇਸ਼ਾਹੀਆਂ ਖ਼ਿਲਾਫ਼ ਮੂੰਹ ਨਹੀਂ ਖੋਲਿਆਂ, ਸਗੋਂ ਇਨਾਂ ਆਗੂਆਂ ਨੇ ਰਹਿਸਮਈ ਚੁੱਪ ਧਾਰ ਰੱਖੀ। ਹੁਣ ਜਦੋਂ ਸਾਰੇ ਚੋਣ ਸਰਵੇਖਣ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਰਹੇ ਹਨ ਤਾਂ ਇਹ ਰਿਵਾਇਤੀ ਪਾਰਟੀਆਂ ਦੇ ਆਗੂ ਮੁੱੜ ਪੰਜਾਬ ਅਤੇ ਆਮ ਆਦਮੀ ਪਾਰਟੀ ਵਿਰੁਧ ਸਾਜ਼ਿਸ਼ਾਂ ਕਰਨ ਲਈ ਇੱਕਠੇ ਹੋ ਰਹੇ ਹਨ।

ਚੀਮਾ ਨੇ ਕਿਹਾ ਕਿ ਜੇ ਮੁੱਖ ਮੰਤਰੀ ਚੰਨੀ ਨੇ ਪੰਜਾਬ ਦੇ ਮੁੱਦਿਆਂ ਬਾਰੇ ਅਮਿਤ ਸ਼ਾਹ ਨਾਲ ਗੱਲ ਕੀਤੀ ਹੈ ਤਾਂ ਜਿਹੜਾ ਮਸਲਾ ਹੱਲ ਕਰਵਾਇਆ ਹੈ ਉਸ ਦੀ ਜਾਣਕਾਰੀ ਪੰਜਾਬਵਾਸੀਆਂ ਨੂੰ ਦੇਣ, ਕਿਉਂਕਿ ਪਿਛਲੀ ਮੁਲਾਕਾਤ ਦੌਰਾਨ ਮੁੱਖ ਮੰਤਰੀ ਚੰਨੀ ਅਮਿਤ ਸ਼ਾਹ ਨਾਲ ਬੈਠਕ ਕਰਕੇ ਅੱਧਾ ਪੰਜਾਬ ਕੇਂਦਰ ਸਰਕਾਰ ਹਵਾਲੇ ਕਰ ਆਏ ਸਨ ਅਤੇ ਬੀ.ਐਸ.ਐਫ ਨੇ ਭਾਰਤ- ਪਾਕਿਸਤਾਨ ਸਰਹੱਦ ਤੋਂ ਲੈ ਕੇ 50 ਕਿਲੋਮੀਟਰ ਤੱਕ ਦੇ ਪੰਜਾਬ ਨੂੰ ਆਪਣੇ ਕਬਜ਼ੇ 'ਚ ਕਰ ਲਿਆ ਹੈ। ਉਨਾਂ ਕਿਹਾ ਕਿ ਕੇਂਦਰੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਮੁੱਖ ਮੰਤਰੀ ਚੰਨੀ ਸਮੇਤ ਕੈਪਟਨ ਅਮਰਿੰਦਰ ਸਿੰਘ ਦੀਆਂ ਬਾਂਹਾਂ ਮਰੋੜੀਆਂ ਹੋਈਆਂ ਹਨ ਅਤੇ ਇਹ ਆਗੂ ਆਪਣੇ ਆਪ ਨੂੰ ਬਚਾਉਣ ਲਈ ਮੋਦੀ ਸਰਕਾਰ ਦੇ ਪੰਜਾਬ ਵਿਰੋਧੀ ਫ਼ੈਸਲਿਆਂ 'ਤੇ ਚੁੱਪ ਵੱਟੀ ਬੈਠੇ ਰਹੇ ਹਨ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ, ਭਾਜਪਾ ਅਤੇ ਆਕਲੀ ਦਲ ਬਾਦਲ ਦਾ ਉਦੇਸ਼ ਪੰਜਾਬ ਵਿੱਚ ਸੱਤਾ ਬਣਾ ਕੇ ਰੱਖਣਾ ਹੈ, ਇਸ ਲਈ ਕਾਂਗਰਸ, ਭਾਜਪਾ ਅਤੇ ਕੈਪਟਨ 'ਆਪ' ਵਿਰੋਧੀ ਗਠਜੋੜ ਕਰਨ ਲਈ ਰਲਮਿਲ ਗਏ ਹਨ। ਪਰ ਪੰਜਾਬ ਦੇ ਲੋਕਾਂ ਨੇ ਇਨਾਂ ਰਿਵਾਇਤੀ ਪਾਰਟੀਆਂ ਦੇ ਪੰਜਾਬ ਵਿਰੋਧੀ ਮਨਸੂਬਿਆਂ 'ਤੇ ਪਾਣੀ ਫੇਰ ਦਿੱਤਾ। ਚੀਮਾ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕਾਂ ਨੇ ਇੱਕ ਤਰਫ਼ਾ ਵੋਟ ਪਾ ਕੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫ਼ੈਸਲਾ ਦਿੱਤਾ ਹੈ, ਜਿਸ ਦੀ ਪੁਸ਼ਟੀ ਸਾਰੇ ਚੋਣ ਸਰਵੇਖਣ ਕਰ ਰਹੇ ਹਨ। ਪਰ 10 ਮਾਰਚ ਨੂੰ ਆਉਣ ਵਾਲੇ ਨਤੀਜੇ ਹੋਰ ਵੀ ਹੈਰਾਨੀਜ਼ਨਕ ਹੋਣਗੇ, ਜੋ 'ਆਪ' ਦਾ ਝੰਡਾ ਦਿੱਲੀ ਦੀ ਤਰਾਂ ਬੁਲੰਦ ਕਰਨਗੇ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Sikh News: ਬੀਬੀ ਜਗੀਰ ਕੌਰ ਨੂੰ ਗਾਲ੍ਹ ਕੱਢਣ ਬਾਅਦ ਧਾਮੀ  ਖ਼ਿਲਾਫ਼ ਹੋਏ SGPC ਮੈਂਬਰ ! ਜਥੇਦਾਰ ਤੋਂ ਕੀਤੀ ਕਾਰਵਾਈ ਦੀ ਮੰਗ, ਜਾਣੋ ਪੂਰਾ ਮਾਮਲਾ

Farmer Protest: ਜਥੇਦਾਰ ਹਰਪ੍ਰੀਤ ਸਿੰਘ ਨੇ ਖਨੌਰੀ ਬਾਰਡਰ ਦੀ ਸਟੇਜ ਤੋਂ ਕੀਤੀ ਜ਼ਬਰਦਸਤ ਤਕਰੀਰ, ਕਿਹਾ-ਜੇ ਪੰਜਾਬੀ ਇੱਕ ਬੜਕ ਮਾਰ ਦੇਵੇ ਤਾਂ ਦਿੱਲੀ ਹਿੱਲ ਜਾਂਦੀ ਪਰ...

One Nation One Election:  ਬਿੱਲ ਪਾਸ ਹੋਣ 'ਤੇ ਵੀ 2034 ਤੋਂ ਪਹਿਲਾਂ ਦੇਸ਼ 'ਚ ਇੱਕੋ ਸਮੇਂ ਨਹੀਂ ਹੋ ਸਕਦੀਆਂ ਚੋਣਾਂ, ਜਾਣੋ ਕੀ ਹੈ ਵਜ੍ਹਾ ?

Amritsar News: ਪੁਲਿਸ ਹੀ ਹੋ ਰਹੀ ਗੈਂਗਸਟਰਾਂ ਦੇ ਹਮਲਿਆਂ ਦੀ ਸ਼ਿਕਾਰ, ਪੰਜਾਬ ਦਾ ਤਾਂ ਰੱਬ ਹੀ ਰਾਖਾ, ਮਜੀਠੀਆ ਨੇ ਘੇਰੀ ਪੰਜਾਬ ਸਰਕਾਰ, ਜਾਣੋ ਕੀ ਕੁਝ ਕਿਹਾ ?

ABP Premium

ਵੀਡੀਓਜ਼

Farmers Protest |ਕਿਸਾਨਾਂ ਨੂੰ ਮਿਲੇਗਾ MSP ਕੇਂਦਰੀ ਖੇਤੀਬਾੜੀ ਮੰਤਰੀ ਦਾ ਵੱਡਾ ਭਰੋਸਾ! | jagjit Singh DallewalMc Election | ਨਗਰ ਨਿਗਮ ਚੋਣਾਂ 'ਤੇ ਸਖ਼ਤ ਹੋਈ ਹਾਈਕੋਰਟ! |Abp Sanjha |HighcourtFarmers Protest |Dallewal ਦੇ ਪੱਖ 'ਚ ਆਏ ਦਾਦੂਵਾਲ ਹਰਿਆਣਾ ਪ੍ਰਸਾਸ਼ਨ 'ਤੇ ਚੁੱਕੇ ਸਵਾਲ |Baljit Singh Daduwalਸ਼ੋਅ ਤੋਂ ਬਾਅਦ ਕਿੱਥੇ ਗਏ ਦਿਲਜੀਤ ਦੋਸਾਂਝ , ਸੁਕੂਨ ਆਏਗਾ ਵੀਡੀਓ ਵੇਖ ਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sikh News: ਬੀਬੀ ਜਗੀਰ ਕੌਰ ਨੂੰ ਗਾਲ੍ਹ ਕੱਢਣ ਬਾਅਦ ਧਾਮੀ  ਖ਼ਿਲਾਫ਼ ਹੋਏ SGPC ਮੈਂਬਰ ! ਜਥੇਦਾਰ ਤੋਂ ਕੀਤੀ ਕਾਰਵਾਈ ਦੀ ਮੰਗ, ਜਾਣੋ ਪੂਰਾ ਮਾਮਲਾ
Sikh News: ਬੀਬੀ ਜਗੀਰ ਕੌਰ ਨੂੰ ਗਾਲ੍ਹ ਕੱਢਣ ਬਾਅਦ ਧਾਮੀ ਖ਼ਿਲਾਫ਼ ਹੋਏ SGPC ਮੈਂਬਰ ! ਜਥੇਦਾਰ ਤੋਂ ਕੀਤੀ ਕਾਰਵਾਈ ਦੀ ਮੰਗ, ਜਾਣੋ ਪੂਰਾ ਮਾਮਲਾ
Farmer Protest: ਜਥੇਦਾਰ ਹਰਪ੍ਰੀਤ ਸਿੰਘ ਨੇ ਖਨੌਰੀ ਬਾਰਡਰ ਦੀ ਸਟੇਜ ਤੋਂ ਕੀਤੀ ਜ਼ਬਰਦਸਤ ਤਕਰੀਰ, ਕਿਹਾ-ਜੇ ਪੰਜਾਬੀ ਇੱਕ ਬੜਕ ਮਾਰ ਦੇਵੇ ਤਾਂ ਦਿੱਲੀ ਹਿੱਲ ਜਾਂਦੀ ਪਰ...
Farmer Protest: ਜਥੇਦਾਰ ਹਰਪ੍ਰੀਤ ਸਿੰਘ ਨੇ ਖਨੌਰੀ ਬਾਰਡਰ ਦੀ ਸਟੇਜ ਤੋਂ ਕੀਤੀ ਜ਼ਬਰਦਸਤ ਤਕਰੀਰ, ਕਿਹਾ-ਜੇ ਪੰਜਾਬੀ ਇੱਕ ਬੜਕ ਮਾਰ ਦੇਵੇ ਤਾਂ ਦਿੱਲੀ ਹਿੱਲ ਜਾਂਦੀ ਪਰ...
One Nation One Election:  ਬਿੱਲ ਪਾਸ ਹੋਣ 'ਤੇ ਵੀ 2034 ਤੋਂ ਪਹਿਲਾਂ ਦੇਸ਼ 'ਚ ਇੱਕੋ ਸਮੇਂ ਨਹੀਂ ਹੋ ਸਕਦੀਆਂ ਚੋਣਾਂ, ਜਾਣੋ ਕੀ ਹੈ ਵਜ੍ਹਾ ?
One Nation One Election: ਬਿੱਲ ਪਾਸ ਹੋਣ 'ਤੇ ਵੀ 2034 ਤੋਂ ਪਹਿਲਾਂ ਦੇਸ਼ 'ਚ ਇੱਕੋ ਸਮੇਂ ਨਹੀਂ ਹੋ ਸਕਦੀਆਂ ਚੋਣਾਂ, ਜਾਣੋ ਕੀ ਹੈ ਵਜ੍ਹਾ ?
Amritsar News: ਪੁਲਿਸ ਹੀ ਹੋ ਰਹੀ ਗੈਂਗਸਟਰਾਂ ਦੇ ਹਮਲਿਆਂ ਦੀ ਸ਼ਿਕਾਰ, ਪੰਜਾਬ ਦਾ ਤਾਂ ਰੱਬ ਹੀ ਰਾਖਾ, ਮਜੀਠੀਆ ਨੇ ਘੇਰੀ ਪੰਜਾਬ ਸਰਕਾਰ, ਜਾਣੋ ਕੀ ਕੁਝ ਕਿਹਾ ?
Amritsar News: ਪੁਲਿਸ ਹੀ ਹੋ ਰਹੀ ਗੈਂਗਸਟਰਾਂ ਦੇ ਹਮਲਿਆਂ ਦੀ ਸ਼ਿਕਾਰ, ਪੰਜਾਬ ਦਾ ਤਾਂ ਰੱਬ ਹੀ ਰਾਖਾ, ਮਜੀਠੀਆ ਨੇ ਘੇਰੀ ਪੰਜਾਬ ਸਰਕਾਰ, ਜਾਣੋ ਕੀ ਕੁਝ ਕਿਹਾ ?
Rapper Badshah: ਰੈਪਰ ਬਾਦਸ਼ਾਹ ਦਾ 15000 ਰੁਪਏ ਕੱਟਿਆ ਗਿਆ ਚਲਾਨ, ਗਾਇਕ ਨੂੰ ਇਹ ਗਲਤੀ ਪਈ ਮਹਿੰਗੀ

Farmer Protest: ਖ਼ਤਰੇ ਦੀ ਘੰਟੀ ! ਡੱਲੇਵਾਲ ਦਾ ਸਰੀਰ ਪੈਣ ਲੱਗਿਆ ਪੀਲਾ, ਕਿਸੇ ਵੇਲੇ ਵੀ ਵਾਪਰ ਸਕਦਾ 'ਭਾਣਾ', ਡਾਕਟਰਾਂ ਨੇ ਜਤਾਇਆ ਖ਼ਦਸ਼ਾ

Ambani Adani Net Worth: ਅੰਬਾਨੀ ਤੇ ਅਡਾਨੀ ਨੂੰ ਵੱਡਾ ਝਟਕਾ! ਸੁੱਕੀ ਰੇਤ ਵਾਂਗ ਉੱਡ ਗਈ ਦੌਲਤ, ਹੁਣ ਸਿਰਫ ਇੰਨਾ ਪੈਸਾ ਬਚਿਆ
ਅੰਬਾਨੀ ਤੇ ਅਡਾਨੀ ਨੂੰ ਵੱਡਾ ਝਟਕਾ! ਸੁੱਕੀ ਰੇਤ ਵਾਂਗ ਉੱਡ ਗਈ ਦੌਲਤ, ਹੁਣ ਸਿਰਫ ਇੰਨਾ ਪੈਸਾ ਬਚਿਆ
Jalandhar News: ਜੇਕਰ ਤੁਹਾਡੇ ਘਰ ਵੀ ਲੱਗਾ ਗੈਸ ਗੀਜਰ ਤਾਂ ਹੋ ਜਾਓ ਸਾਵਧਾਨ! ਜਲੰਧਰ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ

Embed widget