ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸੀਤ ਲਹਿਰ ਨੇ ਫੜਿਆ ਜ਼ੋਰ, ਪੰਜਾਬ 'ਚ ਪਾਰਾ ਜ਼ੀਰੋ ਡਿਗਰੀ ਨੇੜੇ ਪੁੱਜਾ
![ਸੀਤ ਲਹਿਰ ਨੇ ਫੜਿਆ ਜ਼ੋਰ, ਪੰਜਾਬ 'ਚ ਪਾਰਾ ਜ਼ੀਰੋ ਡਿਗਰੀ ਨੇੜੇ ਪੁੱਜਾ cold wave continues in Punjab and neighbouring states, amritsar and adampur recorded 0.4 degree Celsius temp ਸੀਤ ਲਹਿਰ ਨੇ ਫੜਿਆ ਜ਼ੋਰ, ਪੰਜਾਬ 'ਚ ਪਾਰਾ ਜ਼ੀਰੋ ਡਿਗਰੀ ਨੇੜੇ ਪੁੱਜਾ](https://static.abplive.com/wp-content/uploads/sites/5/2018/12/25155620/golden-temple-amritsar-in-fog-winter.jpg?impolicy=abp_cdn&imwidth=1200&height=675)
ਚੰਡੀਗੜ੍ਹ: ਪੰਜਾਬ ਸਮੇਤ ਪੂਰੇ ਉੱਤਰ ਭਾਰਤ ਵਿੱਚ ਸੀਤ ਲਹਿਰ ਨੇ ਜ਼ੋਰ ਫੜ ਲਿਆ ਹੈ ਤੇ ਦਿਨੋ-ਦਿਨ ਠੰਢ ਵਧਦੀ ਜਾ ਰਹੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਅੰਮ੍ਰਿਤਸਰ ਤੇ ਆਦਮਪੁਰ ਦੋਵੇਂ ਸਭ ਤੋਂ ਠੰਢੀਆਂ ਥਾਵਾਂ ਰਹੀਆਂ। ਦੋਵਾਂ ਸ਼ਹਿਰਾਂ ਦਾ ਘੱਟੋ-ਘੱਟ ਤਾਪਮਾਨ 0.4 ਡਿਗਰੀ ਸੈਂਟੀਗ੍ਰੇਡ ਦਰਜ ਕੀਤਾ ਗਿਆ ਹੈ।
ਅੰਮ੍ਰਿਤਸਰ ਵਿੱਚ ਇਹ ਇਸ ਰੁੱਤ ਦੀ ਸਭ ਤੋਂ ਠੰਢੀ ਰਾਤ ਵੀ ਰਹੀ, ਜਦ ਤਾਪਮਾਨ ਆਮ ਨਾਲੋਂ ਤਿੰਨ ਦਰਜੇ ਹੇਠਾਂ ਡਿੱਗ ਗਿਆ। ਇਨ੍ਹਾਂ ਤੋਂ ਇਲਾਵਾ ਪੰਜਾਬ ਵਿੱਚ ਲੁਧਿਆਣਾ (2.8 ਡਿਗਰੀ), ਪਠਾਨਕੋਟ (2.9 ਡਿਗਰੀ), ਹਲਵਾਰਾ (3 ਡਿਗਰੀ) ਤੇ ਗੁਰਦਾਸਪੁਰ ਦਾ ਤਾਪਮਾਨ (3.5 ਡਿਗਰੀ) ਕਾਫੀ ਘੱਟ ਰਿਹਾ। ਇਸੇ ਤਰ੍ਹਾਂ ਗੁਆਂਢੀ ਸੂਬੇ ਹਰਿਆਣਾ ਵਿੱਚ ਚਾਰ ਡਿਗਰੀ ਸੈਂਟੀਗ੍ਰੇਡ ਨਾਲ ਸਿਰਸਾ ਸਭ ਤੋਂ ਠੰਢੀ ਥਾਂ ਰਹੀ।
ਮੌਸਮ ਵਿਭਾਗ ਮੁਤਾਬਕ ਇਹ ਸੀਤ ਲਹਿਰ ਆਉਂਦੇ ਦਿਨਾਂ ਵਿੱਚ ਇਸੇ ਤਰ੍ਹਾਂ ਜਾਰੀ ਰਹੇਗੀ। ਵਧਦੀ ਠੰਢ ਦੇ ਨਾਲ ਪੂਰੇ ਪੰਜਾਬ ਵਿੱਚ ਧੁੰਦ ਵੀ ਪੈ ਸਕਦੀ ਹੈ ਤੇ ਦ੍ਰਿਸ਼ਟੀ ਘਟਣ ਦਾ ਖ਼ਦਸ਼ਾ ਵੀ ਰਹੇਗਾ। ਧੁੰਦ ਕਾਰਨ ਬੀਤੇ ਦਿਨੀਂ ਹਰਿਆਣਾ ਵਿੱਚ ਕਈ ਵਾਹਨ ਟਕਰਾਏ ਸਨ ਅਤੇ ਮੌਸਮ ਵਿਭਾਗ ਦੀ ਭਵਿੱਖਬਾਣੀ ਤੋਂ ਬਾਅਦ ਸੜਕਾਂ 'ਤੇ ਜਾਂਦੇ ਹੋਏ ਬੇਹੱਦ ਧਿਆਨ ਨਾਲ ਡਰਾਇਵਿੰਗ ਕਰਨ ਦੀ ਲੋੜ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)