ਪੜਚੋਲ ਕਰੋ

Syl Conflict: ਕਾਂਗਰਸ ਅਤੇ ਅਕਾਲੀ ਦਲ ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਧੋਖਾ, ਭਗਵੰਤ ਮਾਨ 'ਪੰਜਾਬ ਦਾ ਸੱਚਾ ਪੁੱਤ'-ਕੰਗ

ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਸਮੇਤ ਸਾਬਕਾ ਮੁੱਖ ਮੰਤਰੀਆਂ ਨੇ ਐਸਵਾਈਐਲ ਮੁੱਦੇ 'ਤੇ ਪੰਜਾਬ ਦੇ ਹੱਕਾਂ ਨੂੰ ਕਮਜ਼ੋਰ ਕਰਨ ਲਈ ਗੁਪਤ ਤਰੀਕੇ ਨਾਲ ਕੰਮ ਕੀਤਾ ਹੈ।

Aam Aadmi Party: ਆਮ ਆਦਮੀ ਪਾਰਟੀ (AAP) ਨੇ ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਬਹੁਤ ਅਫਸੋਸਜਨਕ ਹੈ ਕਿ ਪਿਛਲੀਆਂ ਕਾਂਗਰਸ ਅਤੇ ਅਕਾਲੀ ਭਾਜਪਾ ਸਰਕਾਰਾਂ ਦਾ ਕਦੇ ਵੀ ਸਤਲੁਜ ਯਮੁਨਾ ਲਿੰਕ (SYL) ਨਹਿਰ ਦੇ ਮੁੱਦੇ ਨੂੰ ਹੱਲ ਕਰਨ ਦਾ ਕੋਈ ਇਰਾਦਾ ਨਹੀਂ ਸੀ। ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਅਤੇ ਪੰਜਾਬ ਵਿਰੋਧੀ ਅਤੇ ਆਪਣੇ ਨਿੱਜੀ ਫਾਇਦਿਆਂ ਨੂੰ ਦੇਖਦਿਆਂ ਐਸਵਾਈਐਲ ਨਹਿਰ ਦੀ ਉਸਾਰੀ ਕਰਵਾਈ, ਪਰ ਪੰਜਾਬ ਦੇ ਸੱਚੇ ਪੁੱਤ, ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ੍ਹ ਕੇਂਦਰ ਸਰਕਾਰ ਅੱਗੇ ਪੰਜਾਬ ਦਾ ਪੱਖ ਜ਼ੋਰਦਾਰ ਢੰਗ ਨਾਲ ਪੇਸ਼ ਕੀਤਾ।

ਵੀਰਵਾਰ ਨੂੰ 'ਆਪ' ਬੁਲਾਰੇ ਗੋਵਿੰਦਰ ਮਿੱਤਲ ਅਤੇ ਸੀਨੀਅਰ ਆਗੂ ਇਕਬਾਲ ਸਿੰਘ ਨਾਲ, ਪਾਰਟੀ ਦੇ ਮੁੱਖ ਦਫਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੂਬਾਈ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪਹਿਲੀ ਵਾਰ ਸਹੀ ਮੰਗ ਉਠਾਈ ਗਈ ਹੈ ਅਤੇ ਪੰਜਾਬ ਦੇ ਘਟਦੇ ਪਾਣੀ ਦੇ ਪੱਧਰ ਦੇ ਮੱਦੇਨਜ਼ਰ ਮੁੱਖ ਮੰਤਰੀ ਮਾਨ ਨੇ ਕੇਂਦਰ ਨੂੰ ਯਮੁਨਾ ਸਤਲੁਜ ਲਿੰਕ ਨਹਿਰ (ਵਾਈ.ਐਸ.ਐਲ.) ਬਣਾਉਣ ਲਈ ਕਿਹਾ ਹੈ।

ਉਨ੍ਹਾਂ ਅਫ਼ਸੋਸ ਪ੍ਰਗਟਾਇਆ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਸਮੇਤ ਸਾਬਕਾ ਮੁੱਖ ਮੰਤਰੀਆਂ ਨੇ ਐਸਵਾਈਐਲ ਮੁੱਦੇ 'ਤੇ ਪੰਜਾਬ ਦੇ ਹੱਕਾਂ ਨੂੰ ਕਮਜ਼ੋਰ ਕਰਨ ਲਈ ਗੁਪਤ ਤਰੀਕੇ ਨਾਲ ਕੰਮ ਕੀਤਾ ਹੈ। ਕੰਗ ਨੇ ਕਿਹਾ ਕਿ ਜਦੋਂ ਬਾਦਲ 1978 ਵਿੱਚ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਤੱਤਕਾਲੀ ਹਰਿਆਣਾ ਮੁੱਖ ਮੰਤਰੀ ਦੇਵੀ ਲਾਲ ਨੂੰ ਐਸਵਾਈਐਲ ਨਹਿਰ ਦਾ ਸਰਵੇਖਣ ਕਰਨ ਦਿੱਤਾ ਅਤੇ ਬਾਦਲ ਨੇ ਹੀ ਜ਼ਮੀਨ ਐਕੁਆਇਰ ਕਰਨ ਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਸੀ।

ਵਿਧਾਨ ਸਭਾ ਦੇ ਰਿਕਾਰਡ ਦਾ ਹਵਾਲਾ ਦਿੰਦੇ ਹੋਏ ਕੰਗ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਦੇਵੀ ਲਾਲ ਨੇ ਸੈਸ਼ਨ ਵਿਚ ਆਪਣੇ ਸੰਬੋਧਨ ਦੌਰਾਨ ਕਿਹਾ ਸੀ ਕਿ ਜੋ ਉਨ੍ਹਾਂ ਦੇ ਪੂਰਵਜ ਨਹੀਂ ਕਰ ਸਕੇ, ਉਹ ਆਪਣੇ ਪਿਆਰੇ ਮਿੱਤਰ ਪ੍ਰਕਾਸ਼ ਸਿੰਘ ਬਾਦਲ ਦੀ ਮਦਦ ਨਾਲ ਪੂਰਾ ਕਰਨਗੇ। ਇਸੇ ਤਰ੍ਹਾਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਿਰਦੇਸ਼ਾਂ 'ਤੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਸਵਾਈਐਲ ਦਾ ਨੀਂਹ ਪੱਥਰ ਰੱਖਿਆ ਸੀ। 'ਆਪ' ਦੇ ਬੁਲਾਰੇ ਨੇ ਕਿਹਾ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਅਕਾਲੀ ਦਲ ਅਤੇ ਕਾਂਗਰਸ ਨੇ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਵਿਰੁੱਧ ਕੰਮ ਕੀਤਾ।

ਉਨ੍ਹਾਂ ਸਪੱਸ਼ਟ ਕਿਹਾ ਕਿ ‘ਆਪ’ ਆਪਣੇ ਪਾਣੀਆਂ ਦੀ ਰਾਖੀ ਲਈ ਸਾਰੇ ਕਾਨੂੰਨੀ ਵਿਕਲਪ ਅਪਣਾਏਗੀ ਕਿਉਂਕਿ ਪੰਜਾਬ ਕੋਲ ਪਾਣੀ ਦੀ ਇੱਕ ਬੂੰਦ ਵੀ ਵਾਧੂ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੇ 150 ਬਲਾਕਾਂ ਵਿੱਚੋਂ 78% ਡਾਰਕ ਜ਼ੋਨ ਬਣ ਚੁੱਕੇ ਹਨ, ਪੰਜਾਬ ਆਪਣਾ ਪਾਣੀ ਕਿਸੇ ਹੋਰ ਰਾਜ ਨਾਲ ਸਾਂਝਾ ਨਹੀਂ ਕਰ ਸਕਦਾ, ਸਗੋਂ ਸਤਲੁਜ ਦਰਿਆ ਰਾਹੀਂ, ਗੰਗਾ ਅਤੇ ਯਮੁਨਾ ਦਾ ਪਾਣੀ ਪੰਜਾਬ ਨੂੰ ਸਪਲਾਈ ਕੀਤਾ ਜਾਣਾ ਚਾਹੀਦਾ ਹੈ।

ਕੰਗ ਨੇ ਕੇਂਦਰ ਸਰਕਾਰ ਨੂੰ ਸੂਬੇ ਦੀ ਨਹਿਰੀ ਪ੍ਰਣਾਲੀ ਨੂੰ ਮੁੜ ਸੁਰਜੀਤ ਕਰਨ ਅਤੇ ਪੰਜਾਬ ਦੀ ਕਿਸਾਨੀ ਅਤੇ ਖੇਤੀ ਨੂੰ ਬਚਾਉਣ ਲਈ ਵਿਸ਼ੇਸ਼ ਗਰਾਂਟ ਮਨਜ਼ੂਰ ਕਰਨ ਦੀ ਵੀ ਅਪੀਲ ਕੀਤੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

BJP in Punjab: ਪੰਜਾਬੀ ਕਿਉਂ ਨਹੀਂ ਲਾ ਰਹੇ ਬੀਜੇਪੀ ਨੂੰ ਮੂੰਹ? ਹਿੰਦੂਵਾਦੀ ਏਜੰਡਾ ਵੀ ਫੇਲ੍ਹ
BJP in Punjab: ਪੰਜਾਬੀ ਕਿਉਂ ਨਹੀਂ ਲਾ ਰਹੇ ਬੀਜੇਪੀ ਨੂੰ ਮੂੰਹ? ਹਿੰਦੂਵਾਦੀ ਏਜੰਡਾ ਵੀ ਫੇਲ੍ਹ
Punjab News: ਕਿਸਾਨ ਆਗੂ ਡੱਲੇਵਾਲ ਦਾ ਵਧਿਆ ਸ਼ੂਗਰ ਲੈਵਲ, ਚੈੱਕਅੱਪ ਕਰਵਾਉਣ ਤੋਂ ਕੀਤਾ ਇਨਕਾਰ
Punjab News: ਕਿਸਾਨ ਆਗੂ ਡੱਲੇਵਾਲ ਦਾ ਵਧਿਆ ਸ਼ੂਗਰ ਲੈਵਲ, ਚੈੱਕਅੱਪ ਕਰਵਾਉਣ ਤੋਂ ਕੀਤਾ ਇਨਕਾਰ
ਭਾਰਤ ਦਾ ਸਬਸਕ੍ਰਿਪਸ਼ਨ ਬੈਸਡ TV OS ਲਾਂਚ, 799 'ਚ ਮਿਲਣਗੇ 24 OTT ਅਤੇ 300 ਤੋਂ ਵੱਧ ਚੈਨਲ, ਪਹਿਲੇ ਮਹੀਨੇ ਫ੍ਰੀ ਮਿਲੇਗੀ ਸਬਸਕ੍ਰਿਪਸ਼ਨ
ਭਾਰਤ ਦਾ ਸਬਸਕ੍ਰਿਪਸ਼ਨ ਬੈਸਡ TV OS ਲਾਂਚ, 799 'ਚ ਮਿਲਣਗੇ 24 OTT ਅਤੇ 300 ਤੋਂ ਵੱਧ ਚੈਨਲ, ਪਹਿਲੇ ਮਹੀਨੇ ਫ੍ਰੀ ਮਿਲੇਗੀ ਸਬਸਕ੍ਰਿਪਸ਼ਨ
Jalandhar News: ਲਾਰੈਂਸ ਗੈਂਗ ਦੇ ਬਦਮਾਸ਼ਾਂ ਦਾ ਐਨਕਾਊਂਟਰ, ਜਲੰਧਰ 'ਚ ਚੱਲੀਆਂ ਤਾੜ-ਤਾੜ ਗੋਲੀਆਂ
Jalandhar News: ਲਾਰੈਂਸ ਗੈਂਗ ਦੇ ਬਦਮਾਸ਼ਾਂ ਦਾ ਐਨਕਾਊਂਟਰ, ਜਲੰਧਰ 'ਚ ਚੱਲੀਆਂ ਤਾੜ-ਤਾੜ ਗੋਲੀਆਂ
Advertisement
ABP Premium

ਵੀਡੀਓਜ਼

ਬਾਦਸ਼ਾਹ ਦੇ ਨਹੀਂ ਦਿੱਤੀ ਪ੍ਰੋਟੈਕਸ਼ਨ ਮਨੀ ਤਾਂ ਲਾਰੈਂਸ ਨੇ ਚੰਡੀਗੜ੍ਹ ਕਲੱਬ ਬਾਹਰ ਕਰਵਾਇਆ ਧਮਾਕਾ,Parkash Singh Badal | ਕਿਸਦੇ ਰਾਜ ਖੋਲ੍ਹ ਗਿਆ ਵੱਡੇ ਬਾਦਲ ਦਾ ਕਰੀਬੀ! |Abp SanjhaNavjot Sidhu ਡਾਕਟਰਾਂ ਦੀ ਚੁਣੌਤੀ Cancer ਦੇ ਦਾਅਵੇ ਦਾ ਇਲਾਜ਼ ਦੇਣ ਸਬੂਤ |Abp SanjhaAkali Dal | ਅਕਾਲੀ ਦਲ ਦੀ ਅੰਮ੍ਰਿਤਾ ਵੜਿੰਗ ਨੂੰ ਨਸੀਹਤ! ਮਹਿਲਾਵਾਂ ਨੂੰ ਨਾ ਕਰੋ ਬਦਨਾਮ |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
BJP in Punjab: ਪੰਜਾਬੀ ਕਿਉਂ ਨਹੀਂ ਲਾ ਰਹੇ ਬੀਜੇਪੀ ਨੂੰ ਮੂੰਹ? ਹਿੰਦੂਵਾਦੀ ਏਜੰਡਾ ਵੀ ਫੇਲ੍ਹ
BJP in Punjab: ਪੰਜਾਬੀ ਕਿਉਂ ਨਹੀਂ ਲਾ ਰਹੇ ਬੀਜੇਪੀ ਨੂੰ ਮੂੰਹ? ਹਿੰਦੂਵਾਦੀ ਏਜੰਡਾ ਵੀ ਫੇਲ੍ਹ
Punjab News: ਕਿਸਾਨ ਆਗੂ ਡੱਲੇਵਾਲ ਦਾ ਵਧਿਆ ਸ਼ੂਗਰ ਲੈਵਲ, ਚੈੱਕਅੱਪ ਕਰਵਾਉਣ ਤੋਂ ਕੀਤਾ ਇਨਕਾਰ
Punjab News: ਕਿਸਾਨ ਆਗੂ ਡੱਲੇਵਾਲ ਦਾ ਵਧਿਆ ਸ਼ੂਗਰ ਲੈਵਲ, ਚੈੱਕਅੱਪ ਕਰਵਾਉਣ ਤੋਂ ਕੀਤਾ ਇਨਕਾਰ
ਭਾਰਤ ਦਾ ਸਬਸਕ੍ਰਿਪਸ਼ਨ ਬੈਸਡ TV OS ਲਾਂਚ, 799 'ਚ ਮਿਲਣਗੇ 24 OTT ਅਤੇ 300 ਤੋਂ ਵੱਧ ਚੈਨਲ, ਪਹਿਲੇ ਮਹੀਨੇ ਫ੍ਰੀ ਮਿਲੇਗੀ ਸਬਸਕ੍ਰਿਪਸ਼ਨ
ਭਾਰਤ ਦਾ ਸਬਸਕ੍ਰਿਪਸ਼ਨ ਬੈਸਡ TV OS ਲਾਂਚ, 799 'ਚ ਮਿਲਣਗੇ 24 OTT ਅਤੇ 300 ਤੋਂ ਵੱਧ ਚੈਨਲ, ਪਹਿਲੇ ਮਹੀਨੇ ਫ੍ਰੀ ਮਿਲੇਗੀ ਸਬਸਕ੍ਰਿਪਸ਼ਨ
Jalandhar News: ਲਾਰੈਂਸ ਗੈਂਗ ਦੇ ਬਦਮਾਸ਼ਾਂ ਦਾ ਐਨਕਾਊਂਟਰ, ਜਲੰਧਰ 'ਚ ਚੱਲੀਆਂ ਤਾੜ-ਤਾੜ ਗੋਲੀਆਂ
Jalandhar News: ਲਾਰੈਂਸ ਗੈਂਗ ਦੇ ਬਦਮਾਸ਼ਾਂ ਦਾ ਐਨਕਾਊਂਟਰ, ਜਲੰਧਰ 'ਚ ਚੱਲੀਆਂ ਤਾੜ-ਤਾੜ ਗੋਲੀਆਂ
ਤਿੰਨ ਵਾਰ ਵਿਧਾਇਕ ਰਹਿ ਚੁੱਕੇ MLA ਜੋਗਿੰਦਰ ਪਾਲ ਦਾ ਹੋਇਆ ਦੇਹਾਂਤ, ਲੰਬੇ ਸਮੇਂ ਤੋਂ ਸਨ ਬਿਮਾਰ
ਤਿੰਨ ਵਾਰ ਵਿਧਾਇਕ ਰਹਿ ਚੁੱਕੇ MLA ਜੋਗਿੰਦਰ ਪਾਲ ਦਾ ਹੋਇਆ ਦੇਹਾਂਤ, ਲੰਬੇ ਸਮੇਂ ਤੋਂ ਸਨ ਬਿਮਾਰ
ਮਸ਼ਹੂਰ ਬ੍ਰਾਂਡ ਦੀ ਨਮਕੀਨ ਖਾਣ ਲੱਗਿਆਂ ਵਿਅਕਤੀ ਨੂੰ ਮਿਲਿਆ ਕੱਚ ਦਾ ਟੁੱਕੜਾ, ਫਿਰ ਜੋ ਹੋਇਆ..., Social Media 'ਤੇ ਵਾਇਰਲ ਹੋਈ ਪੋਸਟ
ਮਸ਼ਹੂਰ ਬ੍ਰਾਂਡ ਦੀ ਨਮਕੀਨ ਖਾਣ ਲੱਗਿਆਂ ਵਿਅਕਤੀ ਨੂੰ ਮਿਲਿਆ ਕੱਚ ਦਾ ਟੁੱਕੜਾ, ਫਿਰ ਜੋ ਹੋਇਆ..., Social Media 'ਤੇ ਵਾਇਰਲ ਹੋਈ ਪੋਸਟ
ਸੱਤਵੀਂ ਜਮਾਤ ਦੀ ਵਿਦਿਆਰਥਣ ਨੇ ਕੀਤਾ ਸੁਸਾਈਡ, ਸਕੂਲ ਤੋਂ ਵਾਪਸ ਆਉਂਦਿਆਂ ਹੀ ਲਾ ਲਿਆ ਫਾ*ਹਾ, ਜਾਣੋ ਪੂਰਾ ਮਾਮਲਾ
ਸੱਤਵੀਂ ਜਮਾਤ ਦੀ ਵਿਦਿਆਰਥਣ ਨੇ ਕੀਤਾ ਸੁਸਾਈਡ, ਸਕੂਲ ਤੋਂ ਵਾਪਸ ਆਉਂਦਿਆਂ ਹੀ ਲਾ ਲਿਆ ਫਾ*ਹਾ, ਜਾਣੋ ਪੂਰਾ ਮਾਮਲਾ
Shubman Gill: ਸ਼ੁਭਮਨ ਗਿੱਲ ਦੀ ਲਵ ਸਟੋਰੀ ਨੂੰ ਲੈ ਫਿਰ ਛਿੜੀ ਚਰਚਾ, ਇਸ ਮਸ਼ਹੂਰ ਅਦਾਕਾਰਾ ਨੇ ਪਿਆਰ ਦਾ ਕੀਤਾ ਇਜ਼ਹਾਰ
ਸ਼ੁਭਮਨ ਗਿੱਲ ਦੀ ਲਵ ਸਟੋਰੀ ਨੂੰ ਲੈ ਫਿਰ ਛਿੜੀ ਚਰਚਾ, ਇਸ ਮਸ਼ਹੂਰ ਅਦਾਕਾਰਾ ਨੇ ਪਿਆਰ ਦਾ ਕੀਤਾ ਇਜ਼ਹਾਰ
Embed widget