ਪੰਜਾਬ ਕਾਂਗਰਸ ਇੰਚਾਰਜ ਦੇ ਬਿਆਨ ‘ਤੇ ਘਿਰੀ ਕਾਂਗਰਸ, ਰਾਵਤ ਦੇ ਬਿਆਨ ਤੇ ਦੇਣੀ ਪਈ ਸਫ਼ਾਈ
ਦਲਿਤ ਸੀਐਮ ਦਾ ਐਲਾਨ ਕਰਨ ਸਾਰ ਹੀ ਰਾਵਤ ਨੇ ਕਿਹਾ ਸੀ ਕਿ ਆਗਾਮੀ ਚੋਣਾਂ 'ਚ ਚਿਹਰਾ ਨਵਜੋਤ ਸਿੰਘ ਸਿੱਧੂ ਹੋਣਗੇ। ਫਿਰ ਕੀ ਸੀ ਸਵਾਲਾਂ ਦੀ ਵਾਛੜ ਸ਼ੁਰੂ ਹੋਣ 'ਚ ਦੇਰ ਨਾ ਲੱਗੀ।
ਚੰਡੀਗੜ੍ਹ: ਹਮੇਸ਼ਾ ਦੀ ਤਰ੍ਹਾਂ ਪੰਜਾਬ ਕਾਂਗਰਸ ਇੰਚਾਰਜ ਦੇ ਬਿਆਨ ਨੇ ਸਿਆਸੀ ਸਫਾਂ 'ਚ ਇੱਕ ਵਾਰ ਫਿਰ ਕਾਂਗਰਸ ਦੀ ਘੇਰਾਬੰਦੀ ਕਰਵਾ ਦਿੱਤੀ ਹੈ। ਕਈ ਮਹੀਨਿਆਂ ਦਾ ਕਲੇਸ਼ ਸੁਲਝਾਉਂਦੇ ਸੁਲਝਾਉਂਦੇ ਪੰਜਾਬ ਕਾਂਗਰਸ ਇੰਚਾਰਜ ਆਪਣੇ ਬਿਆਨ ਨਾਲ ਕਾਂਗਰਸ ਤੇ ਸਵਾਲ ਖੜੇ ਕਰਵਾ ਗਏ। ਨੌਬਤ ਇਹ ਆਈ ਕਿ ਰਾਵਤ ਦੇ ਬਿਆਨ ਤੇ ਸਫਾਈ ਦੇਣ ਆਉਣਾ ਪਿਆ। ਦਲਿਤ ਸੀਐਮ ਦਾ ਐਲਾਨ ਕਰਨ ਸਾਰ ਹੀ ਰਾਵਤ ਨੇ ਕਿਹਾ ਸੀ ਕਿ ਆਗਾਮੀ ਚੋਣਾਂ 'ਚ ਚਿਹਰਾ ਨਵਜੋਤ ਸਿੰਘ ਸਿੱਧੂ ਹੋਣਗੇ। ਫਿਰ ਕੀ ਸੀ ਸਵਾਲਾਂ ਦੀ ਵਾਛੜ ਸ਼ੁਰੂ ਹੋਣ 'ਚ ਦੇਰ ਨਾ ਲੱਗੀ।
ਇਸ ਤੋਂ ਪਹਿਲਾਂ ਕਿ ਵਿਰੋਧੀ ਸਵਾਲ ਖੜੇ ਕਰਦੇ, ਆਪਣੇ ਹੀ ਹਮਲਾਵਰ ਹੋ ਗਏ, ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਇੰਚਾਰਜ ਦਾ ਬਿਆਨ ਬਿਲਕੁਲ ਪਸੰਦ ਨਹੀਂ ਆਇਆ।
ਜਾਖੜ ਨੇ ਕਿਹਾ, "ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਦਿਨ, ਰਾਵਤ ਵੱਲੋਂ ਇਹ ਬਿਆਨ ਦੇਣਾ ਕਿ ਚੋਣਾਂ ਸਿੱਧੂ ਦੀ ਅਗਵਾਈ 'ਚ ਲੜੀਆਂ ਜਾਣਗੀਆਂ, ਹੈਰਾਨ ਕਰਨ ਵਾਲਾ,ਇਹ ਮੁੱਖ ਮੰਤਰੀ ਦੀ ਅਥੌਰਿਟੀ ਨੂੰ ਨੀਵਾ ਦਿਖਾਉਣ ਵਰਗਾ।"
ਇਸ ਮਗਰੋਂ ਕਾਂਗਰਸ ਨੂੰ ਸਫਾਈ ਦੇਣੀ ਪਈ।ਸੁਰਜੇਵਾਲਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ, "2022 ਦੀਆਂ ਚੋਣਾਂ ਸਿੱਧੂ-ਚੰਨੀ ਦੀ ਅਗਵਾਈ ‘ਚ ਲੜਾਂਗੇ।"
ਇਤਰਾਜ਼ ਤੇ ਕਾਂਗਰਸ ਨੇ ਸਫਾਈ ਦਿੱਤੀ ਤਾਂ ਹੁਣ ਸਾਬਕਾ ਪ੍ਰਧਾਨ ਨੇ ਸੁਰ ਥੋੜੇ ਬਦਲੇ ਨੇ।ਖੁਦ ਨੂੰ ਦਲਿਤਾਂ ਅਤੇ ਪਿਛੜਿਆਂ ਦੀ ਸਭ ਤੋਂ ਵੱਡੀ ਪਾਰਟੀ ਅਤੇ ਹਿਤੈਸ਼ੀ ਕਹਾਉਣ ਵਾਲੀ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਚਰਨਜੀਤ ਚੰਨੀ ਨੂੰ ਵਧਾਈ ਤਾਂ ਦਿੱਤੀ ਪਰ ਕਾਂਗਰਸ ਦੀ ਨੀਅਤ 'ਚ ਖੋਟ ਹੋਣ ਦੇ ਇਲਜ਼ਾਮ ਵੀ ਲਾਏ।ਪਰ ਪਲਟਵਾਰ ਕਰਨ ‘ਚ ਕਾਂਗਰਸ ਨੇ ਵੀ ਦੇਰ ਨਾ ਲਾਈ।
ਮਾਇਆਵਤੀ ਨੇ ਕਿਹਾ, "ਚਰਨਜੀਤ ਚੰਨੀ ਨੂੰ ਥੋੜੀ ਦੇਰ ਲਈ CM ਲਾਇਆ ਗਿਆ ਹੈ।ਚੋਣਾਂ ‘ਚ ਕਾਂਗਰਸ ਦਾ ਚਿਹਰਾ ਗੈਰ ਦਲਿਤ ਹੋਵੇਗਾ।ਕਾਂਗਰਸ ਨੂੰ ਮਜ਼ਬੂਰੀ ‘ਚ ਦਲਿਤ ਯਾਦ ਆਇਆ ਹੈ।"
ਪੰਜਾਬ 'ਚ ਹਰ ਸਿਆਸੀ ਧਿਰ ਜਾਤ ਦੇ ਅਧਾਰਤ ਸਮੀਕਰਨ ਫਿਟ ਕਰਨ ਦੀ ਫਿਰਾਕ 'ਚ ਹੈ।ਬੀਜੇਪੀ ਨਾਲ ਗਠਜੋੜ ਟੁੱਟਣ ਬਾਅਦ ਅਕਾਲੀ ਦਲ ਨੇ ਬਸਪਾ ਨਾਲ ਨਾਤਾ ਜੋੜ ਦਲਿਤ ਭਾਈਚਾਰੇ ਦਾ ਡਿਪਟੀ ਸੀਐਮ ਬਣਾਉਣ ਦਾ ਐਲਾਨ ਕੀਤਾ।
ਕਾਂਗਰਸ ਵੱਲੋਂ ਸੁਰਜੇਵਾਲਾ ਨੇ ਮਾਇਆਵਤੀ ਨੂੰ ਚੁਣੌਤੀ ਦਿੰਦੇ ਹੋਏ ਕਿਹਾ, " ਮਾਇਆਵਤੀ SAD ਨੂੰ ਕਹਿ ਦੇਵੇ ਕਿ CM ਅਹੁਦਾ ਦਲਿਤ ਲਈ ਐਲਾਨ ਕਰਵਾਉਣ।"
ਕਾਂਗਰਸ ਨੇ ਸੀਐੱਮ ਹੀ ਦਲਿਤ ਲਾ ਦਾਅ ਖੇਡ ਦਿੱਤਾ। ਪਰ ਕਾਂਗਰਸ ਦੀ ਮੰਸ਼ਾ ਤੇ ਉਦੋਂ ਸਵਾਲ ਚੁੱਕਣ ਦਾ ਵਿਰੋਧੀਆਂ ਨੂੰ ਖੁਲਾ ਮੌਕਾ ਮਿਲ ਗਿਆ। ਜਦੋਂ ਪੰਜਾਬ ਕਾਂਗਰਸ ਇੰਚਰਾਜ ਨੇ ਸਿੱਧੂ ਦੀ ਅਗਵਾਈ ਦਾ ਜ਼ਿਕਰ ਕਰ ਦਿੱਤਾ, ਪਰ ਕਾਂਗਰਸ ਨੇ ਸਫਾਈ ਅਤੇ ਸਪਸ਼ਟੀਕਰਨਾਂ ਦੀ ਲਾਈਨ ਲਾ ਦਿੱਤੀ।