ਪੰਜਾਬ ਕਾਂਗਰਸ ਨੂੰ ਮਾਲਵੇ 'ਚ ਵੱਡਾ ਝਟਕਾ, ਦੋ ਵਾਰ ਮੰਤਰੀ ਰਿਹਾ ਸੀਨੀਅਰ ਲੀਡਰ ਅਕਾਲੀ ਦਲ 'ਚ ਸ਼ਾਮਲ
ਮਾਲਵੇ 'ਚ ਕਾਂਗਰਸ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਸੀਨੀਅਰ ਕਾਂਗਰਸੀ ਨੇਤਾ ਅਤੇ ਦੋ ਵਾਰ ਦੇ ਮੰਤਰੀ ਰਹੇ ਹੰਸ ਰਾਜ ਜੋਸਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਆਪਣੇ ਸੈਂਕੜੇ ਸਮਰਥਕਾਂ ਸਮੇਤ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ।
ਜਲਾਲਾਬਾਦ (ਫਾਜ਼ਿਲਕਾ) : ਮਾਲਵੇ 'ਚ ਕਾਂਗਰਸ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਸੀਨੀਅਰ ਕਾਂਗਰਸੀ ਨੇਤਾ ਅਤੇ ਦੋ ਵਾਰ ਦੇ ਮੰਤਰੀ ਰਹੇ ਹੰਸ ਰਾਜ ਜੋਸਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਆਪਣੇ ਸੈਂਕੜੇ ਸਮਰਥਕਾਂ ਸਮੇਤ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ।
ਸਾਬਕਾ ਕਾਂਗਰਸ ਮੰਤਰੀ ਵੱਲੋਂ ਜਲਾਲਾਬਾਦ ਹਲਕੇ ਦੇ ਆਪਣੇ ਪਿੰਡ ਬੰਦੀ ਵਾਲਾ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਜੋਸਨ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਦਾ ਸਵਾਗਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਮਾਲਵਾ ਖੇਤਰ ਵਿੱਚ ਪਾਰਟੀ ਹੋਰ ਮਜ਼ਬੂਤ ਹੋਈ ਹੈ। ਉਨ੍ਹਾਂ ਜੋਸਨ ਨੂੰ ਇਸ ਮੌਕੇ ਪਾਰਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ।
ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ
ਜੋਸਨ, ਜੋ ਕਿ ਕਾਂਗਰਸ ਪਾਰਟੀ ਦੇ ਇੱਕ ਪੱਕੇ ਆਗੂ ਸੀ, ਉਹ ਕਾਂਗਰਸ ਸਰਕਾਰ ਵਿੱਚ ਪਹਿਲਾਂ ਦੋ ਵਾਰ ਮੰਤਰੀ ਰਹਿ ਚੁੱਕੇ ਹਨ, 1992-1997 ਵਿੱਚ, ਫਿਰ 2002-2007 ਦੇ ਸ਼ਾਸਨਕਾਲ ਵਿੱਚ ਅਤੇ ਪਿਛਲੇ ਦਿਨੀਂ ਪੰਜਾਬ ਲੈਦਰ ਬੋਰਡ ਦੇ ਚੇਅਰਮੈਨ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ। ਜੋਸਨ ਨੇ ਸੁਖਬੀਰ ਬਾਦਲ ਖਿਲਾਫ 2009 ਅਤੇ 2012 ਵਿੱਚ ਅਸਫਲ ਚੋਣ ਲੜ੍ਹੀ ਸੀ।
ਜ਼ਿਕਰਯੋਗ ਹੈ ਕਿ ਜੋਸਨ ਨੇ ਕੱਲ੍ਹ ਜ਼ਿਲ੍ਹਾ ਅਕਾਲੀ ਯੋਜਨਾ ਵਿੱਚ ਸ਼ਾਮਲ ਹੋਣ ਲਈ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਜੋਸਨ ਦੇ ਬੇਟੇ ਹਰਪ੍ਰੀਤ ਜੋਸਨ, ਜੋ ਅੱਜ ਨੌਜਵਾਨ ਕਾਰਕੁਨਾਂ ਨਾਲ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਸੀ, ਨੇ ਵੀ ਪੰਜਾਬ ਯੂਥ ਕਾਂਗਰਸ ਛੱਡ ਦਿੱਤੀ ਹੈ, ਜਿਸ ਵਿੱਚ ਉਹ ਜਨਰਲ ਸੱਕਤਰ ਵਜੋਂ ਸੇਵਾ ਨਿਭਾ ਰਹੇ ਸਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :